ਜਸਮੀਤ ਕੌਰ ਆਪਣੀ ਲਿਖਤ, ਗਾਇਕੀ ਅਤੇ ਬੋਲਚਾਲ ਦੇ ਸਲੀਕੇ ਨਾਲ ਸਾਹਿਤਕ ਰਚਨਾ ਕਰਦੀ ਹੈ- ਡਾ. ਸੁਰਜੀਤ ਪਾਤਰ

ਲੁਧਿਆਣਾ : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਥਾਕਾਰਾ ਜਸਮੀਤ ਕੌਰ ਦੀਆਂ ਤਿੰਨ ਪੁਸਤਕਾਂ ‘ਇਕ ਚਿੱਠੀ ਆਪਣਿਆਂ ਦੇ ਨਾਮ’, ‘ਚਮਕਣ ਤਾਰੇ’ ਅਤੇ ਦਾਰ ਜੀ ਦੀਆਂ ਯਾਦਾਂ’ 2 ਅਪ੍ਰੈਲ, ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ 2 ਵਜੇ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ,  ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਗੁਰਭਜਨ ਸਿੰਘ ਗਿੱਲ, ਇੰਜ. ਜਸਵੰਤ ਜ਼ਫ਼ਰ, ਸ੍ਰੀ ਜਸਵੀਰ ਰਾਣਾ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਡਾ. ਹਰਦਿਆਲ ਸਿੰਘ ਔਲਖ, ਉ¤ਘੇ ਯੋਗ ਗੁਰੂ ਤੇ ਵਿਗਿਆਨੀ ਸੰਗੀਤ ਗੁਰੂ ਪ੍ਰੋ. ਚਮਨ ਲਾਲ ਭੱਲਾ, ਸੰਗੀਤਕਾਰ ਰਵਿੰਦਰ ਸਿੰਘ, ਡਾ. ਅਮਰਜੀਤ ਦੂਆ (ਜੀ.ਟੀ.ਬੀ. ਹਸਪਤਾਲ), ਸ. ਜਗਮੋਹਨ ਸਿੰਘ ਓਸਟਰ, ਡਾ. ਚਰਨ ਕੰਵਲ ਸਿੰਘ, ਪ੍ਰਿੰ. ਮੈਡਮ ਨਰਿੰਦਰ ਸੰਧੂ, ਮੈਡਮ ਲਖਵਿੰਦਰ ਬੱਬੂ ਗਿੱਲ, ਕਰਨਲ ਇਕਬਾਲ ਸਿੰਘ ਗਿੱਲ, ਸ੍ਰੀ ਸੁਰਿੰਦਰ ਕੈਲੇ, ਜਗਮੋਹਨ ਸਿੰਘ, ਮੈਡਮ ਗੁਰਪ੍ਰੀਤ ਬਖਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੁਸਤਕਾਂ ’ਤੇ ਡਾ. ਗੁਰਮੀਤ ਕੌਰ, ਸੰਦੀਪ ਸਿੰਘ ਬਦੇਸ਼ਾ ਨੇ ਪੇਪਰ ਪੇਸ਼ ਕੀਤੇ ਅਤੇ ਜਸਵੀਰ ਰਾਣਾ, ਸ੍ਰੀਮਤੀ ਇੰਦਰਜੀਤ ਪਾਲ ਕੌਰ ਵਿਚਾਰ ਚਰਚਾ ਕੀਤੀ। ਜਸਵੀਰ ਰਾਣਾ ਨੇ ਜਸਮੀਤ ਕੌਰ ਦੀਆਂ ਕਹਾਣੀਆਂ ਦੇ ਮੈਟਾਫਰ ਨੂੰ ਡੀਕੋਡ ਕਰਦਿਆਂ ਦਸਿਆ ਕਿ ਇਹ ਵੱਡੇ ਸਮਾਜਿਕ ਮਸਲਿਆਂ ਨੂੰ ਕਿਵੇਂ ਸਾਹਿਤਕ ਤਰੀਕੇ ਨਾਲ ਸੰਬੋਧਿਤ ਹੁੰਦੀਆਂ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਸਮੁੱਚੇ ਪੰਜਾਬੀ ਸਾਹਿਤ ਵਿਚ ਔਰਤਾਂ ਦੁਆਰਾ ਪਾਏ ਯੋਗਦਾਨ ਬਾਰੇ ਗਲ ਕਰਦਿਆਂ ਉਨ੍ਹਾਂ ’ਤੇ ਹੋ ਰਹੇ ਦਮਨ ਅਤੇ ਉਨ੍ਹਾਂ ਦੀ ਪ੍ਰਗਟਾਵੇ ਦੀ ਸਮਰੱਥਾ ਨੂੰ ਪਛਾਣਦਿਆਂ ਗੱਲਾਂ ਕੀਤੀਆਂ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਸਮੀਤ ਆਪਣੇ ਆਪ ਵਿਚ ਇਕ ਉਹ ਹੈਸੀਅਤ ਹੈ ਜਿਸ ਵਿਚੋਂ ਸਾਡੇ ਵਿਰਸੇ ਦੀਆਂ ਕਦਰਾਂ ਕੀਮਤਾਂ ਬੋਲਦੀਆਂ ਹਨ। ਇੰਜ. ਜਸਵੰਤ ਸਿੰਘ ਜ਼ਫ਼ਰ ਨੇ ਜਸਮੀਤ ਦੀਆਂ ਕਹਾਣੀਆਂ ਵਿਚਲੀਆਂ ਬਾਰੀਕ ਤੰਦਾਂ ਨੂੰ ਪਕੜਦਿਆਂ ਸਮਾਜਿਕ ਤਾਣੇ ਬਾਣੇ ਨਾਲ ਉਨ੍ਹਾਂ ਦੇ ਬਣਦੇ ਸਬੰਧਾਂ ਦੀ ਕਮਾਲ ਦੀ ਕਲਾ ਦਾ ਇਜ਼ਹਾਰ ਹਨ।
ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਜਸਮੀਤ ਕੌਰ ਆਪਣੀ ਲਿਖਤ, ਗਾਇਕੀ ਅਤੇ ਬੋਲਚਾਲ ਦੇ ਸਲੀਕੇ ਨੂੰ ਹਮੇਸ਼ਾਂ ਕਾਇਮ ਰੱਖਦੀ ਹੈ। ਉਨ੍ਹਾਂ ਕਿਹਾ ਜਸਮੀਤ ਕੌਰ ਦੀਆਂ ਇਹ ਤਿੰਨੇ ਪੁਸਤਕਾਂ ਜਿਥੇ ਸਮਾਜਿਕ ਜ਼ਿੰਮੇਂਵਾਰੀ ਨਿਭਾਉਂਦੀਆਂ ਹਨ ਉਥੇ ਕਥਾ ਰਸ ਵਰਗੇ ਗੁਣਾਂ ਨੂੰ ਨਿਭਾਉਣ ਤੋਂ ਵੀ ਨਹੀਂ ਖੁੰਝਦੀਆਂ।  ਪੁਸਤਕ ਲੇਖਿਕਾ ਜਸਮੀਤ ਕੌਰ ਨੇ ਚਰਚਾ ਤੋਂ ਬਾਅਦ ਧੰਨਵਾਦ ਕਰਦਿਆਂ ਮੰਨਿਆ ਕਿ ਕੀਤੀ ਗਈ ਵਿਚਾਰ ਚਰਚਾ ਅਤੇ ਦਿੱਤੇ ਗਏ ਸੁਝਾਵਾਂ ’ਤੇ ਨਵੀਆਂ ਰਚਨਾਵਾਂ ਵਿਚ ਅਮਲ ਕੀਤਾ ਜਾਵੇਗਾ। ਮੰਚ ਸੰਚਾਲਨ ਕਰਦਿਆਂ ਡਾ. ਗੁਰਚਰਨ ਕੌਰ ਕੋਚਰ ਨੇ ਬੜੀਆਂ ਸਾਹਿਤਕ ਅਤੇ ਸੁਚਾਰੂ ਟਿਪਣੀਆ ਕਰਦਿਆਂ ਸਮੁੱਚੇ ਸਮਾਗਮ ਨੂੰ ਗੰਭੀਰ ਵਿਧੀ ਨਾਲ ਚਲਾਇਆ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੈਡਮ ਜਸਮੀਤ ਕੌਰ ਧਰਮ ਦੇ ਸੱਚੇ ਸੁੱਚੇ ਅਰਥਾਂ ਵਿਚ ਅਤੇ ਸਮਾਜਿਕ ਜ਼ਿੰਮੇਂਵਾਰੀ ਨਾਲ ਪੰਜਾਬੀ ਸਾਹਿਤ ਵਿਚ ਕਵਿਤਾ, ਕਹਾਣੀ ਅਤੇ ਗਾਇਕੀ ਵਰਗੀਆਂ ਵਿਧਾਵਾਂ ਵਿਚ ਯੋਗਦਾਨ ਪਾ ਰਹੇ ਹਨ। ਜਨਰਲ ਸਕੱਤਰ ਸ੍ਰੀ ਦਲਵੀਰ ਲੁਧਿਆਣਵੀ ਨੇ ਸਮੁੱਚੇ ਮਹਿਮਾਨਾਂ ਧੰਨਵਾਦ ਕੀਤਾ ਅਤੇ ਜਸਮੀਤ ਕੌਰ ਦੀਆਂ ਪੁਸਤਕਾਂ ਵਿਚਲੀ ਕਹਾਣੀ ਸਮਾਜਿਕ ਸਾਰਥਿਕਤਾ ਬਾਰੇ ਸੰਖੇਪ ਚਰਚਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਨਮੇਜਾ ਸਿੰਘ ਜੌਹਲ, ਪ੍ਰੋ. ਰਵਿੰਦਰ ਭੱਠਲ, ਇੰਜ. ਸੁਰਜਨ ਸਿੰਘ, ਮਲਕੀਅਤ ਸਿੰਘ ਔਲਖ, ਸ੍ਰੀਮਤੀ ਭੁਪਿੰਦਰ ਕੌਰ ਪਾਤਰ, ਅੰਮ੍ਰਿਤਾ ਕੌਰ ਪਾਤਰ, ਸੁਰਿੰਦਰ ਦੀਪ, ਬਲਬੀਰ ਕੌਰ, ਪ੍ਰੋ. ਬਵਿੰਦਰਪਾਲ ਸਿੰਘ, ਸੋਨਾ ਸਿੰਘ, ਨੀਸ਼ਾ ਸੇਠੀ, ਹਰਪ੍ਰੀਤ ਕੌਰ, ਦੀਪ ਜਗਦੀਪ, ਹਰਦੇਵ ਸਿੰਘ ਕਲਸੀ, ਪ੍ਰੇਮ ਅਵਤਾਰ ਰੈਣਾ, ਚਰਨਜੀਤ ਸਿੰਘ, ਸਤਨਾਮ ਸਿੰਘ ਕੋਮਲ, ਰਵਿੰਦਰ ਰਵੀ, ਰਾਜਦੀਪ ਤੂਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਸ੍ਰੀਮਤੀ ਜਸਮੀਤ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>