ਵੈਸਟਇੰਡੀਜ਼ ਬਣਿਆ ਟੀ-20 ਵਰਲਡ ਕੱਪ ਚੈਂਪੀਅਨ

ਕੋਲਕਾਤਾ – ਬਰੈਥਵੇਟ ਨੇ ਆਖਰੀ ਓਵਰ ਦੀਆਂ ਸ਼ੁਰੂਆਤੀ ਚਾਰ ਗੇਂਦਾਂ ਤੇ ਲਗਾਤਾਰ ਚਾਰ ਛੱਕੇ ਜੜ ਕੇ ਵੈਸਟਇੰਡੀਜ਼ ਨੂੰ ਦੂਸਰੀ ਵਾਰ ਟੀ-20 ਵਰਲਡ ਕੱਪ ਦਾ ਚੈਂਪੀਅਨ ਬਣਾ ਦਿੱਤਾ।ਮਾਰਲਨ ਸੈਮੂਅਲਸ 66 ਗੇਂਦਾਂ ਵਿੱਚ 9 ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 85 ਰਨ ਬਣਾ ਕੇ ਵੈਸਟ ਇੰਡੀਜ਼ ਦੇ ਨਾਇਕ ਬਣੇ।

ਕੋਲਕਾਤਾ ਦੇ ਈਡਨ ਗਾਰਡਸ ਤੇ ਵੈਸਟਇੰਡੀਜ਼ ਨੇ ਐਤਵਾਰ ਨੂੰ ਇਸ ਮੈਚ ਵਿੱਚ ਇੰਗਲੈਂਡ ਨੂੰ 4 ਵਿਕਿਟ ਨਾਲ ਹਰਾ ਕੇ ਇਤਿਹਾਸ ਰਚਿਆ। ਵੈਸਟ ਇੰਡੀਜ਼ ਨੂੰ ਆਖਰੀ ਓਵਰ ਵਿੱਚ 19 ਰਨ ਦੀ ਲੋੜ ਸੀ, ਜਿਸ ਵਿੱਚ ਬਰੈਥਵੇਟ ਨੇ ਸਟੋਕਸ ਦੀਆਂ ਪਹਿਲੀਆਂ ਚਾਰ ਗੇਂਦਾਂ ਤੇ ਚਾਰ ਛੱਕੇ ਜੜ੍ਹ ਕੇ ਇਤਿਹਾਸ ਰਚ ਦਿੱਤਾ। ਵੈਸਟਇੰਡੀਜ਼ ਨੇ ਦੂਸਰੀ ਵਾਰ ਟੀ-20 ਵਿਸ਼ਵ ਕੱਪ ਦਾ ‘ਚੈਂਪੀਅਨ’ ਬਣ ਕੇ ਇਤਿਹਾਸ ਰਚ ਦਿੱਤਾ।ਉਹ ਦੋ ਵਾਰ ਇਸ ਖਿਤਾਬ ਨੂੰ ਜਿੱਤਣ ਵਾਲੀ ਵਰਲਡ ਦੀ ਪਹਿਲੀ ਟੀਮ ਬਣ ਗਈ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>