ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ. ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ

ਪ੍ਰਿੰਸੀਪਲ ਬਚਿੱਤਰ ਸਿੰਘ ਕੈਪਟਨ ਸਾਹਿਬ ਦੇ ਪਰਿਵਾਰਿਕ ਮੈਂਬਰ ਸ੍ਰ. ਜਸਮੇਲ ਸਿੰਘ ਗਿੱਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ।

ਮੋਗਾ – (ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ  ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 106 ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ।ਇਸ ਮੋਕੇ ਸਕੂਲੀ  ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਜਲੀ ਸਮਾਰੋਹ ਦਾ ਆਰੰਭ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰ. ਬੱਚਿਤਰ ਸਿੰਘ,ਸਾਬਕਾ ਪ੍ਰਿੰਸੀਪਾਲ ਸ੍ਰ ਦਰਸ਼ਨ ਸਿੰਘ, ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਅਤੇ ਪਰਿਵਾਰਿਕ ਮੈਬਰਾਂ ਵੱਲੋ  ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ ਕੱਦ ਤਸਵੀਰ  ਤੇ ਫੁੱਲ ਮਾਲਾਵਾ ਭੇਟ ਕਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ।ਸਮਾਗਮ ਮੌਕੇ ਪ੍ਰਿੰਸੀਪਲ ਸ੍ਰ. ਬੱਚਿਤਰ ਸਿੰਘ, ਸਾਬਕਾ ਪ੍ਰਿੰਸੀਪਲ ਸ੍ਰ. ਦਰਸ਼ਨ ਸਿੰਘ, ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਨੇ ਕੈਪਟਨ ਗੁਰਦਿੱਤ ਸਿੰਘ ਗਿੱਲ ਦੇ ਸੰਘਰਸ਼ਮਈ ਤੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਦੀ ਵਿਸਥਾਰ ਪੂਰਵਕ ਜਾਣਕਾਰੀ  ਦਿੱਤੀ ਅਤੇ ਕਿਹਾ ਕੇ ਕੈਪਟਨ ਗਿੱਲ  ਵੱਲੋਂ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਇੱਕ ਸਦੀ ਪਹਿਲਾਂ ਪੰਜਾਬੀਆਂ ਨੂੰ ਸਾਖਾਰ ਕਰਨ  ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ ਪ੍ਰੇਰਿਤ ਕਰ  ਇਸ ਸਕੂ਼ਲ ਤੋਂ ਇਲਾਵਾ ਹੋਰ ਚਾਰ ਸਕੂਲਾਂ ਲਈ ਦੇਸ਼ ਵਿਦੇਸ਼ ਤੋਂ ਉਗਰਾਹੀ ਕਰ ਇਮਾਰਤਾਂ ਬਣਾਉਣ ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫਖਰ ਹੈ ਕਿ ਇਸ ਸਕੂਲ ਚ ਪੜੇ ਵਿਦਿਆਰਥੀ ਦੇਸ਼ ਵਿਦੇਸ਼ ਚ ਉੱਚ ਅਹੁਦਿਆ,ਚੰਗੇ ਕਾਰੋਬਾਰਾਂ ਆਦਿ ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ ਕੈਪਟਨ ਗੁਰਦਿੱਤ ਸਿੰਘ ਗਿੱਲ(ਚੂਹੜਚੱਕ) ਨੂੰ ਸੱਚੀ ਸ਼ਰਧਾਜਲੀ ਭੇਟ ਕਰ ਰਹੇ ਹਨ।

ਇਸ ਮੌਕੇ ਕੈਪਟਨ ਗਿੱਲ ਦੀ ਪੀੜੀ ਦੇ ਪਰਿਵਾਰਿਕ ਮੈਂਬਰਾਂ  ਬਸੰਤ ਸਿੰਘ ਗਿੱਲ, ਜਸਮੇਲ ਸਿੰਘ ਗਿੱਲ,ਡਿੰਪੀ ਗਿੱਲ ਨਾਰਵੇ, ਮੁਕੰਦ ਸਿੰਘ ਗਿੱਲ, ਹਰਪਾਲ ਸਿੰਘ ਗਿੱਲ, ਰੁਪਿੰਦਰ ਢਿੱਲੋਂ ਨਾਰਵੇ, ਸ੍ਰ. ਮਨਮੋਹਨ ਸਿੰਘ ਗਿੱਲ, ਬਲਵਿੰਦਰ ਸਿੰਘ ਢਿੱਲੋਂ, ਤਜਿੰਦਰ ਪਾਲ ਸਿੰਘ ਗਿੱਲ, ਉਪਕਾਰ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਕੁਲਵਿੰਦਰ ਸਿੰਘ ਕੌਂਸਲਰ, ਸੁਖਵਿੰਦਰ ਸਿੰਘ ਆਜਾਦ, ਜਸਵੀਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਐਕਸ ਪ੍ਰਿੰਸੀਪਲ, ਊਦੇਵੀਰ ਸਿੰਘ ਗਿੱਲ, ਉਕਾਰ ਸਿੰਘ, ਬਲਜੀਤ ਕੌਰ ਗਿੱਲ, ਕੁਲਵੰਤ ਕੌਰ ਗਿੱਲ, ਕੁਲਵਿੰਦਰ ਕੌਰ, ਕੰਵਲਜੀਤ ਕੌਰ ਗਿੱਲ, ਬਲਜਿੰਦਰ ਕੌਰ ਗਿੱਲ, ਸਵਿੰਦਰ ਕੌਰ ਆਦਿ  ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।  ਇਸ ਮੌਕੇ ਟੈਲੀਫੋਨ ਤੇ ਕੈਪਟਨ ਗੁਰਦਿੱਤ ਸਿੰਘ ਗਿੱਲ ਪਰਿਵਾਰ ਦੇ ਦੂਸਰੇ ਮੈਂਬਰ ਜੋ  ਵਿਦੇਸ਼ਾਂ ਵਿੱਚ ਵੱਸਦੇ ਹਨ  ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਵਿਸ਼ੇਸ ਉਪਰਾਲੇ ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ  ਲਈ ਪ੍ਰਣ ਲਿਆ ਅਤੇ ਪੜਪੋਤੇ ਡਿੰਪੀ ਗਿੱਲ ਵੱਲੋ ਸਕੂਲੀ ਬੱਚਿਆਂ ਲਈ ਸਾਫ ਠੰਡੇ ਪਾਣੀ ਲਈ ਆਰ ੳ(ਫਿਲਟਰ) ਲਗਵਾਇਆ ਅਤੇ ਪਾਣੀ ਵਾਲੇ ਕੂਲਰ ਦੀ ਮੁੰਰਮਤ ਕਰਵਾਈ  ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>