ਕੇਜਰੀਵਾਲ ਹੀਰੋਇਨ ਨਹੀਂ ਜਿਸ ਨੂੰ ਜਬਰਦਸਤੀ ਗਲੇ ਲਗਾਵਾਂ : ਲਾਲੂ

ਰੇਵਾੜੀ – ਮੁੱਖਮੰਤਰੀ ਕੇਜਰੀਵਾਲ ਵੱਲੋਂ ਲਗਾਏ ਗਏ ਆਰੋਪ ਦਾ ਜਵਾਬ ਦਿੰਦੇ ਹੋਏ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੰਬਈ ਦੀ ਹੀਰੋਇਨ ਨਹੀਂ ਹੈ ਕਿ ਉਸ ਨੂੰ ਮੈਂ ਜਬਰਦਸਤੀ ਪਕੜ ਕੇ ਗਲੇ ਲਗਾ ਲਵਾਂ। ਉਹ ਆਪਣੇ ਕੁੜਮ ਕੈਪਟਨ ਅਜੈ ਯਾਦਵ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਰੇਵਾੜੀ ਆਏ ਸਨ। ਵਰਨਣਯੋਗ ਹੈ ਕਿ ਮੁੱਖਮੰਤਰੀ ਨਤੀਸ਼ ਕੁਮਾਰ ਦੇ ਸੌਂਹ ਚੁੱਕ ਸਮਾਗਮ ਦੌਰਾਨ ਲਾਲੂ ਯਾਦਵ ਅਤੇ ਕੇਜਰੀਵਾਲ ਇੱਕ ਦੂਸਰੇ ਦੇ ਗਲੇ ਮਿਲੇ ਸਨ।

ਸੋਸ਼ਲ ਮੀਡੀਆ ਤੇ ਜਦੋਂ ਇਸ ਸਬੰਧੀ ਕਾਫੀ ਚਰਚਾ ਹੋਈ ਤਾਂ ਕੇਜਰੀਵਾਲ ਨੇ ਆਪਣੀ ਆਦਤ ਅਨੁਸਾਰ ਗਿਰਗਿਟ ਵਾਂਗ ਰੰਗ ਬਦਲਦੇ ਹੋਏ ਕਿਹਾ ਕਿ ਲਾਲੂ ਯਾਦਵ ਨੇ ਮੈਨੂੰ ਜਬਰਦਸਤੀ ਗਲੇ ਲਗਾ ਲਿਆ ਸੀ। ਲਾਲੂ ਸੋਮਵਾਰ ਨੂੰ ਅਜੈ ਯਾਦਵ ਦੇ ਕਾਲਜ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਸੋਮਵਾਰ ਨੂੰ ਹਰਿਆਣਾ ਪਹੁੰਚੇ ਸਨ। ਉਨ੍ਹਾਂ ਨੇ ਅਗੁਸਤਾ ਡੀਲ ਦੇ ਮਾਮਲੇ ਸਬੰਧੀ ਬੋਲਦੇ ਹੋਏ ਕਿਹਾ ਕਿ ਜੇ ਸੋਨੀਆ ਗਾਂਧੀ ਭ੍ਰਿਸ਼ਟ ਹੈ ਤਾਂ ਫਿਰ ਸਾਰੇ ਹੀ ਭ੍ਰਿਸ਼ਟ ਹਨ। ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਲਾਲੂ ਪ੍ਰਸਾਦ ਯਾਦਵ ਨੇ ਕਿਹਾ, ‘ ਪ੍ਰਧਾਨਮੰਤਰੀ ਨਰੇਂਦਰ ਮੋਦੀ 56 ਇੰਚ ਦਾ ਸੀਨਾ ਹੋਣ ਦੀ ਗੱਲ ਕਰਦੇ ਹਨ। ਜਦੋਂ ਪਠਾਨਕੋਟ ਵਿੱਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਤਾਂ ਇਹ ਸੀਨਾ ਕਿੱਥੇ ਗਿਆ ਸੀ, ਜਦੋਂ ਅੱਤਵਾਦੀਆਂ ਨੇ ਘਰ ਵਿੱਚ ਵੜਕੇ ਹਮਲਾ ਕੀਤਾ ਸੀ।’

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>