ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀ ਨੂੰ ਸਾਲ 2015 ਦਾ ਅਚੀਵਰ ਐਵਾਰਡ ਪ੍ਰਾਪਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਮ¤ਕੜ ਨੂੰ ਸੋਲਨ ਦੀ ਵਾਈ ਐਸ ਪਰਮਾਰ ਹਾਰਟੀਕਲਚਰ ਯੂਨੀਵਰਸਿਟੀ ਦੀ ਸੋਸਾਇਟੀ ਦੀ ਇੱਕ ਜਥੇਬੰਦੀ ਵੱਲੋਂ ਸਾਲ 2015 ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ । ਇਸ ਸਨਮਾਨ ਦੇ ਨਾਲ  ਡਾ. ਮੱਕੜ ਨੂੰ ਸੋਸਇਟੀ ਦੀ ਜੀਵਨ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ ਗਈ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਕੇ ਐਸ ਥਿੰਦ ਨੇ ਡਾ. ਮੱਕੜ ਨੂੰ ਮੁਬਾਰਕਬਾਦ ਪੇਸ਼ ਕੀਤੀ ।

ਡਾ. ਮੱਕੜ ਯੂਨੀਵਰਸਿਟੀ ਵੱਲੋਂ ਵੱਖ ਵੱਖ ਤਕਨੀਕਾਂ ਵਿਕਸਤ ਕਰਨ ਦੇ ਵਿੱਚ ਵੀ ਸ਼ਾਮਲ ਰਹੇ ਹਨ । ਉਹਨਾਂ ਵੱਲੋਂ ਕੀਤੀਆਂ ਗਈਆਂ 16 ਸਿਫ਼ਾਰਸ਼ਾਂ ਪੈਕੇਜ ਆਫ਼ ਪ੍ਰੈਕਟਿਸ ਵਿੱਚ ਦਰਜ਼ ਹਨ । ਡਾ. ਮੱਕੜ ਨੇ ਝੋਨੇ ਅਤੇ ਬਾਸਮਤੀ ਵਿੱਚ ਸਰਬਪੱਖੀ ਕੀਟ ਪ੍ਰਬੰਧਨ ਵਿੱਚ ਵੀ ਸ਼ਾਮਲ ਹੋਏ ਹਨ । ਇਸ ਤੋਂ ਇਲਾਵਾ ਉਹਨਾਂ ਵੱਲੋਂ 62 ਸਿਖਲਾਈਆਂ ਵੀ ਇਸ ਸੰਬੰਧੀ ਪ੍ਰਦਾਨ ਕੀਤੀਆਂ ਗਈਆਂ । ਡਾ. ਮੱਕੜ ਨੇ 137 ਦੇ ਕਰੀਬ ਭਾਸ਼ਣ ਦਿੱਤੇ ਹਨ ਅਤੇ 27 ਤਕਨੀਕੀ ਸਰਵੇਖਣਾਂ ਵਿੱਚ ਵੀ ਭਾਗੀਦਾਰ ਰਹੇ ਹਨ । ਉਹਨਾਂ ਵੱਲੋਂ ਹੁਣ ਤੱਕ 47 ਪਸਾਰ ਦੇ ਆਰਟੀਕਲ 13 ਖੋਜ ਪੱਤਰ ਲਿਖਣ ਦਾ ਮਾਣ ਵੀ ਹਾਸਲ ਹੈ । ਇਸ ਤੋਂ ਪਹਿਲਾਂ ਡਾ. ਮੱਕੜ ਨੂੰ ਸਾਲ 2006-07 ਦੌਰਾਨ ਖੇਤੀ ਸਾਹਿਤ ਲੋਕਾਂ ਤੱਕ ਪਹੁੰਚਾਉਣ ਦੇ ਲਈ ਵੀ ਸਨਮਾਨਿਤ ਕੀਤਾ ਗਿਆ ਸੀ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>