ਮਾਨਯੋਗ ਹਾਈਕੋਰਟ ਵੱਲੋਂ ਕਰਾਉਨ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਵਿੱਚ ਪੈਸੇ ਵਾਪਸ ਕਰਨ ਦਾ ਆਦੇਸ਼

ਬਰਨਾਲਾ,(ਅਕੇਸ਼ ਕੁਮਾਰ) – ਬਰਨਾਲਾ ਕਰਾਉਨ ਕੰਪਨੀ ਦਾ ਘੋਟਾਲਾ ਜੋਕਿ 10,000 ਕਰੋੜ ਤੱਕ ਦਾ ਮੰਨਿਆ ਜਾ ਰਿਹਾ ਸੀ, ਜਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਕਈ ਹੋਰ ਰਾਜਾਂ ਵਿੰਚ ਪੈਰ ਪਸਾਰੇ ਹੋਏ ਸਨ ਅਤੇ ਇਸ ਦੇ ਐਮ ਡੀ ਅਤੇ ਹੋਰ ਏਜੰਟ ਦੇ ਖਿਲਾਫ਼ 11 ਐਫ ਆਈ ਆਰ ਦਰਜ ਹੋਈਆਂ ਸਨ ਪਰ ਕਿਸੀ ਏਜੰਸੀ ਨੇ ਇਹ ਜਾਂਚ ਨਹੀਂ ਕੀਤੀ ਕਿ ਇਹ ਕੰਪਨੀ ਕਿਸ ਤਰ੍ਹਾਂ 9 ਸਾਲ ਪ੍ਰਸ਼ਾਸਨ ਦੀ ਨੱਕ ਹੇਂਠ ਨਿਵੇਸ਼ਕਰਤਾਵਾਂ ਤੋਂ ਕਰੋੜਾਂ ਰੁਪਏ ਇੱਕਠੇ ਕਰਦੀ ਰਹੀ। ਇਨਕਮਟੈਕਸ ਵਿਭਾਗ ਜੋਕਿ ਆਪਣੇ ਆਪ ਨੂੰ ਇਮਾਨਦਾਰ ਮਹਿਕਮਾ ਕਹਿੰਦਾ ਨਹੀ ਥੱਕਦਾ ਉਸ ਦੀ ਨੱਕ ਹੇਂਠ ਕਰੋੜਾਂ ਰੁਪਏ ਦਾ ਦੋ ਨੰਬਰ ਦਾ ਕੰਮ ਧੱੜਲੇ ਨਾਲ ਚੱਲਦਾ ਰਿਹਾ ਉਸ ਮਹਿਕਮੇ ਕੋਲੇ ਇਸ ਸੰਬਧੀ ਸ਼ਕਾਇਤਾਂ ਵੀ ਹੋਈਆਂ ਪਰ ਮਹਿਕਮੇ ਵਿੱਚ ਫੈਲੇ ਭਰਸ਼ਟਾਚਾਰ ਕਾਰਨ ਹੀ ਕੋਈ ਕਾਰਵਾਈ ਨਹੀਂ ਹੋਈ। ਕੰਪਨੀ 9 ਸਾਲ ਚੱਲਦੀ ਰਹੀ ਤੇ ਉਸਦੇ ਪ੍ਰਬੰਧਕਾਂ ਅਤੇ ਏਜੰਟਾ ਵਲੋਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਲਈਆਂ ਗਈਆਂ ਤੇ ਇਨਕਮਟੈਕਸ ਵਿਭਾਗ ਨੂੰ ਕੋਈ ਖਬਰ ਨਹੀਂ ਹੋਈ ਜੱਦਕਿ ਉਥੇ ਹੀ ਜੇ ਕੋਈ ਆਮ ਬੰਦਾ ਇੱਕ ਕਮਰਾ ਵੀ ਪਾ ਲਵੇ ਤਾਂ ਉਸਤੋਂ ਕਮਾਈ ਦਾ ਹਿਸਾਬ ਲੈਣ ਲਈ ਇਨਕਮਟੈਕਸ ਦਾ ਨੋਟਿਸ ਪਹੁੰਚ ਜਾਂਦਾ ਹੈ। 9 ਸਾਲ ਤੱਕ ਨਾ ਤਾਂ ਇਨਕਮਟੈਕਸ ਵਿਭਾਗ ਅਤੇ ਨਾ ਹੀ ਪ੍ਰਸ਼ਾਸਨ ਦਾ ਹੋਰ ਮਹਿਕਮਾ ਹਰਕਤ ਵਿੱਚ ਆਇਆ। ਹਾਈ ਕੋਰਟ ਵਿੱਚ ਇਸ ਕੰਪਨੀ ਦੇ ਐਮ ਡੀ ਵੱਲੋਂ 7 ਕਰੋੜ ਦੀ ਦੇਣਦਾਰੀ ਦੀ ਗੱਲ ਕੀਤੀ ਗਈ ਅਤੇ ਜੋ ਐਫ ਆਈ ਆਰ ਹੋਈਆਂ ਉਹ ਵੀ ਤਕਰੀਬਨ 7 ਕਰੋੜ ਰੁਪਏ ਦੀਆ ਹੀ ਹਨ। ਮਾਨਯੋਗ ਹਾਈਕੋਰਟ ਵੱਲੋਂ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਦੀ ਇਨਟਰਮਬੇਲ ਦੇ ਦਿੱਤੀ ਹੈ ਅਤੇ ਪੈਸੇ ਵਾਪਸ ਕਰਨ ਦਾ ਹੁਕਮ ਦਿੱਤਾ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਕੰਪਨੀ ਦੇ ਐਮ ਡੀ ਦੇ ਵਕੀਲ ਵਲੋਂ 7 ਕਰੋੜ ਰੁਪਏ ਦੇ ਇੱਕ ਪਰੋਜੈਕਟ ਨੂੰ ਪਨੂੰਰਾ ਕਰਕੇ ਨਿਵੇਸ਼ਕਰਤਾ ਦੇ ਪੈਸੇ ਦੇਣ ਬਾਰੇ ਕਿਹਾ ਜਾ ਰਿਹਾ ਹੈ ਪਰ ਕਈ ਸੁਬਿਆਂ ਵਿੱਚੋਂ ਕੰਪਨੀ ਵਿੱਚ ਲੱਗੇ 10000 ਹਜਾਰ ਕਰੋੜ ਰੁਪਏ ਕਿਵੇਂ ਵਾਪਸ ਆਵਣਗੇ।

ਇਹ ਸੀ ਮਾਮਲਾ -ਅਕਾਲੀ ਸਰਪੰਚ ਲਵਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਗੁਰਚਰਨ ਸਿੰਘ ਦੇ  ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਕਰਾਉਣ ਚਿਟਫੰਡ ਕੰਪਨੀ ਦੇ ਮਾਲਕ ਅਤੇ ਏਜੰਟ ਜਗਜੀਤ ਸਿੰਘ, ਜਸਵਿੰਦਰ ਸਿੰਘ, ਈਸ਼ ਸਿੰਗਲਾ, ਗੁਲਸ਼ਨ ਉਪਲ ਪ੍ਰਬੰਧਕ ਅਤੇ ਕਈ ਏਜੰਟਾਂ ਕੇਵਲ ਕ੍ਰਿਸ਼ਨ, ਰਾਜੇਸ਼ ਕੁਮਾਰ, ਸ਼ਿਵ ਸਿੰਗਲਾ, ਮਨਜੀਤ ਸਿੰਘ ਇਹਨਾ ਸਾਰਿਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਸੀ। ਇਸ ਕੰਪਨੀ ਦੀਆਂ ਪਹਿਲਾ ਵੀ ਕਈ ਵਾਰ ਸ਼ਕਾਇਤਾਂ ਹੋਇਆ ਸਨ । ਕਈ ਸੂਬਿਆਂ ਵਿੱਚ ਇਸ ਚਿਟਫੰਡ ਕੰਪਨੀ ਦੇ ਏਜੰਟਾਂ ਨੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੀ ਸਾਰੀ ਜਮਾਪੁੰਜੀ ਇਸ ਕੰਪਨੀ ਵਿੱਚ ਲਗਵਾ ਦਿੱਤੀ ਅਤੇ ਇਹਨਾਂ ਏਜੰਟਾਂ ਨੇ ਕਰੋੜਾਂ ਰੁਪਏ ਇੱਕਠਾ ਕਰ ਲਏ ਅਤੇ ਫਿਰ ਇਹਨਾਂ ਨੇ ਨਿਵੇਸ਼ਕਰਤਾ ਦੇ ਪੈਸੇ ਦੇਣ ਦੀ ਬਜਾਏ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਜਿਕਰਯੋਗ ਹੈ ਕਿ ਇਸ ਕੰਪਨੀ ਵਿੱਚ ਪੈਸੇ ਲੱਗੇ ਹੋਣ ਕਾਰਨ ਮਾਨਸਿਕ ਤਨਾਵ ਕਾਰਨ ਇੱਕ ਵਪਾਰੀ ਅਤੇ ਕਿਸਾਨ ਵੱਲੋਂ ਆਤਮਹੱਤਿਆ ਕਰਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।

ਲੋਕਾਂ ਦੇ ਹੱਕ ਹਲਾਲ ਦੀ ਕਮਾਈ ਇਕੱਠੀ ਕਰਕੇ ਧੋਖਾ ਦੇਣ ਵਾਲੀ ਇਹ ਕੋਈ ਪਹਿਲੀ ਕੰਪਨੀ ਨਹੀਂ। ਇਸ ਤੋਂ ਪਹਿਲਾ ਵੀ ਸਟਾਕ ਗੁਰੂ, ਸ਼ਾਰਦਾ ਚਿ¤ਟਫੰਡ ਕੰਪਨੀ, ਸਹਾਰਾ, ਪਰਲਜ਼ ਅਤੇ ਅਜਿਹੀਆਂ ਕਿੰਨੀਆਂ ਹੀ ਅਣਗਿਣਤ ਕੰਪਨੀਆਂ ਲੋਕਾਂ ਦੇ ਅਰਬਾਂ ਰੁਪਏ ਲੈ ਕੇ ਭ¤ਜ ਚੁ¤ਕਿਆ ਹਨ ਅਤੇ ਲਾਇਵ ਟਰੇਡਿੰਗ ਕੰਨੇ ਲੋਕਾਂ ਦਾ ਤਕਰੀਬਨ 550 ਕਰੋੜ ਡਕਾਰ ਚੁ¤ਕੀ ਹੈ ਅਤੇ ਰੋਜ ਵੈਲੀ ਚਿੱਟਫੰਡ ਕੰਪਨੀ ਵੱਲੋਂ ਅਰਬਾਂ ਰੁਪਏ ਦੀ ਠੱਗੀ ਮਾਰ ਲਈ ਗਈ ਅਤੇ ਸਰਕਾਰ ਸੇਬੀ ਅਤੇ ਪ੍ਰਸ਼ਾਸਨ ਨਿਵੇਸ਼ਕਰਤਾਂ ਨੂੰ ਝੁਠੇ ਲਾਰੇ ਹੀ ਲਗਾਉਂਦੇ ਰਹੇ ਅਤੇ ਕੰਪਨੀ ਦੇ ਐਮ ਡੀ ਜੇਲ ਵਿੱਚ ਹੋਣ ਦੇ ਬਾਵਜੁਦ ਬਰਨਾਲਾ ਅਤੇ ਬਠਿੰਡਾ ਵਿੱਚ ਇਸ ਕੰਪਨੀ ਦੇ ਦਫਤਰ ਖੁਲੇ ਰਹੇ ਅਤੇ ਏਜੰਟਾ ਵੱਲੋਂ ਨਿਵੇਸ਼ਕਰਤਾ ਨੂੰ ਗੁਮਰਾਹ ਕਰਕੇ ਪੈਸੇ ਲੈਂਦੇ ਰਹੇ ਅਜਿਹੇ ਕਈ ਮਾਮਲੇ ਬਰਨਾਲਾ ਪੁਲਿਸ ਕੋਲੇ ਹਨ ਹੁਣ ਦੇਖਣ ਇਹ ਹੈ ਕਿ ਅਜਿਹੇ ਮਾਮਲੇ ਉਪਰ ਕੀ ਕਾਰਵਾਈ ਹੁੰਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>