ਨਵੀਂ ਦਿੱਲੀ – ਚੋਣ ਕਮਿਸ਼ਨ ਹੁਣ ਅਜਿਹਾ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਅਨੁਸਾਰ ਵੋਟਰਾਂ ਨੂੰ ਭਰਮਾਉਣ ਲਈ ਧੰਨ ਦਿੱਤੇ ਜਾਣ ਸਬੰਧੀ ਸਬੂਤ ਮਿਲ ਜਾਣ ਤੇ ਚੋਣ ਰੱਦ ਕਰਨ ਦਾ ਕਾਨੂੰਨੀ ਤੌਰ ਤੇ ਅਧਿਕਾਰ ਮਿਲੇ।
ਚੋਣ ਕਮਿਸ਼ਨ ਇਸ ਸਬੰਧੀ ਕਾਨੂੰਨ ਵਿਭਾਗ ਨੂੰ ਪੱਤਰ ਲਿਖਣ ਦੀ ਤਿਆਰੀ ਵਿੱਚ ਹੈ। ਆਯੋਗ ਦੁਆਰਾ ਇਹ ਕਦਮ ਇੱਕ ਚੈਨਲ ਵੱਲੋਂ ਕਰਨਾਟਕ ਦੇ ਆਜਾਦ ਵਿਧਾਇਕਾਂ, ਕਾਂਗਰਸ ਅਤੇ ਜੇਡੀਐਸ ਨੇਤਾਵਾਂ ਦੇ ਉਸ ਸਿਟਿੰਗ ਤੋਂ ਬਾਅਦ ਉਠਾਇਆ ਗਿਆ ਹੈ, ਜਿਸ ਵਿੱਚ ਕਾਂਗਰਸ ਅਤੇ ਜੇਡੀਐਸ ਆਪਣੇ ਉਮੀਦਵਾਰਾਂ ਨੂੰ ਸਮਰਥਣ ਦੇਣ ਲਈ ਆਜਾਦ ਵਿਧਾਇਕਾਂ ਨੂੰ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ। ਆਜਾਦ ਵਿਧਾਇਕ ਕੈਮਰੇ ਦੇ ਸਾਹਮਣੇ ਇਹ ਕਬੂਲ ਕਰਦੇ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਰਾਜਸਭਾ ਵਿੱਚ ਕਾਂਗਰਸ ਉਮੀਦਵਾਰ ਨੂੰ ਵੋਟ ਦੇਣ ਲਈ ਵਿਧਾਨਸਭਾ ਖੇਤਰ ਦੇ ਵਿਕਾਸ ਦੇ ਬਦਲੇ ਕਰੋੜਾਂ ਰੁਪੈ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ।
ਇਸ ਤਰ੍ਹਾਂ ਧੰਨ ਦਾ ਲਾਲਚ ਦੇਣਾ ਇੱਕ ਬਹੁਤ ਵੱਡੀ ਚੁਣੌਤੀ ਹੈ। ਉਮੀਦ ਹੈ ਕਿ ਅਗਲੇ ਸਾਲ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਪ੍ਰਸਤਾਵ ਕਾਨੂੰਨ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।