ਇੰਜ਼ੀ. ਪੀ.ਐਸ. ਵਿਰਦੀ ਨੂੰ ਮਾਨਯੋਗ ਗਵਰਨਰ ਪੰਜਾਬ ਜੀ ਵਲੋਂ ਸਨਮਾਨਿਤ

ਇੰਜ਼ੀ. ਪੀ.ਐਸ. ਵਿਰਦੀ, ਪ੍ਰੈਜੀਡੈਂਟ, ਦੀ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ. ਨਗਰ ਅਤੇ ਮੈਂਬਰ ਸਪਾਲਾਈ ਕੋਡ ਰੀਵੀਉ ਪੈਨਲ ਪੰਜ਼ਾਬ ਸਟੇਟ ਇਲੈਕਟਰੀਸਿਟੀ ਰੈਗੁਲੇਟਰੀ ਕਮਿਸ਼ਨ ਜੋ ਖਪਤਕਾਰਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਅਤੇ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾ ਤਤਪਰ ਰਹਿੰਦੇ ਹਨ ਜਿਨਾਂ ਨੇ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਹਰ ਖੇਤਰ ਵਿਚ ਜਿਵੇਂ ਇਰਾਨ ਅਤੇ ਕੁਵੈਤ ਜੋ ਇਸ ਤੋਂ ਪਹਿਲਾਂ 1975 ਤੋਂ ਸੰਨ 2000 ਤੱਕ ਵੱਡੇ ਵੱਡੇ ਪ੍ਰੋਜੈਕਟਾਂ ਵਿਚ ਸੇਵਾ ਨਿਭਾਉਣ ਅਤੇ 1978-1979 ਵਿਚ ਇਰਾਨ ਦੇ ਇਨਕਲਾਬ ਵੇਲੇ ਭਾਰਤੀਆਂ ਨੂੰ ਇੰਡੀਅਨ ਅੰਬੈਂਸੀ ਰਾਹੀ ਸਪੈਸ਼ਲ ਏਅਰ ਫਲਾਇਟਸ ਅਰੈਂਜ ਕਰਵਾਕੇ ਆਪਣੇ ਮੁਲਕ ਵਿਚ ਸੁਰੱਖਿਅਤ ਭੇਜਣ ਲਈ ਅਤੇ ਫਿਰ ਕੁਵੈਤ ਵਿਚ ਅਗਸਤ 1990 ਖਾੜੀ ਦੀ ਜੰਗ ਵੇਲੇ ਅਗਸਤ – ਅਕਤੂਬਰ 1990 ਵੇਲੇ ਵੱਡੀ ਗਿਣਤੀ ਵਿਚ ਭਾਰਤ ਵਾਸੀਆਂ ਨੂੰ ਸੁਰੱਖਿਅਤ ਆਪਣੇ ਵਤਨ ਵਾਪਸੀ ਅਤੇ ਉਨਾਂ ਦੇ ਬਣਦੇ ਲੱਖਾਂ ਰੁਪਏ ਮੁਆਵਜਾ ਇੰਡੀਅਨ ਅੰਬੈਂਸੀ ਦੇ ਸਹਿਯੋਗ ਨਾਲ ਭਾਰਤ ਵਾਸੀਆਂ ਨੂੰ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਅੱਜ ਮਿੱਤੀ  14 ਜੂਨ 2016 ਨੂੰ ਮਾਨਯੋਗ ਗਵਰਨਰ ਪੰਜਾਬ ਜੀ ਵਲੋਂ ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੱਧਰ ਦੇ ਵਿਸ਼ੇਸ਼ ਸਮਰੋਹ ਵਿਚ ਮਹਤਾਮਾ ਗਾਂਧੀ ਸਟੇਟ ਇਸਟੀਚੀਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ, ਸੈਕਟਰ 26 ਚੰਡੀਗੜ ਵਿਖੇ ਬਤੌਰ ਸਮਾਜ ਸੇਵੀ ਸਨਮਨਿਤ ਕੀਤਾ ਗਿਆ।

ਸੰਨ 2000 ਤੋਂ ਲਗਾਤਾਰ ਵਾਪਿਸ ਵਤਨ ਪਰਤਣ ਤੋਂ ਬਾਅਦ ਸਮਾਜ ਸੇਵੀ ਕੰਮਾਂ ਵਿਚ ਜੁਟੇ ਰਹਿੰਦੇ ਹਨ ਅਤੇ ਸ਼ਹਿਰ ਦੇ ਹਰ ਹਿੱਸੇ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਅਤੇ ਖੂਬਸੂਰਤ ਬਣਾਉਣ ਲਈ ਹਰ ਵਕਤ ਤੱਤਪਰ ਰਹਿੰਦੇ ਹਨ। ਫੇਜ਼ 1 ਵਿਚ ਸੰਨ 2001 ਤੋਂ ਬਾਅਦ ਬੁਨਿਆਦੀ ਸਹੂਲਤਾਂ ਜਿਵੇਂ ਸਿਵਲ ਡਿਸਪੈਂਸਰੀ, ਸਰਕਾਰੀ ਪ੍ਰਇਮਰੀ ਸਕੂਲ, ਕਮਿਊਨਿਟੀ ਸੈਂਟਰ ਦੀ ਨਿਰਮਾਨਤਾ ਲਈ ਗਮਾਡਾ ਨਾਲ ਤਾਲ ਮੇਲ ਕਰਕੇ ਅਹਿਮ ਭੂਮਿਕਾ ਨਿਭਾਈਆ। ਇੰਡੀਅਨ ਰੈਡ ਕਰਾਸ ਸੋਸਾਇਟੀ ਅਤੇ ਜ਼ਿਲਾ ਪੱਧਰੀ ਰੈਡ ਕਰਾਸ ਸੋਸਾਇਟੀ ਦੇ ਲਈਫ ਮੈਂਬਰ ਹੋਣ ਦੇ ਨਾਤੇ ਸ਼ਹਿਰ ਵਿਚ ਹਰ ਸਾਲ ਮੈਡੀਕਲ ਕੈਂਪ ਲਗਾਕੇ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਰਹਿੰਦੇ ਹਨ। ਇੰਜ਼. ਵਿਰਦੀ ਜੀ ਦੀਆਂ ਸਮਾਜ ਸੇਵੀ ਪ੍ਰਤੀ ਵਧੀਆਂ ਸੇਵਾਂਵਾ ਨੂੰ ਮੁੱਖ ਰਖਦੇ ਹੋਏ ਉਨਾਂ ਨੂੰ 26 ਜਨਵਰੀ 2009 ਅਤੇ 15 ਅਗਸਤ 2012 ਨੂੰ ਪੰਜਾਬ ਸਰਕਾਰ ਵਲੋਂ ਸਨਮਨਿਤ ਕੀਤਾ ਗਿਆ ਸੀ।

ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੇ ਸਮੂੰਹ ਮੈਂਬਰਾਂ ਵਲੋਂ ਇੰਜ਼. ਵਿਰਦੀ ਜੀ ਨੂੰ ਬਤੌਰ ਸਮਾਜ ਸੇਵੀ ਮੈਂਬਰ ਪੰਜ਼ਾਬ ਸਟੇਟ ਰੈਡ ਕਰਾਸ ਸੁਸਾਇਟੀ ਵਲੋਂ ਮਾਨਯੋਗ ਗਵਰਨਰ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਲਈ ਬਹੁਤ ਬਹੁਤ ਮੁਬਾਰਕਾ ਦੇਂਦੇ ਹਨ ਅਤੇ ਆਸ ਕਰਦੇ ਹਾਂ ਕਿ ਇੰਜ਼. ਵਿਰਦੀ ਅਗਲੇ ਸਮੇਂ ਵਿਚ ਵੀ ਸਮਾਜ ਭਲਾਈ ਕੰਮਾਂ ਲਈ ਵੱਧ ਚੜ ਕੇ ਹਿੱਸਾ ਲੈਂਦੇ ਰਹਿਣਗੇ ਅਤੇ ਕੌਮ ਲਈ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>