ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਲਈ ਖਿਲਾਫ ਅਜਨਾਲਾ ਵਿਖੇ ਔਜਲਾ ਨੇ ਕਾਂਗਰਸੀ ਵਰਕਰਾਂ ਨਾਲ ਦਿੱਤਾ ਧਰਨਾ

ਅਜਨਾਲਾ – ਸਥਾਨਕ ਸ਼ਹਿਰ ਅਜਨਾਲਾ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਚ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵੱਜੋ ਸਮੂਹ ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੂੰ ਨਾਲ ਲੈ ਕੇ ਅਜਨਾਲਾ ਦੇ ਮੇਨ ਬਜਾਰਾਂ ਵਿਚੋ ਰੋਸ ਮੁਜਾਹਰਾ ਕਰਦੇ ਹੋਏ ਮੇਨ ਚੌਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਕ੍ਰਿਸਟਨ ਸਮਾਜ ਫਰੰਟ ਦੇ ਸੂਬਾ ਸਕੱਤਰ ਤੇ ੳ ਬੀ ਸੀ ਸੈਲ ਦੇ ਉਪ ਚੇਅਰਮੈਨ ਸੋਨੂੰ ਜਾਫਰ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਗੁਰਪਿੰਦਰ ਸਿੰਘ ਮਾਹਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਨੇ ਸਮੂਲੀਅਤ ਕੀਤੀ ਅਤੇ ਪੁਸਿਲ ਪ੍ਰਸਾਸ਼ਨ,ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ।ਇਸ ਮੋਕੇ ਵੱਖ ਵੱਖ ਬੁਰਲਾਰਿਆ ਨੇ ਪੁਸਿਲ ਦੀਆ ਧੱਕੇਸ਼ਾਹੀਆਂ,ਕਾਂਗਰਸੀ ਵਰਕਰਾਂ ਤੇ ਹੋ ਰਹੇ ਨਜਾਇਜ ਤਸੱਦਦ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਦੱਸਦੇ ਹੋਏ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਵਰਕਰਾਂ ਨੁੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਸਿਲ ਦਾ ਫਰਜ ਬਣਦਾ ਹੈ ਕਿ ਉਹ ਆਮ ਲੋਕਾਂ ਦਾ ਧਿਆਨ ਰੱਖੇ ਅਤੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆਉਣ ਦੇਵੇ ਅਤੇ ਦਿਨ ਰਾਤ ਲੋਕਾ ਦੀ ਸੇਵਾ ਕਰੇ ,ਪਰ ਪੁਸਿਲ ਪੰਜਾਬ ਸਰਕਾਰ ਦੇ ਸਿਆਸੀ ਲੋਕਾਂ ਦੀ ਕੱਡਪੁਤੀ ਬਣ ਕੇ ਰਹਿ ਗਈ ਹੈ ਅਤੇ ਆਮ ਲੋਕਾਂ ਨੂੰ ਇਸਾਫ ਦਵਾਉਣ ਦੀ ਬਜਾਏ ਇਹ ਸਿਆਸੀ ਲੋਕਾਂ ਦੀ ਸਹਿ ਹੇਠ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ।ਉਹਨਾਂ ਕਿਹਾ ਕਿ ਥਾਣਾ ਅਜਨਾਲਾ ਪੁਸਿਲ ਅਤੇ ਥਾਣਾ ਰਮਦਾਸ ਦੀ ਪੁਸਿਲ ਵੱਲੋ ਲੋਕਾਂ ਨੁੰ ਇਨਸਾਫ ਨਹੀ ਦਿੱਤਾ ਜਾ ਰਿਹਾ ਸਗੋ ਲੋਕ ਇਸਾਫ ਲੈਣ ਲਈ ਸੜਕਾਂ ਦੇ ਜਾਮ ਲਾਉਣੇ ਪੈ ਰਹੇ ਹਨ। ਇਸ ਮੌਕੇ ਬੀਤੇ ਕੁਝ ਦਿਨਾਂ ਪਹਿਲਾਂ ਥਾਣਾ ਰਮਦਾਸ ਵੱਲੋ ਦੋ ਚਚੇਰੇ ਭਰਾਵਾਂ ਦੀ ਕਤਲ ਦੇ ਸਬੰਧ ਵਿਚ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ ਪਰ ਪੁਸਿਲ ਮੇਨ ਦੋਸ਼ੀ ਨੂੰ ਕਾਬੂ ਨਹੀ ਕਰ ਸਕੀ,ਮ੍ਰਿਤਕ ਭਰਾਵਾਂ ਦੇ ਘਰ ਦੀਆਂ ਔਰਤਾਂ ਵੱਲੋ ਅੱਜ ਧਰਨੇ ਦੌਰਾਨ ਰੋ ਰੋ ਕੇ ਪੁਸਿਲ ਨੁੰ ਗੁਹਾਰ ਲਗਾਈ ਕਿ ਉਹ ਉਹਨਾਂ ਦੇ ਪੁੱਤਾਂ ਦੇ ਦੋਸ਼ੀ ਨੂੰ ਕਾਬੂ ਕਰਨ ਅਤੇ ਸਾਨੁੰ ਬਣਦਾ ਇਨਸਾਫ ਦਵਾਇਆ ਜਾਵੇ।ਇਸ ਮੌਕੇ ਔਜਲਾ ਨੇ ਕਿਹਾ ਕਿ ਜਿੰਨੇ ਦੇਰ ਤੱਕ ਪੁਸਿਲ ਵੱਲੋ ਲੋਕਾਂ ਦੀਆਂ ਸਮੱਸਿਆਵਾਂ ਦਾ ਇਸਾਫ ਨਹੀ ਦਿੱਤਾ ਜਾਂਦਾ ਉਹਨੀ ਦੇਰ ਇਹ ਧਰਨਾ ਇਵੇ ਹੀ ਜਾਰੀ ਰਹੇਗਾ।ਉਹਨਾਂ ਪੁਸਿਲ ਪ੍ਰਸ਼ਾਸਨ ਨੁੰ ਤਾੜਨਾ ਦਿੰਦੇ ਹੋਏ 2 ਦਿਨ ਦਾ ਸਮਾ ਦਿੱਤਾ ਅਤੇ  ਕਿਹਾ ਕਿ ਜੇ  ਪੁਸਿਲ ਨੇ ਕਾਰਵਾਈ ਨਾ ਕੀਤੀ ਗਈ ਤਾ ਉਹ ਐਸ ਐਸ ਪੀ ਦਫਤਰ ਦੇ ਬਾਹਰ ਮਰਨ ਵਰਤਨ ਤੇ ਬੈਠਨਗੇ।ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਆਮ ਲੋਕਾਂ ਨੂੰ ਸਕੀਮਾਂ ਦੀਆਂ ਜਾ ਰਹੀਆਂ ਹਨ ਉਹ ਸਿਰਫ ਕਾਗਰਜਾਂ ਵਿਚ ਹੀ ਸਿਮਤ ਹਨ ਆਮ ਲੋਕਾਂ ਨੂੰ ਕੋਈ ਵੀ ਇਹ ਸਹੂਲਤ ਨਹੀ ਦਿੱਤੀ ਜਾ ਰਹੀ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਹਰ ਆਮ ਅਤੇ ਖਾਸ ਲੋਕਾਂ ਦੇ ਥਾਣੇ ਵਿਚ ਪਹਿਲੀ ਅਰਜੀ ਤੇ ਕੰਮ ਹੋਣਗੇ ਕਿਸੇ ਨੁੰ ਵੀ ਖੱਜਰ ਖੁਆਰ ਨਹੀ ਹੋਣ ਦਿੱਤਾ ਜਾਵੇਗਾ।ਇਸ ਮੌਕੇ ਕ੍ਰਿਸਟਨ ਸਮਾਜ ਫਰੰਟ ਦੇ ਸੂਬਾ ਸਕੱਤਰ ਸੋਨੂੰ ਜਾਫਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਇਹਨਾਂ ਤੋ ਹਰ ਵਰਗ ਦੁਖੀ ਹੈ ਇਹਨਾਂ ਲੋਕਾਂ ਦਾ ਇਹਨਾਂ ਮਾੜਾ ਹਾਲ ਕੀਤਾ ਹੈ ਕਿ ਹਰ ਰੋਜ ਕਿਸਾਨ ਖੁਦਕੁਸੀਆਂ ਕਰ ਰਹੇ ਹਨ ਅਤੇ ਗਰੀਬ ਲੋਕ ਰੋਟੀ ਖਾਣ ਲਈ ਮਜਬੂਰ ਹਨ।ਉਹਨਾਂ ਕਿਹਾ ਕਿ ਅੱਜ ਪੁਸਿਲ ਕੋਲੋ ਇਨਸਾਫ ਲੈਣਾ ਬਹੁਤ ਔਖਾ ਹੋ ਗਿਆ ਹੈ ਆਮ ਵਿਅਕਤੀ ਦੀ ਤਾ ਥਾਣੇ ਵਿਚ ਕੋਈ ਵੀ ਸੁਣਵਾਈ ਨਹੀ ਹੁੰਦੀ ।ਉਹਨਾਂ ਕਿਹਾ ਕਿ ਪੰਜਾਬ ਦੀ ਨੋਜਵਾਨੀ ਅੱਜ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਨਸ਼ਿਆਂ ਦੀ ਦਲਦਲ ਵਿਚ ਪੂਰੀ ਤਰ੍ਰਾਂ ਫਸ ਚੁੱਕੀ ਹੈ ਅਤੇ ਸਾਰੇ ਭਾਰਤ ਨੂੰ ਅੰਨ ਮੁਹੱਇਆ ਕਰਵਾਉਣ ਵਾਲਾ ਪੰਜਾਬ ਅੱਜ ਬਾਕੀ ਰਾਜਾਂ ਤੋ ਪੂਰੀ ਤਰ੍ਰਾਂ ਪਛੜ ਚੁਕਾ ਹੈ। ।ਇਸ ਮੋਕੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਗੁਰਪਿੰਦਰ ਸਿੰਘ ਮਾਹਲ ,ਨਿਰਮਲ ਸਿੰਘ ਭੂਰੇਗਿੱਲ ਨੇ ਵੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ।ਜਿਕਰਯੋਗ ਹੈ ਕਿ ਹਲਕਾ ਰਾਜਾਸਾਂਸੀ ਵਿਚ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਆਏ ਹੋਏ ਸੀ ਜਿਸ ਕਰਕੇ ਪ੍ਰਸਾਸਨ ਉਹਨਾਂ ਦੇ ਸੰਗਤ ਦਰਸਨ ਵਿਚ ਵਿਅੱਸਤ ਸੀ ਅਤੇ ਮੇਨ ਚੌਕ ਵਿਚ ਲਗਾਤਾਰ 2 ਘੰਟੇ ਅੱਤ ਦੀ ਗਰਮੀ ਵਿਚ ਚੱਲੇ ਇਸ ਪ੍ਰਦਰਸਨ ਵਿਚ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਮੰਗ ਪੱਤਰ ਲੈਣ ਲਈ ਨਹੀ ਪਹੰਚਿਆ।ਇਸ ਤੋ ਬਾਅਦ ਕਾਂਗਰਸੀ ਵਰਕਰਾਂ ਨੇ ਇਕੱਠੇ ਹੋਕੇ ਅਜਨਾਲਾ ਤੋ ਅੰਮ੍ਰਿਤਸਰ ਨੁੰ ਜਾਣ ਵਾਲੇ ਮੇਨ ਰਸਤੇ ਨੁੰ ਬੰਦ ਕਰਕੇ ਪ੍ਰਦਰਸਨ ਲਗਾਤਾਰ ਜਾਰੀ ਰੱਖਿਆ।ਇਸ ਦੋਰਾਨ ਜਦੋ 3 ਘੰਟੇ ਬਾਅਦ ਐਸ ਐਚ ੳ ਅਜਨਾਲਾ ਮੰਗ ਪੱਤਰ ਲੈਣ ਲਈ ਪਹੰਚੇ ਤਾ ਧਰਨਾ ਲਗਾ ਕੇ ਬੈਠੇ ਵਰਕਰਾਂ ਨੇ ਐਸ ਐਚ ੳ ਅਜਨਾਲਾ ਨੂੰ ਮੰਗ ਪੱਤਰ ਦੇਣ ਤੋ ਇਨਕਾਰ  ਕਰ ਦਿੱਤਾ ਉਹਨਾਂ ਕਿਹਾ ਕਿ ਪੁਸਿਲ ਵੱਲੋ ਤਾ ਪੁਹਿਲਾਂ ਹੀ ਸਾਨੂੰ ਕੋਈ ਇਨਸਾਫ ਨਹੀ ਦਿੱਤਾ ਜਾ ਰਿਹਾ ਹੁਣ ਇਹ ਮੰਗ ਪੱਤਰ ਲੈ ਕੇ ਸਾਨੂੰ ਕੀ ਇਨਸਾਫ ਦੇਣਗੇ।ਇਸ ਤੋ ਬਾਅਦ ਗੁਰਜੀਤ ਸਿੰਘ ਔਜਲਾ ਨੇ ਪੁਸਿਲ ਦੇ ਉਚ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਕੀਤੀ ਤਾ ਉਹਨਾਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਇਸ ਤੋ ਕੁਝ ਸਮੇ ਬਾਅਦ ਫਿਰ ਸਮੱਚੀ ਕਾਂਗਰਸ ਪਾਰਟੀ ਦੀ ਟੀਮ ਦੇ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਐਸ ਐਚ ੳ ਅਜਨਾਲਾ ਦੀ ਹਾਜਰੀ ਚ ਉਹਨਾਂ ਨੂੰ ਕਿਹਾ ਕਿ ਜੇਕਰ ਅਗਾਹ ਕਿਸੇ ਵੀ ਕਾਂਗਰਸੀ ਵਰਕਰ ਤੇ ਨਜਾਇਜ ਪਰਚਾ ਕੀਤਾ ਗਿਆ ਤਾ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਐਸ ਐਚ ੳ ਅਜਨਾਲਾ ਜਗਬੀਰ ਸਿੰਘ ਔਲਖ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਚ ਅਧਿਕਾਰੀਆ ਨੂੰ ਮੰਗ ਪੱਤਰ ਪਹੁੰਚਾ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਕੁਲਵਿੰਦਰ ਰਮਦਾਸ,ਗੁਰਮੁੱਖ ਸਿੰਘ ਮੋਹਣ ਭੰਡਾਰੀਆ,ਸਾਬਾਕ ਐਮ ਸੀ ਜਸਪਾਲ ਸਿੰਘ ਲਾਟੀ,ਸਾਬਕਾ ਸਰਪੰਚ ਨਿਰਮਲ ਸਿੰਘ ਕੜਿਆਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>