ਕਰੀਨਾ ਕਪੂਰ ਦਸੰਬਰ ‘ਚ ਦੇਵੇਗੀ ਬੱਚੇ ਨੂੰ ਜਨਮ : ਸੈਫ

ਮੁੰਬਈ – ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਬਹੁਤ ਜਲਦੀ ਹੀ ਮਾਂ ਬਣਨ ਵਾਲੀ ਹੈ। ਕਰੀਨਾ ਦੇ ਪਤੀ ਸੈਫ ਅਲੀ ਖਾਨ ਨੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਖ਼ਬਰ ਕਨਫਰਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮੀਡੀਏ ਵਿੱਚ ਕਈ ਵਾਰ ਕਰੀਨਾ ਦੇ ਪ੍ਰੈਗਨੈਟ ਹੋਣ ਦੀਆਂ ਖ਼ਬਰਾਂ ਲਗਦੀਆਂ ਰਹੀਆਂ ਹਨ। ਸੈਫ ਦਾ ਇਹ ਤੀਸਰਾ ਅਤੇ ਕਰੀਨਾ ਦਾ ਪਹਿਲਾ ਬੱਚਾ ਹੋਵੇਗਾ।

ਸੈਫ ਨੇ ਇੱਕ ਇੰਟਰਵਿਯੂ ਦੌਰਾਨ ਕਿਹਾ, ‘ ਆਪ ਸੱਭ ਦਾ ਦੁਆਵਾਂ ਅਤੇ ਸਪੋਰਟ ਲਈ ਸ਼ੁਕਰੀਆ, ਮੈਨੂੰ ਖੁਸ਼ੀ ਹੈ ਕਿ ਦਸੰਬਰ ਵਿੱਚ ਸਾਡਾ ਪਹਿਲਾ ਬੱਚਾ ਆਵੇਗਾ।’ ਕਰੀਨਾ ਨੇ ਵੀ ਪਿੱਛਲੇ ਦਿਨੀਂ ਕਿਹਾ ਸੀ ਕਿ ਜਦੋਂ ਵੀ ਸਹੀ ਸਮਾਂ ਆਵੇਗਾ, ਤਾਂ ਅਸੀਂ ਆਪਣੀ ਖੁਸ਼ੀ ਨੂੰ ਸੱਭ ਤੋਂ ਪਹਿਲਾਂ ਆਪਣੇ ਫੈਨਜ਼ ਅਤੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ। ਸੈਫ ਅਤੇ ਕਰੀਨਾ ਦੇ ਪ੍ਰੀਵਾਰ ਅਤੇ ਉਨ੍ਹਾਂ ਦੇ ਫੈਨਜ਼ ਵਿੱਚ ਖੁਸ਼ੀ ਦਾ ਮਾਹੌਲ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>