ਕੁਰਾਨ ਸ਼ਰੀਫ ਦੇ ਅਪਮਾਨ ਲਈ ਨਰੇਸ਼ ਯਾਦਵ, ਵਿਜੈ ਗਰਗ, ਕੇ.ਪੀ.ਐਸ. ਗਿੱਲ, ਵਿਰਕ ਅਤੇ ਸ੍ਰੀ ਨਾਥ ਦੀਆਂ ਸਾਜ਼ਸੀ ਕੜੀਆਂ ਦੀਆਂ ਲੜ੍ਹੀਆਂ ਨੂੰ ਦ੍ਰਿੜਤਾ ਨਾਲ ਸਾਹਮਣੇ ਲਿਆਂਦਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਮਲੇਰਕੋਟਲੇ ਵਿਖੇ ਕੁਰਾਨ ਸ਼ਰੀਫ ਦੇ ਹੋਏ ਅਪਮਾਨ ਲਈ ਆਪ ਪਾਰਟੀ ਦੇ ਨਰੇਸ਼ ਯਾਦਵ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਜੈ ਗਰਗ, ਸਾਬਕਾ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਅਤੇ ਸ੍ਰੀ ਟੀ.ਸੀ. ਨਾਥ ਆਦਿ ਪੁਲਿਸ ਅਫ਼ਸਰਾਂ ਦੇ ਨਾਮ ਉਪਰੋਕਤ ਸਾਜ਼ਸੀ ਕੜੀ ਵਿਚ ਜਿਵੇ ਸਾਹਮਣੇ ਆ ਰਹੇ ਹਨ, ਇਹ ਤਾਂ ਪੰਜਾਬ ਸੂਬੇ ਨੂੰ ਅੱਗ ਲਗਾਉਣ ਵਾਲੀ ਅਤਿ ਖ਼ਤਰਨਾਕ ਖੇਡ ਹੈ । ਇਸ ਲਈ ਸ੍ਰੀ ਨਰੇਸ਼ ਯਾਦਵ ਤੇ ਗਰਗ ਦੇ ਨਾਲ-ਨਾਲ ਸਾਬਕਾ ਪੁਲਿਸ ਡੀ.ਜੀ.ਪੀ. ਸ੍ਰੀ ਨਾਥ, ਕੇ.ਪੀ.ਐਸ. ਗਿੱਲ ਅਤੇ ਐਸ.ਐਸ. ਵਿਰਕ ਆਦਿ ਨੂੰ ਉਪਰੋਕਤ ਹੋਏ ਜੁਰਮ ਲਈ ਕੀਤੀ ਜਾਣ ਵਾਲੀ ਤਫ਼ਤੀਸ ਦੇ ਘੇਰੇ ਵਿਚ ਹਰ ਕੀਮਤ ਤੇ ਲਿਆਂਦਾ ਜਾਵੇ । ਅਜਿਹੇ ਅਮਲ ਕਰਨ ਨਾਲ ਜਵਾਹਰ ਸਿੰਘ ਵਾਲਾ ਤੋ ਲੈਕੇ ਅੱਜ ਤੱਕ ਭਗਤਾ ਭਾਈਕਾ ਵਿਖੇ ਹੋਣ ਵਾਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਪਮਾਨ ਅਤੇ 1 ਕਰੋੜ ਰੁਪਏ ਦੀ ਰਾਸ਼ੀ ਰਾਹੀ ਸਿਆਸਤ ਵਿਚ ਉਥਲ-ਪੁੱਥਲ ਕਰਨ ਹਿੱਤ ਜੋ ਵਪਾਰ ਸੁਰੂ ਕੀਤਾ, ਦੀਨਾਨਗਰ ਏਅਰਬੇਸ ਤੋਂ ਲੈਕੇ ਪਠਾਨਕੋਟ ਏਅਰਬੇਸ ਉਤੇ ਹੋਏ ਹਮਲਿਆ ਦੀ ਸੂਈ ਵੀ ਇਸ ਸਾਜਿ਼ਸ ਦੀ ਕੜੀ ਹੋਣ ਤੋਂ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਇਹ ਸੱਚ ਪੂਰਨ ਰੂਪ ਵਿਚ ਸਾਹਮਣੇ ਆ ਸਕਦਾ ਹੈ, ਬਸ਼ਰਤੇ ਇਸ ਤਫ਼ਤੀਸ ਵਿਚ ਉਪਰੋਕਤ ਦੋਸ਼ੀਆਂ ਦੇ ਨਾਲ-ਨਾਲ ਸਾਜਿ਼ਸਕਾਰੀ ਪੁਲਿਸ ਅਫ਼ਸਰਾਂ ਨੂੰ ਵੀ ਨਿਰਪੱਖਤਾ ਤੇ ਦ੍ਰਿੜਤਾ ਨਾਲ ਤਫ਼ਤੀਸ ਵਿਚ ਰੱਖਿਆ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਵਿਚ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਹੋਈਆ ਘਟਨਾਵਾਂ ਅਤੇ ਬੀਤੇ ਕੁਝ ਦਿਨ ਪਹਿਲੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੇ ਕੀਤੇ ਗਏ ਅਪਮਾਨ, ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ਹਮਲੇ ਦੇ ਸੱਚ ਤੇ ਸਾਜਿ਼ਸ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਸਾਹਮਣੇ ਲਿਆਉਣ ਦੀ ਜੋਰਦਾਰ ਆਵਾਜ਼ ਉਠਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੋ ਸਾਬਕਾ ਡੀ.ਜੀ.ਪੀ. ਸ੍ਰੀ ਇਜ਼ਹਾਰ ਆਲਮ ਵੱਲੋ ਸ੍ਰੀ ਕੁਰਾਨ ਸ਼ਰੀਫ ਦੇ ਹੋਏ ਅਪਮਾਨ ਲਈ ਜੋ ਬਿਨ੍ਹਾਂ ਕਿਸੇ ਤੱਥਾਂ ਤੋਂ ਕਾਂਗਰਸ ਜਮਾਤ ਨੂੰ ਦੋਸ਼ੀ ਠਹਿਰਾਕੇ ਇਸ ਵੱਡੀ ਸਾਜਿ਼ਸ ਦਾ ਰੁੱਖ ਗਲਤ ਦਿਸ਼ਾ ਵੱਲ ਦੇਣ ਦੀ ਕੋਸਿ਼ਸ਼ ਕੀਤੀ ਹੈ, ਇਹ ਅਸਲੀਅਤ ਵਿਚ ਪੰਜਾਬ ਦੇ ਵਾਪਰ ਰਹੇ ਅਜਿਹੇ ਦੁੱਖਾਤਾਂ ਤੋਂ ਇਥੋ ਦੇ ਨਿਵਾਸੀਆਂ ਦਾ ਧਿਆਨ ਬਦਲਣ ਦੀ ਸਾਜਿ਼ਸ ਦਾ ਹਿੱਸਾ ਹਨ । ਇਸ ਲਈ ਸ੍ਰੀ ਇਜ਼ਹਾਰ ਆਲਮ ਨੂੰ ਵੀ ਇਸ ਗੁੰਮਰਾਹਕੁੰਨ ਪ੍ਰਚਾਰ ਲਈ ਦੋਸ਼ੀ ਮੰਨਦੇ ਹੋਏ ਜੁਆਬਦੇਹ ਬਣਾਉਣਾ ਪਵੇਗਾ । ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਨਹੀ ਕਿ ਅਸੀਂ ਕਾਂਗਰਸ ਨੂੰ ਦੁੱਧ ਧੋਤੀ ਕਹਿ ਰਹੇ ਹਾਂ । ਕਿਉਂਕਿ ਕਾਂਗਰਸ ਨੇ 1984 ਵਿਚ ਬੀਜੇਪੀ ਨਾਲ ਰਲਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਫ਼ੌਜਾਂ ਚਾੜੀਆ ਸਨ ਅਤੇ ਉਸੇ ਤਰ੍ਹਾਂ ਜਿਵੇ ਅਬਦਾਲੀ ਨੇ 1762 ਵਿਚ ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਇਆ ਸੀ, ਉਸੇ ਤਰ੍ਹਾਂ ਕਾਂਗਰਸ ਨੇ ਵੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੇ ਜਖ਼ਮ ਦਿੱਤੇ ਤੇ ਸਿੱਖ ਕੌਮ ਦੀ ਨਸ਼ਲਕੁਸੀ ਤੇ ਕਤਲੇਆਮ ਕੀਤਾ । 1762 ਵਿਚ ਉਸ ਸਮੇਂ ਦੇ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਨੇ ਜ਼ਾਬਰਾਂ ਨਾਲ ਲੋਹਾ ਲੈਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ 1984 ਵਿਚ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਦੁਸ਼ਮਣ ਤਾਕਤਾਂ ਦਾ ਬਹਾਦਰੀ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ । ਜੋ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੀ 1984 ਵਿਚ ਰਵਾਇਤੀ ਆਗੂਆਂ ਲੌਗੋਵਾਲ, ਟੋਹੜਾ, ਬਰਨਾਲਾ ਅਤੇ ਬਲਵੰਤ ਸਿੰਘ ਵੱਲੋਂ ਸਾਜਿ਼ਸ ਰਚੀ ਗਈ, ਉਸ ਸੰਬੰਧੀ ਬਾਦਲ ਦਲ ਦੇ ਆਗੂ ਸਾਬਕਾ ਵਜ਼ੀਰ ਪੰਜਾਬ ਸ. ਰਣਧੀਰ ਸਿੰਘ ਚੀਮਾਂ ਵੱਲੋਂ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸ੍ਰੀ ਪਾਂਡੇ ਨਾਲ ਉਪਰੋਕਤ ਆਗੂਆਂ ਦੀਆਂ ਹੋਈਆਂ ਮੁਲਾਕਾਤਾਂ ਅਤੇ ਸਾਜਿ਼ਸ ਨੂੰ ਅੰਤਿਮ ਰੂਪ ਦੇਣ ਬਾਰੇ ਬੀਤੇ ਸਮੇਂ ਵਿਚ ਪੈਫਲਿਟ ਅਤੇ ਪੱਤਰ ਜਾਰੀ ਕੀਤੇ ਗਏ ਸਨ। ਜੋ ਬਲਿਊ ਸਟਾਰ ਦੀ ਸਾਜਿ਼ਸ ਨੂੰ ਹੋਰ ਵੀ ਪ੍ਰਤੱਖ ਕਰਦੇ ਹਨ । ਜੇਕਰ ਕਿਸੇ ਨੂੰ ਸ. ਰਣਧੀਰ ਸਿੰਘ ਚੀਮਾਂ ਵੱਲੋਂ ਜਾਰੀ ਕੀਤੇ ਗਏ ਪੈਫਲਿਟ ਅਤੇ ਸਾਡੇ ਵੱਲੋ ਦਿੱਤੇ ਗਏ ਹਵਾਲੇ ਤੇ ਕੋਈ ਸ਼ੱਕ-ਸੁਬਹਾ ਹੋਵੇ, ਤਾਂ ਅਸੀਂ ਉਸ ਪੈਫਲਿਟ ਤੇ ਪੱਤਰ ਨੂੰ ਪ੍ਰੈਸ ਦੀ ਜਾਣਕਾਰੀ ਲਈ ਜਾਰੀ ਵੀ ਕਰ ਸਕਦੇ ਹਾਂ ।

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਅਸੂਲਾਂ, ਨਿਯਮਾਂ ਨੂੰ ਤਿਲਾਜ਼ਲੀ ਦੇ ਕੇ ਸਿੱਖ ਕੌਮ ਨੂੰ ਹਰ ਖੇਤਰ ਵਿਚ ਮਨਫ਼ੀ ਕਰਦੇ ਆ ਰਹੇ ਹਨ ਤਾਂ ਕਿ ਬੀਜੇਪੀ, ਆਰ.ਐਸ.ਐਸ. ਆਦਿ ਫਿਰਕੂ ਦੁਸ਼ਮਣ ਤਾਕਤਾਂ ਤੋਂ ਸਿਆਸੀ, ਮਾਲੀ ਅਤੇ ਪਰਿਵਾਰਿਕ ਫਾਇਦੇ ਪ੍ਰਾਪਤ ਕਰਦੇ ਰਹਿਣ । ਸ. ਬਾਦਲ ਸਿੱਖ ਸੋਚ, ਮਰਿਯਾਦਾਵਾਂ ਅਤੇ ਪੰ੍ਰਪਰਾਵਾਂ ਦਾ ਘਾਣ ਕਰਨ ਦੇ ਅੱਜ ਵੱਡੇ ਦੋਸ਼ੀ ਹਨ ਕਿਉਂਕਿ ਉਹ ਅੱਜ ਵੀ ਇਹਨਾਂ ਫਿਰਕੂ ਤਾਕਤਾਂ ਦੀ ਗੁਲਾਮੀ ਵਿਚ ਵਿਚਰ ਰਹੇ ਹਨ । ਇਸ ਲਈ ਸ. ਬਾਦਲ ਅਤੇ ਬਾਦਲ ਪਰਿਵਾਰ ਸਿੱਖੀ, ਸਿੱਖ ਧਰਮ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਦੀ ਰਖਵਾਲੀ ਕਰਨ ਅਤੇ ਘੱਟ ਗਿਣਤੀ ਕੌਮਾਂ ਦੇ ਸਮਾਜਿਕ ਮਾਣ-ਸਨਮਾਨ ਨੂੰ ਕਾਇਮ ਰੱਖਣ ਅਤੇ ਉਹਨਾਂ ਨਾਲ ਹੋ ਰਹੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਲਈ ਇਨਸਾਫ਼ ਦਿਵਾਉਣ ਦੀ ਬਿਲਕੁਲ ਸਮਰੱਥਾਂ ਨਹੀਂ ਰੱਖਦੇ । ਉਹਨਾਂ ਕਿਹਾ ਕਿ ਜੋ ਬੰਗਲਾਦੇਸ਼ ਅਤੇ ਹੋਰਨਾਂ ਗੁਆਂਢੀ ਮੁਲਕਾਂ ਵਿਚ ਹਿੰਦੂ ਪੰਡਿਤਾਂ ਉਤੇ ਹਮਲੇ ਕਰਕੇ ਖ਼ਤਮ ਕੀਤਾ ਜਾ ਰਿਹਾ ਹੈ, ਉਸ ਨੂੰ ਮੋਦੀ ਦੇ ਅਤੇ ਭਗਵਤ ਦੇ ਯੋਗਾ ਪ੍ਰੋਗਰਾਮ ਠੱਲ੍ਹ ਨਹੀਂ ਪਾ ਸਕਦੇ । ਕਿਉਂਕਿ ਯੋਗਾ ਨਾਲ ਹਊਮੈ ਪ੍ਰਫੁੱਲਿਤ ਹੁੰਦੀ ਹੈ, ਨਿਮਰਤਾ-ਨਿਰਮਾਨਤਾ ਅਤੇ ਸਹਿਜ ਵਾਲੇ ਗੁਣ ਖ਼ਤਮ ਹੋ ਜਾਂਦੇ ਹਨ । ਗੁਆਂਢੀ ਮੁਲਕਾਂ ਵਿਚ ਹਿੰਦੂ ਪੰਡਿਤਾਂ ਆਦਿ ਦੇ ਹੋ ਰਹੇ ਕਤਲੇਆਮ ਦੀ ਰੱਖਿਆ ਸਿੱਖ ਕੌਮ ਬਗੈਰ ਕੋਈ ਨਹੀਂ ਕਰ ਸਕੇਗਾ । ਕਿਉਂਕਿ ਸਿੱਖ ਕੌਮ ਨੂੰ ਅਜਿਹੇ ਜ਼ਬਰ-ਜੁਲਮਾਂ ਵਿਰੁੱਧ ਡੱਟਣ ਅਤੇ ਮਜ਼ਲੂਮਾਂ, ਲਤਾੜੇ ਵਰਗਾਂ ਅਤੇ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਵਾਲੀ ਸੋਚ ਅਤੇ ਬਹਾਦਰੀ ਵਾਲੇ ਉਦਮਾਂ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਪ੍ਰਾਪਤ ਹੁੰਦੀ ਹੈ । ਸਿੱਖ ਕੌਮ ਸਭ ਧਰਮਾਂ ਤੇ ਕੌਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ । ਭਾਵੇ ਉਹ ਕੁਰਾਨ ਸ਼ਰੀਫ ਹੋਵੇ, ਭਾਵੇ ਬਾਈਬਲ, ਭਾਵੇ ਰਮਾਇਣ, ਗੀਤਾ ਜਾਂ ਹੋਰ ਗ੍ਰੰਥ । ਪਰ ਮੁਤੱਸਵੀ ਸੋਚ ਅਧੀਨ ਸਤਿਕਾਰਿਤ ਗ੍ਰੰਥਾਂ ਦਾ ਅਪਮਾਨ ਕਰਕੇ, ਵੱਖ-ਵੱਖ ਕੌਮਾਂ ਤੇ ਧਰਮਾਂ ਨੂੰ ਲੜਾਕੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਸਾਜਿ਼ਸਕਾਰੀ ਭਾਵੇ ਨਰੇਸ਼ ਯਾਦਵ, ਭਾਵੇ ਵਿਜੈ ਗਰਗ, ਭਾਵੇ ਕੇ.ਪੀ.ਐਸ. ਗਿੱਲ, ਭਾਵੇ ਐਸ.ਐਸ. ਗਿੱਲ ਅਤੇ ਸ੍ਰੀ ਨਾਥ ਵਰਗੇ ਸਾਬਕਾ ਪੁਲਿਸ ਅਫ਼ਸਰ ਕਿਉਂ ਨਾ ਹੋਣ, ਉਹ ਸਮਾਜ, ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦੇ ਦੁਸ਼ਮਣ ਹਨ । ਅਜਿਹੇ ਸਾਜਿ਼ਸਕਾਰੀਆਂ ਅਤੇ ਜਮਾਤਾਂ ਦੇ ਮੁਖੋਟਿਆ ਉਤੇ ਚੜ੍ਹਾਏ ਗਏ ਨਕਾਬਾਂ ਨੂੰ ਉਤਾਰਨਾ ਅਤੇ ਇਥੋ ਦੇ ਨਿਵਾਸੀਆਂ ਨੂੰ ਸੱਚ ਤੋ ਜਾਣੂ ਕਰਵਾਉਣਾ ਅਤੇ ਅਜਿਹੀਆ ਤਾਕਤਾਂ ਦਾ ਦ੍ਰਿੜਤਾ ਨਾਲ ਸਮੂਹਿਕ ਤੌਰ ਤੇ ਖ਼ਾਤਮਾ ਕਰਨਾ ਸਾਡਾ ਸਭ ਦਾ ਸਮਾਜਿਕ ਤੇ ਵਿਧਾਨਿਕ ਫਰਜ ਬਣ ਜਾਂਦਾ ਹੈ । ਅਜਿਹੇ ਅੱਛੇ ਸਮਾਜ ਸਿਰਜਣ ਵਾਲੇ ਅਮਲ ਤਦ ਹੀ ਅਮਲੀ ਰੂਪ ਵਿਚ ਸਾਹਮਣੇ ਆਉਣਗੇ, ਜਦੋਂ ਇਥੋ ਦੇ ਨਿਵਾਸੀ, ਸਭ ਕੌਮਾਂ, ਧਰਮਾਂ ਤੇ ਵਰਗਾਂ ਦੇ ਬਸਿੰਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱਖੀ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਵਾਲੀ ਸੋਚ ਨੂੰ ਆਪੋ-ਆਪਣੇ ਵੋਟ ਬੈਂਕ ਦੀ ਤਾਕਤ ਰਾਹੀ ਮਜ਼ਬੂਤੀ ਬਖਸਣਗੇ ਅਤੇ ਅਜਿਹੀਆ ਤਾਕਤਾਂ ਨੂੰ ਭਾਂਜ ਦੇਣ ਲਈ ਉਦਮ ਕਰਨਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>