ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ

ਅੰਮ੍ਰਿਤਸਰ – ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ ਤਿੰਨ ਕਾਉਂਟੀਆਂ ਕਲਾਰਕ, ਮੈਡੀਸਨ ਤੇ ਗਰੀਨ ਦੀ ਪ੍ਰਤੀਨਿਧਤਾ ਕਰਦਾ ਹੈ ਨੇ ਆਪਣਾ ਸਾਲਾਨਾ ਪੁਰਸਕਾਰ ਸਮਾਗਮ ਕਲਾਰਕ ਸਟੇਟ ਕਮਿਉਨਿਟੀ ਕਾਲਜ, ਸਪਰਿੰਗਫੀਲਡ ਵਿਖੇ ਕਰਾਇਆ। ਇਹ ਬੋਰਡ ਦਿਮਾਗ਼ੀ, ਨਸ਼ਾ ਤੇ ਸ਼ਰਾਬ ਦੇ ਮਰੀਜਾਂ ਦੇ ਇਲਾਜ ਵਿਚ ਸਹਾਇਤਾ ਕਰਦਾ ਹੈ।ਇਸ ਦੇ ਕਾਰਜ ਖੇਤਰ ਵਿਚ ਡੇਟਨ ਦੇ ਨਾਲ ਲਗਦੇ ਕਈ ਪ੍ਰਮੁੱਖ ਸ਼ਹਿਰ ਜਿਵੇਂ ਸਪਰਿੰਗਫੀਲਡ, ਬੀਵਰਕਰੀਕ, ਫੇਅਰਬੋਰਨ ਆਦਿ ਆਉਂਦੇ ਹਨ। ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਵਿਭਿੰਨ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸਪਰਿੰਗਫੀਲਡ ਦੀ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਦੀ ਜੋੜੀ ਵੀ ਸ਼ਾਮਲ ਸੀ।ਇੱਥੇ ਦਸਣਯੋਗ ਹੈ ਕਿ ਅਵਤਾਰ ਸਿੰਘ ਜਿਲਾ ਜਲੰਧਰ ਦੇ ਪਿੰਡ ਲੁਹਾਰਾਂ ਦੇ ਜੰਮਪਲ ਹਨ।

ਉਹਨਾਂ ਦੀ ਚੋਣ ਉਹਨਾਂ ਵਲੋਂ  ਭਾਈਚਾਰਕ ਸਾਂਝ ਤੋਂ ਇਲਾਵਾਂ ਇਥੋਂ ਦੀਆਂ ਹੋਰ ਸੰਸਥਾਵਾਂ ਨਾਲ ਰਲ ਕੇ ਕੰਮ ਨੂੰ ਧਿਆਨ ਵਿਚ ਰਖਕੇ ਕੀਤੀ ਗਈ। ਉਹ ਇੰਟਰਫੈਥ, ਸਲਵੇਸ਼ਨ ਆਰਮੀ, ਸ਼ਹਿਰ ਦੀਆਂ ਚਰਚਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਰਲ ਕੇ ਕੰਮ ਕਰਦੇ ਹਨ ਤੇ  ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। ਰੇਸਕਿਊ ਸੈਂਟਰ ਦੇ ਚੇਅਰਮੈਨ ਲਿੰਨ ਕਰੇਸਲ ਵੱਲੋਂ ਇਹ ਐਵਾਰਡ ਦਿੱਤਾ ਗਿਆ। ਲਿੰਨ ਕਰੇਸਲ ਨੇ ਆਪਣੇ ਭਾਸ਼ਣ ਵਿੱਚ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਪਿਛਲੇ 19-20 ਸਾਲਾਂ ਤੋਂ ਸਾਰੀਆਂ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਆ ਰਹੇ ਹਨ। ਅਵਤਾਰ ਸਿੰਘ ਨੇ ਵੀ  ਐਵਾਰਡ ਦੇਣ ਲਈ ਸਭ ਦਾ ਧੰਨਵਾਦ ਕੀਤਾ।

ਫੋਟੋ ੧।ਅਵਤਾਰ ਸਿੰਘ ਤੇ ਸਰਬਜੀਤ ਕੌਰ ਪੁਰਸਕਾਰ ਪ੍ਰਾਪਤ ਕਰਦੇ ਹੋਏ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>