ਮੋਦੀ ਕੈਬੀਨਟ ਦੇ ਵਿਸਥਾਰ ਸਮੇਂ ਸਿੱਖ ਕੌਮ ਨੂੰ ਨਜ਼ਰਅੰਦਾਜ਼ ਕਰਕੇ ਮੋਦੀ ਅਤੇ ਬੀਜੇਪੀ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਪ੍ਰਤੱਖ ਕੀਤਾ: ਮਾਨ

ਫਤਹਿਗੜ੍ਹ ਸਾਹਿਬ – “ਜਿਸ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਅਤੇ ਬਹਾਦਰੀਆਂ ਕਰਕੇ ਹਿੰਦੋਸਤਾਨ ਨੂੰ ਦੁਨੀਆਂ ਦੇ ਨਕਸ਼ੇ ਉਤੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਜੋ ਕੌਮ ਸਰਹੱਦਾਂ ਉਤੇ ਹਮੇਸ਼ਾਂ ਦੁਸ਼ਮਣ ਲਈ ਕੰਧ ਬਣ ਕੇ ਚੁਨੌਤੀਆਂ ਨੂੰ ਪ੍ਰਵਾਨ ਕਰਦੀ ਰਹੀ, ਉਸ ਸਿੱਖ ਕੌਮ ਨੂੰ ਬੀਤੇ ਸਮੇਂ ਵਿਚ ਸੈਂਟਰ ਦੀ ਕੈਬੀਨਟ ਵਿਚ ਰੱਖਿਆ, ਵਿਦੇਸ਼, ਵਿੱਤ ਜਾਂ ਗ੍ਰਹਿ ਵਿਭਾਗ ਦੀਆਂ ਵਜਾਰਤਾਂ ਵਿੱਚੋਂ ਇਕ ਵਜਾਰਤ ਜਰੂਰ ਮਿਲਦੀ ਰਹੀ ਹੈ। ਫਰ ਮੋਦੀ ਹਕੂਮਤ ਅਤੇ ਬੀਜੇਪੀ ਪਾਰਟੀ ਜਿਸ ਨਾਲ ਬਾਦਲ ਪਰਿਵਾਰ ਦਾ ਅਤੇ ਬਾਦਲ ਦਲ ਦਾ ਪਤੀ-ਪਤਨੀ ਵਾਲਾ ਰਿਸ਼ਤਾ ਹੈ, ਉਸ ਮੋਦੀ ਹਕੂਮਤ ਵੱਲੋਂ ਪਹਿਲੇ ਬਣੀ ਵਜਾਰਤ ਸਮੇਂ ਕੇਵਲ ਤੁੱਛ ਜਿਹਾ ਫੂਡ ਪ੍ਰੋਸੈਸਿੰਗ ਆਲੂਆਂ ਸਬਜ਼ੀਆਂ ਵਾਲੀ ਵਜਾਰਤ ਦੇ ਕੇ ਖਾਨਾਪੂਰਤੀ ਕਰ ਦਿੱਤੀ ਗਈ ਸੀ। ਜੋ ਸਿੱਖ ਕੌਮ ਕੇਬੀਨਟ ਵਿਚ ਉਪਰੋਕਤ ਮਹੱਤਵਪੂਰਨ ਚਾਰੇ ਵਜਾਰਤਾਂ ਵਿੱਚੋਂ ਇਕ ਵਜਾਰਤ ਦਾ ਮਾਣ-ਸਨਮਾਨ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਉਸ ਨੂੰ ਹੁਣ ਮੋਦੀ ਵੱਲੋਂ ਕੈਬੀਨਟ ਵਿੱਚ ਕੀਤੇ ਗਏ ਵਿਸਥਾਰ ਸਮੇਂ ਮੁਤੱਸਵੀ ਅਤੇ ਫਿਰਕੂ ਸੋਚ ਅਧੀਨ ਨਜ਼ਰਅੰਦਾਜ਼ ਕਰਨ ਦੇ ਅਮਲਾਂ ਉਪਰੰਤ ਬਾਦਲ ਪਰਿਵਾਰ ਅਤੇ ਬਾਦਲਾਂ ਵੱਲੋਂ  ਹਿੰਦੂਤਵ ਤਾਕਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਨ ਉਪਰੰਤ ਆਪਣੀ ਹੈਸੀਅਤ ਦਾ ਗਿਆਨ ਹੋ ਜਾਣ ਦੇ ਨਾਲ ਨਾਲ ਸਿੱਖ ਕੌਮ ਨਾਲ ਹਰ ਖੇਤਰ ਵਿਚ ਇਸ ਪਤੀ-ਪਤਨੀ ਦੇ ਰਿਸ਼ਤੇ ਵਾਲੀ ਹਕੂਮਤ ਵੱਲੋਂ ਕੀਤੇ ਜਾ ਰਹੇ ਘੋਰ ਵਿਤਕਰਿਆਂ ਦੇ ਸੱਚ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਅਤੇ ਇਹ ਵੀ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਇਹ ਹਿੰਦੂਤਵ ਤਾਕਤਾ ਦਾ ਕੋਈ ਵੀ ਸਿੱਖ ਆਗੂ ਕਿੰਨਾ ਵੀ ਆਪਣੇ ਆਪ ਨੂੰ ਜ਼ਲੀਲ ਕਰਕੇ ਕੰਮ ਕਿਉਂ ਨਾ ਕਰੇ, ਇਹ ਤਾਕਤਾਂ ਸਿੱਖ ਕੌਮ ਨੂੰ ਕਤਈ ਵੀ ਨਾ ਤਾਂ ਬਣਦਾ ਮਾਣ ਸਨਮਾਨ ਦੇ ਸਕਦੀਆਂ ਹਨ ਅਤੇ ਨਾ ਹੀ ਊਹਨਾਂ ਨਾਲ ਹੁੰਦੇ ਆ ਰਹੇ ਹਕੂਮਤੀ ਵਿਤਕਰੇ ਅਤੇ ਬੇਇਨਸਾਫੀਆਂ ਨੂੰ ਦੂਰ ਕਰ ਸਕਦੀਆਂ ਹਨ। ੀੲਸ ਹੋਏ ਅਮਲ ਤੋਂ ਰਵਾਇਤੀ ਆਗੂਆਂ ਅਤੇ ਸਿੱਖ ਕੌਮ ਨੂੰ ਆਪਣੇ ਸਿਆਸੀ ਪੈਂਤੜੇ ‘ਤੇ ਨਜ਼ਰ ਮਾਰਨੀ ਪਵੇਗੀ ਕਿ ਕੌਮਾਂਤਰੀ , ਹਿੰਦ ਅਤੇ ਪੰਜਾਬ ਪੱਧਰ ਉਤੇ ਸਿੱਖ ਕੌਮ ਆਪਣੇ ਮਾਣ ਸਨਮਾਨ ਅਤੇ ਪਹਿਚਾਣ ਨੂੰ ਕਿਵੇਂ ਕਾਇਮ ਰੱਖੇ ਅਤੇ ਕਿਸ ਤਰ੍ਹਾਂ ਗੁਲਾਮੀਅਤ ਨੂੰ ਤੋੜ ਕੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਕਰੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਲੀਡਰਸਿ਼ਪ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਰਾਜ ਭਾਗ ਉਤੇ ਕਾਬਜ ਬਾਦਲ ਦਲੀਆਂ, ਐਸ ਜੀ ਪੀ ਸੀ ਅਤੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਆਗੂਆਂ ਨੂੰ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਦੇ ਸਿੱਖ ਕੌਮ ਵਿਰੋਧੀ ਕੀਤੇ ਜਾਣ ਵਾਲੇ ਅਮਲਾਂ ਅਤੇ ਰਵਾਇਤੀ ਸਿੱਖ ਆਗੂਆਂ ਵੱਲੋਂ ਉਹਨਾਂ ਹੁਕਮਰਾਨਾਂ ਨੂੰ ਖੁਸ਼ ਕਰਨ ਹਿੱਤ ਕੌਮ ਨੂੰ ਜਲਾਲਤ ਵੱਲ ਧਕੇਲਣ ਦੇ ਹੋ ਰਹੇ ਦੁਖਦਾਇਕ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਹਿੰਦੂਤਵ ਹੁਕਮਰਾਨ ਕਿਵੇਂ ਜ਼ਲੀਲ ਕਰਦੇ ਹਨ, ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਬਹਾਦਰ ਅਤੇ ਕਾਬਿਲ ਸਿੱਖ ਫੌਜੀ ਜਰਨੈਲਾਂ ਹਰਬਖਸ਼ ਸਿੰਘ, ਗੁਰਬਖ਼ਸ਼  ਸਿੰਘ, ਜਰਨਲ ਸੁਬੇਗ ਸਿੰਘ, ਜਰਨਲ ਜਗਜੀਤ ਸਿੰਘ ਅਰੋੜਾ ਆਦਿ ਸਿੱਖ ਜਰਨੈਲਾਂ ਦੀ ਸਿਨਿਆਰਟੀ ਅਤੇ ਤਜਰਬੇ ਨੂੰ ਨਜ਼ਰਅੰਦਾਜ਼ ਕਰਕੇ ਹਰ ਵਾਰ ਚੀਫ ਆਫ ਦਾ ਆਰਮੀ ਸਟਾਫ ਹਿੰਦੂਤਵ ਸੋਚ ਵਾਲਿਆਂ ਨੂੰ ਬਣਾਉਂਦੇ ਰਹੇ ਹਨ। ਇਸੇ ਤਰ੍ਹਾਂ ਹਵਾਈ ਅਤੇ ਜਲ ਸੈਨਾ ਦੇ ਮੁਖੀਆਂ ਦੀ ਨਿਯੁਕਤੀ ਕਰਦੇ ਸਮੇਂ ਵੀ ਸਿੱਖ ਕੌਮ ਦੀਆਂ ਵੱਡੀਆਂ ਕੁਰਬਾਨੀਆਂ ਅਤੇ ਸਿੱਖ ਜਰਨੈਲਾਂ ਵੱਲੋਂ ਆਪਣੀ ਕੌਮੀਅਤ ਉਤੇ ਪਹਿਰਾ ਦਿੰਦੇ ਹੋਏ ਕੀਤੇ ਗਏ ਵੱਡੇ ਅਤੇ ਹੈਰਾਨਕੁੰਨ ਕਾਰਨਾਮਿਆਂ ਨੂੰ ਨਜ਼ਰਅੰਦਾਜ਼ ਕਰਕੇ ਦੂਸਰਿਆਂ ਨੂੰ ਇਹ ਤਰੱਕੀਆਂ ਦਿੰਦੇ ਰਹੇ। ਇੱਥੇ ਹੀ ਬੱਸ ਨਹੀਂ ਜੋ ਸਿੱਖ ਕੌਮ ਦਾ ਫੌਜ ਵਿਚ ਨਾਮਾਤਰ 2% ਦਾ ਭਰਤੀ ਕੋਟਾ ਸੀ,ਉਸ ਨੂੰ ਇਹਨਾਂ ਮੁਤੱਸਵੀ ਹੁਕਮਰਾਨਾਂ ਨੇ ਬਿਲਕੁਲ ਹੀ ਮੰਦਭਾਵਨਾ ਅਧੀਨ ਘਟਾ ਦਿੱਤਾ ਹੈ। ਜਦੋਂ ਕਿ ਇਹ ਕੋਟਾ ਸਿੱਖ ਕੌਮ ਦੀ ਬੀਤੇ ਸਮੇਂ ਦੀ ਬਹਾਦਰੀ ਅਤੇ ਫੌਜੀ ਇਤਿਹਾਸ ਅਤੇ ਸਿੱਖ ਕੌਮ ਦੇ ਆਪਣੇ ਕੌਮੀ ਇਤਿਹਾਸ ਦੀਆਂ ਪ੍ਰਾਪਤੀਆਂ ਮੱਦੇਨਜ਼ਰ ਰੱਖਦੇ ਹੋਏ ਇਸ 10-12% ਹੋਣਾ ਬਣਦਾ ਸੀ। ਫਿਰ ਸਿਵਿਲ ਅਤੇ ਪੁਲਿਸ ਦੇ ਉੱਚ ਆਹੁਦਿਆਂ ਆਏ ਏ ਐਸ ਅਤੇ ਆਈ ਪੀ ਐਸ ਵਿਚ ਵੀ ਸਿੱਖ ਕੌਮ ਨੂੰ ਬਣਦੇ ਹਿੱਸੇ ਦੀਆਂ ਤਰੱਕੀਆਂ ਨਾ ਦੇ ਕੇ ਹੁਕਮਰਾਨ ਮੁੱਖ ਅਫਸਰ ਅਤੇ ਸਿਆਸੀ ਆਹੁਦਿਆਂ ਉਤੇ ਹਿੰਦੂਤਵ ਸੋਚ ਵਾਲਿਆਂ ਨੂੰ ਹੀ ਤਾਇਨਾਤ ਕਰਦੇ ਆ ਰਹੇ ਹਨ। ਫਿਰ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ਧ੍ਰੋਹੀ, ਬਾਗੀ ਆਦਿ ਗਰਦਾਨਕੇ ਸਿੱਖ ਕੌਮ ਦਾ ਗੈਰ ਵਿਧਾਨਕ ਅਤੇ ਗੈਰ ਸਮਾਜਿਕ ਢੰਗਾਂ ਰਾਹੀਂ ਨਸਲਕੁਸ਼ੀ ਅਤੇ ਕਤਲੇਆਮ ਕਰਨ ਦੇ ਅਮਲ ਖੁਦ ਬਾ ਖੁਦ ਹਕੂਮਤੀ ਬੇਇਨਸਾਫੀਆਂ ਅਤੇ ਜਬਰ ਜੁਲਮ ਨੂੰ ਜਾਹਰ ਕਰ ਰਹੇ ਹਨ।

ਸਿੱਖ ਕੌਮ ਅਤੇ ਪੰਜਾਬ ਦੇ ਬਸਿੰਦਿਆਂ ਨੂੰ ਹੁਕਮਰਾਨਾਂ ਵੱਲੋਂ ਕੋਈ ਵੀ ਵੱਡੀ ਇੰਡਸਟਰੀ ਨਾ ਦੇਣ, ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ, ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਨੂੰ ਲੋੜੀਂਦੀ ਬਿਜਲੀ ਅਤੇ ਪਾਣੀ ਨਾ ਦੇਣ ਦੇ ਸੈਂਟਰ ਦੇ ਅਮਲ, ਮਿਲਾਵਟ ਤੋਂ ਰਹਿਤ ਬੀਜ, ਤੇਲ, ਕੀਟ ਨਾਸ਼ਕ ਦਵਾਈਆਂ ਉਪੱਲਬਧ ਨਾ ਕਰਵਾਉਣ ਦੀਆਂ ਕਾਰਵਾਈਆਂ ਪੰਜਾਬ ਸੂਬੇ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਘਸਿਆਰਾ ਅਤੇ ਗੁਲਾਮ ਬਣਾਉਣ ਦੀਆਂ ਸਾਜਿਸ਼ਾਂ ਨਹੀਂ ਤਾਂ ਹੋਰ ਕੀ ਹੈ? ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਸਰਕਾਰੀ ਸਰਪ੍ਰਸਤੀ ਦੇ ਕੇ ਇਸ ਲਈ ਹੀ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ  ਦੇ ਬੱਚੇ ਆਪਣੇ ਧਰਮ , ਕੌਮੀ ਮਰਿਆਦਾਵਾਂ, ਅਸੂਲਾਂ ਅਤੇ ਨਿਯਮਾਂ ‘ਤੇ ਸਥਿਰ ਨਾ ਰਹਿ ਸਕਣ ਅਤੇ ਆਪਣੇ ਵਿਧਾਨਕ , ਸਮਾਜਿਕ ਧਾਰਮਿਕ ਹੱਕ ਹਕੂਕਾਂ ਪ੍ਰਤੀ ਜਾਗਰੂਕ ਹੋ ਕੇ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਇਕ ਤਾਕਤ ਹੋ ਕੇ ਆਵਾਜ ਨਾ ਬੁਲੰਦ ਕਰ ਸਕਣ। ਫੇਸਬੁੱਕਾਂ, ਵੈਬਸਾਈਟਾਂ, ਵੱਟਸਐਪ ਆਦਿ ਬਿਜਲਈ ਸਹੂਲਤਾਂ ਉਤੇ ਸਿੱਖ ਗੁਰੁ ਸਾਹਿਬਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਪ੍ਰਤੀ ਗੁੰਮਾਰਾਹਕੁੰਨ ਸ਼ਬਦਾਵਲੀਆਂ ਅਤੇ ਫੋਟੋਆਂ ਪੋਸਟ ਕਰਨ ਦੇ ਅਮਲ ਵੀ ਇਹਨਾਂ ਦੇ ਨਾਗਪੁਰ ਦੇ ਹੈਡਕੁਆਟਰ ਤੋਂ ਬਣੀਆਂ ਸਾਜਿਸ਼ਾਂ ਅਤੇ ਆਦੇਸ਼ਾਂ ਦਾ ਹੀ ਹਿੱਸਾ ਹਨ, ਇਸ ਲਈ ਹੀ ਅੱਜ ਤੱਕ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਗੁਰੁ ਸਾਹਿਬਾਨ ਦੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਲੰਮਾ ਸਮਾਂ ਬੀਤਣ ‘ਤੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਜਦੋਂ ਮੋਦੀ ਹਕੂਮਤ ਅਤੇ ਹੋਰਨਾਂ ਮੁਤੱਸਵੀ ਹਕੂਮਤਾਂ ਨੇ ਸਿੱਖ ਕੌਮ ਨੂੰ ਸੈਂਟਰ ਦੀ ਵਜਾਰਤ ਵਿਚ ਮਾਣ ਸਨਮਾਨ ਦੇਣ ਦੀ ਰਵਾਇਤ ਅਨੁਸਾਰ ਰੱਖਿਆ, ਵਿਦੇਸ਼, ਵਿੱਤ ਅਤੇ ਗ੍ਰਹਿ ਵਿਭਾਗ ਵਿੱਚੋਂ ਕੋਈ ਵੀ ਵਜਾਰਤ ਨਾ ਦੇਣ ਦੇ ਅਮਲ ਕੀਤੇ ਹਨ ਤਾਂ ਰਵਇਤੀ ਸਿੱਖ ਆਗੂਆਂ ਨਮੂ ਚਾਹੀਦਾ ਹੈ ਕਿ ਉਹ ਦੁਸ਼ਮਣ ਤਾਕਤਾਂ ਦੀਆਂ ਸਾਜਿਸ਼ਾਂ ਦਾ ਹਿੱਸਾ ਬਣਨ ਦੀ ਬਜਾਏ , ਸਿੱਖ ਕੌਮ ਦੀ ਸੋਚ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇ ਕੇ ਸਿੱਖ ਕੌਮ ਦੇ ਮੁਫਾਦਾਂ ਦੀ ਪਹਿਲ ਦੇ ਆਧਾਰ ‘ਤੇ ਰੱਖਿਆ ਕਰਨ ਅਤੇ ਸਿੱਖ ਕੌਮ ਦੀਆਂ ਭਾਂਵਨਾਵਾਂ ਉਤੇ ਪਹਿਰਾ ਦੇਣ। ਜੋ ਰਵਾਇਤੀ ਆਗੂਆ ਨੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਪਤੀ-ਪਤਨੀ ਦਾ ਰਿਸ਼ਤਾ ਰੱਖਿਆ ਹੋਇਆ ਹੈ, ਉਸ ਨੂੰ ਕੌਮ ਦੇ ਹਿੱਤਾਂ ਦੀ ਪੂਰਤੀ ਅਧੀਨ ਖਤਮ ਕਰਕੇ ਕੌਮੀ ਵਿਹੜੇ ਵਿਚ ਡੱਟ ਕੇ ਆਪਣੇ ਭਰਾਵਾਂ ਨਾਲ ਖਲੋਣ ਅਤੇ ਆਪਣੀ ਕੌਮੀਅਤ ਉਤੇ ਪਹਿਰਾ ਦੇਣ। ਜੇਕਰ ਰਾਵਇਤੀ ਸਿੱਖ ਲੀਡਰਸਿ਼ਪ ਆਪਣੇ ਪਵਿਾਰਕ, ਸਿਆਸੀ ਅਤੇ ਮਾਲੀ ਫਾਇਦਿਆਂ ਦੀ ਸੋਚ ਤੋਂ ਉਪਰ ਉੱਠ ਕੇ ਕੌਮੀਅਤ ‘ਤੇ ਗੁਰੁ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦੇ ਸਕੇਗੀ, ਫਿਰ ਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਜਿਆਦਤੀਆਂ, ਜਬਰ-ਜੁਲਮ ਦਾ ਅੰਤ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਅ ਸਕੇਗੀ, ਵਰਨਾ ਇਹ ਰਵਇਤੀ ਲੀਡਰਸਿ਼ਪ ਆਪਣੀ ਆਤਮਾ ਦੀ ਅਵਾਜ਼ ਦੇ ਵਿਰੁੱਧ ਜਾ ਕੇ ਕੀਤੇ ਜਾਣ ਵਾਲੇ ਸਵਾਰਥੀ ਕੰਮਾਂ ਦੀ ਬਦੌਲਤ ਆਪਣੀ ਹੀ ਆਤਮਾ ਦੇ ਥੱਲੇ ਆ ਕੇ ਦਬ ਜਾਵੇਗੀ ਅਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਦੇ ਭਾਗੀ ਬਣਨ ਤੋਂ ਨਹੀਂ ਬਚ ਸਕੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>