ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 2 ਜੁਲਾਈ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਰਨੈਲ ਸਿੰਘ ਤੱਘੜ ਨੇ ਸਟੇਜ ਸਕੱਤਰ ਦੀ ਜੁਮੇਂਵਾਰੀ ਨਿਭਾਂਦਿਆਂ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –

ਰਾਮ ਸਰੂਪ ਸੈਣੀ ਹੋਰਾਂ ਆਪਣੀ ਖੂਬਸੂਰਤ ਅਵਾਜ਼ ਵਿਚ ਪ੍ਰੋ. ਸ਼ਮਸ਼ੇਰ ਸਿੰਘ ਸੰਧੂ  ਦੀ ਲਿਖੀ ਗ਼ਜ਼ਲ

‘ਬਣ ਸ਼ੁਆ ਤੂੰ ਨੇਰਿਆਂ ਦੀ ਹਿੱਕ ਨੂੰ ਵੀ ਚੀਰ ਦੇ,

ਜੋ ਜ਼ਮਾਨਾ ਬਦਲ ਵੇਵੇ ਕਲਮ ਨੂੰ ਤਾਸੀਰ ਦੇ।’

ਸੁਣਾਈ ਤੇ ਭਰਪੂਰ ਤਾੜੀਆਂ ਨਾਲ ਹਾਲ ਗੂੰਜ ਉਠਿਆ।

ਜਰਨੈਲ ਸਿੰਘ ਤੱਘੜ ਨੇ ਆਪਣੀ ਰਚਨਾ ਸੁਣਾਈ—

ਸਭ ਤੋਂ ਸੌਖਾ ਬਿਜ਼ਨੈਸ ਅੱਜ ਕਲ ਬਣ ਜੇ ਕੋਈ ਨੇਤਾ

ਫੇਰ ਭਾਵੇਂ ਉਹ ਬੱਜਰੀ ਖਾ ਜਾਏ ਭਾਵੇਂ ਖਾ ਜਾਏ ਰੇਤਾ।

ਰਣਜੀਤ ਸਿੰਘ ਮਿਨਹਾਸ ਹੋਰਾਂ ਆਪਣੀ ਇਕ ਕਵਿਤਾ ਸੁਣਾਈ। ਅਮਰੀਕ ਸਿੰਘ ਚੀਮਾ ਹੋਰਾਂ ਆਪਣੀ ਖੂਬਸੂਰਤ  ਆਵਾਜ਼ ਵਿਚ ਇਕ ਗੀਤ ਪੇਸ਼ ਕੀਤਾ। ਪੌਣਾ ਵਿਚ ਖੁਸ਼ਬੋ, ਅੱਜ ਮੇਰੇ ਸੱਜਣਾ ਨੇ ਆਉਣਾ ਵਕਤ ਜਾਵੇ ਨਾ ਖਲੋ– ।

ਅਜੈ ਦਿਓਲ ਹੋਰਾਂ ਰੇਕੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਕਿ ਇਸ ਰਾਹੀਂ ਅਨੇਕਾਂ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਇਕ ਗੀਤ ਪੇਸ਼ ਕੀਤਾ—

ਬੰਦੇ ਦਾ ਬਸ ਪਿਆਰ ਹੀ ਚੇਤੇ ਰਹਿ ਜਾਂਦਾ

ਹੋਰ ਕੋਈ ਦੱਸ ਦੁਨਿਆਂ ਤੋਂ ਕੀ ਲੈ ਜਾਂਦਾ–।

ਅਸਟ੍ਰੇਲੀਆ ਤੋਂ ਆਏ ਮਿੰਟੂ ਬ੍ਰਾੜ (ਐਡੀਟਰ-ਇਨ-ਚੀਫ ਪੰਜਾਬੀ ਅਖਬਾਰ ਤੇ ਮੈਨੇਜਰ ਹਰਮਨ ਰੇਡੀਓ, ਅਸਟ੍ਰੇਲੀਆ) ਨੇ ਆਪਣੇ ਤੇ ਸਮੁਚੇ ਤੌਰ ਤੇ ਅਸਟ੍ਰੇਲੀਆ ਵਿਚ ਵਸਦੇ ਪੰਜਾਬੀਆਂ ਦੇ ਘੋਲ ਅਤੇ ਪ੍ਰਾਪਤੀਆਂ ਦਾ ਵਿਸਤਾਰ ਪੂਰਵਕ ਜਿਕਰ ਕੀਤਾ ਅਤੇ ਵਿਸਤਾਰ ਪੂਰਵਕ ਦਸਿਆ ਕਿ ਸਮੁਚੇ ਤੌਰ ਤੇ ਪੰਜਾਬੀ ਅਸਟਰੇਲੀਆ ਵਿਚ ਸਭ ਤੋਂ ਸਰਗਰਮ ਹਨ।

ਰਣਜੀਤ ਸਿੰਘ ਮਿਨਹਾਸ ਹੋਰਾਂ ਇਕ ਕਵਿਤਾ ਸੁਣਾਈ। ਜਸਵੀਰ ਸਿੰਘ ਸੀਹੋਤਾ ਨੇ ਕੁਛ ਦੋਹੇ ਸੁਣਾਏ।

ਬੀਬੀ ਸੁਰਿੰਦਰ “ਗੀਤ” ਹੋਰਾਂ ਅਪਣੇ ਖੂਬਸੁਰਤ ਗੀਤ ਤੇ ਤਰੱਨਮ ਨਾਲ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ –

ਮੈਂ ਧਰਤ ਹਾਂ ਦੇਸ਼ ਪੰਜਾਬ ਦੀ—

ਮੇਰਾ ਹੋਇਆ ਮੰਦੜਾ ਹਾਲ—

ਮੈਂ ਰਾਣੀ ਪੰਜ ਦਰਿਆ ਦੀ

ਅੱਜ ਹੋਈ ਫਿਰਾਂ ਕੰਗਾਲ—-।

ਜਸਬੀਰ ਸਿੰਘ ਸੀਹੋਤਾ ਹੋਰਾਂ ਆਪਣੇ ਖੂਬਸੂਰਤ ਦੋਹੇ ਸੁਣਾਏ–

ਮੰਦਾ ਚੰਗਾ ਬੋਲਕੇ, ਮਹਿਫਲ਼ ਦੇਣ ਉਖਾੜ।

ਆਦਤ ਪੂਰੀ ਕਰ ਰਹੇ, ਮੂੰਹੋਂ ਕੱਢ ਹਵਾੜ।

ਉੱਚੀ ਸੁੱਚੀ ਨਿਮਰਤਾ, ਹਉਮੇਂ ਵਿਚ ਹੰਕਾਰ।

ਵੱਖੋ ਵਖਰੀ ਸੋਚਣੀ, ਅੱਡ ਵਿਚਾਰ।

ਉੱਚੀ ਸੁੱਚੀ ਨਿਮਰਤਾ, ਹਉਮੇਂ ਵਿਚ ਹੰਕਾਰ।

ਵੱਖੋ ਵਖਰੀ ਸੋਚਣੀ,ਅੱਡੋ ਅੱਡ ਅਧਾਰ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ—

ਹਿੱਸੇ ਚ ਹਰ ਇਕ ਦੀਪ ਦੇ ਜਲਨਾ ਅਤੇ ਹਨੇਰਾ

ਫਿਰ ਵੀ ਕਰੇ ਉਹ ਚਾਨਣਾ, ਰਸਤਾ ਕਰੇ ਸੁਖੇਰਾ।

ਹੈ ਰੰਗ ਜੀਵਣ ਦਾ ਸਦਾ ਦਿਲਬਰ ਦੇ ਨਾਲ ਜਾਣੋ

ਰੰਗਤ ਨਾ ਚੋਰੀ ਕਰ ਸਕੇ ਪਤਝੜ ਦਾ ਜ਼ਰਦ ਚਿਹਰਾ।

ਭੋਲਾ ਸਿੰਘ ਨੇ ਇਕ ਗੀਤ ਤਰੰਨਮ ਵਿਚ ਪੇਸ਼ ਕੀਤਾ-

ਜਿੰਨਾਂ ‘ਤੇ ਹਮ ਕਦਮ ਤੁਰੇ ਸਾਂ ਕਿੰਝ ਭੁਲਾਵਾਂ ਰਾਹਵਾਂ ਨੂੰ

ਸੀਨੇ ਅੰਦਰ ਸਾਹਾਂ ਵਾਂਗੂੰ ਵਸੀਆਂ ਹੋਈਆਂ ਥਾਵਾਂ ਨੂੰ

ਆਉਣ ਮਿਰੇ ਦੀ ਖ਼ਬਰ ਨਾਂ ਦੇਂਦੇ ਢਿੱਡ ਦੇ ਮਾਰੇ ਬੋਲਣ

ਐਵੇਂ ਕੁੱਟ ਨਾਂ ਚੂਰੀ ਪਾਵੀਂ ਇਹਨਾਂ ਚਾਤਰ ਕਾਵਾਂ ਨੂੰ

ਸੁਰਜੀਤ ਸਿੰਘ ਪੰਨੂ ਹੋਰਾਂ ਅਪਣੀ ਇਕ ਗ਼ਜ਼ਲ ਸੁਣਾਈ।

ਜਿਧਰ ਵੇਖ ਲਉ ਅਤਵਾਦ ਹੀ ਦਿਸਦਾ ਏ

ਜਨ ਜੀਵਣ ਪਿਆ ਦੋ ਪੁੜਾਂ ਵਿਚ ਪਿਸਦਾ ਏ।

ਮਿੰਟੂ ਬਰਾੜ ਅਤੇ ਅਮਨਦਿਪ ਸਿਧੂ ਨੇ ਆਪਣੇ ਵਿਚਾਰ ਪੇਸ਼ ਕੀਤੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>