ਵਿਕਾਸ ਕਾਰਜਾ ਦਾ ਠੇਕੇਦਾਰ ਵਿਰਸਾ ਸਿੰਘ ਨੇ ਲਿਆ ਜਾਇਜਾ

ਭਿੱਖੀਵਿੰਡ,(ਭੁਪਿੰਦਰ ਸਿੰਘ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਦਿਸ਼ਾ-ਨਿਰਦੇਸ਼ ਹੇਠ ਨਗਰ ਪੰਚਾਇਤ ਭਿੱਖੀਵਿੰਡ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੱਛੜਾ ਸਮਾਜ ਵਿੰਗ ਦੇ ਜਿਲ੍ਹਾ ਪ੍ਰਧਾਨ ਤੇ ਠੇਕੇਦਾਰ ਵਿਰਸਾ ਸਿੰਘ ਨੇ ਪੱਟੀ ਰੋਡ ਭਿੱਖੀਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾ ਦਾ ਜਾਇਜਾ ਲੈਣ ਉਪਰੰਤ ਕੀਤਾ ਤੇ ਆਖਿਆ ਕਿ ਕਸਬਾ ਨਿਵਾਸੀਆਂ ਵਿੱਚ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ।ਅਤੇ ਉਹਨਾਂ ਕਿਹਾ ਕਿ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਚੌਣਾਂ ਵਿੱਚ ਅਕਾਲੀ-ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਵਿਰੋਧੀ ਪਾਰਟੀਆਂ ਨੂੰ ਮੂਧੇ ਮੂੰਹ ਸੁੱਟ ਦੇਣਗੇ ।ਇਸ ਮੌਕੇ ਮਾਝਾ ਜੋਨ ਮੀਤ ਪ੍ਰਧਾਨ ਜਸ਼ਕਰਨ ਸਿੰਘ, ਬਲਜਿੰਦਰ ਸਿੰਘ ਬਿੱਟੂ ਚੱਠੂ, ਚਰਨਜੀਤ ਸਿੰਘ ਲਹੋਰਾ, ਜਤਿੰਦਰ ਸਿੰਘ ਬਿੱਟੂ, ਗਰੁਮੀਤ ਸਿੰਘ, ਸੋਨੂੰ, ਗੋਪੀ,ਗੋਰਾ, ਗੁਰਮੇਜ ਸਿੰਘ, ਬਲਬੀਰ ਸਿੰਘ,ਪ੍ਰਭਦੀਪ ਸਿੰਘ ਆਦਿ ਹਾਜਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>