ਰਾਮੋਜੀ ਫਿਲਮ ਸਿਟੀ ‘ਚ ਰਾਜਸੀ ਟੂਰਿਜਮ ਅਤੇ ਭਰਪੂਰ ਮਨੋਰੰਜਨ

ਚੰਡੀਗੜ੍ਹ, (ਅੰਕੁਰ ਖੱਤਰੀ ) – ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦਾ ਸਭ ਤੋਂ ਬਹੁਤ ਫਿਲਮ ਉਸਾਰੀ ਕੇਂਦਰ ਬੰਨ ਚੁੱਕੇ ਰਾਮੋਜੀ ਫਿਲਮ ਸਿਟੀ ਕਿਸੇ ਅਠਵੇਂ ਅਜੂਬਾ ਤੋਂ ਘੱਟ ਨਹੀਂ ਹੈ , ਜਿਸਦਾ ਨਾਮ ਗਿਨਿਜ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਹੈ . ਛੁੱਟੀਆਂ ਦੇ ਆਨੰਦ ਦੇ ਲਈ ਰਾਮੋਜੀ ਫਿਲਮ ਸਿਟੀ ਸਭ ਤੋਂ ਵਧੀਆਂ ਸਥਾਨ ਹੈ। ਇੱਥੇ ਇੱਕ ਤੋਂ ਵਧ ਕੇ ਇੱਕ ਆਕਰਸ਼ਣ ਕੇਂਦਰ ਅਤੇ ਮਨੋਰੰਜਨ ਸਥਲ ਹਨ ਜਿਨ੍ਹਾਂ ਨਾਲ ਟੂਰਿਜਮ ਨੂੰ ਯਾਦਗਾਰ ਆਨੰਦ ਮਿਲਦਾ ਹੈ। ਰਾਮੋਜੀ ਫਿਲਮ ਸਿਟੀ 2000 ਏਕੜ ‘ਚ ਫੈਲਿਆ ਹੋਈ ਹੈ ਜਿਸ ‘ਚ ਸਿਨੇਮਾਈ ਜਾਦੂ, ਹੈਰਤ ਅੰਗਰੇਜ ਗਾਰਡਨ ਅਤੇ ਮੌਜ ਮਸਤੀ ਦੇ ਲਈ ਬਣਾਏ ਗਏ ਵਿਸ਼ਾਲ ਕੇਂਦਰਾਂ ਨੂੰ ਟੂਰਿਸਟਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਸ ‘ਚ ਲੈਂਡਸਕੇਪ ਗਾਰਡਨਸ, ਸ਼ਾਨਦਾਰ ਪਾਰਕ, ਅਦਭੁਤ ਫਾਊਨਟੇਨ ਅਤੇ ਸਾਹਸਿਕ ਗਤੀਵਿਧੀਆਂ ਦੇ ਲਈ ‘ਹੌਂਸਲਾ’ ਵੀ ਦੇਖਣ ਲਾਇਕ ਹੈ।

ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਸਿਟੀ

ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੇ ਅਨੁਸਾਰ ਰਾਮੋਜੀ ਫਿਲਮ ਸਿਟੀ ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਸਿਟੀ ਹੈ। ਇਸਦੇ ਲਈ ਗਿਨੀਜ ਨੇ ਸਰਟੀਫਿਕੇਟ ਵੀ ਜਾਰੀ ਕੀਤਾ ਹੈ। ਇਸਨੂੰ ਦੇਖਣ ਅਤੇ ਮਹਿਸੂਸ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਲੋਕ ਪਹੁੰਚਦੇ ਹਨ। ਉੱਥੇ ਹੀ ਇਹ ਦੇਸ਼ ‘ਚ ਆਪਣੇ ਤਰਾਂ ਦੀ ਇਕੱਲੀ ਫਿਲਮ ਸਿਟੀ ਹੈ, ਜਿਸ ‘ਚ ਫਿਲਮ ਸ਼ੂਟਿੰਗ ਦੇ ਨਾਲ ਨਾਲ ਘੁੰਮਣ ਫਿਰਨ, ਮੌਜ ਮਸਤੀ, ਵਿਆਹ ਦੀ ਪਾਰਟੀ, ਰੁਕਣ ਅਤੇ ਖਾਣ ਪੀਣ ਦੀਆਂ ਵਰਲਡ ਕਲਾਸ ਸੁਵਿਧਾਵਾਂ ਮੌਜ਼ੂਦ ਹਨ। ਆਪਣੇ ‘ਚ ਲੱਖਾਂ ਸੁਪਨੇ ਸੰਜੋਏ ਰਾਮੋਜੀ ਫਿਲਮ ਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਐਕਸਪਰਟਾਂ ਨੇ ਖਾਸ ਸੁਵਿਧਾਵਾਂ ਅਤੇ ਡਿਜਾਇਨਿੰਗ ਦੇ ਹਿਸਾਬ ਨਾਲ ਸਜਾਇਆ ਸੰਵਾਰਿਆ ਹੈ। ਇਸਨੂੰ ਤਕਨੀਕ, ਡਿਜਾਇਨਿੰਗ, ਆਰਕੀਟੈਕਚਰ ਅਤੇ ਲੈਂਡਸਕੇਪ ਨੂੰ ਧਿਆਨ ‘ਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਹੈ।

ਫਿਲਮਕਾਰਾਂ ਦੀ ਜੰਨਤ

ਰਾਮੋਜੀ ਫਿਲਮ ਸਿਟੀ ਕਈ ਫਿਲਮਾਂ ਦੇ ਲਈ ਅਧਾਰ ਬਣੀ ਹੋਈ ਹੈ। ਇੱਥੇ ਉਪਲਬਧ ਇਨਫਰਾਸਟ੍ਰਕਚਰ ਅਤੇ ਪ੍ਰੋਫੈਸ਼ਨਲ ਸੁਵਿਧਾਵਾਂ ਦੇ ਉਪਲਬਧ ਹੋਣ ਨਾਲ ਫਿਲਮ ਨਿਰਮਾਣ ਬਹੁਤ ਅਸਾਨ ਹੋ ਜਾਂਦਾ ਹੈ। ਇੱਥੇ ਇੱਕ ਟਾਈਮ ਕਈ ਫਿਲਮਾਂ ਦੀ ਸ਼ੂਟਿੰਗ ਸੰਭਵ ਹੈ। ਹਰ ਸਾਲ ਇੱਥੇ ਲਗਭਗ 200 ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ। ਹੁਣ ਤੱਕ ਇੱਥੇ ਲਗਭਗ 2000 ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਨਾਂ  ’ਚ ਹਿੰਦੀ, ਭੋਜਪੁਰੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ, ਊੜੀਆ ਅਤੇ ਹੋਰ ਦੇਸੀ ਵਿਦੇਸ਼ੀ ਭਾਸ਼ਾਵਾਂ ਦੀਆਂ ਫਿਲਮਾਂ ਸ਼ਾਮਿਲ ਹਨ। ਪੰਜਾਬੀ ਫਿਲਮਾਂ ਅਤੇ ਐਲਬਮ ਦੇ ਕੁਝ ਗੀਤਾਂ ਦੇ ਲਈ ਵੀ ਇੱਥੇ ਸ਼ੂਟਿੰਗ ਹੋ ਚੁੱਕੀ ਹੈ। ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਦੀ ਕ੍ਰਿਸ਼-3, ਸਲਮਾਨ ਖਾਨ ਦੀ ਜੈ ਹੋ, ਰਜਨੀਕਾਂਤ ਦੀ ਰੋਬੋਟ, ਅਮਿਤਾਭ ਬੱਚਨ ਦੀ ਸਰਕਾਰ ਰਾਜ, ਅਜੇ ਦੇਵਗਨ ਦੀ ਗੋਲਮਾਲ ਅਤੇ ਹਿੰਮਤਵਾਲਾ, ਸ਼ਾਹਰੁਖ ਖਾਨ ਦੀ ਚੇਨੰਈ ਐਕਸਪ੍ਰੈਸ ਅਤੇ ਦਿਲਵਾਲੇ ਦੀ ਸ਼ੂਟਿੰਗ ਵੀ ਰਾਮੋਜੀ ਫਿਲਮ ਸਿਟੀ ‘ਚ ਹੋਈ ਹੈ। ਦੇਸ਼ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਬਾਹੂਬਲੀ ਦੀ ਸ਼ੂਟਿੰਗ ਵੀ ਇੱਥੇ ਹੋਈ ਹੈ। ਅੱਜ ਕੱਲ• ਫਿਲਮਕਾਰ ਰਾਜਾਮੌਲੀ ਇਸ ਫਿਲਮ ਬਾਹੂਬਲੀ ਦਾ ਪਾਰਟ-2 ਇੱਥੇ ਸ਼ੂਟ ਕਰ ਰਹੇ ਹਨ।

ਸਾਰਿਆਂ ਦੇ ਮਨੋਰੰਜਨ ਦਾ ਧਿਆਨ

ਰਾਮੋਜੀ ਫਿਲਮ ਸਿਟੀ ‘ਚ ਸਾਰਿਆਂ ਦੇ ਮਨੋਰੰਜਨ ਦਾ ਭਰਪੂਰ ਧਿਆਨ ਰੱਖਿਆ ਗਿਆ ਹੈ। ਇਸਨੂੰ ਇਸ ਤਰਾਂ  ਨਾਲ ਤਿਆਰ ਕੀਤਾ ਗਿਆ ਹੈ ਕਿ ਪਰਿਵਾਰ ਦੇ ਦਾਦਾ-ਦਾਦੀ, ਮਾਤਾ-ਪਿਤਾ ਅਤੇ ਹਰ ਉਮਰ ਦੇ ਬੱਚਿਆਂ ਦੇ ਲਈ ਮਨੋਰੰਜਨ ਉਪਲਬਧ ਹੈ। ਗੀਤ-ਸੰਗੀਤ, ਲਾਈਫ ਸਟੰਟ ਸ਼ੋਅ, ਜਾਯ ਰਾਈਡ ਅਤੇ ਹੋਰ ਵੀ ਕਈ ਆਕਰਸ਼ਣ ਇੱਥੇ ਮੌਜ਼ੂਦ ਹਨ।

ਰਾਮੋਜੀ ਮੂਵੀ ਮੈਜਿਕ

ਫਿਲਮ ਅਤੇ ਸਿਨੇਮਾ ਦੇ ਅੰਦਰ ਦਾ ਆਨੰਦ ਲੈਣਾ ਹੋਵੇ ਤਾਂ ਰਾਮੋਜੀ ਫਿਲਮ ਸਿਟੀ ਜਿਹਾ ਦੁਨੀਆਂ ‘ਚ ਕੁਝ ਵੀ ਨਹੀਂ ਹੈ। ਇੱਥੇ ਸਿਨੇਮਾ ਦਾ ਚਰਮ ਸ਼ਿਖਰ ਦੇਖਿਆ ਜਾ ਸਕਦਾ ਹੈ। ਫਿਲਮ ਸਿਟੀ ਦੀ ਯਾਤਰਾ ਦੇ ਦੌਰਾਨ ਟੂਰਿਸਟ ਖੁਦ ਮਹਿਸੂਸ ਕਰ ਸਕਦਾ ਹੈ ਕਿ ਫਿਲਮੀ ਦੁਨੀਆਂ ਕਿਹੋ ਜਿਹੀ ਹੁੰਦੀ ਹੈ? ਫਿਲਮ ਨਿਰਮਾਣ ਅਤੇ ਉਸ ਨਾਲ ਜੁੜੇ ਤਮਾਮ ਪਹਿਲੂਆਂ ਨੂੰ ਬਰੀਕੀਆਂ ਦੇ ਨਾਲ ਜਾਣਨ ਦਾ ਮੌਕਾ ਮਿਲਦਾ ਹੈ। ਰੀਲ ਦੇ ਸੰਸਾਰ ਦੇ ਜਗਮਗ ਸਿਤਾਰਿਆਂ ਦੇ ਨਾਲ ਟੂਰਿਸਟ ਮੂਵੀ ਮੈਜਿਕ ਦੇ ਭਾਗੀਦਾਰ ਹੋ ਜਾਂਦੇ ਹਨ। ਇਸਦੇ ਖਾਸ ਆਕਰਸ਼ਣ ਹਨ।

ਰੀਅਲ ਸਟੰਟ ਦਾ ਰੋਮਾਂਚ

ਫਿਲਮ ਸਿਟੀ ‘ਚ ਟੂਰਿਸਟਾਂ ਦੇ ਮਨੋਰੰਜਨ ਦੇ ਲਈ ਰੀਅਲ ਸਟੰਟ ਦਾ ਵੀ ਇੰਤਜ਼ਾਮ ਹੈ। ਸਪੈਸ਼ਲ ਥਿਏਟਰ ‘ਚ ਟ੍ਰੇਂਡ ਸਟੰਟ ਆਰਟਿਸਟ ਵੱਲੋਂ ਬਹੁਤ ਹੀ ਰੋਮਾਂਚਕ ਪ੍ਰੋਗਰਾਮ ਹਰ ਦਿਨ ਪੇਸ਼ ਕਰਦੇ ਹਨ। ਸਟੰਟ ਆਰਟਿਸਟ ਦੀ ਰੀਅਲ ਕਿਕ, ਫਾਈਟ, ਪੰਚ ਅਤੇ ਉਚਾਈ ਤੋਂ ਛਾਲ ਮਾਰਨ ਨਾਲ ਦਰਸ਼ਕ ਚੌਂਕ ਜਾਂਦੇ ਹਨ। ਇਸ ‘ਚ ਬੰਬ ਦੇ ਧਮਾਕੇ ਅਤੇ ਗੋਲੀਆਂ ਦੀ ਅਵਾਜ਼ ਦੇ ‘ਚ ਅਜਿਹਾ ਮਾਹੌਲ ਬਣਾਇਆ ਜਾਂਦਾ ਹੈ ਕਿ ਦਰਸ਼ਕਾਂ ਦੇ ਦਿਲਾਂ ਦੀ ਧੜ•ਕਣ ਵਧ ਜਾਂਦੀ ਹੈ। ਇਹ ਸ਼ੋਅ ਦਰਸ਼ਕਾਂ ਨੂੰ ਗੁਦਗੁਦਾਉਂਦਾ ਵੀ ਹੈ। ਇਸ ‘ਚ ਇੱਕ ਕਲਾਕਾਰ ਜੋਕਰ ਦਾ ਪਾਰਟ ਨਿਭਾਉਂਦਾ ਹੈ ਅਤੇ ਉਸਦੀਆਂ ਹਰਕਤਾਂ ਲੋਕਾਂ ਨੂੰ ਲੋਟਪੋਟ ਕਰ ਦਿੰਦੀਆਂ ਹਨ।

ਰਾਈਡਸ ਦਾ ਆਨੰਦ

ਯੂਰੇਕਾ ‘ਚ ਟੂਰਿਸਟ ਕਈ ਤਰਾਂ  ਦੀ ਰਾਈਟਸ ਦਾ ਮਜਾ ਲੈ ਸਕਦੇ ਹਨ। ਇਨਾਂ  ’ਚ ਡੈਸ਼ਿੰਗ ਕਾਰ, ਬੰਜੀ ਟ੍ਰਾਂਮਪੋਲਾਈਨ, ਰੇਂਜਰਸ, ਬ੍ਰੇਕ ਡਾਂਸ, ਟਵਿਸਟਰਸ ਅਤੇ ਥ੍ਰਿਲਰ ਰਾਈਡ ਸ਼ਾਮਿਲ ਹਨ। ਇੱਥੇ ਮਾਸੂਮਾਂ ਨੂੰ ਧਿਆਨ ‘ਚ ਰੱਖ ਕੇ ਕਈ ਤਰ•ਾਂ ਦੀ ਰਾਈਡਸ ਉਪਲਬਧ ਕਰਵਾਈਆਂ ਗਈਆਂ ਹਨ। ਉਹ ਇਨਾਂ  ਦਾ ਭਰਪੂਰ ਆਨੰਦ ਮਾਣ ਸਕਦੇ ਹਨ।
ਦੁਨੀਆਂ ਭਰ ਤੋਂ ਲਿਆਂਦੇ ਗਏ ਪੰਛੀਆਂ ਦਾ ਬਰਡ ਪਾਰਕ

ਫਿਲਮ ਸਿਟੀ ਦਾ ਇੱਕ ਆਕਰਸ਼ਣ ਹੈ ਬਰਡ ਪਾਰਕ। ਇਸ ‘ਚ ਜਾਣ ਤੋਂ ਪਹਿਲਾਂ ਟੂਰਿਸਟਾਂ ਨੂੰ ਇਸਦੇ ਬਾਰੇ ‘ਚ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਦੁਨੀਆਂ ਭਰ ਤੋਂ ਲਿਆਂਦੇ ਗਏ ਵਿਭਿੰਨ ਤਰਾਂ  ਦੇ ਪੰਛੀਆਂ ਨੂੰ ਦੇਖਿਆ ਜਾ ਸਕਦਾ ਹੈ। ਪੰਛੀਆਂ ਦੇ ਹਿਸਾਬ ਨਾਲ ਇੱਥੇ ਉਨਾਂ  ਦੇ ਅਨੁਕੂਲ ਵਾਤਾਵਰਣ ਬਣਾਇਆ ਗਿਆ ਹੈ। ਇਸ ‘ਚ ਰਾਜਹੰਸ ਤੋਂ ਲੈ ਕੇ ਵਿਭਿੰਨ ਦੇਸ਼ਾਂ ਤੋਂ ਲਿਆਂਦੇ ਗਏ ਪੰਛੀ ਸ਼ਾਮਿਲ ਹਨ। ਇੱਥੇ ਆਸਟ੍ਰਿਚ ਵੀ ਹੈ ਅਤੇ ਇਨਾਂ ਸਾਰੇ ਪੰਛੀਆਂ ਦੀ ਦੇਖਭਾਲ ਕਰਨ ਦੇ ਲਈ ਡਾਕਟਰ ਅਤੇ ਉਨਾਂ ਦੀ ਟੀਮ। ਪੰਛੀਆਂ ਦੀ ਖਾਸ ਦੇਖਭਾਲ ਅਤੇ ਉਨਾਂ ਦਾ ਭੋਜਨ ਵੀ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ।

ਬਟਰਫਲਾਈ ਪਾਰਕ

ਵੰਡਰਲੈਂਡ ਰਾਮੋਜੀ ਫਿਲਮ ਸਿਟੀ ‘ਚ ਵਿਭਿੰਨ ਪ੍ਰਜਾਤੀਆਂ ਦੀਆਂ ਤਿਤਲੀਆਂ ਨੂੰ ਸਮਰਪਿਤ ਪਾਰਕ ਬਣਾਇਆ ਗਿਆ ਹੈ। ਇਹ 72,000 ਸਕਵੇਅਰ ਫੀਟ ‘ਚ ਫੈਲਿਆ ਹੋਇਆ ਹੈ। ਇਸ ‘ਚ ਹਜ਼ਾਰਾਂ ਤਰਾਂ  ਦੀਆਂ ਤਿਤਲੀਆਂ ਹਨ। ਇਹ ਇੱਕ ਪ੍ਰਯੋਗਸ਼ਾਲਾ ਦੀ ਤਰਾਂ  ਹੈ ਜਿੱਥੇ ਵਿਭਿੰਨ ਪ੍ਰਜਾਤੀਆਂ ਦੀਆਂ ਕਈ ਰੰਗਾਂ, ਸਾਈਜ ਪ੍ਰਕਾਰ ਦੀਆਂ ਤਿਤਲੀਆਂ ਦੇਖੀਆਂ ਜਾ ਸਕਦੀਆਂ ਹਨ। ਇੱਥੇ ਆਉਣ ਵਾਲਿਆਂ ਨੂੰ ਤਿਤਲੀਆਂ ਦੇ ਸੰਰਕਸ਼ਣ ਅਤੇ ਉਨਾਂ  ਦੀ ਉਪਯੋਗਤਾ ਦੇ ਬਾਰੇ ‘ਚ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਂਦੀ ਹੈ।

ਬਿਜਨਸ ਸੈਂਟਰ ਦੀ ਸੁਵਿਧਾ ਵੀ ਹੈ

ਰਾਮੋਜੀ ਫਿਲਮ ਸਿਟੀ ‘ਚ ਵਰਲਡ ਕਲਾਸ ਐਡਵੈਂਚਰ ਦਾ ਥ੍ਰਿਲ ‘ਸਾਹਸ’
ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਸਿਟੀ ‘ਰਾਮੋਜੀ ਫਿਲਮ ਸਿਟੀ’ ਦੇ ਐਡਵੈਂਚਰ ਲੈਂਡ ‘ਸਾਹਸ’ ਵਿਚ ਵਰਲਡ ਕਲਾਸ ਐਡਵੈਂਚਰ ਦਾ ਆਨੰਦ ਮਾਣ ਸਕਦੇ ਹਨ। ਇਹ ਆਪਣੇ ਆਪ ‘ਚ ਐਡਵੈਂਚਰ ਐਕਟੀਵਿਟੀ ਦਾ ਖਜ਼ਾਨਾ ਹੈ। ਇਸਦੀ ਖਾਸੀਅਤ ਹੈ ਕਿ ਇਹ ਫੈਮਲੀਜ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ। ਇਸ ‘ਚ ਬੱਚਿਆਂ, ਜਵਾਨ ਅਤੇ ਬਜ਼ੁਰਗ ਸਾਰੇ  ਐਡਵੈਂਚਰ ਦਾ ਅਨੁਭਵ ਕਰ ਸਕਦੇ ਹਨ। ਇਸਦੇ ਲਈ ‘ਸਾਹਸ’ ਐਡਵੈਂਚਰ ਲੈਂਡ ਨੂੰ ਕੁਦਰਤੀ ਰੂਪ ਨਾਲ ਤਿਆਰ ਕੀਤਾ ਗਿਆ ਹੈ। ਇੱਥੇ ਥ੍ਰਿਲ ਦਾ ਅਸਲੀ ਮਜਾ ਮਿਲਦਾ ਹੈ। ਸਾਹਸ ‘ਚ ਉਬੜ ਖਾਬੜ ਸੜਕ ਹੈ ਤਾਂ ਰਫ ਟੈਰੇਨ ਵੀ। ਧੜਕਣ ਵਧਾਉਣ ਵਾਲੀਆਂ ਗਤੀਵਿਧੀਆਂ ਦੇ ‘ਚ ਖੁਦ ਦਾ ਆਤਮਵਿਸ਼ਵਾਸ ਵਧਦਾ ਹੈ ਤਾਂ ਖੁਦ ਦੀ ਕਾਬਲੀਅਤ ਵਧਾਉਣ ਦਾ ਮੌਕਾ ਵੀ। ਇੱਥੇ ਪ੍ਰਤੀਭਾਗੀਆਂ ਦੇ ਲਈ ਕਈ ਤਰਾਂ  ਦੀਆਂ ਸੁਵਿਧਾਵਾਂ ਹਨ।

ਕਾਰਨੀਵਾਲ ਦਾ ਆਯੋਜਨ

‘ਰਾਮੋਜੀ ਫਿਲਮ ਸਿਟੀ’ ਵਿਚ ਸਮੇਂ ਸਮੇਂ ‘ਤੇ ਕਾਰਨੀਵਾਲ ਦਾ ਆਯੋਜਨ ਕੀਤਾ ਜਾਂਦਾ ਹੈ। ਦੁਸ਼ਿਹਰਾ- ਦੀਵਾਲੀ, ਦਸੰਬਰ – ਨਿਊ ਈਅਰ ਦੀਆਂ ਛੁੱਟੀਆਂ ਜਾਂ ਫਿਰ ਗਰਮੀਆਂ ਦੀਆਂ ਛੁੱਟੀਆਂ ਦੇ ਸਮੇਂ ਇਸਦਾ ਆਯੋਜਨ ਕੀਤਾ ਜਾਂਦਾ ਹੈ ਜਿਹੜਾ ਕੁਝ ਹੀ ਹਫ਼ਤਿਆਂ ਤੱਕ ਚੱਲਦਾ ਹੈ। ਰਾਮੋਜੀ ਫਿਲਮ ਸਿਟੀ ‘ਚ ਹਰ ਦਿਨ ਖਾਸ ਡਾਂਸ- ਮਸਤੀ, ਮੂਵੀ ਮੈਜਿਕ, ਰੀਅਲ ਸਟੰਟ ਸ਼ੋਅ ਅਤੇ ਕਈ ਤਰਾਂ ਦੀਆਂ ਮਨੋਰੰਜਕ ਗਤੀਵਿਧੀਆਂ ਹੁੰਦੀਆਂ ਹਨ, ਪਰ ਕਾਰਨੀਵਾਲ ‘ਚ ਇਨਾਂ ਦੀ ਸ਼ੋਭਾ ਹੋਰ ਜ਼ਿਆਦਾ ਵਧਾਈ ਜਾਂਦੀ ਹੈ। ਇਸ ਦੌਰਾਨ ਕਾਰਨੀਵਾਲ ਪਰੇਡ ਦਾ ਰੰਗਾਰੰਗ ਪ੍ਰੋਗਰਾਮ ਵੀ ਹੁੰਦੇ ਹਨ। ਇਸ ‘ਚ ਜੋਕਰ, ਡਾਂਸਰਸ, ਬਾਜੀਗਰ ਅਤੇ ਤਮਾਮ ਖੁਸ਼ੀ ਦੇ ਰੰਗ ਸ਼ਾਮਿਲ ਰਹਿੰਦੇ ਹਨ। ਇਸ ‘ਚ ਪਰਿਵਾਰਕ ਮੌਜ- ਮਸਤੀ, ਮਨੋਰੰਜਨ ਅਤੇ ਸੁਵਿਧਾਵਾਂ ਦਾ ਧਿਆਨ ਰੱਖਿਆ ਜਾਂਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>