ਪੰਜਾਬੀ ਸਭਿਆਚਾਰ ਦੇ ਪਿਤਾਮਾ ਸ: ਜਗਦੇਵ ਸਿੰਘ ਜਸੋਵਾਲ ਨੂੰ ਸਮਰਪਿਤ ਕੀਤਾ “ ਤੀਆਂ ਤੀਜ ਦੀਆਂ” ਦਾ ਸੂਬਾ ਪੱਧਰੀ ਮੇਲਾ

ਡਾ: ਏ .ਵੀ .ਐਮ .ਪਬਲਿਕ ਸੀਨੀਅਰ ਸਕੈਡੰਰੀ ਸਕੂਲ ,ਈਸਾ ਨਗਰੀ ਅਤੇ ਮਾਲਵਾ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ ਸੂਬਾ ਪੱਧਰੀ ਤੀਆਂ ਦਾ ਮੇਲਾ ਸਕੂਲ ਦੀ ਵਿਸ਼ਾਲ ਗਰਾਊਂਡ ਵਿੱਚ ਮਨਾਇਆ ਗਿਆ। ਮੇਲੇ ਦਾ ਉਦਘਾਟਨ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ,ਮੰਚ ਦੇ ਪ੍ਰਧਾਨ ਅਤੇ ਡਾ: ਏ.ਵੀ .ਐਮ ਸਕੂਲ ਦੇ ਮੁੱਖ ਪ੍ਰਬੰਧਕ ਰਾਜੀਵ ਕੁਮਾਰ (ਲਵਲੀ) ਅਤੇ ਸਰਦਾਰ ਪ੍ਰਗਟ ਸਿੰਘ ਗਰੇਵਾਲ, ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਕੀਤਾ।
ਉਹਨਾਂ ਨੇ  ਦੱਸਿਆ ਕਿ ਇਹ ਸੂਬਾ ਪੱਧਰੀ ਤੀਆਂ ਤੀਜ ਦੀਆਂ ਮੇਲਾ ਪੰਜਾਬੀ ਸਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜਸੋਵਾਲ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹੋਇਆ ਅਤੇ ਇਸ ਸਮੇ ਪ੍ਰਿੰਸੀਪਲ ਮਨੀਸ਼ਾ ਗਾਬਾ ਜੀ ਨੇ ਦੱਸਿਆ ਕਿ ਤੀਆਂ ਦਾ ਮੇਲਾ ਲਗਾਉਣਾ ਬੱਚਿਆਂ ਨੂੰ ਸਭਿਆਚਾਰ ਨਾਲ ਜੋੜਨਾ ਹੈ ਤਾਂ ਕਿ ਇਹ ਬੱਚੇ ਸਾਡੇ ਅਮੀਰਵਿਰਸੇ ਨੂੰ ਹਮੇਸ਼ਾ ਯਾਦ ਰੱਖਣ।

ਇਸ ਸਮੇ ਪੁਰਾਤਨ ਲੋਕ ਅਖਾੜਾ ਗਾਇਕੀ ਦੇ ਰੰਗ ਹਰਮਿੰਦਰ ਜਲਾਲ ਦੇ ਸਾਥੀਆ ਨੇ ਤੂਬੇ ਤੇ ਅਲਗੋਜਿਆ ਨਾਲ ਪੇਸ਼
ਕਰ ਕਿ ਪੁਰਾਤਨ ਵਿਰਸੇ ਦੀਆਂ ਵੰਨਗੀਆਂ ਪੇਸ਼ ਕੀਤੀਆ ਜਿਸ ਦੀ ਹਾਜਰ ਮੇਲਿਆ ਨੇ ਬਹੁਤ ਸਲਾਘਾ ਕੀਤੀ ਇਸ ਸਮੇਂ
ਪੁਰਾਤਨ ਵਸਤਾਂ ਜਿਨ੍ਹਾਂ ਦੀ ਵਰਤੋ ਆਮ ਤੋਰ ਤੇ ਪਹਿਲਾਂ ਸਾਡੇ ਘਰਾਂ ਵਿੱਚ ਹੁੰਦੀ ਸੀ ਅਤੇ ਜੋ ਸਿਰਫ ਅੱਜ ਸਾਡਾ ਵਿਰਸਾ
ਬਣ ਕੇ ਰਹਿ ਗਈਆਂ ਹਨ। ਉਹਨਾਂ ਦੀ ਵਿਸ਼ੇਸ਼ ਨੁਮਾਇਸ਼ ਲਗਾਈ ਗਈ। ਇਸ ਸਮੇਂ ਮਹਿੰਦੀ ਤੇ ਚੂੜੀਆਂ ਦਾ ਮੁਫ਼ਤ
ਸਟਾਲ ਵੀ ਲਗਾਇਆ ਗਿਆ ।

ਇਸ ਸਮੇਂ ਪੰਜਾਬੀ ਫੋਕ ਸਿੰਗਰ ਬੀਬੀ ਰਣਜੀਤ ਕੋਰ ਅਤੇ ਆਰ ਦੀਪ ਰਮਨ ਦੂਰਦਰਸ਼ਨ ਦੀ ਪ੍ਰਸਿੱਧ ਆਰਟਿਸਟ ਦਾ
ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਮਿਸ ਤੀਜ ਸੀਨੀਅਰ ਸੈਕਸ਼ਨ ਉਰਵਸੀ ਅਤੇ ਜੂਨੀਅਰ ਸੈਕਸਨ ਪ੍ਰਿਆ
ਨੂੰ ਚੁਣਿਆ ਗਿਆ।

ਪੋ੍ਗਰਾਮ ਦੇ ਆਖਿਰ ਵਿੱਚ ਸ੍ਰੀ ਲਵਲੀ ,ਬਾਵਾ ਨੇ ਮਹਿੰਦੀ ਦੇ ਬੂਟੇ ਲੜਕੀਆਂ ਨੂੰ ਵੰਡੇ। ਇਸ ਸਮੇਂ ਪ੍ਰਗਟ ਸਿੰਘ ਗਰੇਵਾਲ,
ਪ੍ਰਧਾਨ ਮੋਹਨ ਸਿੰਘ ਮੈਮੋਰੀਅਲ ਫਾਊਡੇਸਨ, ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਸਰਦਾਰ ਨਿਰਭੈ ਸਿੰਘ, ਮਾਸਟਰ ਸਾਧੂ ਸਿੰਘ, ਅਮਰਿੰਦਰ ਸਿੰਘ ਜਸੋਵਾਲ ,ਯਛਪਾਲ ਚੋਧਰੀ (ਭਾਵਾਦਾਸ) ,ਸੁਰਿੰਦਰ ਡਾਵਰ (M.L.A) ਅਤੇ ਵਾਇਸ ਪ੍ਰਿੰਸੀਪਲ ਊਮਾ ਬਰਨਾਰਡ,ਅਮਿਤਾ ਰਾਜਨ ਸਿੰਘ,ਹਰਸ਼ ਬਾਲਾ, ਗੁਰਪ੍ਰੀਤ ਕੌਰ ,ਸੋਨੀਆ,ਰੀਟਾ ਮੋਂਗਾ,ਮਨੀਸ਼ਾ,ਮੋਨਿਕਾ ਅਤੇ ਸਕੂਲ ਦਾ
ਸਾਰਾ ਸਟਾਫ ਹਾਜਰ ਸੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>