ਸ਼ੰਕਾ-ਨਵਿਰਤੀ – (ਭਾਗ-11)

? ਸ਼੍ਰੀਮਾਨ ਜੀ, ਹਿਜੜੇ ਸੈਕਸ ਤ੍ਰਿਪਤੀ ਕਿਵੇਂ ਕਰਦੇ ਹਨ।

* ਸੈਕਸ ਤ੍ਰਿਪਤੀ ਕਰਨਾ ਇੱਕ ਆਨੰਦਦਾਇਕ ਸਾਧਨ ਜ਼ਰੂਰ ਹੈ ਪਰ ਇਹ ਅਜਿਹਾ ਸਾਧਨ ਨਹੀਂ ਹੈ ਜਿਸ ਤੋਂ ਬਿਨਾਂ ਕੋਈ ਵਿਅਕਤੀ ਜਿਉਂਦਾ ਨਾ ਰਹਿ ਸਕਦਾ ਹੋਵੇ। ਹਿਜੜੇ ਕੁਝ ਹੋਰ ਢੰਗਾਂ ਰਾਹੀਂ ਆਪਣੀਆਂ ਇਹ ਕਿਰਿਆਵਾਂ ਦਾ ਬਦਲ ਪ੍ਰਾਪਤ ਕਰ ਲੈਂਦੇ ਹਨ।

? ਮੇਰੀ ਉਮਰ 18 ਸਾਲ ਹ੍ਰ੍ਰੈ। ਮੇਰਾ ਕੱਦ 5 ਫੁੱਟ 3 ਇੰਚ ਹੈ। ਕ੍ਰਿਪਾ ਕਰਕੇ ਮੈਨੂੰ ਕੋਈ ਸੁਝਾ* ਜਾਂ ਕੋਈ ਦਵਾਈ ਖਾਣ ਬਾਰੇ ਦੱਸੋ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।    

* ਨਿਯਮਿਤ ਰੂਪ ਨਾਲ ਕਸਰਤ ਰਾਹੀਂ ਅਤੇ ਸੰਤੁਲਿਤ ਆਹਾਰ ਰਾਹੀਂ ਤੁਸੀਂ ਆਪਣੀ ਸਿਹਤ ਵਿਚ ਸੁਧਾਰ ਕਰ ਸਕਦੇ ਹੋ।

? ਵਿਟਾਮਿਨ ਏ, ਬੀ, ਸੀ, ਡੀ ਸਾਨੂੰ ਕਿਹੜੇ ਪਦਾਰਥਾਂ ਤੋਂ ਪ੍ਰਾਪਤ ਹੋ ਸਕਦਾ ਹੈ?

* ਸਾਡੇ ਸਰੀਰ ਨੂੰ ਦੋ ਪ੍ਰਕਾਰ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇੱਕ ਵਿਟਾਮਿਨ ਉਹ ਹੁੰਦੇ ਹਨ ਜਿਹੜੇ ਸਿਰਫ ਚਰਬੀ ਵਿਚ ਘੁਲਣਸ਼ੀਲ ਹੁੰਦੇ ਹਨ। ਵਿਟਾਮਿਨ ਏ. ਡੀ. ਈ. ਅਤੇ ਕੇ ਇਸ ਸ਼੍ਰੇਣੀ ਦੇ ਵਿਟਾਮਿਨ ਹਨ। ਵਿਟਾਮਿਨ ਬੀ ਅਤੇ ਸੀ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ। ਵਿਟਾਮਿਨ ਏ ਸਾਨੂੰ ਆਮ ਤੌਰ ‘ਤੇ ਘਿਉ ਤੋਂ ਪ੍ਰਾਪਤ ਹੁੰਦਾ ਹੈ। ਟਮਾਟਰ, ਗਾਜਰ, ਪਨੀਰ, ਮੱਛੀ ਵਿਚ ਵਿਟਾਮਿਨ ਏ ਹੁੰਦਾ ਹੈ। ਵਿਟਾਮਿਨ ਬੀ ਸਾਨੂੰ ਮਾਸ, ਆਂਡੇ, ਫਲਾਂ ਅਤੇ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। ਵਿਟਾਮਿਨ ਸੀ ਸਾਨੂੰ ਨਿੰਬੂ, ਸੰਤਰੇ, ਸੇਬ ਅਤੇ ਹਰੀਆਂ ਸਬਜ਼ੀਆਂ ਤੋਂ ਮਿਲਦਾ ਹੈ। ਵਿਟਾਮਿਨ ਡੀ ਸਾਨੂੰ ਆਂਡਾ, ਮਾਸ, ਪਨੀਰ, ਘਿਉ ਅਤੇ ਧੁੱਪ ਤੋਂ ਪ੍ਰਾਪਤ ਹੁੰਦੀ ਹੈ। ਵਿਟਾਮਿਨ ਈ ਸਾਨੂੰ ਘਿਉ, ਛੱਲੀਆਂ, ਹਰੀਆਂ ਸਬਜ਼ੀਆਂ ਆਦਿ ਤੋਂ ਪ੍ਰਾਪਤ ਹੁੰਦਾ ਹੈ। ਵਿਟਾਮਿਨ ਏ ਵੀ ਸਾਨੂੰ ਟਮਾਟਰ, ਤੇਲ ਅਤੇ ਹਰੀਆਂ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ।

? ਮੇਰਾ ਭਰਾ ਜਿਸਦੀ ਉਮਰ 12 ਸਾਲ ਹੈ, ਦੇ ਵਾਲ ਇੱਕ ਵਾਲ ਤੋਂ ਸਫੈਦ ਹੋਣੇ ²ਸ਼ੁਰੂ ਹੋ ਗਏ ਹਨ ਤੇ ਲਗਭਗ ਅੱਧੇ ਵਾਲ ਸਫੈਦ ਹੋ ਗਏ ਹਨ। ਕੀ ਵਾਲਾਂ ਨੂੰ ਕਾਲਾ ਕਰਨ ਦਾ ਕੋਈ ਉਪਾ* ਹੈ?

* ਵਾਲਾਂ ਨੂੰ ਕਾਲਾ ਕਰਨ ਦਾ ਉਪਾ* ਹੈ, ਉਹ ਸਿਰਫ ਵਾਲਾਂ ਨੂੰ ਰੰਗ ਕੇ ਕੀਤਾ ਜਾ ਸਕਦਾ ਹੈ। ਅਜੇ ਤੱਕ ਸ਼ਾਇਦ ਅਜਿਹੀ ਦਵਾਈ ਮਾਰਕਿਟ ਵਿਚ ਨਹੀਂ ਆਈ ਜਿਹੜੀ ਚਿੱਟੇ ਵਾਲਾਂ ਨੂੰ ਕਾਲਾ ਕਰ ਸਕਦੀ ਹੋਵੇ।

? ਕੀ ਕੱਦ ਲਟਕਣ ਨਾਲ ਵਧਾਇਆ ਜਾ ਸਕਦਾ ਹੈ। ਜੇਕਰ ਨਹੀਂ ਤਾਂ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ?

* ਮਨੁੱਖੀ ਕੱਦ ਅਸਲ ਵਿਚ ਮਾਂ-ਪਿਓ ਤੋਂ ਜਨਮ ਵਿਚ ਮਿਲੇ ਵਿਰਾਸਤੀ ਗੁਣਾਂ ‘ਤੇ ਹੀ ਨਿਰਭਰ ਕਰਦਾ ਹੈ। ਕਸਰਤ ਜਾਂ ਖੁਰਾਕ ਕੋਈ ਗਿਣਨਯੋਗ ਪ੍ਰਭਾਵ ਨਹੀਂ ਪਾਉਂਦੇ। ਅੱਜਕੱਲ੍ਹ ਕੱਦ ਵਧਾਉਣ ਲਈ ਇੱਕ ਨਵੀਂ ਤਕਨੀਕ ਵਿਕਸਤ ਹੋਈ ਹੈ। ਇਸ ਰਾਹੀਂ ਕੱਦ 2-3 ਇੰਚ ਲੰਬਾ ਕੀਤਾ ਜਾ ਸਕਦਾ ਹੈ। ਇਸ ਤਕਨੀਕ ਵਿਚ ਦੋਵੇਂ ਲੱਤਾਂ ਵਿਚ ਦੋ ਦੋ ਕੜੇ ਉੱਪਰ ਹੇਠਾਂ ਕਰਕੇ ਪਾ ਦਿੱਤੇ ਜਾਂਦੇ ਹਨ, ਤੇ ਹਰ ਰੋਜ਼ ਕੜ੍ਹਿਆਂ ਵਿਚਲੀ ਦੂਰੀ ਨੂੰ ਇੱਕ ਸੂਤ ਵਧਾਇਆ ਜਾਂਦਾ ਹੈ। ਇਹ ਤਕਨੀਕ ਬਹੁਤ ਮਹੰਗੀ ਹੈ ਤੇ ਸਿਰਫ਼ ਹਿੰਦੁਸਤਾਨ ਦੇ ਕੁਝ ਗਿਣੇ-ਚੁਣੇ ਡਾਕਟਰ ਹੀ ਇਸ ਤਕਨੀਕ ਦੇ ਮਾਹਿਰ ਹਨ।

? ਕੁਝ ਸਮਾਂ ਤੇਜ਼ ਦੌੜਨ ਤੋਂ ਬਾਅਦ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਕਿਉਂ?

* ਸਰੀਰ ਦੇ ਸੈੱਲਾਂ ਨੂੰ ਇਸ ਸਮੇਂ ਊਰਜਾ ਦੀ ਵੱਧ ਲੋੜ ਹੁੰਦੀ ਹੈ। ਊਰਜਾ ਖੂਨ ਦੁਆਰਾ ਲਿਜਾਈ ਜਾਂਦੀ ਖੁਰਾਕ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਲਈ ਖੂਨ ਦਾ ਦੌਰਾ ਵੱਧ ਤੇਜ਼ੀ ਨਾਲ ਹੁੰਦਾ ਹੈ। ਦਿਲ ਨੂੰ ਤੇਜ਼ੀ ਨਾਲ ਕੰਮ ਕਰਨਾ ਪੈਂਦਾ ਹੈ। ਇਸ ਲਈ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ।

? ਕੀ ਦੁਨੀਆਂ ਵਿਚ ਕੋਈ ਅਜਿਹੀ ਵਿਧੀ ਹੈ ਜੋ ਇਨਸਾਨ ਨੂੰ ਗਾਇਬ ਕਰਦੀ ਹੋਵੇ?

* ਪ੍ਰਮਾਣੂ ਬੰਬ, ਏਡਜ਼, ਹੈਪੇਟਾਈਟਸ ਅਜਿਹੀਆਂ ਵਿਧੀਆਂ ਹਨ ਜਿਹੜੀਆਂ ਧਰਤੀ ਤੋਂ ਮਨੁੱਖਾਂ ਨੂੰ ਗਾਇਬ ਕਰ ਦਿੰਦੀਆਂ ਹਨ।

? ਮੇਰੀ ਇੱਕ ਮਿੱਤਰ ਬਹੁਤ ਹੀ ਚੀੜ੍ਹੀ ਜਿਹੀ ਭਾਵ ਰੁੱਖੀ ਜਿਹੀ ਹਰ ਗੱਲ ਨੂੰ ਸ਼ੱਕ ਦੀ ਨਿਗ੍ਹਾ ਨਾਲ ਤੇ ਹਰ ਗੱਲ ਦਾ ਨੈਗੇਟਿਵ ਮਤਲਬ ਕੱਢਦੀ ਹੈ ਤੇ ਖਾਧਾ ਪੀਤਾ ਵੀ ਉਸਨੂੰ ਨਹੀਂ ਲੱਗਦਾ। ਉਹ ਬਹੁਤ ਜ਼ਿਆਦਾ ਕਮਜ਼ੋਰ ਹੈ। ਉਹ ਬਹੁਤ ਘੱਟ ਹੱਸਦੀ ਹੈ। ਉਸਦੀ ਇਸ ਮਾਨਸਿਕਤਾ ਦਾ ਕੀ ਇਲਾਜ ਹੋ ਸਕਦਾ ਹੈ। ਹਮਦਰਦੀ, ਪਿਆਰ ਜਾਂ ਕੋਈ ਦਵਾਈ? ਮੈਂ ਉਸ ਦਾ ਸੁਭਾ* ਬਦਲਣਾ ਚਾਹੁੰਦੀ ਹਾਂ ਜਿਸ ਕਰਕੇ ਉਸਦੀ ਸਿਹਤ ਵੀ ਠੀਕ ਹੋ ਸਕੇ। ਕ੍ਰਿਪਾ ਕਰਕੇ ਯੋਗ ਸਲਾਹ ਦੇਵੋ।

* ਤੁਹਾਡੀ ਮਿੱਤਰ ਦੀ ਇਹ ਹਾਲਤ ਉਸ ਨੂੰ ਮਿਲੀਆਂ ਸਮਾਜਿਕ ਹਾਲਤਾਂ ਨੇ ਬਣਾਈ ਹੈ। ਸਮਾਜਿਕ ਹਾਲਤਾਂ ਬਦਲ ਕੇ ਤੁਸੀਂ ਉਸ ਵਿਚ ਥੋੜ੍ਹਾ-ਬਹੁਤ ਸੁਧਾਰ ਜ਼ਰੂਰ ਕਰ ਸਕਦੇ ਹੋ।

? ਸ਼ਰਾਬ ਦਿਮਾਗ ਦੇ ਕਿਹੜੇ ਹਿੱਸੇ ‘ਤੇ ਪ੍ਰਭਾਵ ਪਾਉਂਦੀ ਹੈ।

ਸ਼ਰਾਬ ਪੀਣ ਨਾਲ ਦਿਮਾਗ ਦੇ ਨਿਊਰੋਨਜ਼ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਨਾਲ ਦਿਮਾਗ ਦੀ ਫੈਸਲੇ ਲੈਣ ਦੀ ਸ਼ਕਤੀ ਲੇਟ ਹੋ ਜਾਂਦੀ ਹੈ।

? ਮਨੋਵਿਗਿਆਨਕਾਂ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਮਨੁੱਖੀ ਦਿਮਾਗ ਹਰ 7 ਮਿੰਟ ਬਾਅਦ ਇੱਕ ਖੁਸ਼ੀ ਲੱਭਦਾ ਹੈ। ਮਨੁੱਖੀ ਦਿਮਾਗ ਖੁਸ਼ ਹੋਣ ਲਈ ਹਰ 7 ਮਿੰਟ ਬਾਅਦ ਖੁਸ਼ੀ ਕਿਉਂ ਲੱਭਦਾ ਹੈ। ਇਸ ਪਿੱਛੇ ਕੀ ਕਾਰਨ ਹੈ?

* ਅਸਲ ਵਿਚ ਮਨੁੱਖੀ ਸੋਚ ਦਿਮਾਗ ਵਿਚ ਹੋ ਰਹੀਆਂ ਰਸਾਇਣਿਕ ਕਿਰਿਆਵਾਂ ਦਾ ਸਿੱਟਾ ਹੁੰਦੀ ਹੈ। ਇਸ ਲਈ ਖੁਸ਼ੀ ਸਮੇਂ ਹੋਰ ਰਸਾਇਣਿਕ ਕਿਰਿਆਵਾਂ ਹੁੰਦੀਆਂ ਹਨ ਦੁੱਖ ਦੇ ਸਮੇਂ ਇਹ ਰਸਾਇਣਿਕ ਕਿਰਿਆਵਾਂ ਹੋਰ ਹੁੰਦੀਆਂ ਹਨ। ਰਸਾਇਣਿਕ ਕਿਰਿਆਵਾਂ ਸਾਡੀਆਂ ਗ੍ਰੰਥੀਆਂ ਵਿਚ ਪੈਦਾ ਹੋ ਰਹੇ ਰਸਾਂ ਕਾਰਨ ਹੁੰਦੀਆਂ ਹਨ। ਜੇ ਉਪਰੋਕਤ ਵਰਤਾਰਾ ਇਸ ਤਰ੍ਹਾਂ ਹੀ ਵਾਪਰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਵਾਰ-ਵਾਰ ਵਾਪਰਦੀਆਂ ਹੋਣ।

? ਸੁਣਨ ਵਿੱਚ ਆਇਆ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਨਾਲ ਦਿਲ ਤੇ ਅਸਰ ਪੈਂਦਾ ਹੈ, ਮੈਂ ਜਾਨਣਾ ਚਾਹੁੰਦਾ ਹਾਂ ਕਿ ਇਹ ਮੋਬਾਈਲ ਫੋਨ ਦਿਲ ‘ਤੇ ਕਿਸ ਕਿਸਮ ਦਾ ਅਸਰ ਪਾਉਦੇ ਨੇ।

* ਮੋਬਾਇਲ ਫੋਨਾਂ ਵਿੱਚ ਕਈ ਵਾਰ ਵਾਈਬ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਦਿਲ ਦੀ ਧੜਕਣ ਵਿੱਚ ਵਿਘਨ ਪਾਉਾਂਦੀÔੈ। ਇਸ ਲਈ ਇਹ ਥੋੜ੍ਹਾ ਜਿਹਾ ਨੁਕਸਾਨ-ਦੇਹ ਹੁੰਦਾ ਹੈ।

? ਜੇਕਰ ਕੋਕਾ ਕੋਲਾ ਜਾਂ ਪੈਪਸੀ ਵਿੱਚ 40ਗ਼ ਤੋਂ 50ਗ਼ ਕੀਟਨਾਸ਼ਕ ਦਵਾਈਆਂ ਪੈਂਦੀਆਂ ਹਨ ਤਾਂ ਲਗਾਤਾਰ ਰੋਜ਼ਾਨਾ 2-3 ਸਾਲ ਪੀਣ ਨਾਲ ਬੰਦਾ ਜਿਉਂਦਾ ਰਹੇਗਾ ਜਾਂ ਮਰ ਜਾਵੇਗਾ।

* ਕੋਕਾ ਕੋਲਾ ਜਾਂ ਪੈਪਸੀ ਵਿੱਚ ਪਾਣੀ ਤੇ ਖੰਡ ਹਿੰਦੋਸਤਾਨ ਦੇ ਹੀ ਹੁੰਦੇ ਹਨ ਪਰ ਇਸ ਵਿੱਚ ਮਿਲਾਈ ਜਾਣ ਵਾਲੀ ਜ਼ਹਿਰ ਵਿਦੇਸ਼ਾਂ ਵਿੱਚੋਂ ਆਉਂਦੀ ਹੈ। ਤੇ ਇਹ ਹਿੰਦੋਸਤਾਨ ਵਿੱਚੋਂ ਅਰਬਾਂ ਰੁਪਏ ਹਰ ਸਾਲ ਵਿਦੇਸ਼ਾਂ ਵਿੱਚ ਲੈ ਜਾਂਦੀ ਹੈ। ਜ਼ਹਿਰ ਦੀ ਮਾਤਰਾ ਹੁੰਦੀ ਜ਼ਰੂਰ ਹੈ ਪਰ ਐਨੀ ਜ਼ਿਆਦਾ ਨਹੀਂ ਕਿ ਉਹ ਕਿਸੇ ਬੰਦੇ ਨੂੰ ਦੋ-ਚਾਰ ਸਾਲ ਵਿੱਚ ਕੋਈ ਨੁਕਸਾਨ ਕਰ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>