ਪੋਸ਼ਟਿਕ, ਸਸਤੀ, ਸਵਾਦ ਅਤੇ ਬਹੁਤ ਪ੍ਰਚੱਲਤ ਚਿੱਟੇ ਛੋਲਿਆਂ ਦੀ ਚਟਨੀ

-ਹਮਸ ਜਿਸ ਦੇ ਨਾਮ ਉੱਤੇ ਕਈ ਦੇਸ਼ ਤਿਉਹਾਰ ਮਨਾਉਂਦੇ ਹਨ।

ਹਮਸ ਇਕ ਗਾੜੀ ਕਰੀਮ ਵਰਗੀ ਚਟਨੀ ਹੁੰਦੀ ਹੈ। ਇਸ ਚਟਨੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਕ ਅਨੁਮਾਨ ਅਨੁਸਾਰ ਇਹ ਸਤਵੀਂ/ਅਠਵੀਂ ਸਦੀ ਤੋਂ ਮਿਸ਼ਰ ਵਿਚ ਖਾਧੀ ਜਾ ਰਹੀ ਹੈ। ਇਸਰਾਈਲ ਦਾ ਇਹ ਰਾਸ਼ਟਰੀ ਭੋਜਨ ਹੈ। ਲੈਬਾਨਾਨ, ਜੋਰਡਨ, ਸੀਰੀਆ ਅਤੇ ਟਰਕੀ ਮੁਲਕਾਂ ਵਿਚ ਹਰ ਰੋਜ਼ ਖਾਧੀ ਜਾਂਦੀ ਹੈ।

ਇਸ ਚਟਨੀ ਦੀ ਪ੍ਰਸਿੱਧੀ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਮੁਲਕ ਇਸ ਦੇ ਨਾਮ ਉੱਤੇ ਹਰ ਸਾਲ 13 ਮਈ ਨੂੰ ਰਾਸ਼ਟਰੀ ਦਿਨ ਵਜੋਂ ਮਨਾਉਂਦੇ ਹਨ।

ਇਕ ਜਾਣਕਾਰੀ ਅਨੁਸਾਰ ਇਸਰਾਈਲ ਅਤੇ ਲੈਬੇਨਾਨ ਮੁਲਕਾਂ ਵਿਚ ਕੋਰਟ ਕੇਸ ਚਲ ਰਿਹਾ। ਦੋਵੇਂ ਮੁਲਕ ਇਸ ਚਟਨੀ ਨੂੰ ਆਪਣੇ-ਆਪਣੇ ਦੀ ਕਾਢ ਮੰਨਦੇ ਹਨ।

ਇਸ ਦੀ ਪ੍ਰਸਿੱਧੀ ਦੀ ਇਹ ਮਿਸਾਲ ਹੈ ਕਿ 2010 ਈ: ਨੂੰ ਲੈਬੇਨਾਨ ਵਿਚ ਇਕੋ ਸਮੇਂ 10 ਟਨ ਹਮਸ ਤਿਆਰ ਕੀਤੀ ਅਤੇ ਗਿਨੀਜ਼ ਬੁਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾਇਆ।

ਇਸ ਦੇ ਮੁਕਾਬਲੇ ਵਿਚ 2015 ਵਿਚ ਇਸਰਾਈਲ ਨੇ ਇਕੋ ਸਮੇਂ 15 ਟਨ ਹਮਸ ਤਿਆਰ ਕੀਤੀ। ਹਮਸ 6 ਤਰ੍ਹਾਂ ਦੇ ਭੋਜਨਾਂ ਨੂੰ ਮਿਲਾਉਣ ਨਾਲ ਤਿਆਰ ਕੀਤੀ ਜਾਂਦੀ ਹੈ।

1.    ਚਿੱਟੇ ਛੋਲੇ
2.    ਪੀਸੇ ਹੋਏ ਤਿਲਾਂ ਦੇ ਬੀਜ
3.    ਵਰਜਿਨ ਆਲੀਵ ਤੇਲ
4.    ਸਮੁੰਦਰ ਨਮਕ
5.    ਲਸਣ
6.    ਨਿੰਬੂ ਦਾ ਰਸ

ਪ੍ਰੰਤੂ ਅੱਜ ਕੱਲ ਮੁਕਾਬਲੇਬਾਜੀ ਕਾਰਨ ਇਸ ਵਿਚ ਫਲਾਂ ਦੇ ਪੀਸ, ਨਟਸ, ਕਈ ਤਰ੍ਹਾਂ ਦੇ ਫਲੇਵਰ, ਮਿਰਚਾਂ ਆਦਿ ਵੀ ਮਿਲਾਏ ਜਾਂਦੇ ਹਨ। ਸੈਂਕੜੇ ਕਿਸਮ ਦੀ ਹਮਸ ਮਾਰਕੀਟ ਵਿਚ ਮਿਲਦੀਆਂ ਹਨ।
ਭੋਜਨ ਅੰਸ਼ਾਂ ਬਾਰੇ ਜਾਣਕਾਰੀ

1. ਚਿੱਟੇ ਛੋਲੇ :- ਇਹ ਵਿਸ਼ਵ ਦੇ ਸਭ ਤੋਂ ਵੱਧ ਪੁਰਾਣੇ ਦਾਣਿਆਂ ਵਿਚੋਂ ਹਨ। ਇਹ ਬਨਸਪਤੀ ਅਧਾਰਿਤ ਹਨ। ਇਨ੍ਹਾਂ ਵਿਚ ਸ਼ਾਨਦਾਰ ਕਿਸਮ ਦੀ ਪ੍ਰੋਟੀਨ ਅਤੇ ਰੇਸ਼ਿਆਂ ਨਾਲ ਭਰਪੂਰ ਹੁੰਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜਿਨ੍ਹਾਂ ਵਿਚ ਪਾਏ ਜਾਂਦੇ ਮੈਗਨੀਜ, ਸੈਲੇਨੀਯਮ ਅਤੇ ਵਿਟਾਮਿਨ ਬੀ-6 ਬਹੁਤ ਲਾਭਵੰਦ ਹਨ।

2. ਪੀਸੇ ਹੋਏ ਤਿਲ ਦੇ ਬੀਜ:-ਇਨ੍ਹਾਂ ਵਿਚ ਸੁਖਮ ਅਤੇ ਮੈਕਰੋ ਮਾਤਰਾ ਵਿਚ ਪੋਸ਼ਟਿਕ ਅੰਸ਼ ਅਤੇ ਪੋਸ਼ਟਿਕ ਫੈਟੀ ਐਸਿਡ ਹੁੰਦੇ ਹਨ। ਇਨ੍ਹਾਂ ਵਿਚ ਪਾਇਆ ਜਾਂਦਾ ਵਿਟਾਮਿਨ ਈ ਬਹੁਤ ਉਪਯੋਗੀ ਹੁੰਦਾ ਹੈ।

3. ਆਲੀਵ ਤੇਲ : ਇਹ ਤੇਲ ਬਹੁਤ ਪੋਸ਼ਟਿਕ ਹੁੰਦਾ ਹੈ। ਇਸ ਤੇਲ ਦੇ ਸਾਰੇ ਪੋਸ਼ਟਿਕ ਅੰਸ਼ ਸੰਪੂਰਨ ਰਹਿੰਦੇ ਹਨ, ਕਿਉਂ ਜੋ ਤੇਲ ਨੂੰ ਗਰਮ ਕਰਨ ਦੀ ਲੋੜ ਨਹੀਂ ਪੈਂਦੀ।

4. ਲਸਣ : ਇਹ ਸੈਲੇਨੀਅਮ, ਗੰਧਕ, ਫਲੈਨੋਇਡਸ ਆਦਿ ਨਾਲ ਭਰਪੂਰ ਹੁੰਦਾ ਹੈ।

5. ਨਿੰਬੂ ਦਾ ਰਸ : ਇਸ ਦੇ ਖਾਰੇ ਗੁਣ ਹੁੰਦੇ ਹਨ। ਸਰੀਰ ਵਿਚਲੇ ਤੇਜਾਬੀ ਪ੍ਰਭਾਵ ਨੂੰ ਘੱਟ ਕਰਦਾ ਹੈ।

6. ਸਮੁੰਦਰੀ ਨਮਕ : ਟੈਬਲ ਸਾਲਟ ਦੀ ਥਾਂ ਸਮੁੰਦਰੀ ਨਮਕ ਮਿਲਾਇਆ ਜਾਂਦਾ ਹੈ। ਇਸ ਵਿਚ ਲਗਭਗ 60 ਖੁਰਾਕੀ ਅੰਸ਼ ਹੁੰਦੇ ਹਨ। ਇਸ ਵਿਚਲੇ ਈਨਜਾਈਮ ਬੜੇ ਉਪਯੋਗੀ ਹੁੰਦੇ ਹਨ।

100 ਗ੍ਰਾਮ ਰਚਨਾ ਹਮੱਸ ਵਿਚ ਭੋਜਨ ਅੰਸ਼ਾਂ ਦੀ ਮਾਤਰਾ (ਆਮ ਤੌਰ ’ਤੇ)
1.    ਪ੍ਰੋਟੀਨ        -    5 ਗ
2.    ਰੇਸ਼ਾ        -    5 ਗ
3.    ਚਿਕਨਾਈ    -    9 ਗ
4.    ਕਾਰਬੋ        -    20 ਗ
ਪ੍ਤੀ ਦਿਨ ਦੀ ਲੋੜੀਂਦੀ ਮਾਤਰਾ ਦਾ ਪ੍ਰਤੀਸ਼ਤ
5.    ਵਿਟਾਮਿਨ ਸੀ    -    13
6.    ਵਿਟਾਮਿਨ ਬੀ    -    20
7.    ਫੋਲੇਟ        -    15
8.    ਆਇਰਨ    -    10
9.    ਜਿੰਕ        -    10
10.    ਮੈਗਾਨੀਸ    -    28
11.    ਫਾਸਫੋਰਸ    -    11

ਹਮਸ ਹਰ ਰੋਜ਼ ਕਿਉਂ ਖਾਣਾ ਚਾਹੀਦਾ ਹੈ

ਇਹ ਚਟਨੀ ਬਨਸਪਤੀ ਅਧਾਰਿਤ ਹੈ। ਉਤਪਾਦਨ ਸਮੇਂ ਮਸ਼ੀਨੀਕਰਨ ਨਹੀਂ ਹੁੰਦਾ। ਇਹ ਡਾਇਰੀ ਰਹਿਤ ਹੈ। ਇਹ ਪੂਰਾ ਸ਼ਾਕਾਹਾਰੀ ਹੈ। ਇਹ ਕੋਈ ਐਲਰਜੀ ਨਹੀਂ ਕਰਦੀ। ਇਹ ਕਾਰਬੋ ਪ੍ਰੋਟੀਨ ਅਤੇ ਫੈਟ ਦਾ ਵਿਲੱਖਣ ਮਿਸ਼ਰਣ ਹੈ। ਮਾਹਰਾਂ ਅਨੁਸਾਰ ਇਸ ਦੇ ਭੋਜਨ ਅੰਸ਼ ਮਿਲ ਕੇ ਬਹੁਤ ਜਰਖੇਜ ਹੋ ਜਾਂਦੇ ਹਨ। ਇਹ ਹਰ ਰੋਜ਼ ਖਾਇਆ ਜਾ ਸਕਦਾ ਹੈ, ਪਰ ਬਹੁਤਾਤ ਮਾੜੀ ਹੁੰਦੀ ਹੈ।

1.   ਕੈਂਸਰ ਤੋਂ ਰਾਹਿਤ : ਇਹ ਪਾਚਨ ਪ੍ਰਣਾਲੀ ਅਤੇ ਕੋਲੋਨ (ਟੋਕਸਿਨ) ਅੰਦਰ ਜ਼ਹਿਰੀਲੇ ਬੈਕਟੀਰੀਆ ਤੇ ਟੋਕਸਨ ਨੂੰ ਇਕਤਰ ਨਹੀਂ ਹੋਣ ਦਿੰਦਾ। ਇਹ ਚਟਨੀ ਵਿਚਲੇ ਫਾਈਟਿਕ ਐਸਿਡ ਵੀ ਕੈਂਸਰ ਤੋਂ ਬਚਾ ਸਕਦੇ ਹਨ।

2.   ਭਾਰ ਵਧਣ ਨਹੀਂ ਦਿੰਦੀ - ਚਟਨੀ ਵਿਚਲੇ ਰੇਸ਼ੇ ਅਤੇ ਹੋਰ ਪੋਸ਼ਟਿਕ ਅੰਸ਼ ਭਾਰ ਉੱਤੇ ਕਾਬੂ ਰਖਦੇ ਹਨ।

3.   ਪ੍ਰੋਟੀਨ ਦਾ ਸੋਮਾ : ਇਹ ਪਰੋਟੀਨਸ ਦਾ ਵੱਡਾ ਸੋਮਾ ਹੈ। ਇਸ ਨੂੰ ਸਾਕਾਹਾਰੀ ਬੜੀ ਖੁਸ਼ੀ ਨਾਲ ਖਾ ਸਕਦੇ ਹਨ। ਹਮਸ ਦੇ ਇਕ ਕੱਪ ਵਿਚ 12/1 ਗ੍ਰਾਮ ਤਕ ਪ੍ਰੋਟੀਨ ਹੋ ਸਕਦੀ ਹੈ।

4.   ਕੋਲੋਸਟਰੋਲ ਨੂੰ ਘਟ ਕਰਦਾ ਹੈ : ਇਹ ਚਟਨੀ ਕੋਲੋਸਟਰੋਲ ਦੇ ਪੱਧਰ ਨੂੰ ਘੱਟ ਕਰਦੀ ਹੈ।

5.    ਪਾਚਣ ਪ੍ਰਣਾਲੀ : ਇਹ ਕਬਜ ਤੋਂ ਰਾਹਤ ਦਿੰਦੀ ਹੈ ਅਤੇ ਪਾਚਨ ਪ੍ਰਣਾਲੀ ਨੂੰ ਵਧੀਆ ਰਖਦੀ ਹੈ।

6.    ਹੱਡੀਆਂ ਨੂੰ ਤਾਕਤ : ਇਹ ਚਟਨੀ ਵਿਚ ਕਈ ਵਿਟਾਮਿਨ ਅਤੇ ਮਿਨਰਲ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।

7.    ਦਿਲ : ਇਸ ਵਿਚਲੇ ਐਟੀਆਨਸੀਡੈਟਸ ਦਿਲ ਨੂੰ ਹੈਲਦੀ ਰੱਖਦੇ ਹਨ।

8.    ਸ਼ੂਗਰ ਪੱਧਰ : ਇਹ ਵਿਚਲੇ ਕਪਲੈਕਸ ਕਾਰਬੋ ਖੂਨ ਵਿਚ ਖੰਡ ਦੇ ਪੱਧਰ ਨੂੰ ਹੌਲੀ-ਹੌਲੀ ਵੱਧਣ ਦਿੰਦੇ ਹਨ। ਸ਼ੂਗਰ ਰੋਗੀਆਂ ਲਈ ਉਤਮ ਭੋਜਨ ਹੈ।

9.    ਵਿਟਾਮਿਨਸ ਅਤੇ ਮਿਨਰਲਸ : ਇਹ ਚਟਨੀ ਆਇਰਨ, ਫਾਸਫੋਰਸ ਵਿਟਾਮਿਨ ਬੀ-6, ਵਿਟਾਮਿਨ ਸੀ, ਕੋਪਰ, ਜਿੰਕ, ਫਾਸਫੋਰਸ, ਮੈਗਨੀਸ਼, ਕੈਲਸ਼ੀਅਮ, ਸੈਲੇਨੀਅਮ ਆਦਿ ਨਾਲ ਭਰਪੂਰ ਹੁੰਦੇ ਹਨ।

10.  ਤਿਆਰੀ ਕਰਨਾ : ਇਹ ਭੋਜਨ ਅੰਸ਼ਾਂ ਤੋਂ ਬਿਨਾ ਸਿਰਫ ਇਕ ਮਿਕਸਰ ਦੀ ਲੋੜ ਹੁੰਦੀ ਹੈ। ਇਸ ਨੂੰ ਬੜੀ ਆਸਾਨੀ ਨਾਲ ਘਰ ਵਿਚ ਤਾਜ਼ਾ ਤਿਆਰ ਕੀਤੀ ਜਾ ਸਕਦਾ ਹੈ।

ਵਰਤੋਂ ਕਿਵੇਂ ਕਰੀਏ : ਹਮਸ ਇਕ ਸ਼ਾਨਦਾਰ ਚਟਨੀ ਹੈ। ਇਸ ਨੂੰ ਪੁਦੀਨੇ ਦੀ ਚਟਨੀ, ਮੱਖਣ, ਪੀਨੈਟਬਟਰ, ਜੈਮ, ਜੈਲੀ, ਮਾਰਗਿਰਿਨ, ਸਾਸ, ਸਾਲਸਾ ਆਦਿ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।

ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕਨੇਡਾ)

This entry was posted in ਲੇਖ.

One Response to ਪੋਸ਼ਟਿਕ, ਸਸਤੀ, ਸਵਾਦ ਅਤੇ ਬਹੁਤ ਪ੍ਰਚੱਲਤ ਚਿੱਟੇ ਛੋਲਿਆਂ ਦੀ ਚਟਨੀ

  1. Parminder S. Parwana. says:

    Please tell the making of CHHATNI.Chitte Cholle is to be used raw or boiled. and how to mix all items.Thank you.

Leave a Reply to Parminder S. Parwana. Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>