ਸਿਖਲਾਈ ਕੇਂਦਰ ਲੁਧਿਆਣਾ ਵਿਖੇ ਪੰਜਾਬੀ ਅਧਿਆਪਕਾਂ ਦਾ ਸੈਮੀਨਾਰ ਸ਼ੁਰੂ

ਲੁਧਿਆਣਾ -ਸਰਕਾਰੀ ਅਧਿਆਪਕ ਸਿਖਲਾਈ ਕੇਂਦਰ ਲੁਧਿਆਣਾ ਵਿਖੇ ਪੰਜਾਬੀ ਅਧਿਆਪਕਾਂ ਦਾ 5 ਦਿਨਾਂ ਸੈਮੀਨਾਰ ਰਿੋਸਰਸ ਪਰਸਨ ਡਾ.ਸੁਰਿੰਦਰ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਇਆ । ਸੈਮੀਨਾਰ ਦਾ ਉਦਘਾਟਨ ਪਿ੍ੰਸੀਪਲ ਰਣਜੀਤ ਸਿੰਘ ਮੱਲੀ ਵੱਲੋ ਕੀਤਾ ਗਿਆ । ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਸੈਮੀਨਾਰ ਦੀ ਮਹੱਤਤਾਂ ਦੱਸਦੇ ਹੋਏ ਆਪਸੀ ਅਦਾਨ ਪ੍ਰਦਾਨ ਰਾਹੀ ਵੱਧ ਤੋਂ ਵੱਧ ਲਾਭ ਲੈਣ ਦੀ ਪ੍ਰੇਰਨਾ ਦਿੱਤੀ । ਡਾ. ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਅਧਿਆਪਕ ਸਾਰੀ ਉਮਰ ਸਿੱਖਦਾ ਰਹਿੰਦਾ ਹੈ , ਇਸ ਕਰਕੇ ਨਵੀਂ ਤਕਨਾਲੌਜੀ ਦੇ ਹਾਣੀ ਬਣਨ ਲਈ ਸੈਮੀਨਾਰ ਅਹਿਮ ਭੂਮਿਕਾ ਅਦਾ ਕਰਦੇ ਹਨ । ਰਿਸੋਰਸ ਪਰਸਨ ਮੈਡਮ ਪ੍ਰਵੀਨ ਰਾਣੀ ਨੇ ਅਧਿਆਪਕਾਂ ਨੂੰ ਪੰਜਾਬ ਸ਼ਬਦਾਂ ਦੀ ਬਣਤਰ ਅਤੇ ਵਿਆਕਰਨ ਬਾਰੇ ਜਾਣਕਾਰੀ ਦਿੱਤੀ । ਮੈਡਮ ਪ੍ਰੀਆ ਨੇ ਕਲਾਸ ਵਿਚ ਪੜਾਈ ਵਿਚ ਨਾ ਧਿਆਨ ਦੇਣ ਵਾਲੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਦੀ ਪੇਰਨਾ ਦਿੱਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>