ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਸੇਖੇਵਾਲ ਵਿਚ ਤਹਿਸੀਲ ਪੱਧਰੀ ਰੋਲ ਪਲੇਅ ਮੁਕਾਬਲਾ

ਲੁਧਿਆਣਾ – ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਲੁਧਿਆਣਾ ਵਿਖੇ ਜਨ ਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ  ਤਹਿਸੀਲ ਪੱਧਰੀ ਰੋਲ ਪਲੇਅ ਮੁਕਾਬਲਾ ਕਰਵਾਇਆ ਗਿਆ । ਇਸ ਰੋਲ ਪਲੇਅ ਦਾ ਵਿਸ਼ਾ ‘‘ਨੌਜਵਾਨ ਬੱਚਿਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਅਤੇ ਉਹਨਾਂ ਦੇ ਪ੍ਰਭਾਵ’’ ਸੀ। ਇਸ ਰੋਲ ਪਲੇਅ ਵਿਚ ਲੁਧਿਆਣਾ ਪੂਰਬੀ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਜੀ ਨੇ ਭਾਗ ਲੈਣ ਆਏ ਹੋਏ ਸਕੂਲਾਂ  ਦੇ ਵਿਦਿਆਰਥੀਆਂ ਨੂੰ  ਏਡਸ ਅਤੇ ਨਸ਼ਿਆਂ  ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ । ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਜਮਾਲਪੁਰ ਅਵਾਣਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਵਰਿੰਦਰਾ ਪ੍ਰਵੀਨ, ਅਰਚਨਾ ਚਾਵਲਾ, ਰਜਿੰਦਰ ਕੋਰ, ਸੰਤੋਸ਼, ਮੀਨਾਕਸ਼ੀ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>