ਨਾਰਵੇ ‘ਚ ਅਕਾਲੀ ਦਲ(ਬ) ਇਕਾਈ ਦੀ ਸਥਾਪਨਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਅਕਾਲੀ ਦਲ ਬਾਦਲ ਵੱਲੋਂ ਵਿਦੇਸ਼ਾਂ ਚ  ਦੁਬਾਰਾ ਫਿਰ ਆਪਣੀਆ ਇਕਾਈਆਂ ਸਥਾਪਿਤ ਕਰ ਦਿੱਤੀਆ ਗਈਆਂ ਹਨ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਮਸਤਾਨ ਸਿੰਘ ਨੋਰਾ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ  ਦੱਸਿਆ ਕਿ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਨਾਰਵੇ ‘ਚ  ਪਾਰਟੀ ਦੀ ਇਕਾਈ ਸਥਾਪਿਤ ਕਰ ਦਿੱਤੀ ਗਈ ਹੈ ਅਤੇ  ਪਾਰਟੀ ਵੱਲੋਂ ਪ੍ਰਧਾਨ ਸ੍ਰ. ਮਸਤਾਨ ਸਿੰਘ ਨੋਰਾ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਅਤੇ ਪਾਰਟੀ ਚੇਅਰਮੈਨ ਸ੍ਰ. ਗੁਰਦੇਵ ਸਿੰਘ ਕੌੜਾ ਨੇ ਸਾਰੇ ਪਾਰਟੀ ਵਰਕਰਾਂ ਨੂੰ ਇੱਕ ਜੁੱਟ ਹੋਕੇ ਅਤੇ ਅਗਾਂਹਵਧੂ ਸੋਚ ਨਾਲ ਕੰਮ ਕਰਨ ਦਾ ਸੁਝਾਅ ਦਿੱਤਾ।  ਪ੍ਰਧਾਨ ਸ੍ਰ. ਮਸਤਾਨ ਸਿੰਘ ਨੋਰਾ ਨੇ ਦੱਸਿਆ ਕਿ ਜਲਦ ਹੀ ਨਾਰਵੇ ਇਕਾਈ ਦਾ ਵਿਸਤਾਰ ਕੀਤਾ ਜਾਵੇਗਾ ਅਤੇ  ਯੂਨਿਟ ਬਿਨਾਂ ਕਿਸੇ ਵਿਤਕਰੇ ਦੇ ਪਾਰਟੀ ਦੀ ਬਿਹਤਰੀ ਅਤੇ ਹਰ ਭਾਰਤੀ ਲਈ ਹਮੇਸ਼ਾਂ ਕੰਮ ਕਰੇਗੀ ਅਤੇ ਬਿਨਾਂ ਭੇਦ ਭਾਵ ਨਾਰਵੇ ‘ਚ ਪੰਜਾਬੀ ਵੀਰਾਂ  ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਲੱਭਣ  ਦੀ ਹਰ ਕੋਸ਼ਿਸ ਕਰੇਗੀ। ਇਸ ਮੌਕੇ  ਸੱਕਤਰ ਜਨਰਲ ਜਗਮੇਲ ਸਿੰਘ, ਸੀਨੀਅਰ ਮੀਤ ਪ੍ਰਧਾਨ  ਇੰਦਰਜੀਤ ਸਿੰਘ ਸੋਹਲ, ਸ੍ਰ ਕੰਵਲਜੀਤ ਸਿੰਘ ਕੌੜਾ, ਮੀਤ ਪ੍ਰਧਾਨ ਸ੍ਰ. ਨਰਿੰਦਰਜੀਤ ਸਿੰਘ ਪੰਧੇਰ, ਮਹਿੰਦਰ ਸਿੰਘ ਸਿੱਧੂ, ਹਰਵਿੰਦਰ ਪਰਾਸ਼ਰ, ਜਨਰਲ ਸੱਕਤਰ ਮੱਖਣ ਸਿੰਘ, ਬਿੰਦਰ ਸਿੰਘ, ਜਥੇਬੰਦਕ ਸੱਕਤਰ ਲਖਵੀਰ ਸਿੰਘ, ਮੈਬਰ ਵਰਕਿੰਗ ਕਮੇਟੀ ਸੁਖਦੇਵ ਸਿੰਘ ਆਦਿ ਹਰ ਕਾਫੀ ਪਾਰਟੀ  ਮੈਬਰ ਹਾਜਿਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>