ਇਨਸਾਨੀਅਤ ਨੂੰ ਸਮਰਪਿਤ ਗੀਤ ‘ਕਰਜ਼ਾ’ ਰਿਲੀਜ਼

ਪੰਜਾਬੀ ਗੀਤ ‘ਕਰਜ਼ਾ’ ਜਾਰੀ ਕਰਦੇ ਹੋਏ ਡਾ.ਜਗਮੇਲ ਭਾਠੂਆਂ, ਗਾਇਕ ਜੋੜੀ ਮਨਦੀਪ ਮਾਹੀ ਤੇ ਨੂਰ ਮਾਹੀ ਅਤੇ ਹੋਰ

ਸਮਾਣਾ/ਪਟਿਆਲਾ :- ਉੱਘੀ ਗਾਇਕ ਜੋੜੀ ਮਾਹੀ ਬ੍ਰਦਰਜ (ਮਨਦੀਪ ਮਾਹੀ ਤੇ ਨੂਰ ਮਾਹੀ) ਵਲੋਂ ਨਵਾਂ ਤਿਆਰ ਕੀਤਾ ਗੀਤ “ਕਰਜ਼ਾ” ਸਮਾਣਾ ਸ਼ਹਿਰ ਦੇ ਵਿੱਕੀ ਰੈਸਟੋਰੈਂਟ ‘ਚ ਹਰੀ ਵ੍ਰਿਜੇਸ਼ ਕਲਚਰਲ ਫਾਉਂਡੇਸਨ, ਦਿੱਲੀ ਦੇ ਇੰਚਾਰਜ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਾਇਕ ਜੋੜੀ ਮਨਦੀਪ ਮਾਹੀ ਤੇ ਨੂਰ ਮਾਹੀ ਦੀ ਸਲ਼ਾਘਾ ਕਰਦਿਆਂ ਡਾ. ਭਾਠੂਆਂ ਨੇ ਦੱਸਿਆ ਕਿ ਆਨੰਦ ਮਿਊਜਿਕ ਵੱਲੋਂ ਤਿਆਰ ਗੀਤ ‘ਕਰਜ਼ਾ’ ਦਾ ਫਿਲਮਾਂਕਣ ਰਵਿੰਦਰ ਰਵੀ ਸਮਾਣਾ(ਫਿਲਮ ਡਾਇਰੈਕਟਰ) ਦੀ ਟੀਮ ਗੁਰਜੋਤ ਫਿਲਮਜ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ ਅਤੇ  ਗੀਤ ਵਿੱਚ ਮਜਦੂਰ/ਕਿਸਾਨੀ ਸਮੱਸਿਆਵਾਂ ਅਤੇ ਕਈ ਹੋਰ ਸਮਾਜਿਕ ਬੁਰਾਈਆਂ ਦਾ ਵਰਨਣ ਤੇ ਚਿੱਤਰਣ ਕਾਬਿਲੇ-ਤਾਰੀਫ ਹੈ।

ਇਸ ਮੌਕੇ ਹਾਜ਼ਿਰ ਰਵਿੰਦਰ ਰਵੀ ਸਮਾਣਾ ਨੇ ਦੱਸਿਆ ਕਿ ਇਸ ਗੀਤ ਦੇ ਲੇਖਕ ਹਨ ਸ੍ਰ ਤੇਜਾ ਸਿੰਘ ਤੇਜ ਸੰਗਤੀਵਾਲਾ ਅਤੇ ਰੋਇਲ-ਬੁਆਇਜ ਨੇ ਇਸਨੁੰ ਸੁਰ-ਬੱਧ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਉਘੀ ਮਾਡਲ ਗੀਤਾਂਜ਼ਲੀ,ਫਿਲਮ ਐਕਟਰ ਕਰਨ ਲੂਥਰਾ, ਐਕਟਰ ਹਰਜੀਤ ਜੱਸਲ, ਕਾਸਟਿੰਗ ਡਾਇਰੈਕਟਰ ਸਚਿਨ ਸਾਮ ਸ਼ਾਹ, ਮਨਦੀਪ ਸਿੱਧੂ ਖੋਖਰ, ਨਵਜੋਤ ਸਿੰਘ ਨਵੀ ਤੇ ਸੰਦੀਪ ਸਿੰਘ ਨੇ ਗਾਇਕ ਜੋੜੀ ਮਾਹੀ ਬ੍ਰਦਰਜ ਨੂੰ ਮੁਬਾਰਕਬਾਦ ਦਿੱਤੀ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>