ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ ਸਨਮਾਨ ਸਮਾਗਮ

  ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ ‘ਮਹਿਰਮ’ ਕਮਿਉਨਿਟੀ ਹਾਲ ਵਿਖੇ ਇਕ  ਵਿਸਾਲ ਕਵੀ  ਦਰਬਾਰ ਤੇ ਸਨਮਾਨ ਸਮਾਗਮ ਦੀ ਪਰਧਾਨਗੀ  ਸਭਾ ਦੇ ਪਰਧਾਨ  ਡਾ: ਮਲਕੀਅਤ ਸਿੰਘ “ਸੁਹਲ”,         ਬਾਬਾ ਬੀਰਾ ਜੀ, ਐਡਵੋਕੇਟ  ਸੁੱਚਾ ਸਿੰਘ ਮੁਲਤਾਨੀ,  ਅਜੀਤ  ਗੁਰਦਾਸਪੁਰ ਦੇ ਇੰਨਚਾਰਜ ਹਰਮਨਪ੍ਰੀਤ ਸਿੰਘ ਅਤੇ  ਜੇ. ਪੀ ਖਰਲਾਂਵਾਲੇ ਨੇ ਕੀਤੀ। ਸਟੇਜ ਦੀ ਕਾਰਵਾਈ ਸ਼੍ਰੀ ਮਹੇਸ਼ ਚੰਦਰਭਾਨੀ ਜੀ ਨੇ ਨਿਭਾਈ। ਕਵੀ ਦਰਬਾਰ ਦਾ ਆਗਾਜ਼ ਗਾਇਕ ਤੇ ਗੀਤਕਾਰ ਦਰਸ਼ਨ ਬਿੱਲੇ ਨੇ ਆਪਣੀ ਆਵਾਜ਼ ਵਿਚ ਗੀਤ  ‘ਤੁਰ ਗਈ ਜਹਾਨੋਂ ਰੱਬ ਵਰਗੀ , ਮੈਨੂੰ ਮਾਂ ਨਹੀਂ ਮਿਲਣੀ’ ਵਧੀਆ ਗੀਤ ਤਰੰਨਮ ਵਿਚ ਸੁਣਾਇਆ ਅਤੇ ਸੀਤਲ ਸਿੰਘ ਗੁਨੋਪੁਰੀ ਦੀ ਰਚਨਾ, ‘ਫਿਰ ਮੰਡੀ ਵਿਚ ਰੁਲ ਗਿਆ ਸੋਨਾ…’  ਸੁਣਾਈ । ਅਤੇ ਓਮ ਪ੍ਰਕਾਸ਼ ਭਗਤ ਨੇ ਆਪਣੀ ਕਵਿਤਾ ਬੜੇ ਅੰਦਾਜ਼ ਵਿਚ ਕਹੀ-

‘ਹੰਝੂਆਂ ਦੀ ਗਿਣਤੀ, ਕਰ ਕਰ ਥੱਕ ਗਏ’

ਆਰ ਬੀ ਸੋਹਲ ਦੀ ਗ਼ਜ਼ਲ ‘ਪਿਆਰ ਤੇਰੇ ਨਾਲ ਮੈਨੂੰ, ਬੇਪਨਾਹ  ਐ ਜ਼ਿੰਦਗੀ।
ਦੂਰ ਨਾ ਜਾ ਪਾਸ ਆ ਕੇ,ਗਲ ਲਗਾ ਐ ਜ਼ਿੰਦਗੀ।

ਗਾਇਕ ਤੇ ਗੀਤਕਾਰ, ਵਿਜੇ ਬੱਧਣ ਨੇ ਤਰੰਨਮ ਵਿਚ ਗੀਤ ਪੇਸ ਕੀਤਾ-

‘ਸਾਨੂੰ ਕਸਮ ਪੰਜਾਬ ਦੀ ਪੰਜਾਬਣੇ, ਚੁਣ-ਚੁਣ ਵੈਰੀ ਮਾਰੀਏ।

ਨੌਜਵਾਨ ਸ਼ਾਇਰ ਅਜਮੇਰ ਪਾਹੜਾ ਦੀ ਕਵਿਤਾ  ‘ਦੇਸ਼ ਲਈ ਜੋ ਮਰ ਨਹੀਂ ਸਕਦਾ’

ਬਜ਼ੁਰਗ ਕਵੀ ਗੁਰਬਚਨ ਸਿੰਘ ਬਾਜਵਾ ਨੇ ਆਪਣੇ ਦੇਸ਼ ਪੰਜਾਬ ਬਾਰੇ ਇਉਂ ਕਿਹਾ ਹੈ

‘ਸੋਹਣੇ ਦੇਸ਼ ਪੰਜਾਬ ਤੋਂ ਮੈਂ  ਸਦਕੇ ਜਾਵਾਂ।

ਮੰਗਾਂ ਸੁੱਖ  ਪੰਜਾਬ ਦੀ  ਤੇ ਖ਼ੁਸ਼ੀ ਮਨਾਵਾਂ।

ਬਹੁਤ ਹੀ ਵਧੀਆ ਕਵਿਤਾ ਸੁਣਾਈ। ਦਰਸ਼ਨ ਲੱਧੜ ਦੀ ਨਜ਼ਮ ਦੇ ਬੋਲ ਸਨ  ‘ ਗਰੀਬ ਬੈਠਾ ਧਰਤੀ ‘ਤੇ  ਝੌਂਪੜੀ ਨੂੰ ਲੋਚਦਾ’ ਕਾਬਲੇਗ਼ੌਰ ਨਜ਼ਮ ਸੁਣੀ। ਪੰਜਾਬੀ ਕਵੀ, ਗਾਇਕ ਤੇ ਗੀਤਕਾਰ  ਪਰਤਾਪ ਪਾਰਸ  ਦੀ ਗ਼ਜ਼ਲ ਦੇ ਬੋਲ ਸਨ-
‘ਦਿਲ ਨੂੰ ਦਿਲ ਦੇ ਰਾਹ ਹੁੰਦੇ ਨੇ’  ਕਾਬਲੇ ਤਾਰੀਫ਼ ਗ਼ਜ਼ਲ ਸੁਣਾਈ।

ਹਿੱਕ ਦੀ ਆਵਾਜ਼ ਨਾਲ ਗਾਉਂਦਾ ਪੰਜਾਬੀ ਗਾਇਕ ਸੁਭਾਸ਼ ਸੂਫ਼ੀ  ਨੇ ਮਲਕੀਅਤ “ਸੁਹਲ” ਦਾ  ਲੋਕ ਤੱਥ  ਗੀਤ-
‘ ਤਾਰਾ ਮੀਰਾ ਮਿੱਧ ਗਈ ਬਾਜ਼ੀਗਰਨੀ।
ਬੰਨਿਆਂ ‘ਤੇ ਫਿਰੇ ਜੱਟੀ ਬਣ ਹਰਨੀ।

ਸੁਭਾਸ਼ ਸੂਫ਼ੀ ਨੇ ਤਾਂ ਸੱਚ-ਮੁੱਚ ਹੀ ਇਹ ਗੀਤ ਗਾ ਕੇ ‘ਮਹਿਰਮ’ ਮੇਲਾ ਲੁੱਟ ਲਿਆ। ਸਮਾਜਿਕ ਲੀਡਰ ਤੇ  ਸਾਹਿਤਕਾਰ,  ਜੇ.ਪੀ. ਖਰਲਾਂਵਾਲੇ ਦੀ  ਗ਼ਜ਼ਲ ਦਾ ਰੰਗ ਵੇਖੋ-
‘ ਸਾਜ਼ਿਸ਼ ਹੈ ਕੋਈ  ਸੂਰਜ ਦਾ  ਦੁਪਹਿਰੇ ਉੱਕ ਜਾਣਾ’

ਬਾਬਾ ਬੀਰਾਜੀ  ਦੀ  ਕਵਿਤਾ ਬੇ-ਮਿਸਾਲ ਰਹੀ, ਜੋ ਇਕ ਸਮਾਜਿਕ  ਕਵਿਤਾ ਸੀ। ਸਮਾਜ ਸੇਵਕ, ਸੁਖਵਿੰਦਰ ਪਾਹੜਾ ਜੀ  ਨੇ ਕਵਿਤਾ ਵਿਚ  ਸਮੇਂ ਦੀ  ਗਲ  ਕੀਤੀ। ਗ਼ਜ਼ਲਗੋ ਤੇ ਸਾਹਿਤਕਾਰ, ਮੰਗਤ ਚੰਚਲ ਜੀ ਨੇ ਕਮਾਲ ਦੀ ਗੱਲ ਕਹੀ-

‘ਕਬਰਾਂ ਪੂਜਣ ਜਾਂਵਦੇ, ਲੋਕੀਂ ਸੁਭ੍ਹਾ ਤੇ ਸ਼ਾਮ’

ਮਲਕੀਅਤ “ਸੁਹਲ” ਦੀ  ਛੋਟੀ ਜਿਹੀ  ਗ਼ਜ਼ਲ ਨੂੰ  ਬੜਾ ਪਿਆਰ  ਮਿਲਿਆ-
ਆਪਣੇ ਅੱਗ ਲਗਾਉਂਦੇ ਰਹੇ।
ਲਾ ਕੇ ਫਿਰ ਪਛਤਾਉਂਦੇ ਰਹੇ।
“ਸੁਹਲ” ਬੇਗਾਨੇ ਹੀ ਚੰਗੇ ਨੇ,
ਜਿਹੜੇ ਦਰਦ ਵੰਡਾਉਂਦੇ ਰਹੇ।

ਬੈਂਕ ਮੈਨੇਜਰ ਜਗਜੀਤ ਸਿੰਘ ਕੰਗ ਦੇ ਗੀਤ ਨੇ ਸਾਰਿਆਂ ਨੂੰ ਝੂਮਣ ਲਾ ਦਿਤਾ

ਮਧਾਣੀਆਂ! ‘ ਹਾਏ ਓ ਮੇਰੇ ਡਾਢਿਆ ਰੱਬਾ, ਧੀਆਂ ਜੰਮਣੇਂ ਤੋਂ  ਪਹਿਲਾਂ ਹੀ ਮਰ ਜਾਣੀਆਂ’

ਮਹਿਰਮ ਸਾਹਿਤ ਸਭਾ ਵਲੋਂ, ਸੀਤਲ ਗੁਨੋਪੁਰੀ, ਓਮ ਪਰਕਾਸ਼ ਭਗਤ, ਦਰਸ਼ਨ ਲੱਧੜ,ਪਰਤਾਪ ਪਰਸ,  ਸੁਭਾਸ਼ ਸੂਫ਼ੀ,  ਜੇ.ਪੀ  ਖ਼ਰਲਾਂਵਾਲਾ, ਮੰਗਤ ਚੰਚਲ, ਬਾਬਾ ਬੀਰਾ, ਜਗਜੀਤ ਸਿੰਘ ਕੰਗ,ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਅਤੇ  ਹਰਮਨਪ੍ਰੀਤ ਸਿੰਘ ਜੀ ਨੂੰ “ਦੀਵਾਨ ਸਿੰਘ ਮਹਿਰਮ ਵਿਸ਼ੇਸ਼ ਸਨਮਾਨ”  ਦੇ ਕੇ ਨਿਵਾਜਿਆ ਗਿਆ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>