ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ

ਬਰਨਾਲਾ – ਇਨਕਲਾਬੀ ਪੰਜਾਬੀ ਰੰਗ ਮੰਚ ਦੀ ਸ਼ਰੋਮਣੀ ਹਸਤੀ ਗੁਰਸ਼ਰਨ ਸਿੰਘ ਦੀ ਪੰਜਵੀਂ ਸੂਬਾਈ ਬਰਸੀ, ਸਥਾਨਕ ਦਾਣਾ ਮੰਡੀ ਵਿਖੇ ਰਾਤ ਭਰ ਨਾਟਕ ਅਤੇ ਸੰਗੀਤ ਮੇਲਾ ਕਰਕੇ ਮਨਾਈ ਗਈ।

ਗੁਰਸ਼ਰਨ ਭਾਅ ਜੀ ਦੇ ਹੱਥੀਂ 34 ਵਰ੍ਹੇ ਪਹਿਲਾਂ ਲਗਾਏ ਬੂਟੇ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ’ਚ ਰੰਗ ਕਰਮੀਆਂ, ਲੇਖਕਾਂ, ਗੀਤਕਾਰਾਂ, ਗਾਇਕਾਂ, ਸਾਹਿਤਕਾਰਾਂ, ਤਰਕਸ਼ੀਲਾਂ, ਜਮਹੂਰੀ ਹੱਕਾਂ ਦੀਆਂ ਜੱਥੇਬੰਦੀਆਂ, ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਨਿਵਾਸ਼ੀਆਂ ਨੇ ਸ਼ਮੂਲੀਅਤ ਕੀਤੀ।

ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਇਸ ਸਮਾਗਮ ’ਚ ਉਮੜਿਆ ਕਿਰਤੀ ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਔਰਤਾਂ ਅਤੇ ਸਾਹਿਤ। ਕਲਾ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ਦਾ ਹੜ੍ਹ ਮੂੰਹ ਬੋਲਦੀ ਗਵਾਹੀ ਭਰ ਰਿਹਾ ਸੀ ਕਿ ਪੰਜਾਬ ਵਾਸੀ ਆਪਣੇ ਲੋਕ- ਨਾਇਕਾਂ ਨੂੰ ਸਾਹੀਂ ਵਸਾਕੇ ਰੱਖਦੇ ਹਨ ਅਤੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਦ੍ਰਿੜ ਸੰਕਲਪ ਹਨ।

ਸਮਾਗਮ ਦਾ ਆਗ਼ਾਜ਼ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ, ਦਾਮਾਦ ਡਾ. ਅਤੁਲ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ’ਚ ਸੂਬਾ ਕਮੇਟੀ ਅਤੇ ਸਮੂਹ ਸਹਿਯੋਗੀ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਵੱਲੋਂ ਫੁੱਲ-ਮਾਲਾ ਪਹਿਨਾਉਣ ਨਾਲ ਹੋਇਆ। ਇਸ ਮੌਕੇ ਮੰਚ ਅਤੇ ਖਚਾ ਖਚ ਭਰਿਆ ਪੰਡਾਲ, ਮੋਮਬੱਤੀਆਂ ਦੀ ਲੋਅ ਨਾਲ ਜਗ ਮਗਾ ਉਠਿਆ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਸਮਾਜ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਕੇ ਸੂਹੀ ਸਵੇਰ ਦੀ ਆਮਦ ਦਾ ਪੈਗ਼ਾਮ ਦੇ ਰਿਹਾ ਹੋਵੇ।

ਇਸ ਮੌਕੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੰਚ ਤੋਂ ਅਹਿਦ ਪੜ੍ਹਿਆ ਜਿਸਦੇ ਇੱਕ ਇੱਕ ਬੋਲ ਨੂੰ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਬੁਲੰਦ ਕੀਤਾ।

ਇਸ ਅਹਿਦ ’ਚ ਕਲਾ, ਕਲਮ ਅਤੇ ਲੋਕ-ਸੰਘਰਸ਼ਾਂ ਦੀ ਜੋਟੀ ਮਜ਼ਬੂਤ ਕਰਨ ਉ¤ਪਰ ਜ਼ੋਰ ਦਿੱਤਾ ਗਿਆ ਅਹਿਦ ’ਚ ਦਾਅਵਾ ਕੀਤਾ ਗਿਆ ਕਿ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਲੋਕ-ਨਾਇਕ ਕਦੇ ਵੀ ਮਰਿਆ ਨਹੀਂ ਕਰਦੇ। ਉਹਨਾਂ ਦੀ ਸੋਚ ਅਤੇ ਸੁਪਨੇ ਲੋਕਾਂ ਦੇ ਸਾਹੀਂ ਵਸਦੇ ਹਨ। ਲੋਕਾਂ ਨੇ ਦ੍ਰਿੜ ਸੰਕਲਪ ਹੁੰਦਿਆਂ ਇਸ ਅਹਿਦ ਸਮੇਂ ਐਲਾਨ ਕੀਤਾ ਕਿ ਮੁਲਕ ਅੰਦਰ ਕੌਮੀ ਜਨੂੰਨ, ਫਿਰਕੂ ਦਹਿਸ਼ਤਗਰਦੀ, ਜੰਗ ਵਾਲਾ ਮਾਹੌਲ ਸਿਰਜਕੇ ਹਾਕਮ ਜਮਾਤਾਂ, ਕਰੋੜਾਂ ਲੋਕਾਂ ਦੇ ਰੋਟੀ, ਰੋਜੀ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਨਿਆਂ ਭਰੇ ਨਿਜ਼ਾਮ ਦੀ ਸਿਰਜਣਾ ਨੂੰ ਪਰਨਾਏ ਸੁਪਨੇ ਦਫ਼ਨ ਕਰਨਾ ਲੋਚਦੀਆਂ ਹਨ, ਅਜਿਹੀਆਂ ਸ਼ਾਤਰਾਨਾ ਚਾਲਾਂ ਨੂੰ ਕਦੇ ਵੀ ਬੂਰ ਨਹੀਂ ਪੈਣ ਦਿੱਤਾ ਜਾਏਗਾ।

ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰੰਗ ਮੰਚ ਦੇ ਇਤਿਹਾਸ ਅੰਦਰ ਇਨਕਲਾਬੀ ਪੰਜਾਬੀ ਰੰਗ ਮੰਚ ਦਾ ਇਤਿਹਾਸ, ਮਾਣ ਨਾਲ ਸਿਰ ਉ¤ਚਾ ਕਰਕੇ ਖੜ੍ਹਾ ਹੈ। ਡਾ. ਨਵਸ਼ਰਨ ਨੇ ਕਿਹਾ ਕਿ ਸਾਡੇ ਪਿਤਾ ਵੱਲੋਂ ਸਖ਼ਤ ਘਾਲਣਾ, ਨਿਹਚਾ ਅਤੇ ਪ੍ਰਤੀ ਬੱਧਤਾ ਨਾਲ ਕੀਤੀ ਰੰਗ ਮੰਚ ਦੀ ਖੇਤੀ ਦਾ ਖਿੜਿਆ ਸੂਹਾ ਬਾਗ ਤੱਕਕੇ ਅੱਜ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸ਼ਹੀਦ ਭਗਤ ਸਿੰਘ ਅਤੇ ਆਸਾਡੇ ਪਾਪਾ ਦੇ ਵਾਰਸ਼ ਨਵਾਂ-ਨਰੋਆ ਸਮਾਜ ਅਤੇ ਸਭਿਆਚਾਰ ਸਿਰਜਣ ਲਈ ਅਗੇਰੇ ਵਧਦੇ ਜਾਣਗੇ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਦੇ ਰੰਗ ਮੰਚ ਦਾ ਭਵਿੱਖ਼ ਸੁਨਹਿਰੀ ਹੈ। ਉਹਨਾਂ ਕਿਹਾ ਕਿ ਪਲਸ ਮੰਚ ਬਦਲਵੈਂ ਇਨਕਲਾਬੀ ਸਭਿਆਚਾਰ ਦੀ ਲੋਕ ਲਹਿਰ ਖੜ੍ਹੀ ਕਰਨ ਲਈ ਸਮੂਹ ਲੋਕਾਂ ਅਤੇ ਲੋਕ-ਜੱਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕਰਦਾ ਹੈ।

ਇਸ ਮੌਕੇ ਹੀ ਅਮੋਲਕ ਸਿੰਘ ਦੁਆਰਾ ਸੰਪਾਦਿਤ ਦੋ ਪੁਸਤਕਾਂ ‘ਪਾਸ਼-ਕਾਵਿ’ ਅਤੇ ‘ਉਦਾਸੀ ਕਾਵਿ’ ਜੋ ਤਰਕਭਾਰਤੀ ਪ੍ਰਕਾਸ਼ਨ ਦੇ ਅਮਿੱਤ ਮਿੱਤਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਲੋਕ ਅਰਪਣ ਕੀਤੀਆਂ ਗਈਆਂ। ਪਲਸ ਮੰਚ ਦੇ ਜੋਆਇੰਟ ਸਕੱਤਰ ਮਾਸਟਰ ਰਾਮ ਕੁਮਾਰ, ਮੀਤ ਪ੍ਰਧਾਨ ਹੰਸਾ ਸਿੰਘ, ਵਿੱਤ ਸਕੱਤਰ ਕਸਤੂਰੀ ਲਾਲ, ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ, ਗੁਰਪ੍ਰੀਤ ਚਮਕੌਰ ਸਾਹਿਬ ਹਾਜ਼ਰ ਸਨ।

ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ਸਮੇਂ ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ), ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ), ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ), ਆਜ਼ਾਦ ਰੰਗ ਮੰਚ ਬਰਨਾਲਾ (ਰਣਜੀਤ ਚੌਹਾਨ) ਦੀਆਂ ਨਾਟਕ ਮੰਡਲੀਆਂ ਨੇ ‘ਲਾਰੇ’, ‘ਪੰਜਾਬ ਸਿਉਂ ਅਵਾਜ਼ਾਂ ਮਾਰਦਾ’, ‘ਯੁੱਧ ਅਤੇ ਬੁੱਧ’, ‘ਉਮੀਦਾਂ ਦੀ ਅਰਥੀ’ ਨਾਟਕ ਖੇਡੇ।

ਨਾਟਕਾਂ ਨੇ ਚੋਣਾਂ ਦੀ ਰੁੱਤ ਅੰਦਰ ਸਿਆਸੀ ਗਿਰਗਟਾਂ ਦੇ ਬਦਲਦੇ ਰੰਗ, ਖੁਦਕੁਸ਼ੀਆਂ ਦੀ ਬਜਾਏ ਸੰਗਰਾਮ ਵੱਲ ਅੰਗੜਾਈ ਕਰ ਰਹੀ ਕਿਸਾਨੀ, ਕਸ਼ਮੀਰ ਅੰਦਰ ਜਮਹੂਰੀ ਹੱਕਾਂ ਅਤੇ ਲੋਕ ਰਜ਼ਾ ਦੇ ਘਾਣ, ਕਿਸਾਨੀ ਸੰਕਟ, ਟੁੱਟਦੇ ਬਣਦੇ ਸੁਪਨੇ ਅਤੇ ਦੱਬੇ ਕੁਚਲੇ ਲੋਕਾਂ ਦੀ ਤਾਕਤ ਵਿਲਿਆ ਉ¤ਪਰ ਵਿਗਿਆਨਕ, ਲੋਕ-ਪੱਖੀ ਅਤੇ ਇਨਕਲਾਬੀ ਨਜ਼ਰੀਆਂ ਉਭਾਰਿਆ।

ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ, (ਰਸੂਲਪੁਰ), (ਸਰਵਨ ਧਾਲੀਵਾਲ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ) ਅਤੇ (ਯੁਗਰਾਜ ਧੌਲਾ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਅਵਾਗ ਰੰਗ ਮੰਚ ਪਟਿਆਲਾ (ਹੈਪੀ ਭਗਤਾ) ਦੀਆਂ ਟੀਮਾਂ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ ਅਤੇ ਅਜਮੇਰ ਅਕਲੀਆ ਵੱਲੋਂ ਗੀਤ-ਸੰਗੀਤ ਪੇਸ਼ ਕੀਤਾ ਗਿਆ।

ਕਸ਼ਮੀਰੀ ਲੋਕਾਂ ਦੇ ਹੱਕੀਂ ਸੰਘਰਸ਼ ਦੇ ਹੱਕ ’ਚ, ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਟਿਕਾਣੇ ਨੂੰ ਅਜਾਇਬ ਘਰ ਬਣਾਉਣ, ਮਾਸਟਰ ਗੁਰਮੇਲ ਭੁਟਾਲ ਦੀ ਬਦਲੀ ਰੱਦ ਕਰਨ, ਕਲਾ-ਕਲਮ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਹੱਲੇ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ।

ਮੰਚ ਸੰਚਾਲਨ ਕਰਦਿਆਂ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲੋਕ ਸੰਘਰਸ਼ਾਂ ਵਿੱਚ ਰੁਝੇ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਟਕ ਮੇਲੇ ’ਚ ਸਮੂਲੀਅਤ ਕਰਨ ਤੇ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>