ਮੋਦੀ ਅਤੇ ਬਾਦਲ ਨੇ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਨਿਵਾਸੀਆਂ ਨੂੰ ਜ਼ਬਰੀ ਰਫਿਊਜੀ ਤਾਂ ਬਣਾ ਦਿੱਤਾ, ਪਰ ਰਫਿਊਜੀ ਵਾਲੀ ਸਹੂਲਤ ਕੋਈ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦ-ਪਾਕਿ ਜੰਗ ਦੀ ਦਹਿਸ਼ਤ ਅਤੇ ਸਹਿਮ ਪਾ ਕੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਨਿਵਾਸੀਆਂ ਅਤੇ ਪਰਿਵਾਰਾਂ ਨੂੰ ਜ਼ਬਰੀ ਆਪਣੇ ਘਰਾਂ, ਕਾਰੋਬਾਰਾਂ ਅਤੇ ਜ਼ਮੀਨਾਂ ਤੋਂ ਬੇ-ਘਰ ਤੇ ਬੇ-ਜ਼ਮੀਨੇ ਕਰਕੇ ਉਹਨਾਂ ਨੂੰ ਰਫਿਊਜੀ ਬਣਾਉਣ ਦਾ ਅਤਿ ਦੁੱਖਦਾਇਕ ਅਤੇ ਮਨੁੱਖਤਾ ਵਿਰੋਧੀ ਵਰਤਾਰਾ ਹੋਇਆ ਹੈ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਉਹਨਾਂ ਪਰਿਵਾਰਾਂ ਨੂੰ ਰਫਿਊਜੀ ਬਣਾਉਣ ਵਾਲੀ ਕੋਈ ਵੀ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ । ਜਿਸ ਨਾਲ ਸਰਹੱਦੀ ਪਿੰਡਾਂ ਦੇ ਨਿਵਾਸੀ ਆਪਣੇ ਘਰ-ਬਾਰ, ਡੰਗਰ-ਵੱਛਾ ਅਤੇ ਝੋਨੇ ਦੀਆਂ ਪੱਕੀਆ ਫ਼ਸਲਾਂ ਨੂੰ ਛੱਡਣ ਦਾ ਜਿਥੇ ਵੱਡਾ ਹਊਕਾ ਲੈ ਰਹੇ ਹਨ, ਉਥੇ ਉਹਨਾਂ ਨੂੰ ਜਿਨ੍ਹਾਂ ਕੈਪਾਂ ਵਿਚ ਰੱਖਿਆ ਗਿਆ ਹੈ, ਉਹਨਾਂ ਦੇ ਰਹਿਣ ਲਈ ਟੈਂਟ, ਖਾਂਣ-ਪੀਣ ਲਈ ਸਹੀ ਵਸਤਾਂ, ਉਹਨਾਂ ਦੇ ਬੱਚਿਆਂ ਲਈ ਸਕੂਲਾਂ ਅਤੇ ਉਹਨਾਂ ਦੀਆਂ ਬਿਮਾਰੀਆ ਲਈ ਹਸਪਤਾਲਾਂ ਤੇ ਸਿਹਤ ਸਹੂਲਤਾਂ ਦਾ ਬਣਦਾ ਪ੍ਰਬੰਧ ਨਾ ਕਰਕੇ ਉਹਨਾਂ ਪਰਿਵਾਰਾਂ ਨੂੰ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਾ ਦੇ ਕੇ ਹੋਰ ਵੀ ਵੱਡਾ ਜੁਲਮ ਕੀਤਾ ਜਾ ਰਿਹਾ ਹੈ । ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਲਈ ਅਸਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋ ਬੀਤੀ 5 ਅਕਤੂਬਰ ਤੋ ਅੰਮ੍ਰਿਤਸਰ, ਪੱਟੀ, ਖੇਮਕਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦਾ ਅੱਜ ਦੌਰਾ ਕਰਕੇ ਵਾਪਿਸ ਆਪਣੇ ਗ੍ਰਹਿ ਪਹੁੰਚੇ ਹਨ ਅਤੇ ਜਿਨ੍ਹਾਂ ਨੇ ਬੀਤੀ ਕੱਲ੍ਹ 6 ਅਕਤੂਬਰ ਦੀ ਰਾਤ ਉਹਨਾਂ ਦੁੱਖੀ ਲੋਕਾਂ ਨਾਲ ਡਰੇਨ ਤੇ ਹੀ ਟੈਂਟ ਵਿਚ ਰਾਤ ਕੱਟੀ ਅਤੇ ਇਹਨਾਂ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨੂੰ ਮਿਲਕੇ ਉਹਨਾਂ ਨਾਲ ਬਾਦਲ-ਬੀਜੇਪੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਦਾ ਵਿਊਰਾ ਇਕੱਠਾ ਕੀਤਾ, ਨੇ ਅੱਜ ਇਕ ਪ੍ਰੈਸ ਬਿਆਨ ਰਾਹੀ ਇਥੋ ਦੇ ਨਿਵਾਸੀਆ ਨਾਲ ਸਾਂਝੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੈਂ ਇਸ ਸਰਹੱਦੀ ਇਲਾਕੇ ਵਿਚ ਫ਼ੌਜ, ਬੀ.ਐਸ.ਐਫ, ਪੁਲਿਸ ਅਤੇ ਇਥੋ ਦੇ ਨਿਵਾਸੀਆ ਨੂੰ ਖੁਦ ਮਿਲਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਹੈ, ਜਿਸ ਇਕ ਕੈਪ ਵਿਚ ਤਾਂ ਇਕ ਜਿ਼ੰਮੇਵਾਰ ਇਨਸਾਨ ਨੇ ਸਰਕਾਰੀ ਜ਼ਬਰ ਦਾ ਵਰਣਨ ਕਰਦੇ ਹੋਏ ਕਿਹਾ ਕਿ ਜੋ ਦਾਲ ਸਾਨੂੰ ਮਿਲ ਰਹੀ ਹੈ, ਉਸ ਵਿਚ ਸੂੰਡੀਆ ਹਨ, ਜਿਸ ਨੂੰ ਕੋਈ ਵੀ ਇਨਸਾਨ ਨਹੀਂ ਖਾ ਸਕਦਾ । ਇਹ ਤਾਂ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨਾਲ ਕਹਿਰ ਹੈ । ਮੋਦੀ ਅਤੇ ਬਾਦਲ ਹਕੂਮਤ ਵੱਲੋਂ ਜੋ ਇਹ ਅਣਮਨੁੱਖੀ ਅਮਲ ਹੋ ਰਹੇ ਹਨ, ਇਹ ਕੌਮਾਂਤਰੀ ਕਾਨੂੰਨ ਅਨੁਸਾਰ ਜੰਗੀ ਜੁਰਮ (ੱਅਰ ਛਰਮਿੲ) ਹਨ । ਜਿਨ੍ਹਾਂ ਨੂੰ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਂਟ ਦਾ ਹੇਂਗ ਵਿਚ ਕਰੜੀਆ ਸਜ਼ਾਵਾਂ ਵੀ ਮਿਲ ਸਕਦੀਆ ਹਨ । ਫਿਰ ਉਪਰੋਕਤ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਵੱਢਣ ਲਈ ਜੰਗ ਦੀ ਦਹਿਸਤ ਦੇ ਕਾਰਨ ਕੋਈ ਵੀ ਕੰਬਾਇਨ ਵਾਲਾ ਵੱਢਣ ਨਹੀਂ ਜਾਂਦਾ ਅਤੇ ਜਿਨ੍ਹਾਂ ਜਿੰਮੀਦਾਰਾਂ ਨੇ ਕਿਸੇ ਤਰੀਕੇ ਆਪਣੀ ਫ਼ਸਲ ਵੱਢਵਾ ਲਈ ਹੈ, ਉਹਨਾਂ ਦੀ ਫ਼ਸਲ ਮੰਡੀਆਂ ਵਿਚ ਤੋਲੀ 95 ਕਿਲੋਂ ਜਾਂਦੀ ਹੈ ਤੇ ਲਿਖੀ 1 ਕੁਇੰਟਲ ਜਾਂਦੀ ਹੈ, ਜੋ 5 ਕਿਲੋਂ ਦਾ ਫਰਕ ਹੈ ਇਹ ਆੜਤੀ ਖਾਂਦੇ ਹਨ ਜਾਂ ਸਰਕਾਰ ਦੇ ਨੁਮਾਇੰਦੇ-ਅਫ਼ਸਰਸ਼ਾਹੀ, ਇਸਦਾ ਕੁਝ ਪਤਾ ਨਹੀਂ ਲੱਗ ਰਿਹਾ । ਜੋ ਕਿ ਇਕ ਵੱਡਾ ਧੋਖਾ ਹੈ । ਦੂਸਰਾ ਜੋ ਦਿਹਾਤੀ ਮਜ਼ਦੂਰ ਹੈ, ਦੁਕਾਨਦਾਰ ਹੈ, ਉਹਨਾਂ ਦੀ ਰੋਟੀ ਜਿ਼ੰਮੀਦਾਰ ਦੇ ਕੰਮ ਨਾਲ ਜੁੜੀ ਹੋਈ ਹੈ, ਜਦੋਂ ਉਹਨਾਂ ਨੂੰ ਹੀ ਬੇ-ਘਰ ਤੇ ਬੇ-ਜ਼ਮੀਨੇ ਕਰ ਦਿੱਤਾ ਗਿਆ ਹੈ, ਤਾਂ ਦੁਕਾਨਾਂ ਬੰਦ ਹੋ ਚੁੱਕੀਆ ਹਨ ਅਤੇ ਮਜ਼ਦੂਰ ਜਿਸ ਦੀ ਰੋਟੀ ਰੋਜ਼ ਦੀ ਮਿਹਨਤ ਨਾਲ ਹੁੰਦੀ ਹੈ, ਉਹ ਭੁੱਖਮਰੀ ਦਾ ਸਿ਼ਕਾਰ ਹੋ ਗਏ ਹਨ । ਜਦੋਂਕਿ ਅਜਿਹੇ ਸਮੇਂ ਜਦੋਂ ਲੋਕਾਂ ਨੂੰ ਰਫਿਊਜੀ ਬਣਾਇਆ ਜਾਂਦਾ ਹੈ, ਤਾਂ ਸਰਕਾਰ ਦਾ ਫਰਜ ਹੁੰਦਾ ਹੈ, ਉਹਨਾਂ ਨੂੰ ਰਫਿਊਜੀ ਸਟੇਟ ਦੇ ਕੇ ਹਰ ਤਰ੍ਹਾਂ ਦੀਆਂ ਰਫਿਊਜੀ ਸਹੂਲਤਾਂ ਦਿੱਤੀਆ ਜਾਣ। ਕਿ ਉਹ ਇਸ ਸੰਬੰਧੀ ਯੂ.ਐਨ.ਓ. ਕੌਮਾਂਤਰੀ ਜਥੇਬੰਦੀ ਦੇ ਰਾਹੀ ਉਹਨਾਂ ਲੋਕਾਂ ਦੇ ਸਹੀ ਢੰਗ ਨਾਲ ਰਹਿਣ, ਉਹਨਾਂ ਦੇ ਖਾਂਣ-ਪੀਣ ਲਈ ਰੋਗ ਰਹਿਤ ਵਸਤਾਂ ਦਾ ਪ੍ਰਬੰਧ ਕਰਨ ਅਤੇ ਉਹਨਾਂ ਦੇ ਬੱਚਿਆਂ ਦੀ ਤਾਲੀਮ ਲਈ ਸਕੂਲ ਅਤੇ ਸਿਹਤ  ਲਈ ਹਸਪਤਾਲ ਵਗੈਰਾ ਦਾ ਪ੍ਰਬੰਧ ਹੋਵੇ । ਲੇਕਿਨ ਦੁੱਖ ਅਤੇ ਅਫਸੋਸ ਹੈ ਮੋਦੀ ਤੇ ਬਾਦਲ ਹਕੂਮਤ ਆਪਣੀ ਇਸ ਜਿੰਮੇਵਾਰੀ ਤੋ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਅਤੇ ਸਰਹੱਦੀ ਪਿੰਡਾਂ ਦੇ ਨਿਵਾਸੀ ਤਰਾਹ-ਤਰਾਹ ਕਰ ਰਹੇ ਹਨ ਤੇ ਉਹਨਾਂ ਦਾ ਡੰਗਰ ਵੱਛਾ ਵੀ ਚਾਰੇ ਖੁਣੋ ਭੁੱਖਾ ਹੈ ।

ਸ. ਮਾਨ ਨੇ ਕਿਹਾ ਕਿ ਇਥੋ ਦੀਆਂ ਸਿਆਸੀ ਪਾਰਟੀਆਂ ਦਾ ਇਸ ਸੰਬੰਧ ਵਿਚ ਕੋਈ ਬਿਆਨ ਜਾਂ ਅਮ ਲਇਸ ਕਰਕੇ ਨਹੀਂ ਹੋ ਰਹੇ, ਕਿਉਂਕਿ ਜੋ ਬੀਜੇਪੀ, ਆਰ.ਐਸ.ਐਸ, ਬਾਦਲ ਦਲ ਹਿੰਦੂਤਵ ਜਮਾਤਾਂ ਹਨ, ਉਹਨਾਂ ਨੂੰ ਇਹਨਾਂ ਦੇ ਹੈੱਡਕੁਆਟਰ ਨਾਗਪੁਰ ਤੋਂ ਹੁਕਮ ਹੁੰਦੇ ਹਨ ਅਤੇ ਜੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਦਿੱਲੀ ਤੋ ਹੁਕਮ ਹੁੰਦੇ ਹਨ । ਇਹੀ ਵਜਹ ਹੈ ਕਿ ਕੈਪਟਨ ਅਮਰਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੀ ਕੇਜਰੀਵਾਲ ਆਦਿ ਕੋਲ ਕੋਈ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੋਈ ਨੀਤੀ ਤੇ ਸੋਚ ਨਹੀਂ। ਇਸੇ ਦਿੱਲੀ ਅਤੇ ਨਾਗਪੁਰ ਦੀ ਹਿੰਦੂਤਵ ਸੋਚ ਦੀ ਬਦੌਲਤ 1947 ਵਿਚ ਪੰਜਾਬੀਆਂ ਅਤੇ ਸਿੱਖਾਂ ਨੂੰ ਇਸੇ ਤਰ੍ਹਾਂ ਉਜਾੜੇ ਦਾ ਸਾਹਮਣਾ ਕਰਨਾ ਪਿਆ, ਫਿਰ 1962 ਦੀ ਚੀਨ ਦੀ ਲੜਾਈ ਸਮੇਂ ਸਾਡੇ ਬੱਚਿਆਂ ਨੂੰ ਭਰਤੀ ਕਰਕੇ ਜੰਗ ਵਿਚ ਭੇਜਿਆ ਗਿਆ, ਜਿਨ੍ਹਾਂ ਦਾ ਵੱਡੀ ਗਿਣਤੀ ਵਿਚ ਅਜੇ ਤੱਕ ਇਹੀ ਨਹੀਂ ਪਤਾ ਕਿ ਉਹ ਜਿਊਦੇ ਹਨ ਜਾਂ ਨਹੀਂ । ਫਿਰ 1965 ਦੀ ਲੜਾਈ ਵਿਚ ਸਾਡੇ ਪਿੰਡਾਂ ਉਤੇ ਭਾਰੀ ਬੰਬਾਰੀ ਹੋਈ ਅਤੇ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ । ਲੇਕਿਨ ਪੀੜਤਾ ਨੂੰ ਕੋਈ ਵੀ ਮੁਆਵਜਾ ਨਹੀਂ ਮਿਲਿਆ । ਇਸੇ ਤਰ੍ਹਾਂ 1971 ਦੀ ਲੜਾਈ ਸਮੇਂ ਵੀ ਭਾਰੀ ਬੰਬਾਰਮੈਂਟ ਹੋਈ ਅਤੇ ਉਸ ਸਮੇਂ ਬਹੁਤ ਸਾਰੇ ਸਾਡੇ ਪਿੰਡ ਤੇ ਕਸਬੇ ਪਾਕਿਸਤਾਨ ਦੇ ਕਬਜੇ ਵਿਚ ਆ ਗਏ । ਜਦੋਂ ਪਾਕਿਸਤਾਨ ਨੇ ਇਹ ਇਲਾਕੇ ਖਾਲੀ ਕੀਤੇ ਤਾਂ ਉਹ ਜਾਂਦੇ ਹੋਏ ਛੱਤਾ ਦੀਆਂ ਸਤੀਰੀਆ, ਬਰਤਨ ਹੋਰ ਘਰਾਂ ਦਾ ਸਮਾਨ ਵੀ ਚੁੱਕ ਕੇ ਲੈ ਗਏ । ਲੇਕਿਨ ਹਿੰਦ ਹਕੂਮਤ ਵੱਲੋ ਪੀੜਤਾਂ ਨੂੰ ਕੋਈ ਮੁਆਵਜਾ ਤੇ ਮਦਦ ਨਹੀਂ ਦਿੱਤੀ ਗਈ, ਉਸ ਉਪਰੰਤ ਪੰਜਾਬੀ ਸੂਬਾ ਮੋਰਚਾ ਲੱਗਿਆ । ਸ. ਪ੍ਰਤਾਪ ਸਿੰਘ ਕੈਰੋ ਤੇ ਹਿੰਦੂਤਵ ਹੁਕਮਰਾਨਾਂ ਵੱਲੋ 60 ਹਜ਼ਾਰ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਕੈਦੀ ਬਣਾਇਆ ਗਿਆ । ਫਿਰ ਕਪੂਰੀ ਨਹਿਰ ਮੋਰਚਾ ਲੱਗ ਗਿਆ, ਫਿਰ ਧਰਮ ਯੁੱਧ ਮੋਰਚਾ ਸੁਰੂ ਹੋ ਗਿਆ, ਉਪਰੰਤ ਹੁਕਮਰਾਨਾਂ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰ ਦਿੱਤਾ ਜਿਸ ਵਿਚ ਹਜ਼ਾਰਾਂ ਹੀ ਨਿਰਦੋਸ਼ ਬੱਚੇ, ਬੀਬੀਆਂ, ਬਜ਼ੁਰਗ ਅਤੇ ਨੌਜ਼ਵਾਨ ਸ਼ਹੀਦ ਹੋਏ । 2500 ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤਬਾਹ ਕਰ ਦਿੱਤਾ ਗਿਆ, ਸ੍ਰੀ ਦਰਬਾਰ ਸਾਹਿਬ ਦਾ ਤੋਸਾਖਾਨਾ, ਸਿੱਖ ਰੈਫਰੈਸ ਲਾਈਬ੍ਰੇਰੀ ਫ਼ੌਜ ਲੁੱਟ ਕੇ ਲੈ ਗਈ । ਫਿਰ ਦਿੱਲੀ, ਬਕਾਰੋ, ਕਾਨਪੁਰ ਅਤੇ ਹਿੰਦ ਦੇ ਹੋਰ ਕਈ ਹਿੱਸਿਆ ਵਿਚ ਅਕਤੂਬਰ 1984 ਵਿਚ ਸਾਜ਼ਸੀ ਢੰਗ ਨਾਲ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ । ਉਸਦਾ ਕੋਈ ਵੀ ਪੀੜਤ ਪਰਿਵਾਰਾਂ ਨੂੰ ਨਾ ਤਾਂ ਮੁਆਵਜਾ ਮਿਲਿਆ ਅਤੇ ਨਾ ਹੀ ਸਿੱਖ ਕੌਮ ਦੇ ਕਾਤਲ ਦੋਸ਼ੀ ਅਫ਼ਸਰਾਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ । ਉਥੋ ਦੇ ਸਿੱਖ ਉਜੜਕੇ ਪੰਜਾਬ ਵਿਚ ਆ ਗਏ ਜਿਨ੍ਹਾਂ ਦਾ ਕੋਈ ਵੀ ਮੁੜ ਵਸੇਬਾ ਨਹੀਂ ਹੋਇਆ । ਅੱਜ ਸੈਟਰ ਦੀ ਮੋਦੀ ਹਕੂਮਤ ਨੇ ਜੰਗ ਦੇ ਹਾਲਾਤ ਪੈਦਾ ਕਰਕੇ ਅੰਮ੍ਰਿਤਸਰ, ਤਰਨਤਾਰਨ, ਫਿਰੋਜਪੁਰ ਦੇ ਸਕੂਲਾਂ, ਹਸਪਤਾਲਾਂ, ਗੁਰੂਘਰਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਵਿਚ ਫ਼ੌਜ ਆ ਗਈ ਹੈ । ਇਥੋ ਦੇ ਪੰਜਾਬੀਆ ਅਤੇ ਸਿੱਖਾਂ ਵਿਚ ਵੱਡੀ ਨਿਰਾਸਾ ਅਤੇ ਦਹਿਸਤ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਵਾਰ-ਵਾਰ ਅਜਿਹਾ ਕਿਉਂ ਹੋ ਰਿਹਾ ਹੈ ?

ਪਹਿਲੀ ਪਾਤਸਾਹੀ ਗੁਰੂ ਨਾਨਕ ਸਾਹਿਬ ਜੀ ਨੇ ਵੱਖਰਾ ਨਵਾਂ ਧਰਮ ਅਤੇ ਨਵੀ ਕੌਮ ਦੀ ਸਿਰਜਣਾ ਕਰਦੇ ਹੋਏ ਕਿਹਾ ਸੀ ਕਿ ਨਾ ਅਸੀਂ ਹਿੰਦੂ ਹਾਂ, ਨਾ ਮੁਸਲਮਾਨ ਅਤੇ ਸਾਡੀ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਮੁਲਕ ਨਾਲ ਕੋਈ ਦੁਸਮਣੀ ਨਹੀਂ, ਅਸੀਂ ਮਨੁੱਖੀ ਤੇ ਇਨਸਾਨੀ ਕਦਰਾ-ਕੀਮਤਾ ਦੇ ਹਾਮੀ ਹਾਂ । ਲੇਕਿਨ ਹਿੰਦੂ ਕੌਮ ਅਤੇ ਮੁਸਲਿਮ ਕੌਮ ਦੀ 800ਏ.ਡੀ. ਤੋਂ ਹੀ ਪੁਰਾਤਨ ਦੁਸ਼ਮਣੀ ਆ ਰਹੀ ਹੈ । ਇਸ ਲਈ ਅਸੀਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਆਪੋ-ਆਪਣੇ ਸ਼ਹਿਰਾਂ ਅਤੇ ਕਸਬਿਆ ਵਿਚ, ਜੋ ਮੋਦੀ ਤੇ ਬਾਦਲ ਹਕੂਮਤ ਵੱਲੋ ਜੰਗ ਦਾ ਮਾਹੌਲ ਬਣਾਇਆ ਗਿਆ ਹੈ, ਉਸ ਵਿਰੁੱਧ ਰੋਸ ਵਿਖਾਵੇ ਕਰਨ ਅਤੇ ਅਸੀਂ ਪਾਕਿਸਤਾਨ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਮਨੁੱਖਤਾ ਦੇ ਬਿਨ੍ਹਾਂ ਤੇ ਜੰਗ ਦੀ ਬਿਲਕੁਲ ਵੀ ਗੱਲ ਨਾ ਕਰਨ । ਕਿਉਂਕਿ ਇਸ ਨਾਲ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਵੱਸਣ ਵਾਲੀ ਸਿੱਖ ਕੌਮ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਵੇਗਾ । ਇਹ ਅਪੀਲ ਅਸੀਂ ਇਸ ਲਈ ਸਿੱਧੀ ਕਰ ਰਹੇ ਹਾਂ ਕਿਉਂਕਿ ਹਿੰਦੂਤਵ ਮੋਦੀ ਹਕੂਮਤ ਅਤੇ ਹਿੰਦ ਦੀ ਵਿਦੇਸ਼ ਵਜ਼ੀਰ ਸੁਸਮਾ ਸਿਵਰਾਜ ਨੇ ਤਾਂ ਨਹੀਂ ਕਰਨੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>