ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਨਸਾਫ਼ ਨਾ ਦੇਣ ਵਾਲੇ ਮੋਦੀ ਦੇ ਲੁਧਿਆਣਾ ਪਹੁੰਚਣ ‘ਤੇ ਕਾਲੀਆਂ ਪੱਟੀਆਂ, ਚੁੰਨੀਆਂ, ਦਸਤਾਰਾਂ ਬੰਨ੍ਹਕੇ ਰੋਸ ਕੀਤਾ ਜਾਵੇ : ਮਾਨ

ਚੰਡੀਗੜ੍ਹ – “ਸੈਟਰ ਵਿਚ ਹਕੂਮਤ ਕਰ ਰਹੇ ਕਿਸੇ ਵੀ ਮੁਤੱਸਵੀ ਆਗੂ ਨੇ ਪੰਜਾਬ ਸੂਬੇ, ਸਿੱਖ ਕੌਮ ਅਤੇ ਪੰਜਾਬੀਆਂ ਨੂੰ ਕਦੀ ਵੀ ਇਨਸਾਫ਼ ਦੇਣ ਲਈ ਯਤਨ ਨਹੀਂ ਕੀਤੇ । ਬਲਕਿ ਉਹਨਾਂ ਵੱਲੋਂ ਇਹਨਾਂ ਉਤੇ ਨਿਰੰਤਰ ਜ਼ਬਰ-ਜੁਲਮ ਹੀ ਹੁੰਦਾ ਆ ਰਿਹਾ ਹੈ । ਅੱਜ ਤੱਕ ਨਾ ਤਾਂ ਸਿੱਖ ਕੌਮ ਦੇ ਕਿਸੇ ਕਾਤਲ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਗਈ ਹੈ ਅਤੇ ਨਾ ਹੀ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆਂ ਜਿਵੇ ਆਨੰਦ ਮੈਰਿਜ ਐਕਟ, ਵਿਧਾਨ ਦੀ ਧਾਰਾ 25 ਨੂੰ ਖ਼ਤਮ ਕਰਕੇ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਕਾਨੂੰਨੀ ਮਾਨਤਾ ਦੇਣਾ, ਜੇ਼ਲ੍ਹਾਂ ਵਿਚ ਬੰਦੀ ਸਜ਼ਾ ਪੂਰੀ ਕਰ ਚੁੱਕੇ ਨੌਜ਼ਵਾਨਾਂ ਨੂੰ ਰਿਹਾਅ ਕਰਨਾ, ਪੰਜਾਬ ਦੇ ਪਾਣੀਆਂ ਦਾ ਹੱਕ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਨੂੰ ਦੇਣਾ, ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਨੂੰ ਖ਼ਤਮ ਕਰਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾ ਦੇਣਾ, ਜਗਜੀਤ ਸਿੰਘ ਜੰਮੂ, ਜਸਪਾਲ ਸਿੰਘ ਚੌੜ ਸਿੱਧਵਾ, ਦਰਸ਼ਨ ਸਿੰਘ ਲੋਹਾਰਾ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ, ਹਰਮਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ ਆਦਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣਾ, ਪੰਜਾਬ ਦੇ ਹੈੱਡਵਰਕਸ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨਾ, ਕਿਸੇ ਵੀ ਮੁਸ਼ਕਿਲ ਨੂੰ ਹੱਲ ਨਹੀਂ ਕੀਤਾ ਗਿਆ । ਬਲਕਿ ਅੱਜ ਵੀ ਸਿੱਖ ਕੌਮ ਤੇ ਪੰਜਾਬੀਆਂ ਨਾਲ ਨਿਰੰਤਰ ਹਰ ਖੇਤਰ ਵਿਚ ਵਿਤਕਰੇ, ਜ਼ਬਰ-ਜੁਲਮ ਜਾਰੀ ਹਨ । ਇਸ ਲਈ ਜੋ 18 ਅਕਤੂਬਰ ਨੂੰ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਦੀ ਲੁਧਿਆਣਾ ਆਮਦ ‘ਤੇ ਸਿੱਖ ਕੌਮ ਅਤੇ ਪੰਜਾਬੀ ਕਾਲੀਆਂ ਪੱਟੀਆ, ਦੁਪੱਟੇ, ਦਸਤਾਰਾਂ ਜਾਂ ਕਾਲੀਆਂ ਜੁਰਾਬਾਂ ਆਦਿ ਪਹਿਨਕੇ ਅਮਨਮਈ ਅਤੇ ਜਮਹੂਰੀਅਤ ਤਰੀਕੇ ਰੋਸ ਦਾ ਪ੍ਰਗਟਾਵਾ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ, ਮੁਸਲਿਮ ਕੌਮ ਦੇ ਕਾਤਲ ਅਤੇ ਸਿੱਖ ਕੌਮ ਦਾ ਗੁਜਰਾਤ ਵਿਚੋ ਉਜਾੜਾ ਕਰਨ ਵਾਲੇ ਸ੍ਰੀ ਨਰਿੰਦਰ ਮੋਦੀ ਦੀ 18 ਅਕਤੂਬਰ ਨੂੰ ਲੁਧਿਆਣਾ ਪਹੁੰਚਣ ‘ਤੇ ਰੋਸ ਵੱਜੋ ਉਪਰੋਕਤ ਢੰਗਾਂ ਰਾਹੀ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ । 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਜੋ ਗੁਜਰਾਤ ਵਿਚ ਆਪੋ-ਆਪਣੀਆਂ ਜ਼ਮੀਨਾਂ ਅਤੇ ਘਰਾਂ ਦੀ ਮਲਕੀਅਤ ਰੱਖਦੇ ਸਨ, ਉਹਨਾਂ ਨੂੰ ਜ਼ਬਰੀ ਬੇਜ਼ਮੀਨੇ ਤੇ ਬੇਘਰ ਕਰਕੇ ਉਜਾੜ ਦਿੱਤਾ। ਅੱਜ ਵੀ ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਅਣਮਨੁੱਖੀ ਢੰਗਾਂ ਰਾਹੀ ਜ਼ਬਰ-ਜੁਲਮ ਜਾਰੀ ਹੈ । 90 ਦੇ ਕਰੀਬ ਕਸ਼ਮੀਰੀ ਨੌਜ਼ਵਾਨਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਕੋਈ 8 ਹਜ਼ਾਰ ਦੇ ਕਰੀਬ ਨਿਰਦੋਸ਼ ਕਸ਼ਮੀਰੀ ਡੂੰਘੇ ਜਖ਼ਮਾਂ ਦਾ ਤਾਪ ਝੱਲਦੇ ਹੋਏ ਕਸਟ ਸਹਿ ਰਹੇ ਹਨ ਅਤੇ ਅੱਜ ਵੀ ਕਸ਼ਮੀਰ ਵਿਚ ਫ਼ੌਜ, ਪੁਲਿਸ, ਅਰਧ ਸੈਨਿਕ ਬਲਾਂ ਰਾਹੀ ਜ਼ਬਰ-ਜੁਲਮ ਜਾਰੀ ਹੈ । ਪੰਜਾਬ ਦੀ ਇੰਡਸਟਰੀ ਅਤੇ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਲਈ ਇਹਨਾਂ ਹੁਕਮਰਾਨਾਂ ਦੀ ਕੋਈ ਵੀ ਨੀਤੀ ਨਹੀਂ ਹੈ । ਮਜ਼ਦੂਰ, ਮੁਲਾਜ਼ਮ, ਜਿੰਮੀਦਾਰ, ਵਿਦਿਆਰਥੀ, ਵਪਾਰੀ ਸਭ ਇਹਨਾਂ ਦੀਆਂ ਪੰਜਾਬ ਅਤੇ ਸਿੱਖ ਮਾਰੂ ਨੀਤੀਆਂ ਦੀ ਬਦੌਲਤ ਤਰਾਹ-ਤਰਾਹ ਕਰ ਰਹੇ ਹਨ ਅਤੇ ਸੈਟਰ ਦੇ ਹੁਕਮਰਾਨ ਜ਼ਬਰੀ ਪਾਕਿਸਤਾਨ ਨਾਲ ਜੰਗ ਲਗਾਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣਾ ਚਾਹੁੰਦੇ ਹਨ । ਸਰਹੱਦਾਂ ਉਤੇ ਤਰਨਤਾਰਨ, ਪੱਟੀ, ਖੇਮਕਰਨ, ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਆਦਿ ਸਭ ਸਰਹੱਦਾਂ ਉਤੇ ਉਥੋ ਦੇ ਨਿਵਾਸੀਆਂ ਨੂੰ ਘਰਾਂ ਅਤੇ ਜ਼ਮੀਨਾਂ ਤੋਂ ਬੇਘਰ ਅਤੇ ਬੇਜ਼ਮੀਨੇ ਕਰ ਦਿੱਤਾ ਗਿਆ ਹੈ । ਉਹਨਾਂ ਨੂੰ ਕੋਈ ਵੀ ਇਵਜਾਨਾ ਨਹੀਂ ਦਿੱਤਾ ਜਾ ਰਿਹਾ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਾਡੀ ਜੋਰਦਾਰ ਅਪੀਲ ਹੈ ਕਿ ਮੋਦੀ ਦੀ ਆਮਦ ਤੇ ਕਾਲੀਆਂ ਨਿਸ਼ਾਨੀਆਂ ਨਾਲ ਰੋਸ ਦਰਜ ਕਰਵਾਉਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>