ਫਰਾਂਸ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ) ਵਲੋਂ ”ਸਾਂਝੀਆਂ ਪੈੜਾਂ” ਨਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ

ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ ਪੈਰਿਸ ਦੇ ਨਾਲ ਲੱਗਦੇ ਇਲਾਕੇ ਬਲਾਮੇਨੀਲ ਦੇ ਮਸ਼ਹੂਰ ਰੈਸਟੋਰੈਂਟ ”ਸਮਸਾਰਾ” ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ ਵਲੋਂ ”ਸਾਂਝੀਆਂ ਪੈੜਾਂ” ਨਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ ਹੈ। ਨਾਮਵਰ ਲੇਖਕਾਂ ਦੀਆਂ ਰਚਨਾਵਾਂ ਨਾਲ ਭਰਪੂਰ ਇਹ ਕਿਤਾਬ ਪੜ੍ਹਣ ਯੋਗ ਹੈ।ਲੇਖਾਂ, ਕਹਾਣੀਆਂ, ਕਵਿਤਾਵਾਂ ਤੇ ਗਜ਼ਲਾਂ ਨੂੰ ਛਪਵਾਉਣ ਤੇ ਸਾਂਝੀਆਂ ਪੈੜਾਂ ਦੇ ਗੁਲਦਸਤੇ ਨੂੰ ਬਣਾਉਣ ਲਈ ”ਸਾਹਿਤ ਸੁਰ ਸੰਗਮ ਸਭਾ ਇਟਲੀ” ਦੇ ਮੈਬਰਾਂ ਨੇ ਸਖਤ ਮਿਹਨਤ ਕੀਤੀ ਹੈ।ਇਸ ਕਿਤਾਬ ਨੂੰ ”ਪੰਜਾਬੀ ਸਾਹਿਤ ਸਭ ਪੈਰਿਸ” ਫਰਾਂਸ ਦੇ ਪਾਠਕਾਂ ਤੱਕ ਪਹੁੰਚਾਉਣ ਵਿੱਚ ਖੂਸ਼ੀ ਮਹਿਸੂਸ ਕਰ ਰਹੀ ਹੈ।ਇਸ ਮੌਕੇ ਉਪਰ ਸਭਾ ਦੇ ਸਰਗਰਮ ਮੈਬਰ ਸੁਖਬੀਰ ਸਿੰਘ ਸੰਧੂ, ਸ.ਹਰਜਿੰਦਰ ਸਿੰਘ, ਜਗਰੂਪ ਸਿੰਘ ਸੰਧੂ,ਅਤੇ ਹੋਰ ਸਨੇਹੀ ਸ. ਪਰਮਜੀਤ ਸਿੰਘ ਸੋਹਲ, ਨਛੱਤਰ ਸਿੰਘ ਬਿੱਲਾ, ਸੱਜਣ ਸਿੰਘ ,ਕੁਲਦੀਪ ਚੰਦ, ਵਿਜੇ ਸ਼ਰਮਾ,ਡੀ.ਜੇ.ਭੰਗੜਾ ਗਰੁੱਪ ਸ਼ਾਨ ਪੰਜਾਬ ਦੀ ਅਤੇ ਪੰਜਾਬੀ ਸਿੰਗਰ ਸਤ ਸੰਧੂ ਵੀ ਪਹੁੰਚੇ ਹੋਏ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>