ਇਸਲਾਮਾਬਾਦ – ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦਸੰਬਰ ਵਿੱਚ ਅੰਮ੍ਰਿਤਸਰ ਵਿੱਚ ਅਫ਼ਗਾਨਿਸਤਾਨ ਤੇ ਹੋਣ ਵਾਲੇ ਹਾਰਟ ਆਫ਼ ਏਸ਼ੀਆ ਸੰਮੇਲਨ ਵਿੱਚ ਸ਼ਾਮਿਲ ਹੋਵੇਗਾ, ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਿੱਸੇਦਾਰੀ ਕਿਸ ਪੱਧਰ ਤੇ ਹੋਵੇਗੀ ਅਤੇ ਕਿਸ ਢੰਗ ਨਾਲ ਹੋਵੇਗੀ।
ਭਾਰਤ ਨੇ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਇਸ ਬੈਠਕ ਵਿੱਚ ਭਾਗ ਲੈਣ ਦੇ ਫੈਂਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜਕਾਰੀਆ ਨੇ ਸਪਤਾਹਿਕ ਬਰੀਫਿੰਗ ਵਿੱਚ ਕਿਹਾ ਹੈ ਕਿ ਇਸ ਸੰਮੇਲਨ ਦਾ ਉਦੇਸ਼ ਹੋਰ ਖੇਤਰੀ ਦੇਸ਼ਾਂ ਦੇ ਸਹਿਯੋਗ ਦੇ ਨਾਲ ਅਫ਼ਗਾਨਿਸਤਾਨ ਦਾ ਵਿਕਾਸ ਕਰਨਾ ਹੈ, ਜੋ ਅਫ਼ਗਾਨਿਸਤਾਨ ਵਿੱਚ ਸ਼ਾਤੀ ਅਤੇ ਸਥਿਰਤਾ ਦੀ ਹਰ ਕੋਸਿ਼ਸ਼ ਦਾ ਸਮੱਰਥਣ ਦਾ ਪਾਕਿਸਤਾਨ ਦੀ ਵੱਚਨਬੱਧਤਾ ਦੇ ਅਨੁਸਾਰ ਹੈ।
ਬੁਲਾਰੇ ਜਕਾਰੀਆ ਨੇ ਪਾਕਿਸਤਾਨ ਦੇ ਇਸ ਬੈਠਕ ਵਿੱਚ ਹਿੱਸਾ ਲੈਣ ਦੇ ਤਰੀਕੇ ਸਬੰਧੀ ਕੁਝ ਵੀ ਨਹੀਂ ਦੱਸਿਆ ਗਿਆ। ਉਨ੍ਹਾਂ ਨੇ ਕਿਹਾ ਕਿ ਹਾਰਟ ਆਫ਼ ਏਸ਼ੀਆ ਸੰਮੇਲਨ ਵਿੱਚ ਕਿਸ ਤਰ੍ਹਾਂ ਸ਼ਾਮਿਲ ਹੋਣਾ ਹੈ ਉਸ ਬਾਰੇ ਅਜੇ ਕੋਈ ਫੈਂਸਲਾ ਨਹੀਂ ਲਿਆ ਗਿਆ।