ਅੱਜ ਪਿੰਡ ਢੱਡੀਕੇ, ਢੁਡੀਕੇ ਸਾਹਿਤ ਟਰੱਸਟ ਵਲੋਂ ਇੱਕ ਸਮਾਗਮ ‘ਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ ‘ਚ ਉੱਘੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ ਨੇ ਪੰਜਾਬੀ ਗ਼ਜ਼ਲਗੋ, ਗੀਤਕਾਰ ਜਨਾਬ ਗੁਰਦਿਆਲ ਰੌਸ਼ਨ ਜੀ ਦਾ ਸਨਮਾਨ ਕੀਤਾ ਉਹਨਾਂ ਨੂੰ ਇੱਕ ਲੋਈ ਤੇ 5100 ਦੀ ਨਗਦ ਰਾਸ਼ੀ ਪ੍ਰਦਾਨ ਕੀਤੀ ਗਈ, ਜਸਵੰਤ ਸਿੰਘ ਕੰਵਲ ਜੀ ਨੇ ਕਿਹਾ ਰੌਸ਼ਨ ਪੰਜਾਬੀ ਗ਼ਜ਼ਲ ਅਤੇ ਗੀਤਕਾਰੀ ਦਾ ਚਮਕਦਾ ਸਿਤਾਰਾ ਹੈ, ਮੈਂ ਇਸ ਨੂੰ ਪਹਿਲਾਂ ਵੀ ਦੋ ਵਾਰ ਸਨਮਾਨਿਤ ਕਰ ਚੁੱਕਾ ਹਾਂ, ਨਾਲ ਹੀ ਕਿਹਾ ਇਹ ਸਾਹਿਤਕਾਰ ਦੇ ਨਾਲ ਨਾਲ ਇਹ ਇੱਕ ਸੱਚਾ ਸੁੱਚਾ ਇਨਸਾਨ ਵੀ ਹੈ ਤੇ ਗਲਵੱਕੜੀ ‘ਚ ਲੈਂਦਿਆਂ ਕਿਹਾ ‘ਵਸਦਾ ਰਹਿ ਮਿੱਤਰਾ ਰੱਬ ਵਰਗਾ ਆਸਰਾ ਤੇਰਾ’ ਗੱਲਾਂ ਗੱਲਾਂ ‘ਚ ਇਸ਼ਾਰਾ ਕਰਦਿਆਂ ਹੋਰ ਕਿਹਾ ਮਿੱਤਰੋ ਹੁਣ ਮੇਰਾ ਟਾਈਮ ਨਜ਼ਦੀਕ ਹੀ ਹੈ ਪਤਾ ਨੀ ਕਦ ਭੌਰ ਉਡਾਰੀ ਮਾਰ ਜਾਵੇ ਤੇ ਮੈਂ ਹੁਣ ਜਲਦੀ ਜਲਦੀ ਆਪਣੀ ਰਚਨਾ ਪੂਰੀ ਕਰਨੀ ਚਾਹੁੰਦਾ ਹਾਂ, ਤੇ ਨਾਲ ਨਾਲ ਹੀ ਗੁਰਦਿਆਲ ਰੌਸ਼ਨ ਜੀ ਦਾ ਨਵਾਂ ਤਜੁਰਬਾ ਫੋਟੋਕਾਰੀ ਤੇ ਗ਼ਜ਼ਲਾਂ ਦੀ ਕਿਤਾਬ ਮੰਜਰੀ ਗਜ਼ਲਾਂ ਵੀ ਲੋਕ ਅਰਪਣ ਕੀਤੀ ਗਈ। ਜਿਸ ਵਿਚ ਫੋਟੋਕਾਰ ਦੀ ਭੂਮਿਕਾ ਰਵੀ ਦੀਪ ਨੇ ਨਿਭਾਈ ਹੈ ਤੇ ਗ਼ਜ਼ਲਾਂ ਗੁਰਦਿਆਲ ਰੌਸ਼ਨ ਜੀ ਦੀਆਂ ਹਨ। ਇਸ ਬਾਰੇ ਬੋਲਦਿਆਂ ਜਸਵੰਤ ਸਿੰਘ ਕੰਵਲ ਜੀ ਨੇ ਕਿਹਾ ਰੌਸ਼ਨਾ ਤੂੰ ਨਵੇਂ ਤੁਜਰਬੇ ਕਰਦਾ ਹੈ ਤੇ ਸਫਲ ਵੀ ਰਹਿੰਦਾ ਹੈ ਤੇ ਇਸ ਵਾਰ ਵੀ ਤੂੰ ਸਫਲ ਹੈ। ਇਹ ਆਉਣ ਵਾਲੇ ਸਮੇਂ ‘ਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ, ਯਾਦ ਰਹੇ ਇਹ ਪੁਸਤਕ ਇੱਕ ਅਜਿਹਾ ਗਜ਼ਲ ਸੰਗ੍ਰਹਿ ਹੈ ਜਿਸ ਵਿਚ ਗਜ਼ਲਾਂ ਦੇ ਨਾਲ ਢੁਕਵੇਂ ਭਾਵ ਪੇਸ਼ ਕਰਦੀਆਂ ਫੋਟੋਆਂ ਹਨ ਜਿਹੜੀਆਂ ਉੱਘੇ ਫੋਟੋਕਾਰ ਰਵੀਦੀਪ ਦੀਆਂ ਤਿਆਰ ਕੀਤੀਆਂ ਹਨ ਇਓ ਕਾਵਿ ਦੇ ਨਾਲ ਨਾਲ ਵਿਜੂਅਲ ਪ੍ਰਭਾਅ ਵੀ ਪੈਦਾ ਹੁੰਦਾ ਹੈ। ਕਾਵਿ ਨੂੰ ਸੰਚਾਰ ਯੁਕਤ ਬਣਾਉਣ ਲਈ ਨਿਵੇਕਲੀ ਜੁਗਤ ਹੈ।
ਜਸਵੰਤ ਸਿੰਘ ਕੰਵਲ ਵਲੋਂ ਗੁਰਦਿਆਲ ਰੌਸ਼ਨ ਦਾ ਸਨਮਾਨ ਅਤੇ ਮੰਜ਼ਰੀ ਗਜ਼ਲਾਂ ਪੁਸਤਕ ਲੋਕ ਅਰਪਣ
This entry was posted in ਪੰਜਾਬ.