ਪੰਜਾਬੀ ਲੇਖਕ ਲੋਕ ਸਾਕਾਰਾਂ ਪ੍ਰਤੀ ਸੁਚੇਤ ਹੋਣ: ਡਾ. ਐਸ.ਪੀ ਸਿੰਘ

ਲੁਧਿਅਣਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ ਸਿੰਘ ਨੇ ਕਿਹਾ ਹੈ ਕਿ ਲੇਖਕ ਸਮਾਜਿਕ ਸਾਕਾਰਾਂ ਪ੍ਰਤੀ ਸੁਚੇਤ ਹੋ ਕੇ ਲੋਕ ਮੁੱਦਿਆਂ ਨੂੰ ਵੱਡੇ ਪੱਧਰ ’ਤੇ ਚੁੱਕ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਉਸਾਰੂ ਲਿਖਤਾਂ ਰਾਹੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਮਾਜ ਨੂੰ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ।

ਉਹ ਅੱਜ ਸਰਕਟ ਹਾਊਸ ਵਿਖੇ ਪੰਜਾਬੀ ਲੇਖਕ ਤੇ ਸਮਾਜ ਸੇਵੀ ਪ੍ਰੀਤਮ ਸਿੰਘ ਭਰੋਵਾਲ ਦੇ ਦੋ ਕਾਵਿ ਸੰਗ੍ਰਹਿ ਪ੍ਰੀਤਮ ਹੁਲਾਰੇ ਤੇ ਪ੍ਰੀਤਮ ਰੂਬਾਈਆਂ ਲੋਕ ਅਰਪਣ ਕਰਨ ਸਬੰਧੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਭਰੋਵਾਲ ਦੀਆਂ ਰਚਨਾਵਾਂ ਸਰਲ ਭਾਸ਼ਾ ਤੇ ਲੋਕ ਹਿੱਤਾਂ ਦੀਆਂ ਗੱਲਾਂ ਕਰਦੀਆਂ ਹਨ। ਪੰਜਾਬੀ ਭਾਸ਼ਾ ’ਚ ਰੱਚੇ ਜਾ ਰਹੇ ਸਾਹਿਤ ’ਚ ਹੋ ਰਹੇ ਵਾਧੇ ’ਤੇ ਖੁਸ਼ੀ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸਦੀ ਸਾਰਥਕਤਾ ਉਦੋਂ ਹੀ ਬਣਦੀ ਹੈ, ਜੇ ਪਾਠਕਾਂ ਦੀ ਸੁਹਰਦਤਾ ਦੀ ਸੰਖਿਆ ’ਚ ਵਾਧਾ ਹੁੰਦਾ ਹੈ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੀਤਮ ਸਿੰਘ ਭਰੋਵਾਲ ਕੋਮਲ ਮਨ ਦੇ ਲੇਖਕ ਹਨ, ਜਿਨ੍ਹਾਂ ਦੀ ਕਲਮ ਲੋਕਾਂ ਦੇ ਦਰਦ ਦੀ ਗੱਲ ਕਰਦੀ ਹੈ। ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਭਰੋਵਾਲ ਦੀਆਂ ਲਿਖਤਾਂ ਨੂੰ ਲੋਕ ਰੰਗ ਦੀਆਂ ਲਿਖਤਾਂ ਕਰਾਰ ਦਿੱਤਾ। ਰੇਡੀਓ ਟੀ.ਵੀ. ਪੇਸ਼ਕਾਰ ਦਲਬੀਰ ਸੁਮਨ ਨੇ ਕਿਹਾ ਕਿ ਉਹ ਸੱਤ ਸਮੁੰਦਰ ਪਾਰ ਰਹਿ ਕੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਤੇ ਭਰੋਵਾਲ ਦੀਆਂ ਲਿਖਤਾਂ ਦੀ ਪੇਸ਼ਕਾਰੀ ਕਰਦੇ ਹਨ।

ਬਾਬਾ ਫਰੀਦ ਫਾਉਂਡੇਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸਵਾਗਤੀ ਸ਼ਬਦ ਕਹਿੰਦਿਆਂ ਪ੍ਰੋ. ਨਿਰਮਲ ਜੋੜਾ ਨੇ ਕਿਹਾ ਕਿ ਭਰੋਵਾਲ ਦੀਆਂ ਇਨ੍ਹਾਂ ਦੋਨਾਂ ਪੁਸਤਕਾਂ ’ਚ ਸਮੇਂ ਸਮੇਂ ’ਤੇ ਧਰਤੀ ਉਪਰ ਵਾਪਰੀਆਂ ਘਟਨਾਵਾਂ ਤੇ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ। ਸਮਾਜਸੇਵੀ ਤੇ ਸਾਹਿਤਕਾਰ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਬੱਚਪਣ ਤੋਂ ਹੀ ਕੁਝ ਨਾ ਕੁਝ ਲਿੱਖਣ ਦਾ ਸ਼ੌਂਕ ਰਿਹਾ। ਬੱਚਪਣ ’ਚ ਹੀ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਤੋਂ ਹੀ ਇਸ ਵੱਲ ਅੱਗੇ ਵੱਧਣ ਦੀ ਪ੍ਰੇਰਨਾ ਮਿਲੀ। ਭਰੋਵਾਲ ਨੇ ਇਸ ਸਮੇਂ ਆਪਣੀ ਲਿਖਤੀ ਪੁਸਤਕਾਂ ’ਚੋਂ ਚੁਣੀਆਂ ਕਵਿਤਾਵਾਂ ਮਾਡਰਨ ਜੁਗਨੀ ਤੇ ਪਰਦੇਸੀਟਾਂ ਦੀ ਕਲੀ ਤੇ ਰੂਬਾਈਆਂ ਸੁਣਾਈਆਂ।

ਮੰਚ ਦਾ ਸੰਚਾਲਨ ਕਰਦਿਆਂ ਪੰਜਾਬੀ ਦੇ ਸ਼ਾਇਰ, ਗੀਤਕਾਰ ਤੇ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੇ ਭਰੋਵਾਲ ਦੀ ਬਹੁਪੱਖੀ ਸ਼ਖਸਿਅਤ ਦਾ ਬਖੂਬੀ ਵਰਨਣ ਕੀਤਾ। ਪੰਜਾਬੀ ਸ਼ਾਇਰ ਪਰਮਜੀਤ ਸਿੰਘ ਸੋਹਲ ਤੇ ਇੰਗਲੈਂਡ ਤੋਂ ਪਹੁੰਚੇ ਦਰਸ਼ਨ ਸਿੰਘ ਤਾਤਲਾ ਨੇ ਭਰੋਵਾਲ ਦੀਆਂ ਲਿਖਤਾਂ ’ਚ ਲੋਕ ਹਿੱਤ ਸੰਦੇਸ਼ਾਂ ਬਾਰੇ ਖੁਸ਼ੀ ਦਾ ਇਜ਼ਹਾਰ ਕੀਤਾ। ਬਾਬਾ ਫਰੀਦ ਫਾਉਂਡੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੱਭਿਆਚਾਰ ਸਥ ਦੇ ਪ੍ਰਧਾਨ ਜਸਮੇਤ ਸਿੰਘ ਢੱਟ, ਸਾਈਂ ਮਿਆਂ ਮੀਰ ਫਾਉਂਡੇਸ਼ਨ ਦੇ ਚੇਅਰਮੈਨ ਹਰਦਿਆਲ ਸਿੰਘ ਅਮਨ, ਸੰਗੀਤਾ ਭੰਡਾਰੀ, ਗੁਰਮੇਲ ਸਿੰਘ ਭਰੋਵਾਲ, ਲੋਕੇਸ਼ ਜੈਨ, ਸੰਤੋਸ਼ ਮਨੋਚਾ, ਸਰਬਜੀਤ ਸਿੰਘ ਬਿਰਦੀ, ਡਾ. ਚੰਦਰ ਭਨੋਟ, ਮਿੰਟੂ ਬਾਂਸਲ, ਅਮਰਦੀਪ ਸਿੰਘ ਦਿਓਲ, ਜਤਿੰਦਰ ਬੈਨੀਪਾਲ ਛੱਤੀਸਗੜ੍ਹ, ਸਰਵਨਜੀਤ ਸਵੀ, ਕੰਵਲਜੀਤ ਸਿੰਘ ਸ਼ੰਕਰ, ਕਰਮਜੀਤ ਸਿੰਘ ਨਾਰੰਗਲ, ਰਵਿੰਦਰ ਰਵੀ ਕਨੇਡਾ, ਮਾਸਟਰ ਸੁਖਵਿੰਦਰ ਸਿੰਘ, ਨਛੱਤਰ ਸਿੰਘ ਪੱਪੂ, ਸਤਨਾਮ ਸਿੰਘ ਚੇਤ ਸਿੰਘ ਨਗਰ, ਸੁਰਜੀਤ ਸਿੰਘ ਸਵੱਦੀ ਤੇ ਐਸ.ਈ ਰਜਿੰਦਰ ਸਿੰਘ ਆਦਿ ਮੌਜ਼ੂਦ ਰਹੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>