ਸੰਗਤ ਦਰਪਨ ਸਕੂਲ ਦਰਸ਼ਨ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ (ਲੁਧਿਆਣਾ) ਵਿਖੇ ਮਿਲਣੀ

ਲੁਧਿਆਣਾ : ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈਕ.) ਲੁਧਿਆਣਾ ਤੋਂ ਸ: ਜਸਵੀਰ ਸਿੰਘ (ਐਲ ਏ) ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ, ਲੁਧਿਆਣਾ ਦਾ ਦੌਰਾ ਕੀਤਾ। ਇਸ ਸਮੇਂ ਸਕੂਲ ਦੇ ਐਸ.ਐਮ.ਸੀ. ਪ੍ਰਧਾਨ ਸ.ਪਲਵਿੰਦਰ ਸਿੰਘ ਗਰੇਵਾਲ, ਸ.ਮਨਪ੍ਰਤੀ ਸਿੰਘ ਗਰੇਵਾਲ, ਡਾ. ਸਲੋਹ, ਸ. ਮੇਵਾ ਸਿੰਘ, ਸ. ਬਲਜੀਤ ਸਿੰਘ ਗਰੇਵਾਲ, ਸ. ਸੁਖਚੈਨ ਸਿੰਘ, ਸ. ਧਰਮਵੀਰ ਸਿੰਘ, ਸ. ਕੁਲਵਿੰਦਰ ਸਿੰਘ ਗਰੇਵਾਲ, ਸ.ਸੰਤੋਖ ਸਿੰਘ ਗੋਇਲ, ਸ਼੍ਰੀਮਤੀ ਨੀਲਮ ਰਾਣੀ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਟੀਮ ਨੇ ਸਕੂਲ ਦੀਆਂ ਵੱਖ-ਵੱਖ ਕਲਾਸਾਂ, ਲੈਬਾਰਟਰੀਆਂ, ਪਖਾਨਿਆਂ, ਗਰਾਉਂਡਾਂ, ਪਾਣੀ ਸੰਬੰਧੀ ਸਹੂਲਤਾਂ ਦਾ ਜਾਇਜਾ ਲਿਆ ਅਤੇ ਸੁਝਾਅ ਟੀਮ ਲੀਡਰਾਂ ਨੂੰ ਦਿੱਤੇ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਕੂਲ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਟੀਮ ਨੂੰ ਜਾਣੂੰ ਕਰਵਾਇਆ। ਟੀਮ ਨਾਲ ਸ. ਦਲਜੀਤ ਸਿੰਘ, ਸਾਇੰਸ ਮਾਸਟਰ ਅਤੇ ਸ. ਇੰਦਰਦੀਪ ਸਿੰਘ, ਕੰਪਿਊਟਰ ਅਧਿਆਪਕ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>