ਸਿੱਖੀ ਦਿਹਾੜਿਆਂ ਨੂੰ ਮਨਾਉਣ ਲਈ ਕੌਮੀ ਦੁਸ਼ਮਣਾਂ ਜਾਂ ਹੋਰਨਾਂ ਤੋਂ ਧੰਨ ਦੌਲਤਾਂ ਦੀ ਮਦਦ ਪ੍ਰਾਪਤ ਕਰਨ ਦੀ ਰਵਾਇਤ ਸਿੱਖੀ ਵਿਚ ਨਹੀਂ : ਮਾਨ

ਚੰਡੀਗੜ੍ਹ -“ਖਾਲਸੇ ਦਾ ਤਲਵਾਰ ਦੀ ਧਾਰ ਅਤੇ ਖੰਡੇ ਬਾਟੇ ਵਿੱਚੋਂ ਜਨਮ ਦੇਣ ਵਾਲੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਆਗਮਨ ਪੁਰਬ ਆ ਰਿਹਾ ਹੈ। ਜਿਸ ਨੂੰ ਸਦੀਆਂ ਤੋਂ ਸਿੱਖ ਕੌਮ ਆਪਣੇ ਦਸਵੰਧ, ਹੱਥੀਂ ਸੇਵਾ ਅਤੇ ਸਿਮਰਨ ਕਰਕੇ ਨਿਰੰਤਰ ਮਨਾਉਂਦੀ ਆ ਰਹੀ ਹੈ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਨੂੰ ਮਨਾਉਣ ਲਈ ਪੰਜਾਬ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਬੀਜੇਪੀ ਜੋ ਸੈਂਟਰ ਵਿਚ ਹਕੂਮਤ ਕਰ ਰਹੀ ਹੈ। ਉਹਨਾਂ ਤੋਂ ਇਸ ਮਹਾਨ ਦਿਨ ਨੂੰ ਮਨਾਉਣ ਲਈ ਸੌ ਕਰੋੜ ਦੀ ਭੀਖ ਮੰਗਦੇ ਨਜ਼ਰ ਆ ਰਹੇ ਹਨ। ਜੋ ਕਿ ਸਿੱਖ ਗੁਰੂ ਸਾਹਿਬਾਨ , ਸਿੱਖੀ ਅਸੂਲਾਂ , ਨਿਯਮਾਂ , ਸਿਧਾਂਤਾਂ ਅਤੇ ਸਿੱਖੀ ਸੋਚ ਦਾ ਅਪਮਾਨ ਕਰਨ ਦੇ ਤੁੱਲ ਅਮਲ ਹੀ ਨਹੀਂ ਹਨ, ਬਲਕਿ ਅਜਿਹਾ ਕਰਕੇ ਦੁਨੀਆਂ ਵਿਚ ਸਿੱਖ ਕੌਮ ਦੇ ਵੱਡੇ ਸਤਿਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਗੁਰੂ ਸਾਹਿਬਾਨ ਅਤੇ ਹੋਰ ਮਹਾਨ ਸਿੱਖੀ ਦਿਹਾੜਿਆਂ ਨੂੰ ਮਨਾਉਣ ਲਈ ਸ. ਬਾਦਲ ਵੱਲੋਂ ਦੁਸ਼ਮਣਾਂ ਅੱਗੇ ਝੋਲੀ ਅੱਡ ਕੇ ਖੜ੍ਹੇ ਹੋਣ ਦੇ ਸਿੱਖ ਵਿਰੋਧੀ ਅਮਲਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬਾਦਸ਼ਾਹ ਅਕਬਰ ਨੇ ਗੁਰੂ ਘਰ ਦੇ ਅਤੇ ਗੁਰੂ ਅਮਰ ਦਾਸ ਸਾਹਿਬਾਨ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਹਨਾਂ ਨੂੰ ਸਿੱਖ ਰਵਾਇਤ ਅਨੁਸਾਰ ਪਹਿਲੇ ਪੰਗਤ ਫਿਰ ਸੰਗਤ ਵਿਚ ਹਾਜਿਰ ਹੋਣ ਲਈ ਕਿਹਾ ਗਿਆ । ਬਾਦਸ਼ਾਹ ਅਕਬਰ ਨੇ ਜਦੋਂ ਸਿੱਖੀ ਰਵਾਇਤ ਅਨੁਸਾਰ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਿਆ , ਉਪਰੰਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਹਾਜਿਰ ਹੋਏ  ਤਾਂ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬਾਨ ਕੋਲ ਇਹ ਇੱਛਾ ਪ੍ਰਗਟ ਕੀਤੀ ਕਿ ਜੋ ਇਹ ਰੋਜ਼ਾਨਾ ਗੁਰੂ ਦਾ ਲੰਗਰ ਚੱਲਦਾ ਹੈ, ਇਹ ਨੇਕ ਉੱਦਮ ਹੈ , ਇਸ ਨੂੰ ਚੱਲਦਾ ਰੱਖਣ ਲਈ ਮੈਂ ਗੁਰੂ ਦੇ ਲੰਗਰ ਲਈ ਵੱਡੀ ਜਗੀਰ ਲਗਾ ਦਿੰਦਾ ਹਾਂ। ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਗੁਰੂ ਘਰ ਅਤੇ ਗੁਰੂ ਕੇ ਲੰਗਰ ਤਾਂ ਸੰਗਤਾਂ ਦੇ ਦਸਵੰਧ ਨਾਲ ਹੀ ਚੱਲਣਗੇ , ਅਜਿਹੀਆਂ ਸੌਗਾਤਾਂ ਅਤੇ ਵੱਡੇ ਦਾਨਾਂ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਬਲਿਊ ਸਟਾਰ ਦੇ ਫੌਜੀ ਹਮਲੇ ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਢਹਿ ਢੇਰੀ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਗਿਆਨੀ ਜੈਲ ਸਿੰਘ ਦੇ ਰਾਹੀਂ ਨਿਹੰਗ ਮੁੱਖੀ  ਬਾਬਾ ਸੰਤਾ ਸਿੰਘ ਰਾਹੀਂ ਪੂਰਨ ਕੀਤੀ, ਤਾਂ ਸਿੱਖ ਕੌਮ ਨੇ ਸਰਕਾਰੀ ਤੌਰ ‘ਤੇ ਬਣੇ ਇਸ ਅਕਾਲ ਤਖ਼ਤ ਦੀ ਇਮਾਰਤ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ, ਬਲਕਿ ਸਿੱਖ ਕੌਮ ਨੇ ਇਸ ਨੂੰ ਢਾਹ ਕੇ ਆਪਣੇ ਹੱਥੀਂ ਸੇਵਾ ਕਰਕੇ ਅਤੇ ਸਿੱਖ ਕੌਮ ਦੇ ਦਸਵੰਧ ਰਾਹੀਂ ਇਸ ਦੀ ਉਸਾਰੀ  ਕੀਤੀ ਗਈ। ਜੋ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਹਮਣੇ ਪ੍ਰਤੱਖ ਹੈ ਉਹ ਸੰਗਤਾਂ ਦੀ ਸੇਵਾ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਸ ਲਈ ਸ. ਬਾਦਲ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਲਈ ਅੁਹਨਾਂ ਤਾਕਤਾਂ ਤੋਂ ਸੌ ਕਰੋੜ ਰੁਪਏ ਲੈਣ ਦੇ ਅਮਲ , ਜਿਹਨਾਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਸਿੱਤਾ ਸੀ ਅਤੇ ਕਿਹਾ ਸੀ ਕਿ ਇਹ ਫੌਜੀ ਹਮਲਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਉਹਨਾਂ ਤੋਂ ਅਜਿਹੇ ਦਿਹਾੜਿਆਂ ਲਈ ਕਰੋੜਾਂ ਦੇ ਧੰਨ ਦੌਲਤ ਪ੍ਰਾਪਤ ਕਰਨੇ ਅਤਿ ਸ਼ਰਮਿੰਦਗੀ ਵਾਲੇ ਅਤੇ ਸਿੱਖ ਕੌਮ ਦਾ ਅਪਮਾਨ ਕਰਨ ਵਾਲੇ ਅਮਲ ਹਨ। ਇਹ ਹੋਰ ਵੀ ਦੁੱਖ ਵਾਲੇ ਅਮਲ ਹਨ ਕਿ ਇਹਨਾਂ ਸਮਾਗਮਾਂ ‘ਤੇ ਉਹਨਾਂ ਕਾਤਲ ਜਮਾਤਾਂ ਨੂੰ ਮੁੱਖ ਮਹਿਮਾਨ ਬਣਾਇਆ ਜਾ ਰਿਹਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>