300 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਾ ਵਾਲਾ ਬੇਹਤਰੀਨ ਹਸਪਤਾਲ ਕੌਮ ਕੋਲੋ ਖੋਹਣ ਲਈ ਬਾਦਲ ਦਲ ਦੋਸ਼ੀ-ਸਰਨਾ

ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਗੁਰੂਦੁਆਰੇ ਵਿੱਚ ਕੀਤੀਆ ਜਾ ਰਹੀਆ ਧਾਂਦਲੀਆ ਤੇ ਫੰਡਾਂ ਦੀ ਦੁਰਵਰਤੋ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖ ਕੌਮ ਨੂੰ 300 ਕਰੋੜ ਦੀ ਲਾਗਤ ਨਾਲ ਤਿਆਰ ਹੋ ਕਿ ਮਿਲਣ ਵਾਲੇ ਬਾਲਾ ਸਾਹਿਬ ਹਸਪਤਾਲ ਦੀ ਉਸਾਰੀ ਰੋਕਣ ਲਈ ਬਾਦਲ ਦਲ ਦੋਸ਼ੀ ਹੈ ਜਿਥੇ ਗਰੀਬ ਸਿੱਖਾਂ ਦਾ ਮੁਫਤ ਇਲਾਜ ਕੀਤਾ ਜਾਣਾ ਸੀ। ਕੌਮ ਇਸ ਬੱਜਰ ਗਲਤੀ ਲਈ ਇਹਨਾਂ ਨੂੰ ਕਦੇ ਮੁਆਫ ਨਹੀ ਕਰੇਗੀ ਤੇ ਸਮਾਂ ਆਉਣ ਤੇ ਇਹਨਾਂ ਕੋਲੋ ਚਾਰ ਸਾਲਾ ਤੋ ਗੋਲਕ ਦੀ ਕੀਤੀ ਜਾਂਦੀ ਲੁੱਟ ਦਾ ਹਿਸਾਬ ਜਰੂਰ ਪੁੱਛੇਗੀ।

ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਉਹਨਾਂ ਦੇ ਸਮੇਂ ਸ਼ੁਰੂ ਕੀਤਾ ਗਿਆ ਸੀ ਅਤੇ ਇੱਕ ਬੇਹਤਰੀਨ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਕੌਮ ਨੂੰ ਮਿਲਣਾ ਸੀ ਜਿਥੇ ਹਰੇਕ ਸਿੱਖ ਦਾ ਇੱਕ ਕਾਰਡ ਬਣਾ ਕੇ ਉਸ ਨੂੰ ਹਰ ਪ੍ਰਕਾਰ ਦੇ ਇਲਾਜ ਦੀ ਮੁਫਤ ਸਹੂਲਤ ਦਿੱਤੀ ਜਾਣੀ ਸੀ ਪਰ ਬਾਦਲ ਦਲੀਆਂ ਨੇ ਅਦਾਲਤਾਂ ਵਿੱਚ ਕੇਸ ਪਾ ਕੇ ਤੇ ਕਈ ਪ੍ਰਕਾਰ ਦੀਆ ਅੜਚਣਾਂ ਖੜੀਆਂ ਕਰਕੇ ਇਸ ਦੀ ਉਸਾਰੀ ਰੋਕ ਦਿੱਤੀ। ਉਹਨਾਂ ਕਿਹਾ ਕਿ ਬਾਦਲ ਦਲੀਆਂ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਇਹ ਵੀ ਝੂਠ ਬੋਲਿਆ ਸੀ ਕਿ ਉਹਨਾਂ ਦੀ ਕਮੇਟੀ ਬਨਣ ਤੇ ਬਾਲਾ ਸਾਹਿਬ ਹਸਪਤਾਲ ਕਮੇਟੀ ਖੁਦ ਬਣਵਾਏਗੀ ਪਰ ਅੱਜ ਤੱਕ ਉਥੇ ਇੱਕ ਇੱਟ ਵੀ ਨਹੀ ਰੱਖੀ ਗਈ ਹੈ।

ਉਹਨਾਂ ਕਿਹਾ ਕਿ ਉਹ ਸਿੱਖ ਸ਼ਹੀਦਾਂ ਦੇ ਸ਼ਹੀਦੀ ਤੇ ਜਨਮ ਦਿਹਾੜੇ ਮਨਾਉਣ ਦੇ ਉਹ ਹੱਕ ਵਿੱਚ ਹਨ ਪਰ ਫਜੂਲ ਖਰਚਾ ਕਰਕੇ ਗੁਰੂ ਦੀ ਗੋਲਕ ਨੂੰ ਲੁੱਟਣਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਹਾੜੇ ਨੂੰ ਮਨਾਉਣ ਲਈ 58 ਲੱਖ ਰੁਪਏ ਮਾਡਰਨ ਡਾਂਸਰਾ ਨੂੰ, 11 ਲੱਖ ਰੁਪਏ ਡੀ ਜੇ , 8 ਲੱਖ ਨਿਹੰਗਾਂ ਦੇ ਘੋੜਿਆ ਦਾ ਕਿਰਾਇਆ, 23 ਲੱਖ ਰੁਪਏ ਇੱਕ ਬੱਸ ਦੀ ਬਾਡੀ ਬਣਾਉਣ ਲਈ ਖਰਚ ਕੀਤੇ ਜਿਹੜੀ ਟੁੱਟਣੀ ਵੀ ਸ਼ੁਰੂ ਹੋ ਗਈ ਹੈ। 4.60 ਲੱਖ ਵਿਦੇਸ਼ਾਂ ਦੀ ਸੈਰ ਕਰਨ ਲਈ ਖਰਚ ਕੀਤੇ ਗਏ ਜਦ ਕਿ ਅਮਰੀਕਾ, ਕਨੇਡਾ, ਫਰਾਂਸ ਇਟਲੀ ਆਦਿ ਦੇਸ਼ਾਂ ਦਾ ਦੌਰਾ ਕਰਨ ਦਾ ਕੌਮ ਨੂੰ ਕੋਈ ਫਾਇਦਾ ਨਹੀ ਹੋਇਆ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਨਾਲ ਕਹਿਣਾ ਪੈ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਆਗੂ ਆਰ.ਪੀ . ਸਿੰਘ ਕਸ਼ਮੀਰ ਵਿੱਚ ਮੁਜ਼ਾਹਰਾ ਕਰਨ ਗਿਆ ਤਾਂ ਉਸ ਦੇ ਖਰਚੇ ਦੀ 2.80 ਲੱਖ ਦੀ ਅਦਾਇਗੀ ਵੀ ਗੁਰੂ ਦੀ ਗੋਲਕ ਵਿੱਚੋ ਕੀਤੀ ਗਈ ਜਦ ਕਿ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਕਮੇਟੀ ਤੇ ਸਿੱਖ ਪੰਥ ਨਾਲ ਕੋਈ ਲੈਣਾ ਦੇਣਾ ਨਹੀ ਹੈ। ਉਹਨਾਂ ਕਿਹਾ ਕਿ ਪੰਥਕ ਸਮਾਗਮਾਂ ਵਿੱਚ ਪ੍ਰਬੰਧ ਕਰਨ ਲਈ ਦਿੱਲੀ ਕਮੇਟੀ ਦੇ ਸੇਵਾਦਰਾਂ ਨੂੰ ਤਾਇਨਾਤ ਕਰਨ ਦੀ ਬਜਾਏ ਲੱਖਾਂ ਰੁਪਏ ਖਰਚ ਕਰਕੇ ਬਾਊਸਰ ਲਿਆਂਦੇ ਜਾ ਰਹੇ ਹਨ ਜੋ ਪੰਥਕ ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਹੈ।

ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਸਗੋਂ ਸਕੂਲਾਂ ਕਾਲਜਾਂ ਵਿੱਚ ਲੋੜ ਨਾਲੋਂ ਕਈ ਗੁਣਾ ਵੱਧ ਭਰਤੀ ਕਰਕੇ ਵੀ ਭ੍ਰਿਸ਼ਟਾਚਾਰ ਫੈਲਾਇਆ ਤੇ ਅੱਜ ਸਟਾਫ ਨੂੰ ਤਨਖਾਹਾਂ ਵੀ ਦਿੱਤੀਆ ਜਾ ਰਹੀਆਂ ਹਨ ਜਿਸ ਕਾਰਨ ਉਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ, ਸਕੱਤਰ ਤੇ ਹੋਰ ਮੈਬਰਾਂ ਜਿਹੜੇ ਸਰਕਾਰੀ ਕਰਜ਼ੇ ਕਾਰਨ ਗੱਲ ਗੱਲ ਵਿੰਨੇ ਪਏ ਸਨ ਉਹਨਾਂ ਨੇ ਗੁਰੂ ਦੀ ਗੋਲਕ ਲੁੱਟ ਕੇ ਕਰਜ਼ੇ ਹੀ ਨਹੀਂ ਅਦਾ ਕੀਤੇ ਸਗੋਂ ਆਪਣੀਆਂ ਨਾਮੀ ਤੇ ਬੇਨਾਮੀ ਜਾਇਦਾਦਾਂ ਵੀ ਬਣਾ ਲਈਆਂ ਹਨ। ਹੇਰਾਫੇਰੀ ਦੇ ਦੋਸ਼ ਵਿੱਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਪਿਤਾ ਨੂੰ ਅਦਾਲਤ ਨੇ ਸਜਾ ਵੀ ਸੁਣਾ ਦਿੱਤੀ ਹੈ ਜੋ ਹੇਰਾ ਫੇਰੀਆਂ ਕਰਨ ਦਾ ਇੱਕ ਵੱਡਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਹਨਾਂ ਬਾਦਲ ਦਲੀਆਂ ਨੇ ਗੁਰੂ ਦੀ ਗੋਲਕ ਨੂੰ ਚੂੰਡ ਚੂੰਡ ਕੇ ਖਾਧਾ ਹੈ ਉਸ ਦਾ ਹਿਸਾਬ ਇਹਨਾਂ ਨੂੰ ਦੇਣਾ ਪਵੇਗਾ ਤੇ ਸਮਾਂ ਆਉਣ ਤੇ ਸੰਗਤਾਂ ਇਹਨਾਂ ਨੂੰ ਜਰੂਰ ਪੁੱਛਣਗੀਆਂ ਕਿ 98 ਕਰੋੜ ਦੀਆਂ ਐਫ.ਡੀ.ਆਰਜ਼ ਅੱਜ ਕਿੱਥੇ ਹਨ। ਉਹਨਾਂ ਕਿਹਾ ਕਿ ਜਿਹੜੇ ਕਾਰਜ ਬਾਬਾ ਹਰਬੰਸ ਸਿੰਘ ਦਿੱਲੀ ਕਾਰ ਸੇਵਾ ਵਾਲੇ ਕਰਵਾਉਂਦੇ ਸਨ ਉਹ ਅੱਜ ਬਾਦਲ ਮਾਰਕਾ ਸਾਧ ਲਾਣੇ ਕੋਲੋ ਗੋਲਕ ਵਿੱਚੋਂ ਅਦਾਇਗੀ ਕਰਕੇ ਕਰਵਾਏ ਜਾ ਰਹੇ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦਾ ਗੜ੍ਹ ਬਣਾਉਣ ਤੋਂ ਬਾਅਦ ਬਾਦਲ ਦਲੀਆਂ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਹਥਿਆਉਣ ਝੂਠ ਤੇ ਕੁਫਰ ਤੋਲਣ ਦੇ ਨਾਲ ਨਾਲ ਦਿੱਲੀ ਵਿੱਚ ਵੀ ਨਸ਼ਿਆਂ ਦੀ ਦੁਰਵਰਤੋਂ ਕੀਤੀ।  ਉਹਨਾਂ ਕਿਹਾ ਕਿ ਉਹ ਬਾਰ ਬਾਰ ਸੰਗਤਾਂ ਸਾਹਮਣੇ ਦਿੱਲੀ ਕਮੇਟੀ ਤੇ ਕਾਬਜ ਧਿਰਾਂ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਇਆ ਹੈ ਪਰ ਉਹਨਾਂ ਵੱਲੋਂ ਚੁੱਪੀ ਸਾਧੀ ਰੱਖਣੀ ਸਾਬਤ ਕਰਦੀ ਹੈ ਕਿ ਜਿਹੜੇ ਦੋਸ਼ ਲਗਾਏ ਜਾ ਰਹੇ ਹਨ ਉਹ ਸੱਚ ਹਨ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਉਹਨਾਂ ਦਿੱਲੀ ਦੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਾਮੀ ਦਿੱਲੀ ਕਮੇਟੀ ਚੋਣਾਂ ਜਿਹੜੀਆਂ ਬਹੁਤ ਹੀ ਜਲਦ ਹੋਣ ਜਾ ਰਹੀਆਂ ਹਨ ਸਮੇਂ ਇਹਨਾਂ ਬਾਦਲ ਦਲੀਏ ਬਹੂਰੁਪੀਆ ਨੂੰ ਮੂੰਹ ਨਾ ਲਗਾਇਆ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>