ਜ਼ਿੰਦਗੀ ਦੇ ਸੱਚ

ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ ,
ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ ।

ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ ,
ਲੜਾਈ  ਹੁੰਦੀ  ਹਰ ਇਕ  ਮਸਲੇ  ਦਾ  ਹੱਲ  ਨਹੀਂ 9

ਘਰ ਦੀ ਲੜ੍ਹਾਈ ਬਣ ਜਾਂਦੀ ਹੈ ਤਮਾਸ਼ਾ ਜਗ ਦਾ ,
ਰੱਲ-ਮਿਲ ਕੇ ਰਹਿਣ ਦਾ ਆਉਂਦਾ ਕਿਉ ਵਲ ਨਹੀਂ 9

ਪੈ ਜਾਣ ਲਕੀਰਾਂ ਤੇ ਲਗ ਜਾਣ ਸਰਹੱਦ ਤੇ ਵਾੜਾ ,
ਮਿਲ ਕੇ ਰਹਿਣ ਵਾਲੀ ਰਹਿੰਦੀ  ਕੋਈ ਗੱਲ ਨਹੀਂ ।

ਜੀਉਂਣ ਨਾ ਦੇਵੇ ਯਾਰੋ ਜੇ ਟਕਰੇ ਚੰਦਰਾ ਗੁਆਢੀ ,
ਰਵੇ ਜੇ ਕਲੇਸ਼ ਚੋਵੀਂ ਘੰਟੇ ਹੁੰਦਾ ਉਹ ਵੀ  ਝੱਲ ਨਹੀਂ ।

ਬਿਨ ਰੋਇਆ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ ,
ਜਾਗਦੇ ਭਗਵਾਨ ਵੀ ਬਿੰਨ ਖੜਕਾਇਆ ਟੱਲ ਨਹੀਂ ।

ਆਉਦੀ ਹੈ ਕ੍ਰਾਤੀ ਕਹਿੰਦੇ ਹਥਿਆਰ ਚੁਕਿਆ ਹੀ ,
ਪਰ ਕਲਮ ਦੇ ਬਲ ਜਿਨਾਂ ਹੋਰ ਕੋਈ ਬਲ ਨਹੀਂ ।

ਛੱਡ ਦੇ ਸ਼ਿਕਵਾ ਕਰਨਾ ਮਨਦੀਪ  ਹੁਣ ਸਜੱਣਾਂ ਤੇ ,
ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾ ਛੱਲ ਨਹੀਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>