ਕਰੀਨਾ ਨੇ ਬਰੀਚ ਕੈਂਡੀ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ

ਮੁੰਬਈ – ਕਰੀਨਾ ਕਪੂਰ ਮਾਂ ਬਣ ਗਈ ਹੈ। ਬੇਬੋ ਨੇ ਮੰਗਲਵਾਰ ਸਵੇਰੇ 7.30 ਵਜੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੈਫ਼ ਅਲੀ ਖਾਨ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਕਿਹਾ ਸੀ, ‘ ਇਹ ਬੇਬੀ ਮੇਰੇ ਅਤੇ ਕਰੀਨਾ ਦੇ ਰਿਲੇਸ਼ਨ ਨੂੰ ਪੂਰਾ ਕਰੇਗਾ।’ ਕਰੀਨਾ ਦਾ ਇਹ ਪਹਿਲਾ ਬੱਚਾ ਹੈ ਅਤੇ ਸੈਫ਼ ਦੀ ਇਹ ਤੀਸਰੀ ਸੰਤਾਨ ਹੈ।

ਰਣਧੀਰ ਕਪੂਰ ਨੇ ਕੁਝ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਰੀਨਾ ਦੀ ਡਲੀਵਰੀ ਡੇਟ 20 ਦਸੰਬਰ ਹੈ। ਸੈਫ਼ ਅਲੀ ਖਾਨ ਅਤੇ ਕਰੀਨਾ ਦੀ ਸ਼ਾਦੀ 16 ਅਕਤੂਬਰ 2012 ਵਿੱਚ ਹੋਈ ਸੀ। ਇਹ ਵੀ ਖ਼ਬਰਾਂ ਆ ਰਹੀਆਂ ਸਨ ਕਿ ਕਰੀਨਾ ਦਾ ਬੱਚਾ ਲੰਡਨ ਵਿੱਚ ਜਨਮ ਲਵੇਗਾ। ਇਸ ਸਬੰਧੀ ਸੈਫ਼ ਨੇ ਕਿਹਾ, ‘ ਹਰ ਗੱਲ ਤੇ ਪੱਛਮ ਦਾ ਰੁਖ ਕਰਨਾ ਮੇਰੀ ਸਮਝ ਤੋਂ ਬਾਹਰ ਹੈ। ਮੈਂ ਇਸ ਤਰ੍ਹਾਂ ਦੇ ਤਰਕ ਨਾਲ ਬਿਲਕੁਲ ਸਹਿਮੱਤ ਨਹੀਂ ਹਾਂ। ਸਾਡੇ ਦੇਸ਼ ਵਿੱਚ ਵੀ ਚੰਗੇ ਡਾਕਟਰ ਹਨ। ਮੇਰਾ ਜਨਮ ਵੀ ਮੁੰਬਈ ਵਿੱਚ ਹੀ ਹੋਇਆ ਸੀ।’

ਕਰੀਨਾ ਦੇ ਦੋਸਤ ਕਰਣ ਜੌਹਰ ਨੇ ਆਪਣੇ ਟਵੀਟ ਵਿੱਚ ਕਿਹਾ ਹੈ, ‘ਮੇਰੀ ਬੇਬੋ ਮਾਂ ਬਣ ਗਈ ਹੈ। ਉਸ ਦੇ ਬੇਟਾ ਹੋਇਆ ਹੈ। ਢੇਰ ਸਾਰੀ ਵਧਾਈਆਂ। ਹੈਸ਼ਟੈਗ ਵਿੱਚ ਤੈਮੂਰ ਅਲੀ ਖਾਨ ਲਿਖਿਆ ਹੈ।’ ਪਟੌਦੀ ਅਤੇ ਕਪੂਰ ਪਰੀਵਾਰ ਨੂੰ ਫਿਲਮੀ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਖੂਬ਼ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>