ਹਲਕਾ ਗਿੱਲ ਦੇ ਸਮੂਹ ਕਾਂਗਰਸੀ ਆਗੂਆਂ ਵਲੋਂ ਕੁਲਦੀਪ ਸਿੰਘ ਵੈਦ ਨੂੰ ਕੀਤਾ ਗਿਆ ਸਨਮਾਨਿਤ

ਲੁਧਿਆਣਾ – ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਸੋਨੀ ਗਿੱਲ ਵਾਈਸ ਚੇਅਰਮੈਨ ਸਪੋਰਟਸ ਸੈਲ ਪੰਜਾਬ ਦੀ ਅਗਵਾਈ ਵਿਚ ਪਲਾਮ ਏਨਕਲੇਵ ਵਿਖੇ ਹੋਈ। ਇਸ ਮੀਟਿੰਗ ਹਲਕਾ ਗਿੱਲ ਦੇ ਕਾਂਗਰਸ ਤੋਂ ਉਮੀਦਵਾਰ ਕੁਲਦੀਪ ਸਿੰਘ ਵੈਦ ਮੁੱਖ ਮਹਿਮਾਨ ਵਜੋਂ  ਸ਼ਾਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੋਨੀ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਜੋ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਜਿਸ ਕਾਰਨ ਸਮੁੱਚੀ ਜਵਾਨੀ ਦਾ ਘਾਣ ਹੋ ਰਿਹਾ ਹੈ ਇਹ ਸਿਰਫ਼ ਤੇ ਸਿਰਫ਼  ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੀਹੋ ਲੱਥੀ ਗੱਡੀ ਨੂੰ ਸਿਰਫ਼ ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਪਟੜੀ ਦੇ ਲਿਆ ਸਕਦੇ ਹਨ। ਇਸ ਲਈ ਉਨ੍ਹਾਂ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ 2017 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਕਿਹਾ ਕਿ ਕੁਲਦੀਪ ਸਿੰਘ ਵੈਦ ਇਕ ਬੇਹੱਦ ਨੇਕ ਤੇ ਇਮਾਨਦਾਰ ਵਿਅਕਤੀ ਹਨ ਜਿਨ੍ਹਾਂ ਨੂੰ ਕਿ ਸਾਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਬਾਹਰਲੇ ਵਿਅਕਤੀ ਨਹੀਂ ਸਗੋਂ ਇਸ ਹਲਕੇ ਦੇ ਜੰਮ ਪਲ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਜ਼ਰੂਰ ਕੁਲਦੀਪ ਵੈਦ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਦਾ ਜੋ ਵੀ ਵਿਕਾਸ ਉਹ ਸਿਰਫ਼ ਤੇ ਸਿਰਫ਼ ਕੇਂਦਰ ਦੀ ਮਨਮੋਹਣ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਮੇਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਪੰਜਾਬ ਦੇ ਵਿਕਾਸ ਸੰਬੰਧੀ ਝੂਠੇ ਪ੍ਰਚਾਰ ਕਰ ਰਹੀਆਂ ਹਨ। ਉਨਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਮਕਸਦ ਸਿਰਫ਼ ਤੇ ਸਿਰਫ਼ ਲੋਕਾਂ ਦੀ ਸੇਵਾ ਕਰਨਾ ਹੈ ਜੋ ਕਿ ਉਹ ਪ੍ਰਮਤਮਾ ਦੀ ਕ੍ਰਿਪਾ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈ ਕੇ ਚਲਿਆ ਜਾਵੇਗਾ ਤੇ ਸਰਕਾਰ ਆਉਣ ਸਮੇਂ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਗਿੱਲ ਦੇ ਸਮੂਹ ਕਾਂਗਰਸੀ ਆਗੂਆਂ ਵਲੋਂ ਕੁਲਦੀਪ ਸਿੰਘ ਵੈਦ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਨੋਹਰ ਸਿੰਘ ਗਿੱਲ, ਰਣਜੋਧ ਸਿੰਘ, ਬੀਬੀ ਹਰਵਿੰਦਰ ਕੌਰ, ਗੁਰਦੀਪ ਬੁਲਾਰਾ,  ਤਨਵੀਰ ਸਿੰਘ ਰਣੀਆ, ਦੀਪਾ ਮਨਸੂਰਾ, ਗੁਰ ਥਰੀਕੇ, ਮਾਸਟਰ ਕਮਿੱਕਰ ਸਿੰਘ, ਸੈਰੀ ਰਿਆੜ, ਜਤਿੰਦਰ ਸਿੰਘ, ਹਰਮਨ ਦੀਪ ਸਿੰਘ, ਲਾਲੀ ਮਾਨ, ਕਮਲਜੀਤ ਸਿੰਘ, ਪਰਮਜੀਤ ਸਿੰਘ, ਮੋਹਨ ਲਾਲ, ਗੁਰਦੀਪ ਲਿੱਟ, ਹਰਮਨਦੀਪ ਕੌਰ, ਰਾਹੁਲ ਡੁਲਗਚ, ਖਾਮਿਦ ਅਲੀ ਆਦਿ ਵੱਡੀ ਗਿਣਤੀ ਕਾਂਗਰਸੀ ਆਗੂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>