ਫ਼ਤਹਿਗੜ੍ਹ ਸਾਹਿਬ – ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਸ਼ਹੀਦੀ ਕਾਨਫਰੰਸ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਵੱਖ-ਵੱਖ ਵਰਗਾਂ ਅਤੇ ਪੰਜਾਬ ਨਿਵਾਸੀਆਂ ਨੇ ਉਤਸ਼ਾਹਜਨਕ ਸ਼ਮੂਲੀਅਤ ਕੀਤੀ, ਉਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਦੀਵਾਨਾ ਰਾਹੀ ਸਾਹਿਬਜ਼ਾਦਿਆ ਦੀ ਸ਼ਹੀਦੀ ਤੇ ਉਸ ਸਮੇਂ ਦੇ ਬਹੁਤ ਹੀ ਗੰਭੀਰ ਸਮੇਂ ਵੱਲ ਇਕੱਠ ਦੀ ਇਕਾਗਰਤਾ ਨੂੰ ਕਾਇਮ ਕਰਦੇ ਹੋਏ ਬਹੁਤ ਹੀ ਸੁਚੱਜੇ ਢੰਗ ਨਾਲ ਗੁਰਬਾਣੀ ਅਤੇ ਕੀਰਤਨ ਰਾਹੀ ਸਾਹਿਬਜ਼ਾਦਿਆ ਦੇ ਚਰਨਾਂ ਅਤੇ ਸ਼ਹੀਦੀ ਵਿਚ ਜੋੜਦੇ ਹੋਏ ਸਮੁੱਚੇ ਖ਼ਾਲਸਾ ਪੰਥ ਨੂੰ ਉਹਨਾਂ ਪੂਰਨਿਆਂ ਉਤੇ ਚੱਲਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਦਾ ਸਮੂਹਿਕ ਤਾਕਤ ਨਾਲ ਟਾਕਰਾ ਕਰਨ ਦਾ ਸੰਦੇਸ਼ ਦਿੱਤਾ । ਇਸ ਇਕੱਠ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਜੀ ਨੇ ਵੀ ਆਪਣੀ ਤਕਰੀਰ ਨੂੰ ਧਾਰਮਿਕ ਅਤੇ ਸਮਾਜਿਕ ਤੌਰ ਤੇ ਛੋਹਦੇ ਹੋਏ ਸਮੁੱਚੀ ਸਿੱਖ ਕੌਮ ਅਤੇ ਹਾਜ਼ਰੀਨ ਇਕੱਠ ਨੂੰ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਟਾਕਰਾ ਕਰਨ ਲਈ ਅਤੇ ਆਪਣੀ ਵੋਟ ਸ਼ਕਤੀ ਰਾਹੀ ਇਹਨਾਂ ਜ਼ਾਲਮ ਤਾਕਤਾਂ ਦਾ ਅੰਤ ਕਰਨ ਦੀ ਅਪੀਲ ਕੀਤੀ। ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਜੋ ਅੱਜ ਤੋਂ ਸੈਕੜੇ ਸਾਲ ਪਹਿਲੇ ਉਸ ਸਮੇਂ ਦੇ ਜ਼ਾਬਰ ਹੁਕਮਰਾਨਾਂ ਨੇ ਨਿਰਦੋਸ਼ ਮਾਸੂਮ ਸਾਹਿਬਜ਼ਾਦਿਆਂ ਨਾਲ ਅਣਮਨੁੱਖੀ ਢੰਗਾਂ ਨਾਲ ਜੁਲਮ ਕਰਦੇ ਹੋਏ ਸ਼ਹੀਦ ਕਰਕੇ, ਗੁਰੂ ਸਾਹਿਬਾਨ ਦੁਆਰਾ ਚਲਾਏ ਗਏ ਖ਼ਾਲਸਾ ਪੰਥ ਅਤੇ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਦੇ ਦੁੱਖਦਾਇਕ ਅਮਲ ਕੀਤੇ ਸਨ, ਲੇਕਿਨ ਉਹਨਾਂ ਮਾਸੂਮ ਮਹਾਨ ਜਿੰਦਾ ਨੇ ਸਮੇਂ ਦੇ ਜ਼ਾਬਰ ਹਾਕਮਾਂ ਅੱਗੇ ਈਨ ਨਾ ਮੰਨਦੇ ਹੋਏ ਧਰਮ, ਸੱਚ ਅਤੇ ਇਨਸਾਨੀਅਤ ਦੀ ਆਪਣੀਆ ਸ਼ਹਾਦਤਾਂ ਦੇ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਅਗਵਾਈ ਦਿੱਤੀ ਸੀ । ਅੱਜ ਵੀ ਸਮੇਂ ਦੇ ਦਿੱਲੀ ਦੇ ਹੁਕਮਰਾਨ ਅਤੇ ਉਹਨਾਂ ਦੇ ਭਾਈਵਾਲ ਬਣੇ ਬਾਦਲ ਦਲੀਏ ਸਿੱਖ ਕੌਮ ਅਤੇ ਪੰਜਾਬੀਆਂ ਉਤੇ ਜ਼ਬਰ-ਜੁਲਮ ਕਰ ਰਹੇ ਹਨ ਅਤੇ ਆਪਣੀ ਹਕੂਮਤੀ ਤਾਕਤ ਦੇ ਨਸ਼ੇ ਵਿਚ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਵਿਸਾਰ ਚੁੱਕੇ ਹਨ । ਅੱਜ ਦੇ ਮਹਾਨ ਸ਼ਹੀਦੀ ਦਿਹਾੜੇ ਤੇ ਇਸ ਪੰਥਕ ਸਟੇਜ ਤੋਂ ਪੰਜਾਬ ਦੇ ਸਮੁੱਚੇ ਨਿਵਾਸੀਆਂ ਅਤੇ ਉਚੇਚੇ ਤੌਰ ਤੇ ਸਿੱਖ ਕੌਮ ਨੂੰ ਇਹ ਪੁਰਜੋਰ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆ ਹਨ। ਅਜੋਕਾ ਸਮਾਂ ਮੀਡੀਏ, ਫੇਸਬੁੱਕ, ਸੋਸ਼ਲ ਸਾਈਟਾਂ ਦੀ ਬਦੌਲਤ ਸਮੁੱਚਾ ਸੰਸਾਰ ਇਕ ਪਿੰਡ ਬਣ ਚੁੱਕਿਆ ਹੈ ਅਤੇ ਅਸੀਂ ਅੱਜ ਆਪਣੀ ਹੱਕ-ਸੱਚ ਦੀ ਆਵਾਜ਼ ਨੂੰ ਇਹਨਾਂ ਸਾਧਨਾਂ ਰਾਹੀ ਮਿੰਟਾਂ-ਸੈਕਿੰਟਾਂ ਵਿਚ ਸੰਸਾਰ ਵਿਚ ਪਹੁੰਚਾ ਸਕਦੇ ਹਾਂ। ਇਸ ਲਈ ਹਰ ਨੌਜ਼ਵਾਨ ਜੋ ਪੰਜਾਬ ਸੂਬੇ ਵਿਚ ਸਾਫ਼-ਸੁਥਰਾਂ, ਰਿਸ਼ਵਤ ਤੋ ਰਹਿਤ, ਇਨਸਾਫ਼ ਪਸੰਦ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ‘ਹਲੀਮੀ ਰਾਜ’ ਤੇ ਅਧਾਰਿਤ ਨਿਜਾਮ ਚਾਹੁੰਦੇ ਹਨ, ਉਹ ਅੱਜ ਇਸ ਇਕੱਠ ਵਿਚ ਇਹ ਪ੍ਰਣ ਕਰਕੇ ਜਾਣ ਕਿ ਆਉਣ ਵਾਲੀਆ ਚੋਣਾਂ ਵਿਚ ਅਸੀਂ ਖ਼ਾਲਸਾ ਪੰਥ ਦੀ ਸਰਕਾਰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਾਡੇ ਨਾਲ ਚੋਣ ਸਮਝੌਤਾ ਕਰਕੇ ਚੋਣ ਲੜਨ ਵਾਲੀਆਂ ਕੌਮੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰ ਪੱਖੋਂ ਸਹਿਯੋਗ ਕਰਕੇ ਸਿਆਸੀ ਤਾਕਤ ਵਿਚ ਲਿਆਵਾਂਗੇ ਅਤੇ ਇੱਥੇ ਸਰਕਾਰ-ਏ-ਖ਼ਾਲਸਾ ਕਾਇਮ ਕਰਾਂਗੇ ।
ਸ. ਮਾਨ ਨੇ ਸੈਂਟਰ ਦੀ ਹਕੂਮਤ ਤੇ ਬੈਠੇ ਮੁਤੱਸਵੀ ਹੁਕਮਰਾਨਾਂ ਵਲੋਂ ਕੀਤੇ ਜਾਣ ਵਾਲੇ ਇਥੋਂ ਦੇ ਨਿਵਾਸੀਆਂ ਵਿਰੋਧੀ ਫੈਸਲੇ ਜਿਵੇ ਬਿਨ੍ਹਾਂ ਕਿਸੇ ਅਗਾਓ ਪ੍ਰਬੰਧ ਦੇ ਨੋਟ ਬੰਦੀ ਕਰਕੇ ਸਮੁੱਚੀ ਆਰਥਿਕਤਾ ਨੂੰ ਸੱਟ ਮਾਰੀ ਗਈ ਹੈ ਅਤੇ ਸਮੁੱਚੇ ਵਪਾਰ, ਦੁਕਾਨਦਾਰਾਂ, ਜਿੰਮੀਦਾਰਾਂ, ਮਜ਼ਦੂਰਾਂ, ਮੁਲਾਜ਼ਮਾਂ ਆਦਿ ਸਭਨਾਂ ਦੀ ਜਿੰਦਗੀ ਅਸਤ-ਵਿਅਸਤ ਕਰ ਦਿੱਤੀ ਹੈ, ਅਜਿਹੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਹੁਕਮਰਾਨ ਮੰਦਭਾਵਨਾ ਅਧੀਨ ਘੱਟ ਗਿਣਤੀ ਕੌਮਾਂ ਉਤੇ ਹਿੰਦੂਤਵ ਪ੍ਰੋਗਰਾਮਾਂ ਨੂੰ ਠੋਸ ਰਹੇ ਹਨ। ਜਿਵੇ ਹੁਣੇ ਹੀ ਸੁਪਰੀਮ ਕੋਰਟ ਨੇ ਸਿਨਮਿਆ ਵਿਚ ਫਿਲਮ ਚੱਲਣ ਤੋਂ ਪਹਿਲੇ ਫਿਲਮ ਦੇਖਣ ਵਾਲਿਆਂ ਨੂੰ ਜਨ-ਗਨ-ਮਨ ਦਾ ਖੜੇ ਹੋ ਕੇ ਗਾਇਨ ਕਰਨ ਦੇ ਹੁਕਮ ਕੀਤੇ ਹਨ, ਵਿਦਿਆਰਥੀਆਂ ਦੀਆਂ ਕਿਤਾਬਾਂ ਵਿਚ ਹਿੰਦੂਤਵ ਸਿਲੇਬਸ ਦਿੱਤੇ ਜਾ ਰਹੇ ਹਨ, ਫ਼ੌਜ ਵਿਚ ਵੀ ਹਿੰਦੂਤਵ ਸੋਚ ਨੂੰ ਠੋਸਿਆ ਜਾ ਰਿਹਾ ਹੈ, ਇਹ ਸਭ ਅਮਲ ਤਾਨਾਸ਼ਾਹੀ ਵਾਲੇ ਹਨ ਜਿਨ੍ਹਾਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਕਿਉਂਕਿ ਸਾਡਾ ਕੌਮੀ ਗਾਇਨ ‘ਦੇਹਿ ਸਿਵਾ ਬਰਿ ਮੋਹਿ ਇਹੈ’ ਹੈ । ਇਸ ਲਈ ਅਸੀਂ ਅਜਿਹੇ ਕਿਸੇ ਵੀ ਹਿੰਦੂਤਵ ਪ੍ਰੋਗਰਾਮ ਨੂੰ ਨਹੀਂ ਮੰਨਾਂਗੇ। ਬਲਕਿ ਗੁਰੂ ਸਾਹਿਬਾਨ ਵੱਲੋਂ ਪਾਏ ਗਏ ਮਨੁੱਖਤਾ ਪੱਖੀ ਪੂਰਨਿਆਂ ਤੇ ਪਹਿਰਾ ਦਿੰਦੇ ਹੋਏ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਮਕਸਦ ਉਤੇ ਚੱਲਦੇ ਹੋਏ ਸਮੁੱਚੀ ਮਨੁੁੱਖਤਾ ਦੀ ਬਿਨ੍ਹਾਂ ਕਿਸੇ ਭੇਦ-ਭਾਵ ਤੋ ਜਿਥੇ ਸੇਵਾ ਕਰਨ ਵਿਚ ਵਿਸਵਾਸ ਰੱਖਦੇ ਹਨ, ਉਥੇ ਬਰਾਬਰਤਾ ਦੇ ਆਧਾਰ ਤੇ ਹੀ ਆਪਣੇ ਬਣਨ ਵਾਲੇ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਬਾਦਸ਼ਾਹੀ ਜੋ ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚੀਨ ਅਤੇ ਹਿੰਦੂ ਭਾਰਤ ਦੀ ਤ੍ਰਿਕੋਣ ਦੇ ਵਿਚਕਾਰ ਹੋਵੇਗਾ, ਉਸ ਵਿਚ ਆਪਣੀ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਕੇ ਗੁਰੂ ਸਾਹਿਬਾਨ ਜੀ ਦੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਲਈ ਬਚਨਬੰਧ ਹਾਂ। ਇਹ ਅਜਿਹਾ ਸਟੇਟ ਹੋਵੇਗਾ ਜਿਥੇ ਹਰ ਕੌਮ, ਧਰਮ, ਫਿਰਕਾਂ, ਮਜ਼੍ਹਬ ਆਦਿ ਸਭ ਬਿਨ੍ਹਾਂ ਕਿਸੇ ਦੇ ਡਰ-ਭੈ ਤੋ ਆਪੋ-ਆਪਣੀ ਜਿੰਦਗੀ ਅਮਨ-ਚੈਨ ਤੇ ਜਮਹੂਰੀਅਤ ਢੰਗਾਂ ਰਾਹੀ ਜਿਊਦੇ ਹੋਏ ਅੱਗੇ ਵੱਧ ਸਕਣਗੇ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨਗੇ। ਸ. ਮਾਨ ਨੇ ਫ਼ਰਾਂਸ, ਜਰਮਨ ਤੇ ਤੁਰਕੀ ਵਿਚ ਹੋਈਆਂ ਦਹਿਸ਼ਤਵਾਦੀ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਨੇ ਦੁਬੱਈ ਵਿਚ 10 ਪੰਜਾਬੀਆ ਨੂੰ ਫ਼ਾਂਸੀ ਦੇ ਕੀਤੇ ਗਏ ਹੁਕਮਾਂ ਨੂੰ ਰੱਦ ਕਰਵਾਉਣ ਲਈ ਮੋਦੀ ਹਕੂਮਤ ਵੱਲੋਂ ਕੋਈ ਵੀ ਅਮਲ ਨਾ ਹੋਣ ਉਤੇ ਗਹਿਰੀ ਚਿੰਤਾ ਪ੍ਰਗਟਾਉਦੇ ਹੋਏ ਕਿਹਾ ਕਿ ਜੋ ਹੁਕਮਰਾਨ ਆਪਣੇ ਨਾਗਰਿਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨ ਦੇ ਸਮਰੱਥ ਨਹੀਂ, ਉਹਨਾਂ ਨੂੰ ਹਕੂਮਤ ਉਤੇ ਬੈਠਣ ਦਾ ਕੋਈ ਹੱਕ ਨਹੀਂ । ਉਹਨਾਂ ਦੁਬੱਈ ਹਕੂਮਤ ਨੂੰ ਪੰਜਾਬੀਆਂ ਤੇ ਸਿੱਖਾਂ ਵੱਲੋਂ ਉਪਰੋਕਤ ਦਸਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ। ਮੈਰਿਜ ਪੈਲਸਾਂ ਵਿਚ ਹਥਿਆਰਾਂ ਅਤੇ ਅਸ਼ਲੀਲ ਗਾਣਿਆਂ ਉਤੇ ਕਾਨੂੰਨੀ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਸਮਿਆਂ ਤੇ ਸਾਨੂੰ ਆਪਣੇ ਵਿਰਸੇ ਅਤੇ ਵਿਰਾਸਤ ਕਦਰਾਂ-ਕੀਮਤਾਂ ਨੂੰ ਵੀ ਸਾਹਮਣੇ ਰੱਖਣਾ ਪਵੇਗਾ ਅਤੇ ਅਜਿਹੇ ਖੁਸ਼ੀ ਦੇ ਮੌਕਿਆ ਸਮੇਂ ਵੀ ਕੁਝ ਨਿਯਮਾਂ ਵਿਚ ਬੱਝਕੇ ਰਹਿਣਾ ਪਵੇਗਾ। ਸ. ਮਾਨ ਨੇ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਵਿਚ ਹੋ ਰਹੇ ਵੱਡੇ ਪੱਧਰ ਦੀਆਂ ਬੇਨਿਯਮੀਆਂ ਜਿਵੇ ਧਾਰਮਿਕ ਖਾਤੇ ਵਿਚੋਂ ਅਧਿਕਾਰੀਆ ਵੱਲੋ ਪੈਟਰੋਲ, ਡੀਜਲ ਪਵਾਉਣਾ, ਲੰਗਰ ਵਿਚੋ ਘਰਾਂ ਲਈ ਰਸਦ ਮੰਗਵਾਉਣੀ, ਐਸ.ਜੀ.ਪੀ.ਸੀ. ਦੀਆਂ ਜ਼ਾਇਦਾਦਾਂ ਉਤੇ ਸਿਆਸਤਦਾਨਾਂ ਦੇ ਕਬਜੇ ਕਰਵਾਉਣੇ ਅਤੇ ਘਰਾਂ ਵਿਚ ਐਸ.ਜੀ.ਪੀ.ਸੀ. ਦੇ ਸੇਵਾਦਾਰਾਂ ਤੋ ਕੰਮ ਕਰਵਾਉਣ ਦੇ ਅਮਲਾਂ ਨੂੰ ਤੁਰੰਤ ਬੰਦ ਕਰਵਾਉਣ ਦੀ ਜੋਰਦਾਰ ਪੈਰਵੀ ਕੀਤੀ ਅਤੇ ਸ਼ ਬੂਟਾ ਸਿੰਘ ਗੁਰਥਲੀ ਮੀਤ ਪ੍ਰਧਾਨ ਐਸ.ਜੀ.ਪੀ.ਸੀ. ਦੇ ਉਦਮਾਂ ਦੀ ਪ੍ਰਸੰਸਾ ਕੀਤੀ । ਅੱਜ ਦੇ ਮਤਿਆਂ ਵਿਚ ਰੰਘਰੇਟਿਆ ਅਤੇ ਪੱਛੜੇ ਵਰਗਾਂ ਦੇ ਕਰਜਿਆਂ ਉਤੇ ਉਸੇ ਤਰ੍ਹਾਂ ਲੀਕ ਮਾਰਨ ਦਾ ਬਚਨ ਕੀਤਾ, ਜਿਵੇ ਮੋਦੀ ਨੇ ਉਦਯੋਗਪਤੀਆਂ ਦੇ ਸਮੁੱਚੇ ਕਰਜੇ ਮੁਆਫ਼ ਕਰ ਦਿੱਤੇ ਹਨ। ਬੇਜ਼ਮੀਨਿਆਂ ਨੂੰ ਜ਼ਮੀਨਾਂ ਅਲਾਟ ਕਰਨ, ਹਰ ਨਾਗਰਿਕ ਨੂੰ ਮੁਫ਼ਤ ਵਿਦਿਆ ਅਤੇ ਹਰ ਤਰ੍ਹਾਂ ਦੀ ਮੁਫ਼ਤ ਸਿਹਤ ਸਹੂਲਤ ਪ੍ਰਦਾਨ ਕਰਨ, ਰਿਸ਼ਵਤਖੋਰੀ ਤੇ ਬੇਰੁਜ਼ਗਾਰੀ ਵਰਗੀਆਂ ਲਾਹਨਤਾਂ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ, ਸਰਹੱਦ ਉਤੇ ਕੰਡਿਆਲੀ ਤਾਰ ਦੀ ਰੋਕ ਖ਼ਤਮ ਕਰਨ, ਨਸ਼ੀਲੀਆਂ ਵਸਤਾਂ ਦਾ ਕਰੋਬਾਰ ਕਰਨ ਵਾਲੇ ਅਤੇ ਅਪਰਾਧਿਕ ਕਾਰਵਾਈਆ ਕਰਨ ਵਾਲੇ ਗੈਗਸਟਰਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ, ਫ਼ਸਲਾਂ ਅਤੇ ਵਪਾਰਕ ਵਸਤਾਂ ਦੀ ਖਰੀਦੋ-ਫਰੋਖਤ ਲਈ ਕੌਮਾਂਤਰੀ ਮੰਡੀਕਰਨ ਦਾ ਪ੍ਰਬੰਧ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਤੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ, ਸੜਕਾਂ, ਨਾਲੀਆਂ ਅਤੇ ਗਲੀਆਂ ਤੇ ਸੀਵਰੇਜ ਦਾ ਸਮੁੱਚੇ ਪੰਜਾਬ ਵਿਚ ਕੌਮਾਂਤਰੀ ਪੱਧਰ ਦਾ ਪ੍ਰਬੰਧ ਕਰਨ, ਟ੍ਰਾਸਪੋਰਟਰਾਂ ਦੀ ਇਕਸਾਰ ਨੀਤੀ ਬਣਾਉਣ, ਛੋਟੇ ਕਾਰਖਾਨੇਦਾਰਾਂ ਤੇ ਦੁਕਾਨਦਾਰਾਂ ਨੂੰ ਬੈਕਾਂ ਰਾਹੀ ਆਪਣੇ ਕਾਰੋਬਾਰ ਵਧਾਉਣ ਲਈ ਹਰ ਤਰ੍ਹਾਂ ਮਦਦ ਕਰਨ, ਮੁਲਾਜ਼ਮ ਅਤੇ ਮਜ਼ਦੂਰ ਵਰਗ ਦੀ ਬਿਹਤਰੀ ਲਈ ਅਸਰਦਾਇਕ ਯੋਜਨਾਵਾਂ ਤੇ ਅਮਲ ਕਰਨ ਅਤੇ ਹਰ ਪੜ੍ਹਨ ਵਾਲੇ ਵਿਦਿਆਰਥੀ ਲਈ 12ਵੀਂ ਤੋਂ ਬਾਅਦ 2 ਸਾਲ ਦੀ ਮਿਲਟਰੀ ਟ੍ਰੇਨਿੰਗ ਤੇ ਸਰਵਿਸ ਜ਼ਰੂਰੀ ਕਰਨ ਦੇ ਮਤੇ ਪਾਸ ਕੀਤੇ ਗਏ ।
ਅੱਜ ਦੀ ਕਾਨਫਰੰਸ ਵਿਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਸ. ਸੁਰਜੀਤ ਸਿੰਘ ਕਾਲਾਬੂਲਾ (ਪੰਜੇ ਜਰਨਲ ਸਕੱਤਰ), ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਬੀਬੀ ਪ੍ਰੀਤਮ ਕੌਰ, ਬਾਬਾ ਪ੍ਰਦੀਪ ਸਿੰਘ ਚਾਦਪੁਰਾ, ਪਰਮਜੀਤ ਸਿੰਘ ਸਹੋਲੀ, ਬੂਟਾ ਸਿੰਘ ਰਣਸੀਹ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਸ਼ ਰੇਸਮ ਸਿੰਘ ਅਮਰੀਕਾ, ਸ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਰਣਜੀਤ ਸਿੰਘ ਚੀਮਾਂ ਮੁੱਖ ਦਫ਼ਤਰ ਸਕੱਤਰ, ਸ. ਜਸਪਾਲ ਸਿੰਘ ਮੰਗਲ ਜੰਮੂ, ਸ ਗੁਰਦੇਵ ਸਿੰਘ ਜੰਮੂ, ਸ. ਸੰਸਾਰ ਸਿੰਘ ਦਿੱਲੀ, ਸ. ਹਰਭਜਨ ਸਿੰਘ ਕਸ਼ਮੀਰੀ, ਐਡਵੋਕੇਟ ਅਮਰ ਸਿੰਘ ਚਾਹਲ, ਸ੍ਰੀ ਕ੍ਰਿਸ਼ਨ ਚੰਦਰ ਅਹੂਜਾ, ਅਵਤਾਰ ਸਿੰਘ ਖੱਖ, ਸ. ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਵਿਰਕ ਹਰਿਆਣਾ, ਸ. ਸਿੰਗਾਰਾ ਸਿੰਘ ਬਡਲਾ, ਸ. ਧਰਮ ਸਿੰਘ ਕਲੌੜ, ਗੁਰਜੰਟ ਸਿੰਘ ਕੱਟੂ, ਸ਼ ਹਰਬੀਰ ਸਿੰਘ ਸੰਧੂ, ਸ. ਜਰਨੈਲ ਸਿੰਘ ਸਖੀਰਾ, ਸ਼ ਅਮਰੀਕ ਸਿੰਘ ਨੰਗਲ, ਸ. ਰਣਜੀਤ ਸਿੰਘ ਸੰਘੇੜਾ, ਹਰਪਾਲ ਸਿੰਘ ਕੁੱਸਾ, ਤਰਲੋਕ ਸਿੰਘ ਡੱਲਾ, ਮਨਜੀਤ ਸਿੰਘ ਮੱਲ੍ਹਾ, ਗੁਰਨੈਬ ਸਿੰਘ ਰਾਮਪੁਰਾ, ਕਰਮ ਸਿੰਘ ਭੋਈਆ, ਪਰਮਿੰਦਰ ਸਿੰਘ ਬਾਲਿਆਵਾਲੀ, ਇਕਬਾਲ ਸਿੰਘ ਬਰੀਵਾਲਾ, ਸੁਰਜੀਤ ਸਿੰਘ ਅਰਾਈਆਵਾਲਾ, ਸਰੂਪ ਸਿੰਘ ਸੰਧਾ, ਰਣਜੀਤ ਸਿੰਘ ਸੰਤੋਖਗੜ੍ਹ, ਫੌਜਾ ਸਿੰਘ ਧਨੋਰੀ, ਕੁਲਦੀਪ ਸਿੰਘ ਭਾਗੋਵਾਲ, ਗੋਪਾਲ ਸਿੰਘ ਝਾੜੋ, ਗੁਰਬਿੰਦਰ ਸਿੰਘ ਜੌਲੀ, ਗੁਰਬਚਨ ਸਿੰਘ ਪਵਾਰ, ਬਲਦੇਵ ਸਿੰਘ ਗਗੜਾ, ਸੂਬੇਦਾਰ ਮੇਜਰ ਸਿੰਘ, ਗੁਰਮੀਤ ਸਿੰਘ ਮਾਨ, ਹਰਬੰਸ ਸਿੰਘ ਪੈਲੀ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਨਰਿੰਦਰ ਸਿੰਘ ਖੁਸਰੋਪੁਰ, ਬਲਵਿੰਦਰ ਸਿੰਘ ਮੰਡੇਰ, ਰਜਿੰਦਰ ਸਿੰਘ ਜਵਾਹਰਕੇ, ਰਜਿੰਦਰ ਸਿੰਘ ਛੰਨਾ, ਜਸਵੰਤ ਸਿੰਘ ਚੀਮਾਂ, ਬਲਰਾਜ ਸਿੰਘ ਖ਼ਾਲਸਾ, ਰਜਿੰਦਰ ਸਿੰਘ ਫ਼ੌਜੀ, ਬਲਕਾਰ ਸਿੰਘ ਭੁੱਲਰ, ਦੀਦਾਰ ਸਿੰਘ ਰਾਣੋ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਗੁਰਜੋਤ ਸਿੰਘ ਕੈਨੇਡਾ, ਪੱਪਲਪ੍ਰੀਤ ਸਿੰਘ, ਮਨਬੀਰ ਸਿੰਘ ਗਰੇਵਾਲ, ਰਣਦੇਵ ਸਿੰਘ ਦੇਬੀ, ਰਾਜੀਵ ਵਿਜਨ, ਕੁਲਦੀਪ ਸਿੰਘ ਦੁਭਾਲੀ, ਪਵਨਪ੍ਰੀਤ ਸਿੰਘ ਢੋਲੇਵਾਲ, ਸੁਖਦੇਵ ਸਿੰਘ ਗੱਗੜਵਾਲ, ਲਲਿਤ ਮੋਹਨ ਸਿੰਘ, ਲੱਖਾ ਮਹੇਸ਼ਪੁਰੀਆ ਆਦਿ ਹਾਜ਼ਰ ਸਨ ।