ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੋਨਪਰਨਾਸ ਨਾਂ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਉਪਰ ਸਕੇਟਿੰਗ ਕਰਨ ਵਾਸਤੇ ਆਈਸ ਸਕੇਟ ਬਣਾਈ ਜਾ ਰਹੀ ਹੈ। ਇਸ ਦੇ ਦਸ ਦਸ ਮੀਟਰ ਦੇ ਦੋ ਟਰੈਕਾਂ ਉਪਰ ਦੋ ਸਾਲ ਤੋਂ ਉਪਰ ਤੱਕ ਦੇ ਬੱਚੇ ਸਕੇਟਿੰਗ ਕਰ ਸਕਣਗੇ। ਜਿਸ ਦੀ ਸਾਢੇ ਨੌਂ ਐਰੋ ਤੋਂ ਲੈ ਕੇ ਪੰਦਰਾਂ ਐਰੋ ਤੱਕ ਦੀ ਟਿੱਕਟ ਰੱਖੀ ਹੋਈ ਹੈ। ਇਹ ਵੀ ਦੱਸਣ ਯੋਗ ਹੈ ਕਿ ਇਸ 59 ਮੰਜ਼ਲਾਂ ਵਾਲੀ 210 ਮੀਟਰ ਉਚੀ ਬਿਲਡਿੰਗ ਤੋਂ ਸਾਫ ਦਿਨ ਵਿੱਚ 40 ਕਿ.ਮੀ. ਦੀ ਦੂਰੀ ਤੱਕ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ।
ਪੈੇਰਿਸ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਤੇ ਬਣ ਰਹੀ ਆਈਸ ਸਕੇਟ
This entry was posted in ਭਾਰਤ.