ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਮਲਟੀਮੀਡੀਆ ਸਿੱਖ ਮਿਊਜ਼ੀਅਮ ਸੰਗਤਾਂ ਨੂੰ ਸਮਰਪਿਤ

ਮਲਟੀਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕਰਦੇ ਹੋਏ ਬਾਬਾ ਸੇਵਾ ਸਿੰਘ ਅਤੇ ਸੁਰਿੰਦਰ ਸਿੰਘ ਕੰਧਾਰੀ ਅਤੇ ਸਿੱਖ ਸੰਗਤਾਂ ।

ਦੁਬਈ : ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ  ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਮਲਟੀਮੀਡੀਆ ਸਿੱਖ ਮਿਊਜ਼ੀਅਮ ਟੱਚ ਸਕਰੀਨ ਤੇ ਚੱਲਣ ਵਾਲਾ ਤਿਆਰ ਕੀਤਾ ਗਿਆ । ਇਹ ਆਧੁਨਿਕ ਤਕਨੀਕ ਵਾਲਾ ਅਜ਼ਾਇਬ ਘਰ ਬਣਾਉਣ ਦਾ ਮੁੱਖ ਮੰਤਵ ਆਪਣੇ ਸਿੱਖ ਧਰਮ ਦੀ ਜਾਣਕਾਰੀ ਪੰਜਾਬੀ ਅਤੇ ਅੰਗਰੇਜੀ ਵਿੱਚ ਦੇਣਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਆਪਣੇ ਧਰਮ ਬਾਰੇ ਜਾਣੂ ਹੋਣ । ਗੁਰਦੁਆਰਾ ਸਾਹਿਬ ਵਿਚ ਦਰਸ਼ਨ ਕਰਨ ਆਉਣ ਵਾਲੇ ਯਾਤਰੀ ਸਿੱਖ ਫਲਸਫੇ ਬਾਰੇ ਜਾਣੂ ਹੋ ਸਕਣ ।  ਇਸ ਦਾ ਉਦਘਾਟਨ ਕਰਨ ਲਈ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਉਚੇਚੇ ਤੌਰ ਤੇ ਪੁੱਜੇ ਹੋਏ ਸਨ ।  ਬਾਬਾ ਸੇਵਾ ਸਿੰਘ ਜੀ  ਵਾਤਾਵਰਨ ਅਤੇ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡੇ ਕਾਰਜ਼ ਕਰ ਰਹੇ ਹਨ । ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਮਲਟੀਮੀਡੀਆ ਸਿੱਖ ਮਿਊਜ਼ਅੀਮ ਸਵ. ਡਾ. ਰਘਬੀਰ ਸਿੰਘ ਬੈਂਸ ਕਨੇਡਾ ਵਾਲਿਆਂ ਵੱਲੋ ਤਿਆਰ ਕੀਤਾ ਗਿਆ ਹੈ । ਉਹਨਾਂ ਨੇ ਪਹਿਲਾਂ ਮਿੂੳਜ਼ੀਅਮ 2004 ਵਿੱਚ ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਪਾ.2 ਖਡੂਰ ਸਾਹਿਬ ਵਿਖੇ ਲਗਾਇਆ ਸੀ । ਉਹਨਾਂ ਨੇ ਕਿਹਾ ਕਿ ਸੰਗਤਾਂ ਇਸ ਭਰਪੂਰ ਲਾਹਾ ਲੈਣ । ਉਹਨਾਂ ਕਿਹਾ ਇਸ ਵਿੱਚ ਸਿੱਖ ਇਤਿਹਾਸ, ਰਹਿਤ ਮਰਿਯਾਦਾ, ਸਾਰੇ ਸਿੱਖ ਸ਼ਹੀਦਾਂ ਦਾ ਜੀਵਨ, 31 ਰਾਗਾਂ ਦਾ ਗਾਇਨ ਅਤੇ ਵਿਆਖਿਆ, ਸਿੱਖ ਇਤਿਹਾਸਕ ਤਾਰੀਖਾਂ, ਬੱਚਿਆਂ ਲਈ ਬਹੁਤ ਕੁਝ ਸਿੱਖਣ ਯੌਗ ਹੈ । ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਨੂੰ ਪੰਜ ਸਾਲ ਪੂਰੇ ਹੋਣ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਸਮੇਤ ਸਮੂਹ ਪ੍ਰਬੰਧਕਾ ਨੂੰ ਵਧਾਈ ਦਿੱਤੀ ।

ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਗੁਰੁਦਆਰਾ ਸਾਹਿਬ ਨੂੰ ਬਣੇ ਹੋਏ ਪੂਰੇ ਪੰਜ ਸਾਲ ਹੋ ਗਏ ਹਨ । ਉਹਨਾਂ ਕਿਹਾ ਅਸੀਂ ਬਾਬਾ ਜੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਮਿਊਜ਼ੀਅਮ ਲਗਾਉਣ ਵਿੱਚ ਸਾਡਾ ਬਹੁਤ ਸਹਿਯੋਗ ਕੀਤਾ ਹੈ । ਇਸ ਮੌਕੇ ‘ਤੇ ਆਈਆਂ ਸੰਗਤਾਂ ਦਾ ਕੰਧਾਰੀ ਵੱਲੋਂ ਧੰਨਵਾਦ ਕੀਤਾ ਗਿਆ । ਅਖੀਰ ਵਿੱਚ ਬਾਬਾ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ ।

ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟਰੀ ਤੇਜਿੰਦਰਪਾਲ ਸਿੰਘ, ਐਸ.ਪੀ. ਸਿੰਘ, ਮਾਝਾ ਟਰਾਪੋਰਟ ਦੇ ਮਾਲਕ ਸੁਖਦੇਵ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।

 

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>