ਐਲ ਸੀ ਈ ਟੀ ‘ਚ ਪਲੇਸਮੈਂਟ ਡਰਾਈਵ ਦੌਰਾਨ 8 ਵਿਦਿਆਰਥੀਆਂ ਦੀ 2.5 ਲੱਖ ਦੇ ਪੈਕੇਜ ਤੇ ਹੋਈ ਚੋਣ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ  ਮਸ਼ਹੂਰ ਸਾਈਕਲ ਕੰਪਨੀ ਐੱਸ ਕੇ ਬਾਈਕਸ ਵੱਲੋਂ ਇੰਜੀਨੀਅਰਿੰਗ ਦੇ ਮਕੈਨੀਕਲ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਚੁਣੇ ਗਏ ਉਮੀਦਵਾਰਾਂ ਨੂੰ ਪਹਿਲਾਂ ਛੇ ਮਹੀਨੇ ਟਰੇਨਿੰਗ ਦਿਤੀ ਜਾਵੇਗੀ ਜਿਸ ਦੌਰਾਨ ਉਨ੍ਹਾਂ ਨੂੰ ਸਟਾਈ ਫੰਡ ਵੀ ਦਿਤਾ ਜਾਵੇਗਾ। ਟਰੇਨਿੰਗ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ 2.5  ਲੱਖ ਦੇ ਪੈਕੇਜ ਤੇ ਜੁਆਇਨ ਕਰਵਾਇਆ ਜਾਵੇਗਾ। ਇਸ ਪਲੇਸਮੈਂਟ ਡਰਾਈਵ ਵਿਚ  ਕੁੱਲ 43 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ । ਜਿਨ੍ਹਾਂ ਵਿਚੋਂ  ਸਤਾਰਾਂ  ਉਮੀਦਵਾਰਾਂ  ਨੂੰ ਸ਼ਾਰਟ ਲਿਸਟ ਕੀਤਾ ਗਿਆ, ਜਿਨ੍ਹਾਂ ਵਿਚੋਂ ਅੱਠ ਇੰਜੀਨੀਅਰਾਂ ਨੂੰ 2.5  ਲੱਖ ਦੇ ਪੈਕੇਜ ਅਤੇ ਹੋਰ ਸੁਵਿਧਾਵਾਂ ਨਾਲ ਚੁਣਿਆ  ਗਿਆ।

ਇਸ ਤੋਂ ਕੰਪਨੀ ਦੇ ਐੱਚ ਆਰ ਮੈਨੇਜਰ ਰਾਹੁਲ ਪ੍ਰਕਾਸ਼ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੁੰਦੇ ਹੋਏ ਸਬੰਧਿਤ ਅਸਾਮੀਆਂ ਸਬੰਧੀ ਕਈ ਅਹਿਮ ਗੱਲਾਂ ਸਾਂਝੀਆਂ ਕਰਦੇ ਹੋਏ  ਪੀ ਪੀ ਟੀ ਰਾਹੀਂ ਕੰਪਨੀ ਦੇ ਮਨੋਰਥ, ਸਬੰਧਿਤ ਨੌਕਰੀ ਦੇ ਕਾਰਜ ਅਤੇ ਕੰਪਨੀ ਦੇ ਭਵਿਖ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਨਾ ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ, ਗਰੁੱਪ ਚਰਚਾ, ਟੈਲੀਫ਼ੋਨ ਇੰਟਰਵਿਊ ਅਤੇ ਨਿੱਜੀ ਇੰਟਰਵਿਊ ਰਾਹੀਂ ਕੀਤੀ ਗਈ। ਨੌਕਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਐਲ ਸੀ ਈ ਟੀ ਦੇ ਪਲੇਸਮੈਂਟ ਹੈ¤ਡ ਪ੍ਰਤੀਕ ਕਾਲੀਆ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ।

ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਚੁਣੇ ਗਏ ਇੰਜੀਨੀਅਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਲ ਸੀ ਈ ਟੀ ਦਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇ ਨਾਲ ਨਾਲ ਵਧੀਆ ਨੌਕਰੀਆਂ ਤੇ ਲਗਵਾਉਣਾ ਵੀ ਹੈ। ਇਸੇ ਕਾਰਨ ਕੈਂਪਸ ਵਿਚ ਲਗਾਤਾਰ ਪਲੇਸਮੈਂਟ ਕਰਵਾਈ ਜਾਂਦੀ  ਹੈ ਅਤੇ ਛੇਤੀ ਹੀ ਇਕ ਹੋਰ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆਂ ਕਿ  ਪਿਛਲੇ ਸੈਸ਼ਨ ਵਿਚ ਵੀ ਕੌਮੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਨੇ ਕੈਂਪਸ ਵਿਚ ਸ਼ਿਰਕਤ ਕਰ ਕੇ ਵੱਡੇ ਪੱਧਰ ਤੇ ਪਲੇਸਮੈਂਟ ਕੀਤੀ । ਇਸ ਸਾਲ ਵੀ ਸਾਡਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੁੰਦੇ ਹੀ ਨੌਕਰੀਆਂ ਤੇ ਲਗਵਾਉਣਾ ਹੈ ਅਤੇ ਇਸ ਉਪਰਾਲੇ ਲਈ ਮੈਨੇਜਮੈਂਟ ਪੂਰੀ  ਤਰਾਂ ਲਾਮਬੰਦ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>