ਆਪ ਪਾਰਟੀ ਦੀ ਸਪੋਰਟ ‘ਤੇ ਵਿਦੇਸ਼ਾਂ ‘ਚੋਂ ਆਏ 965 ਸਿੱਖ, ਭਾਰਤ ਛੱਡਣ ਤੋਂ ਪਹਿਲਾਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਜੁਆਬ ਦੇ ਕੇ ਜਾਣ : ਮਾਨ

ਫ਼ਤਹਿਗੜ੍ਹ ਸਾਹਿਬ – ਜਿਸ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਵਗੈਰਾ ਨੇ ਲੱਖਾਂ ਦੀਆਂ ਰਿਸ਼ਵਤਾਂ ਲੈਕੇ ਪੰਜਾਬ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਬਣਾਏ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਤੇ ਸਿੱਖ ਬੀਬੀਆਂ ਨੂੰ ਟਿਕਟਾਂ ਦੇਣ ਦੇ ਲਾਲਚ ਵਿਚ ਉਲਝਾਕੇ ਸਾਡੀਆਂ ਬੀਬੀਆਂ ਤੇ ਪੰਜਾਬ ਦੀ ਇੱਜਤ-ਆਬਰੂ ਨਾਲ ਖਿਲਵਾੜ ਕਰਦੇ ਰਹੇ ਹਨ, ਉਸ ਆਮ ਆਦਮੀ ਪਾਰਟੀ ਦੀ ਸਿਆਸੀ ਤੇ ਮਾਲੀ ਮਦਦ ਲਈ ਬਾਹਰਲੇ ਮੁਲਕਾਂ ਤੋਂ 965 ਦੇ ਕਰੀਬ ਆਏ ਸਪੋਰਟਰਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਪੁੱਛਣਾ ਚਾਹੇਗੀ ਕਿ ਉਹਨਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ 965 ਧੀਆਂ-ਭੈਣਾਂ ਨਾਲ ਸ਼ਾਦੀਆਂ ਕਰਵਾਕੇ ਤੇ ਮੋਟਾ ਦਾਜ-ਦਹੇਜ ਵੀ ਲਿਆ ਅਤੇ ਪੰਜਾਬ ਤੇ ਸਿੱਖ ਕੌਮ ਨਾਲ ਰਿਸ਼ਤੇ ਨੂੰ ਜੋੜਿਆ। ਫਿਰ ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ ਨੂੰ ਮਲੀਆ-ਮੇਟ ਕਰਨ, ਈਸਟ ਇੰਡੀਆ ਕੰਪਨੀ ਅਤੇ ਮੁਗਲਾਂ ਦੀ ਤਰ੍ਹਾਂ ਹਮਲਾਵਰ ਬਣਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਲੁੱਟਣ ਆਈ ਆਮ ਆਦਮੀ ਪਾਰਟੀ ਅਤੇ ਉਸਦੇ ਉਮੀਦਵਾਰਾਂ ਦੀ ਜਿੱਤ ਲਈ ਇਥੇ ਆ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਹੋ ਜਿਹਾ ਇਖ਼ਲਾਕੀ ਤੇ ਸਮਾਜਿਕ ਸੰਦੇਸ਼ ਦੇਣਾ ਚਾਹੁੰਦੇ ਹੋ ? ਇਥੇ ਆਪਣੀ ਸਿੱਖੀ ਸਿਧਾਤਾਂ ਦਾ ਮਜਾਕ ਉਡਾਉਣ ਵਾਲੇ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਨੂੰ ਕਿਸ ਮਕਸਦ ਦੀ ਪ੍ਰਾਪਤੀ ਕਰਨ ਲਈ ਉਹਨਾਂ ਨੇ ਮਦਦ ਕੀਤੀ ਹੈ?

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਤੋਂ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਆ ਕੇ ਉਪਰੋਕਤ ਆਮ ਆਦਮੀ ਪਾਰਟੀ ਨੂੰ ਮਾਲੀ ਅਤੇ ਸਿਆਸੀ ਤੌਰ ਤੇ ਮਦਦ ਕਰਨ ਦਾ ਕੌਮਾਂਤਰੀ ਪੱਧਰ ਤੇ ਸਵਾਲ ਉਠਾਉਂਦੇ ਹੋਏ ਤੇ ਇਹਨਾਂ ਪੰਜਾਬੀਆਂ ਤੇ ਸਿੱਖਾਂ ਨੂੰ ਪੰਜਾਬੀਆਂ ਦੇ ਵਿਹੜੇ ਵਿਚ ਖੜ੍ਹਾ ਕਰਕੇ ਜੁਆਬ ਪ੍ਰਾਪਤ ਕਰਨ ਲਈ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਾਰੀ ਦੁਨੀਆਂ ਅਤੇ ਦਿੱਲੀ ਨਿਵਾਸੀਆਂ ਨੂੰ ਜਦੋਂ ਇਹ ਜਾਣਕਾਰੀ ਹੈ ਕਿ  ਕੇਜਰੀਵਾਲ ਨੇ ਬਣਾਉਟੀ ਸਿਧਾਂਤਾਂ ਤੇ ਸ਼ਰਾਫ਼ਤ ਦਾ ਮੁਖੌਟਾ ਪਹਿਨਿਆ ਹੋਇਆ ਹੈ। ਜਦੋਂ ਕਿ ਉਸਦਾ ਅੰਦਰਲਾ ਰੂਪ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਵਿਰਾਸਤ ਨੂੰ ਤਬਾਹ ਕਰਨ ਵਾਲਾ ਪੰਜਾਬ ਦੇ ਕੀਮਤੀ ਪਾਣੀਆਂ, ਦਰਿਆਵਾਂ ਅਤੇ ਨਦੀਆਂ ਦੇ ਪਾਣੀਆਂ ਨੂੰ ਲੁੱਟਣ ਵਾਲਾ ਅਤੇ ਆਰ. ਐਸ. ਐਸ. ਦੀ ਪੰਜਾਬ ਤੇ ਸਿੱਖ ਵਿਰੋਧੀ ਸੋਚ ਉਤੇ ਅਮਲ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਇਹ ਤਾਂ ਪੰਜਾਬੀਆਂ ਅਤੇ ਸਿੱਖ ਕੌਮ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੇਜਰੀਵਾਲ ਵੱਲੋਂ ਪ੍ਰਚਾਰ ਸਾਧਨਾਂ ਰਾਹੀ ਲੰਮੇ ਸਮੇਂ ਤੋਂ ਕਈ ਸਬਜ਼ਬਾਗ ਦਿਖਾਉਦਾ ਆ ਰਿਹਾ ਸੀ, ਉਸਦੇ ਪੰਜਾਬ ਦੇ ਸਿੱਖ ਵਿਰੋਧੀ ਕਰੂਪ ਚਿਹਰੇ ਨੂੰ ਵੋਟਾਂ ਪੈਣ ਤੋਂ ਪਹਿਲੇ ਪਹਿਚਾਣ ਲਿਆ ਸੀ। ਨਹੀਂ ਤਾਂ ਇਹ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਵੋਟਾਂ ਪ੍ਰਾਪਤ ਕਰਕੇ ਆਪਣੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਨਸੂਬੇ ਵਿਚ ਕਾਮਯਾਬ ਹੋ ਜਾਂਦਾ। ਵੋਟਾਂ ਦੇ ਰੁਝਾਣ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਬਹੁਤੇ ਪੰਜਾਬੀਆਂ ਤੇ ਸਿੱਖ ਕੌਮ ਨੇ ਕੇਜਰੀਵਾਲ ਵਰਗੇ ਮੰਦਭਾਵਨਾ ਭਰੀ ਸੋਚ ਦੇ ਮਾਲਕ ਦੀ ਅਸਲ ਤਸਵੀਰ ਨੂੰ ਵੇਖ ਲਿਆ ਸੀ। ਸ. ਗੁਰਲਾਲ ਸਿੰਘ ਨੇ ਪੰਜਾਬੀਆਂ ਅਤੇ ਸਿੱਖ ਕੌਮ ਸਾਹਮਣੇ  ਕੇਜਰੀਵਾਲ ਤੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਧੋਖੇ ਨੂੰ ਸਾਹਮਣੇ ਲਿਆਉਣ ਵਿਚ ਕੁਝ ਦੇਰੀ ਕਰ ਦਿੱਤੀ, ਵਰਨਾ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਜੋ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਕੁਝ ਫੀਸਦੀ ਵੋਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ ਜਾਪਦੀ ਹੈ, ਉਹ ਵੀ ਨਾ ਹੁੰਦੀ । ਇਸ ਉਪਰੰਤ ਵੀ ਬਾਹਰਲੇ ਮੁਲਕਾਂ ਵਿਚੋ ਆਏ 965 ਪੰਜਾਬੀ ਅਤੇ ਸਿੱਖ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਮਦਦ ਕੀਤੀ ਹੈ, ਉਹਨਾਂ ਦੇ ਵੀ ਜੀਵਨ ਉਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਵਿਚ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ। ਅਜਿਹੇ ਵਿਦੇਸ਼ੀ ਸਿੱਖਾਂ ਤੇ ਪੰਜਾਬੀਆਂ ਨੂੰ ਉਹ ਭਾਰਤ ਛੱਡਣ ਤੋਂ ਪਹਿਲੇ ਜੁਆਬ ਦੇ ਕੇ ਜਾਣ ਕਿ ਉਹਨਾਂ ਨੇ ਕਿਸ ਖੁਸ਼ੀ, ਕਿਸ ਦਲੀਲ ਅਤੇ ਕਿਸ ਸੋਚ ਅਧੀਨ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ? ਕਿਉਂਕਿ ਇਹਨਾਂ 965 ਸਿੱਖ ਤੇ ਪੰਜਾਬੀ, ਪੰਜਾਬ ਸੂਬੇ ਤੇ ਇਸਦੀ ਧਰਤੀ ਨਾਲ ਸੰਬੰਧਤ ਹਨ ਅਤੇ ਇਸ ਨੂੰ ਜੁਆਬਦੇਹ ਵੀ ਹਨ ।

ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਫੇਸਬੁੱਕ ਤੇ ਜਾਂ ਹੋਰ ਪ੍ਰਚਾਰ ਸਾਧਨਾਂ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੰਮੇ ਸਮੇਂ ਤੋ ਗੁੰਮਰਾਹ ਕਰਦੀ ਆ ਰਹੀ ਆਮ ਆਦਮੀ ਪਾਰਟੀ ਤੇ ਉਸਦੇ ਮੁੱਖੀ ਕੇਜਰੀਵਾਲ ਪੰਜਾਬੀਆਂ ਤੇ ਸਿੱਖ ਕੌਮ ਦੀ ਬਹੁਗਿਣਤੀ ਦੀ ਵੋਟ ਪ੍ਰਾਪਤ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਭਾਂਵੇ ਕਿ ਵਿਦਿਆਰਥੀ ਵਰਗ ਦੇ ਕੁਝ ਹਿੱਸੇ ਨੇ ਫੇਸਬੁੱਕ ਦੇ ਅਖੌਤੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ, ਦੂਰਅੰਦੇਸ਼ੀ ਵਾਲੀ ਗੱਲ ਨਾ ਕਰਕੇ ਸ੍ਰੀ ਕੇਜਰੀਵਾਲ ਅਤੇ ਉਹਨਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਬਜਰ ਗੁਸਤਾਖੀ ਕੀਤੀ ਹੈ। ਸ. ਮਾਨ ਨੇ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਬਾਹਰੋਂ ਆਏ ਆਮ ਆਦਮੀ ਪਾਰਟੀ ਦੇ 965 ਮਦਦਗਾਰਾਂ ਨੂੰ ਭਾਰਤ ਛੱਡਣ ਤੋਂ ਪਹਿਲੇ ਉਹਨਾਂ ਨੂੰ ਪੰਜਾਬੀਆਂ ਦੇ ਅਤੇ ਸਿੱਖ ਕੌਮ ਦੇ ਕਟਹਿਰੇ ਵਿਚ ਇਸ ਕੀਤੀ ਗਈ ਪੰਜਾਬ ਅਤੇ ਸਿੱਖ ਵਿਰੋਧੀ ਗੁਸਤਾਖੀ ਲਈ ਜਰੂਰ ਜੁਆਬ ਲੈਣ, ਤਾਂ ਕਿ ਅਜਿਹੇ ਮੁਤੱਸਵੀ ਅਤੇ ਆਰ. ਐਸ. ਐਸ ਦੀ ਸੋਚ ਤੇ ਚੱਲਣ ਵਾਲੇ  ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ, ਸਿੱਖ ਕੌਮ ਅਤੇ ਸਾਡੇ ਨੌਜ਼ਵਾਨ ਵਰਗ ਨੂੰ ਕੋਈ ਤਾਕਤ ਗੁੰਮਰਾਹ ਕਰਨ ਵਿਚ ਕਾਮਯਾਬ ਨਾ ਹੋ ਸਕੇ । ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਨਾ ਹੋ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>