ਮਨਜਿੰਦਰ ਸਿੰਘ ਸਿਰਸਾ ਪੰਜਾਬੀ ਬਾਗ਼ ਤੋਂ ਲੜਨਗੇ ਚੋਣ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਤਾਂ ਜੋ ਵਿਰੋਧੀਆਂ ਨੂੰ ਟੱਕਰ ਦਿੱਤੀ ਜਾ ਸਕੇ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮੁੱਖ ਸਲਾਹਕਾਰ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ – ਸ. ਮਨਜਿੰਦਰ ਸਿੰਘ ਸਿਰਸਾ ਨੇ ਵਾਰਡ -9 ਪੰਜਾਬੀ ਬਾਗ਼ ਤੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਵਾ ਦਿੱਤੇ ਹਨ।  ਇਸ ਮੌਕੇ ਸ. ਸਿਰਸਾ ਨੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਸੰਗਤਾਂ ਦੇ ਇੱਕ ਵੱਡੇ ਇਕੱਠ ਨਾਲ ਗੁਰਦੁਆਰਾ ਟਿਕਾਣਾ ਸਾਹਿਬ ਜਾ ਕੇ ਨਤਮਸਤਕ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ਿਰਵਾਰ ਲਿਆ ਤੇ ਅਰਦਾਸ ਕੀਤੀ।  ਇਸ ਮੌਕੇ ਉਹਨਾਂ ਨਾਲ ਸਥਾਨਕ ਸਿੰਘ ਸਿੰਘ ਗੁਰਦੁਆਰਾ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਆਮ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੀ ਹਾਜ਼ਰੀ ਲਗਵਾਈ ਗਈ।  ਸ. ਸਿਰਸਾ ਜੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਕੁੱਝ ਗੈਰ-ਸਿੱਖ ਤਾਕਤਾਂ ਸਿੱਖਾਂ ਦੇ ਗੁਰਦੁਆਰਾ ਪ੍ਰਬੰਧਾਂ ਉੱਤੇ ਕਾਬਜ਼ ਹੋਣ ਲਈ ਸਾਜਿਸ਼ਾਂ ਰੱਚ ਰਹੀਆਂ ਹਨ ਜਿਨ੍ਹਾਂ ਨੂੰ ਅਸੀਂ ਅਸਫ਼ਲ ਕਰਨਾ ਹੈ।  ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹਨਾਂ ਚੋਣਾਂ ਵਿੱਚ ਦਿੱਲੀ ਦੀਆਂ ਸਿੱਖ ਸੰਗਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਵਾਰ ਫਿਰ ਆਪਣਾ ਸਮਰਥਨ ਦੇ ਕੇ ਗੁਰਦੁਆਰਾ ਪ੍ਰਬੰਧਕ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪਣਗੇ।  ਇਸ ਮੌਕੇ ਉਹਨਾਂ ਨਾਲ  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੰਜਾਬੀ ਬਾਗ਼ ਪ੍ਰਧਾਨ ਅਮਰਜੀਤ ਸਿੰਘ ਬਿੰਦਰਾ, ਜਨਰਲ ਸਕੱਤਰ ਗੁਰਵਿੰਦਰਪਾਲ ਸਿੰਘ ਰਾਜੂ, ਆਇਆ ਸਿੰਘ ਵਾਧਵਾਨ, ਰਜਿੰਦਰ ਸਿੰਘ ਕਾਲਰਾ, ਜਸਬੀਰ ਸਿੰਘ ਕਾਲਰਾ, ਦਲਜੀਤ ਸਿੰਘ ਬਿੰਦਰਾ, ਜਸਵਿੰਦਰ ਸਿੰਘ ਸੇਠੀ, ਰਜਿੰਦਰ ਸਿੰਘ ਵੋਹਰਾ, ਪਰਮਜੀਤ ਸਿੰਘ ਰੋਕਸੀ, ਗੁਰਦੁਆਰਾ ਸਿੰਘ ਸਭਾ ਬੀ-2, ਪੱਛਮੀ ਵਿਹਾਰ ਦੇ ਪ੍ਰਧਾਨ ਪਤਵੰਤ ਸਿੰਘ, ਜਨਰਲ ਸਕੱਤਰ ਸੁਰਿੰਦਰ ਸਿੰਘ,  ਗੁਰਦੁਆਰਾ ਲਾਲ ਕੁਆਰਟਰ ਦੇ ਪ੍ਰਧਾਨ ਹਰਜਿੰਦਰ ਸਿੰਘ, ਜਨਰਲ ਸਕੱਤਰ ਨਰੋਤਮ ਸਿੰਘ, ਚੇਅਰਮੈਨ ਪਰਮਿੰਦਰ ਸਿੰਘ, ਉੱਪ-ਚੇਅਰਮੈਨ ਜਸਪਾਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੱਛਮੀ ਵਿਹਾਰ ਦੇ ਪ੍ਰਧਾਨ ਜਗਜੀਤ ਸਿੰਘ, ਪਰਮਜੀਤ ਸਿੰਘ ਅੰਜਨ, ਹਰਜੀਤ ਸਿੰਘ ਸਿਆਲ, ਗੁਰਪ੍ਰੀਤ ਸਿੰਘ,ਮਨਦੀਪ ਸਿੰਘ, ਹਰਜੀਤ ਸਿੰਘ ਬੇਦੀ, ਸਰਬਜੀਤ ਸਿੰਘ ਵਿਰਕ ਅਤੇ ਸਟੂਡੈਂਟ ਅਰਗੈਨਾਈਜ਼ੇਸ਼ਨ ਆਫ਼ ਇੰਡੀਆ ਦੇ ਆਗੂ ਵੀ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>