ਇੰਡੀਅਨ ਸਕੂਲ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵਿਚ ਤਿੰਨ ਦਿਨਾਂ 46 ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ ਗਈ। ਇਸ ਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼ ਦੇ ਮੰਨ ਪ੍ਰਮੰਨੇ ਵਿਗਿਆਨੀ, ਸਿੱਖਿਆਂ ਸ਼ਾਸਤਰੀ, ਆਈ ਐਸ ਟੀ ਈ, ਏ ਆਈ ਸੀ ਟੀ ਈ ਦੇ ਚੇਅਰਮੈਨ, ਈਸਰੋ ਅਤੇ ਡੀ. ਆਰ. ਡੀ. ੳ ਦੇ ਵਿਗਿਆਨੀਆਂ ਨੇ ਖ਼ਾਸ ਤੌਰ ਸ਼ਿਰਕਤ ਕਰਦੇ ਹੋਏ ਤਕਨੀਕੀ ਸਿੱਖਿਆਂ ਦੇ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਅਤੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਸਮੇਂ ਦੇ ਹਾਣੀ ਬਣਦੇ ਹੋਏ ਮੌਜੂਦਾ ਸਿੱਖਿਆਂ ਢਾਂਚੇ ਵਿਚ ਤਬਦੀਲੀ ਕਰਨ ਦੀਆਂ ਜ਼ਰੂਰਤਾਂ ਤੇ ਵੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਸੂਬੇ ਦੇ ਸਕੂਲਾਂ ਕਾਲਜਾਂ ਤੋਂ ਦਸ ਹਜ਼ਾਰ ਦੇ ਕਰੀਬ ਵਿਦਿਆਰਥੀ ਅਤੇ ਚਾਰ ਹਜ਼ਾਰ ਦੇ ਕਰੀਬ ਅਧਿਆਪਕ ਵੀ ਇਸ ਕਾਨਫ਼ਰੰਸ ਵਿਚ ਹਿੱਸਾ ਲੈ ਕੇ ਅਹਿਮ ਜਾਣਕਾਰੀ ਹਾਸਿਲ ਕਰ ਰਹੇ ਹਨ।
ਕੌਮੀ ਪੱਧਰ ਦੀ ਇਸ ਕਾਨਫ਼ਰੰਸ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਏ ਆਈ ਸੀ ਟੀ ਈ ਦੇ ਚੇਅਰਮੈਨ ਪ੍ਰੋ. ਅਨਿਲ ਡੀ ਸ਼ਾਹਸ਼ਰਾਬੁੱਧੇ ਸਨ। ਕਾਨਫ਼ਰੰਸ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਪ੍ਰੋ. ਅਨਿਲ, ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਗੁਰਕੀਰਤ ਸਿੰਘ ਡਾਇਰੈਕਟਰ ਐਗਜ਼ੀਕਿਊਟਿਵ ਵੱਲੋਂ ਇਸ ਸੋਵੀਨਰ ਰੀਲੀਜ਼ ਕਰਕੇ ਕੀਤੀ ਗਈ। ਜਦ ਕਿ ਪ੍ਰੋ ਡਾ. ਜੀ ਡੀ ਯਾਦਵ ਵਾਈਸ ਚਾਂਸਲਰ ਇੰਸਟੀਚਿਊਟ ਆਫ਼ ਕੈਮੀਕਲ ਟੈਕਨੌਲੋਜੀ ਮੁੰਬਈ ਨੇ ਕੈਮੀਕਲ ਸਾਇੰਸ, ਕੁਦਰਤੀ ਊਰਜਾ ਦੇ ਸ੍ਰੋਤ, ਬਾਇੳ ਮਾਸ ਊਰਜਾ ਵਿਸ਼ੇ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਜਦ ਕਿ ਡਾ. ਪੀ ਐਸ ਆਰ ਸ਼੍ਰੀ ਨਿਵਾਸ ਸ਼ਾਸਤਰੀ, ਪ੍ਰੋਜੈਕਟ ਡਾਇਰੈਕਟਰ ਡਿਫੈਂਸ ਰਿਸਰਚ ਅਤੇ ਡਿਵੈਲਪਮੈਂਟ ਵੱਲੋਂ ਮਿਸਾਈਲ ਸਿਸਟਮ ਤਕਨੀਕੀ ਵਿਚ ਆ ਰਹੀ ਤਬਦੀਲੀ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਵਿਦਿਆਰਥੀਆਂ ਦੇ ਸਿੱਖਿਆਂ ਸਿਸਟਮ ਵਿਚ ਬਦਲਾਓ ਕਰਨ ਦੀ ਸਲਾਹ ਦਿਤੀ।
ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਵਿਗਿਆਨੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਾਨਫ਼ਰੰਸ ਦੇ ਪਹਿਲੇ ਸਾਂਝੀ ਕੀਤੀ ਜਾਣਕਾਰੀ ਲਈ ਬੁੱਧੀਜੀਵੀਆਂ ਦਾ ਧੰਨਵਾਦ ਕਰਦੇ ਹੋਏ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਨਾ ਦਿਤੀ ਕਿ ਉਹ ਗਿਆਨ ਦਾ ਭੰਡਾਰ ਇਸ ਕਾਨਫ਼ਰੰਸ ਦਾ ਵੱਧ ਤੋਂ ਵੱਧ ਫ਼ਾਇਦਾ ਚੁੱਕਣ ਅਤੇ ਵਡਮੁੱਲੀ ਜਾਣਕਾਰੀ ਹਾਸਿਲ ਕਰਨ।