ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਯੂਪੀ ਵਿੱਚ ਪਹਿਲੇ ਦੌਰ ਦੀਆਂ ਚੋਣਾਂ ਵਿੱਚ ਭਾਜਪਾ ਬੁਰੀ ਤਰ੍ਹਾਂ ਪੱਛੜ ਗਈ ਹੈ ਅਤੇ ਸਪਾ- ਕਾਂਗਰਸ ਗਠਬੰਧਨ ਦੇ ਪੱਖ ਵਿੱਚ ਭਾਰੀ ਮੱਤਦਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਦਾ ਸੂਪੜਾ ਸਾਫ ਹੋਣਾ ਤੈਅ ਹੈ। ਨੋਟਬੰਦੀ ਤੋਂ ਪਰੇਸ਼ਾਨ ਲੋਕ ਪ੍ਰਧਾਨਮੰਤਰੀ ਤੋਂ ਬਦਲਾ ਲੈ ਰਹੇ ਹਨ।
ਨੋਟਬੰਦੀ ਨੂੰ ਗਰੀਬਾਂ ਦੇ ਲਈ ਮੰਦਭਾਗਾ ਦੱਸਦੇ ਹੋਏ ਲਾਲੂ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਢਾਈ ਸਾਲਾਂ ਵਿੱਚ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਨੋਟਬੰਦੀ ਲਾਗੂ ਹੋਣ ਨਾਲ ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ। ਉਨ੍ਹਾਂ ਨੇ ਮੋਦੀ ਨੂੰ ਗਰੀਬ ਵਿਰੋਧੀ ਦੱਸਦੇ ਹੋਏ ਕਿਹਾ ਕਿ ਵੱਡੇ ਪੂੰਜੀਪਤੀਆਂ ਦੇ ਕਰਜ਼ੇ ਮਾਫ਼ ਕਰ ਦਿੱਤੇ ਹਨ ਅਤੇ ਛੋਟੇ ਕਾਰੋਬਾਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੁੱਖਮੰਤਰੀ ਨਤੀਸ਼ ਦੇ ਬਿਆਨ ਦੀ ਪ੍ਰਸੰਸਾ ਕਰਦੇ ਹੋਏ ਲਾਲੂ ਨੇ ਕਿਹਾ ਕਿ ਸਾਡੀ ਦੋਵਾਂ ਦੀ ਚਿਾਰਧਾਰਾ ਇੱਕ ਹੈ ਅਤੇ ਸਾਡੇ ਵਿੱਚ ਕੋਈ ਵੀ ਮੱਤਭੇਦ ਨਹੀਂ ਹੈ।
ਲਾਲੂ ਨੇ ਆਰਐਸਐਸ ਦੇ ਅੰਤ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਗਰੀਬਾਂ ਅਤੇ ਦਲਿਤਾਂ ਦੀ ਰੀਜ਼ਰਵੇਸ਼ਨ ਦਾ ਵਿਰੋਧ ਕਰਨ ਵਾਲਾ ਸੰਗਠਨ ਜਿਆਦਾ ਦਿਨਾਂ ਤੱਕ ਟਿਕ ਨਹੀਂ ਸਕਦਾ। ਪੀਐਮ ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਮੋਦੀ ਨੂੰ ਦੂਸਰਿਆਂ ਦੇ ਬਾਥਰੂਮਾਂ ਵਿੱਚ ਤਾਕਝਾਕ ਕਰਨ ਵਾਲਾ ਪ੍ਰਧਾਮੰਤਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਬਾਰੇ ਰੇਨਕੋਟ ਵਾਲਾ ਬਿਆਨ ਦੇਣਾ ਪ੍ਰਧਾਨਮੰਤਰੀ ਦੇ ਅਹੁਦੇ ਦੀ ਗਰਿਮਾ ਦੇ ਵਿਰੁੱਧ ਹੈ। ਪ੍ਰਧਾਨਮੰਤਰੀ ਦਾ ਅਹੁਦਾ ਸਨਮਾਨਜਨਕ ਹੁੰਦਾ ਹੈ। ਕਿਸੇ ਦੇ ਬਾਥਰੂਮ ਵਿੱਚ ਝਾਕਣਾ ਉਚਿਤ ਨਹੀਂ ਹੈ।