ਸਿੱਖ ਕੌਮ ‘ਹਿੰਦੂ’ ਨਹੀਂ, ਸ੍ਰੀ ਭਗਵਤ ਵਰਗੇ ਫਿਰਕੂ ਆਗੂ ਬਿਆਨਬਾਜੀ ਕਰਕੇ ਸਥਿਤੀ ਵਿਸਫੋਟਕ ਨਾ ਬਣਾਉਣ : ਮਾਨ

ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਵੱਲੋਂ ਸਾਂਝੇ ਤੌਰ ਤੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਨਮ ਦਿਹਾੜਾ ਮਨਾਇਆ ਜਾਂਦਾ ਆ ਰਿਹਾ ਹੈ, ਉਹਨਾਂ ਦੇ 70ਵੇਂ ਜਨਮ ਦਿਹਾੜੇ ਉਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸਾਹਮਣੇ ਵਾਲੀ ਸਟੇਜ ਉਤੇ ਹੋਏ ਕੋਈ 25-30 ਹਜ਼ਾਰ ਦੇ ਕੌਮੀ ਭਰਵੇ ਜੋਸੀਲੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 70ਵੇਂ ਜਨਮ ਦਿਹਾੜੇ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਦਾ ਬੀਤੇ ਸਮੇਂ ਦਾ ਇਤਿਹਾਸ ਬਹੁਤ ਫਖ਼ਰ ਵਾਲਾ ਅਤੇ ਸਤਿਕਾਰ ਵਾਲਾ ਰਿਹਾ ਹੈ। ਸੰਤ ਜੀ ਨੇ ਉਹਨਾਂ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਅਜੋਕੇ ਸਮੇਂ ਵਿਚ ਭਾਰਤ, ਰੂਸ ਅਤੇ ਬਰਤਾਨੀਆ ਤਿੰਨ ਮੁਲਕਾਂ ਦੀਆਂ ਆਧੁਨਿਕ ਸਹੂਲਤਾਂ ਤੇ ਹਥਿਆਰਾਂ ਨਾਲ ਲੈਸ ਫੌਜਾਂ ਦਾ ਜਿਸ ਦ੍ਰਿੜਤਾ ਅਤੇ ਕੌਮੀ ਜਜਬੇ ਰਾਹੀ ਮੁਕਾਬਲਾ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਦੀ ਰਾਖੀ ਲਈ ਤੇ ਉਪਰੋਕਤ ਤਿੰਨੇ ਫ਼ੌਜਾਂ ਨੂੰ 72 ਘੰਟੇ ਤੱਕ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ, ਇਹ ਕੌਮੀ ਅਮਲਾਂ ਰਾਹੀ ਸੰਤ ਜੀ ਨੇ ਅਤੇ ਉਹਨਾਂ ਦੇ ਨਾਲ ਸਾਥੀ ਸਿੰਘਾਂ ਨੇ ਸਿੱਖ ਕੌਮ ਦੇ ਪੁਰਾਤਨ ਇਤਿਹਾਸ ਨੂੰ ਮੁੜ ਦੁਹਰਾਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਵੀ ਵੱਡੇ ਤੋ ਵੱਡੇ ਜ਼ਾਬਰ ਅਤੇ ਜੁਲਮ ਅੱਗੇ ਕਤਈ ਨਹੀਂ ਝੁਕੇਗੀ, ਅੰਤ ਆਪਣੇ ਕੌਮੀ ਅਤੇ ਮਨੁੱਖਤਾ ਪੱਖੀ ਮਿਸ਼ਨ ਦੀ ਪ੍ਰਾਪਤੀ ਕਰਕੇ ਰਹੇਗੀ। ਦੁਨੀਆਂ ਦੀ ਕੋਈ ਵੀ ਤਾਕਤ ਸਿੱਖ ਕੌਮ ਨੂੰ ਆਪਣੀ ਮੰਜ਼ਿਲ ਉਤੇ ਪਹੁੰਚਣ ਤੋ ਨਹੀਂ ਰੋਕ ਸਕਦੀ । ਫਿਰ ਅਜੋਕੀ ਚਿੰਤਨ ਅਤੇ ਦੂਰਅੰਦੇਸ਼ੀ ਦੀ ਮਾਲਕ ਸਿੱਖ ਨੌਜ਼ਵਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਅੱਜ ਮਾਡਲ ਰੋਲ ਮੰਨਦੀ ਹੈ। ਜਿਸ ਤੋਂ ਅਗਵਾਈ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮੀ ਸੰਘਰਸ਼ ਕਰ ਰਿਹਾ ਹੈ । ਜੋ ਮੌਜੂਦਾ ਆਰ. ਐਸ. ਐਸ. ਮੁੱਖੀ ਸ੍ਰੀ ਭਗਵਤ ਨੇ ਸਮੁੱਚੇ ਹਿੰਦ ਨਿਵਾਸੀਆ ਨੂੰ ਜ਼ਬਰੀ ਹਿੰਦੂ ਗਰਦਾਨਣ ਸੰਬੰਧੀ ਬਿਆਨਬਾਜੀ ਕੀਤੀ ਹੈ, ਇਹ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਅਤੇ ਸਥਿਤੀ ਨੂੰ ਵਿਸਫੋਟਕ ਬਣਾਉਣ ਵਾਲੀ ਹੈ। ਅਜਿਹੀਆਂ ਫਿਰਕੂ ਤਾਕਤਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖਦੇ ਹੋਏ ਸਦੀਆਂ ਪਹਿਲੇ ਆਪਣੇ ਮੁਖਬਾਰਬਿੰਦ ਤੋ ‘ਨਾ ਹਮ ਹਿੰਦੂ, ਨਾ ਮੁਸਲਮਾਨ’ ਉਚਾਰਕੇ ਪ੍ਰਤੱਖ ਕਰ ਦਿੱਤਾ ਸੀ ਕਿ ਸਿੱਖ ਵੱਖਰੀ ਕੌਮ ਹੈ। ਇਸ ਲਈ ਅਜਿਹੇ ਫਿਰਕੂ ਆਗੂਆਂ ਜਾਂ ਹੁਕਮਰਾਨਾਂ ਦੇ ਅਜਿਹੇ ਕੱਟੜਵਾਦੀ ਠੋਸੇ ਜਾ ਰਹੇ ਫੈਸਲਿਆਂ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆ।”

ਉਹਨਾਂ ਆਪਣੀ ਤਕਰੀਰ ਨੂੰ ਕੌਮੀ ਨਿਸ਼ਾਨੇ ਉਤੇ ਕੇਦਰਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕੱਠ ਯੂ ਐਨ ਓ, ਏਸ਼ੀਆ ਵਾਚ, ਹਿਊਮਨ ਰਾਈਟਸ, ਅਮਨੈਸਟੀ ਇੰਟਰਨੈਸ਼ਨਲ ਅਤੇ ਸੰਸਾਰ ਦੇ ਵੱਡੇ ਮੁਲਕਾਂ ਅਮਰੀਕਾ, ਰੂਸ, ਬਰਤਾਨੀਆਂ, ਫਰਾਂਸ, ਚੀਨ ਆਦਿ ਤੋਂ ਕੌਮਾਂਤਰੀ ਬਦਲਦੀਆਂ ਪ੍ਰਸਥਿਤੀਆਂ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਇਹ ਕੌਮਾਂਤਰੀ ਪੱਧਰ ‘ਤੇ ਜੋਰਦਾਰ ਮੰਗ ਕਰਦਾ ਹੈ ਕਿ ਭਾਰਤ, ਚੀਨ ਅਤੇ ਪਾਕਿਸਤਾਨ ਜੋ ਤਿੰਨੋ ਪ੍ਰਮਾਣੂੰ ਤਾਕਤਾਂ ਵਾਲੇ ਮੁਲਕ ਹਨ ਅਤੇ ਜਿਹਨਾਂ ਦੀ ਲੰਮੇ ਸਮੇਂ ਤੌਂ ਆਪਸੀ ਪੁਰਾਤਨ ਦੁਸ਼ਮਣੀ ਹੈ। ਇਹਨਾਂ ਵਿਚ ਕਿਸੇ ਸਮੇਂ ਵੀ ਕੁੜੱਤਣ ਪੈਦਾ ਹੋਣ ‘ਤੇ ਜੰਗ ਲੱਗਣ ਦੇ ਆਸਾਰ ਬਣ ਸਕਦੇ ਹਨ। ਜਦੋਂ ਵੀ ਇਹਨਾਂ ਤਿੰਨਾਂ ਮੁਲਕਾਂ ਵਿਚੋਂ ਕਿਸੇ ਦੀ ਵੀ ਜੰਗ ਵਾਲੇ ਹਾਲਾਤ ਬਣਨ ਤਾਂ ਜੰਗ ਦਾ ਅਖਾੜਾ ਇਹਨਾਂ ਤਿੰਨਾਂ ਮੁਲਕਾਂ ਦੀ ਤਿਕੋਣ ਦੇ ਵਿਚਕਾਰ ਜਿੱਥੇ ਸਿੱਖ ਵੱਸੋਂ ਵੱਸਦੀ ਹੈ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ ਕਸ਼ਮੀਰ, ਲੇਹ ਲੱਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਪ੍ਰਮਾਣੂੰ ਜੰਗ ਦੀ ਬਦੌਲਤ ਸਿੱਖ ਕੌਮ ਦਾ ਤਾਂ ਬੀਜ ਨਾਸ਼ ਹੋ ਕੇ ਰਹਿ ਜਾਵੇਗਾ। ਜਦੋਂ ਕਿ ਸਿੱਖ ਕੌਮ ਦਾ ਇਹਨਾਂ ਤਿੰਨਾਂ ਮੁਲਕਾਂ ਜਾਂ ਇਹਨਾਂ ਮੁਲਕਾਂ ਵਿਚ ਵੱਸਣ ਵਾਲੀਆਂ ਵੱਖ ਵੱਖ ਕੌਮਾਂ ਵਿੱਚੋਂ ਕਿਸੇ ਨਾਲ ਵੀ ਕੋਈ ਰਤੀ ਭਰ ਵੀ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ ਹੈ। ਫਿਰ ਸਿੱਖ ਕੌਮ ‘ਸਰਬੱਤ ਦੇ ਭਲੇ’ ਦੀ ਆਪਣੀ ਮਨੁੱਖਤਾਪੱਖੀ ਸੋਚ ਅਧੀਨ ਸਭ, ਕੌਮਾਂ, ਵਰਗਾਂ, ਮੁਲਕਾਂ ਅਤੇ ਮਨੁੱਖਤਾ ਦੀ ਬੇਹਤਰੀ ਲੋੜਦੀ ਹੈ। ਫਿਰ ਸਿੱਖ ਵੱਸੋਂ ਵਾਲਾ ਇਲਾਕਾ ਬਿਨ੍ਹਾਂ ਵਜ੍ਹਾ ‘ਜੰਗ ਦਾ ਅਖਾੜਾ’ ਕਿਉਂ ਬਣੇ? ਇਸ ਸੋਚ ਨੂੰ ਮੁੱਖ ਰੱਖ ਕੇ ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਤਿੰਨੋ ਦੁਸ਼ਮਣ ਪ੍ਰਮਾਣੂੰ ਤਾਕਤਾਂ ਦੀ ਤਿਕੋਣ ਦੇ ਵਿਚਕਾਰ ਸਿੱਖ ਵੱਸੋਂ ਵਾਲੇ ਇਲਾਕੇ ਨੂੰ ਆਧਾਰ ਮੰਨ ਕੇ ਕੌਮਾਤਰੀ ਕਾਨੂੰਨਾਂ ਅਤੇ ਨਿਯਮਾਂ ਅਧੀਨ ਬਿਨ੍ਹਾਂ ਕਿਸੇ ਖੁਨ ਦਾ ਕਤਰਾ ਵਹਾਏ ਅਮਨਮਈ ਅਤੇ ਜਮਹੂਰੀਅਤ ਤਰੀਕੇ ਉਪਰੋਕਤ ਕੌਮਾਂਤਰੀ ਸੰਗਠਨ ਅਤੇ ਵੱਡੇ ਮੁਲਕ ਸਾਂਝੇ ਉੱਦਮਾਂ ਸਦਕਾ ਜਿੰਨੀ ਜਲਦੀ ਹੋ ਸਕੇ ‘ਬਫ਼ਰ ਸਟੇਟ (ਖਾਲਿਸਤਾਨ)’ ਨੂੰ ਕਾਇਮ ਕਰਨ ਅਜਿਹਾ ਉੱਦਮ ਕਰਕੇ ਹੀ ਇਸ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਜਿੱਥੇ ਸਥਾਈ ਤੌਰ ‘ਤੇ ਬਰਕਰਾਰ ਰੱਖਿਆ ਜਾ ਸਕੇਗਾ, ਉੱਥੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵੀ ਬਿਨ੍ਹਾਂ ਕਿਸੇ ਡਰ ਭੇਅ ਤੋਂ ਵੱਧ ਫੁੱਲ ਸਕੇਗੀ। ਅੱਜ ਦੇ ਇਕੱਠ ਵਿਚ ਕੋਈ 24 ਦੇ ਕਰੀਬ ਕੌਮੀ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ । ਜਿਨ੍ਹਾਂ ਵਿਚ ਪੰਜਾਬ ਦੀਆਂ ਸਰਹੱਦਾਂ ਉਤੇ ਸਮੱਗਲਰ ਜਾਂ ਪਾਕਿਸਤਾਨੀ ਕਹਿਕੇ ਇਨਸਾਨੀਅਤ ਦਾ ਕੀਤਾ ਜਾ ਰਿਹਾ ਘਾਣ ਬੰਦ ਹੋਵੇ, ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਸਹੀ ਰੱਖਣ ਹਿੱਤ ਟਰਾਸਪੋਰਟ ਇੰਡਸਟਰੀ ਅਤੇ ਖੇਤੀ ਨਾਲ ਸੰਬੰਧਤ ਜਿੰਮੀਦਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਕਾਂਗਰਸ, ਬੀਜੇਪੀ, ਬਾਦਲ ਦਲ ਤੇ ਆਮ ਆਦਮੀ ਪਾਰਟੀਆਂ ਦੇ ਧੜੇ ਪੰਜਾਬ ਵਿਚ ਹਨ ਅਤੇ ਦਿਮਾਗ ਦਿੱਲੀ ਅਤੇ ਨਾਗਪੁਰ ਵਿਚ। ਪੰਥਕ ਆਗੂ ਅਤੇ ਸੰਗਠਨ ਇਸ ਦਿਹਾੜੇ ਤੇ ਇੱਕ ਪਲੇਟਫਾਰਮ ਤੇ ਇਕੱਤਰ ਹੋਣ । ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਆਪਣੀਆਂ ਨਿੱਜੀ ਗੱਡੀਆਂ ਵਿਚ ਕੌਮੀ ਖਾਤੇ ਵਿਚੋ ਡੀਜਲ-ਪੈਟਰੋਲ ਪਵਾਉਣਾ ਬੰਦ ਹੋਵੇ। ਹਿੰਦੂ ਦਹਿਸਤਗਰਦੀ ਨੂੰ ਖ਼ਤਮ ਕਰਨ ਲਈ ਅਮਲ ਨਾ ਹੋਣਾ ਦੁੱਖਦਾਇਕ। ਇੰਡਸ ਵਾਟਰ ਟਰੀਟੀ ਅਧੀਨ ਕੌਮਾਂਤਰੀ ਪਾਣੀਆਂ ਦੇ ਮਸਲਿਆਂ ਨੂੰ ਬਿਲਕੁਲ ਰੱਦ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਸਿੱਖ ਵਸੋਂ ਵਾਲੇ ਇਲਾਕੇ ਨੋ ਫਲਾਈ ਜੋਨ ਦੇ ਤੌਰ ਤੇ ਐਲਾਨੇ ਜਾਣ। ਭਾਈ ਜੀਵਨ ਸਿੰਘ ਦੇ ਨਾਮ ਤੇ ਦਰਬਾਰ ਸਾਹਿਬ ਵਿਚ ਫਿਰ ਤੋਂ ਬੂੰਗਾ ਉਸਾਰਿਆ ਜਾਵੇ। ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਰੰਘਰੇਟੇ, ਪੱਛੜੇ ਵਰਗਾਂ, ਮਜ਼ਦੂਰਾਂ, ਜਿੰਮੀਦਾਰਾਂ ਦੇ ਕਰਜਿਆਂ ਉਤੇ ਪੰਥਕ ਹਕੂਮਤ ਕਾਇਮ ਹੁੰਦੇ ਹੀ ਲੀਕ ਮਾਰਨ ਦੇ ਨਾਲ-ਨਾਲ ਇਹਨਾਂ ਬੇਜ਼ਮੀਨਿਆਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਜਾਵੇਗਾ। ਹਰ ਸ਼ਹਿਰੀ ਤੇ ਦਿਹਾਤੀ ਨਿਵਾਸੀ ਨੂੰ ਮੁਫ਼ਤ ਵਿਦਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹੋਏ ਰਿਸ਼ਵਤਖੋਰੀ ਤੇ ਬੇਰੁਜ਼ਗਾਰੀ ਦੀਆਂ ਲਾਹਨਤਾ ਨੂੰ ਪੂਰਨ ਤੌਰ ਤੇ ਖ਼ਤਮ ਕਰਾਂਗੇ। ਸੁਪਰੀਮ ਕੋਰਟ ਵੱਲੋਂ ਸਮਾਂ ਪੁਗਾ ਚੁੱਕੇ ਐਸਜੀਪੀਸੀ ਦੇ 2011 ਵਾਲੇ ਹਾਊਸ ਨੂੰ ਬਹਾਲ ਕਰਨ ਦੇ ਅਮਲ ਜਮਹੂਰੀਅਤ ਵਿਰੋਧੀ, ਤੁਰੰਤ ਨਵੀਂ ਚੋਣ ਕਰਵਾਈ ਜਾਵੇ। ਕੌਮਾਂਤਰੀ ਮੰਡੀਕਰਨ ਦਾ ਪ੍ਰਬੰਧ ਹੋਵੇ । ਸੜਕਾਂ, ਨਾਲੀਆਂ, ਗਲੀਆ ਅਤੇ ਸੀਵਰੇਜ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ। ਟਰਾਸਪਰੋਟਰਾਂ ਲਈ ਇਕ ਸਾਰ ਨੀਤੀ ਹੋਵੇਗੀ ਕੋਈ ਲੁਕਵਾ ਟੈਕਸ ਨਹੀਂ ਹੋਵੇਗਾ। ਛੋਟੇ ਕਾਰਖਾਨੇਦਾਰਾਂ ਤੇ ਦੁਕਾਨਦਾਰਾਂ ਨੂੰ ਕਾਮਯਾਬ ਕਰਨ ਹਿੱਤ ਬੈਕਾਂ ਰਾਹੀ ਹਰ ਤਰ੍ਹਾਂ ਦੀ ਮਦਦ ਕਰਨ। ਮੁਲਾਜ਼ਮ ਅਤੇ ਮਜ਼ਦੂਰ ਵਰਗ ਦੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਉਚੇਚੇ ਪ੍ਰਬੰਧ ਹੋਣਗੇ। ਹਰ ਵਿਦਿਆਰਥੀ ਲਈ 12ਵੀ ਤੋ ਬਾਅਦ 2 ਸਾਲ ਦੀ ਮਿਲਟਰੀ ਸਰਵਿਸ ਤੇ ਟ੍ਰੇਨਿੰਗ ਜ਼ਰੂਰੀ ਹੋਵੇਗੀ। ਕਿਉਂਕਿ ਦਸਵੇ ਪਾਤਸਾਹੀ ਦਾ ਕਥਨ ਹੈ ‘ਸਸਤਰੋ ਕੇ ਅਧੀਨ ਹੈ ਰਾਜ’। ਅੱਜ ਦੇ ਇਸ ਇਕੱਠ ਵਿਚ ‘ਰੀਪਬਲਿਕ ਆਫ਼ ਖ਼ਾਲਿਸਤਾਨ’ ਦੇ ਸਿਰਲੇਖ ਹੇਠ ਪ੍ਰਕਾਸਿਤ ਹੋਏ ਕਿਤਾਬਚੇ ਦੀਆਂ ਕਾਪੀਆਂ ਸੰਗਤਾਂ ਨੂੰ ਕੌਮੀ ਮਿਸ਼ਨ ਦੀ ਜਾਣਕਾਰੀ ਹਿੱਤ ਵੰਡੀਆਂ ਗਈਆਂ। ਤਖ਼ਤਾਂ ਦੇ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਸਾਹਿਬ ਨੇ ਸਿ¤ਖੀ ਸਿਧਾਤਾਂ, ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਥੇਬੰਦੀ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਸਰਬੱਤ ਦੇ ਭਲੇ ਵਾਲੇ ਅਮਲਾਂ ਉਤੇ ਪਹਿਰਾ ਦੇਣ ਲਈ ਸਿੱਖ ਕੌਮ ਨੂੰ ਅਪੀਲ ਕੀਤੀ ।

ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਜੰਮੂ ਤੋਂ ਸ. ਮੰਗਲ ਸਿੰਘ, ਸ. ਗੁਰਦੇਵ ਸਿੰਘ ਜੰਮੂ, ਨਰਿੰਦਰ ਸਿੰਘ ਜੰਮੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ਼ ਸੁਰਜੀਤ ਸਿੰਘ ਕਾਲਾਬੂਲਾ, ਸ਼ ਕੁਸਲਪਾਲ ਸਿੰਘ ਮਾਨ, ਸ਼ ਰੇਸ਼ਮ ਸਿੰਘ ਯੂਐਸਏ, ਸ.ਇਕਬਾਲ ਸਿੰਘ ਟਿਵਾਣਾ, ਰਣਜੀਤ ਸਿੰਘ ਚੀਮਾ, ਲਾਲ ਸਿੰਘ ਸੁਲਹਾਣੀ, ਐਸ.ਸੀ. ਔਜਲਾ, ਪਰਮਜੀਤ ਸਿੰਘ ਪਟਿਆਲਾ, ਹਰਭਜਨ ਸਿੰਘ ਕਸ਼ਮੀਰੀ, ਪ੍ਰੀਤਮ ਕੌਰ ਮੋਹਾਲੀ, ਸੰਸਾਰ ਸਿੰਘ ਦਿੱਲੀ, ਸ. ਭੁਟਾਨੀ ਦਿੱਲੀ, ਹਰਜੀਤ ਸਿੰਘ ਹਰਿਆਣਾ, ਗੋਪਾਲ ਸਿੰਘ ਚੰਡੀਗੜ੍ਹ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਪਹਿਲਵਾਨ, ਗੁਰਜੰਟ ਸਿੰਘ ਕੱਟੂ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਰਣਜੀਤ ਸਿੰਘ ਸੰਤੋਖਗੜ੍ਹ, ਹਰਬੰਸ ਸਿੰਘ ਪੈਲੀ, ਫੋਜਾ ਸਿੰਘ ਧਨੋਰੀ, ਅਮਰੀਕ ਸਿੰਘ ਅਜਨਾਲਾ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਕੁਸਾ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਵਿੰਦਰ ਸਿੰਘ ਮੰਡੇਰ, ਬਹਾਦਰ ਸਿੰਘ ਭਸੌੜ, ਰਣਜੀਤ ਸਿੰਘ ਸੰਘੇੜਾ, ਗੁਰਨੈਬ ਸਿੰਘ ਨੈਬੀ, ਸਰੂਪ ਸਿੰਘ ਸੰਧਾ, ਰਜਿੰਦਰ ਸਿੰਘ ਛੰਨਾ, ਬਲਕਾਰ ਸਿੰਘ ਭੁੱਲਰ, ਗੁਰਮੀਤ ਸਿੰਘ ਮਾਨ, ਗੁਰਬਚਨ ਸਿੰਘ ਪਵਾਰ, ਰਜਿੰਦਰ ਸਿੰਘ ਜਵਾਹਰਕੇ, ਕਰਮ ਸਿੰਘ ਭੋਈਆ, ਗੁਰਚਨ ਸਿੰਘ ਭੁੱਲਰ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਗੁਰਮੁੱਖ ਸਿੰਘ ਜਲੰਧਰੀ, ਗੁਰਵਤਨ ਸਿੰਘ, ਬਲਰਾਜ ਸਿੰਘ ਖ਼ਾਲਸਾ, ਰਜਿੰਦਰ ਸਿੰਘ ਫ਼ੌਜੀ, ਸੂਬੇਦਾਰ ਮੇਜਰ ਸਿੰਘ, ਮੁਖਤਿਆਰ ਸਿੰਘ ਡਡਵਿੰਡੀ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਰਣਦੇਵ ਸਿੰਘ ਦੇਬੀ, ਕੁਲਦੀਪ ਸਿੰਘ ਦੁਭਾਲੀ, ਪਵਨਪ੍ਰੀਤ ਸਿੰਘ ਢੋਲੇਵਾਲ, ਲਖਵੀਰ ਸਿੰਘ ਕੋਟਲਾ, ਦਰਬਾਰਾ ਸਿੰਘ ਮੰਡੋਫਲ, ਸੁਖਦੇਵ ਸਿੰਘ ਗੱਗੜਵਾਲ, ਲੱਖਾ ਮਹੇਸ਼ਪੁਰੀਆ, ਨਵਦੀਪ ਸਿੰਘ, ਗੁਰਦੀਪ ਕੌਰ ਚੱਠਾ, ਤੇਜ ਕੌਰ ਰੋਪੜ ਆਦਿ ਵੱਡੀ ਗਿਣਤੀ ਵਿਚ ਸੰਤ ਮਹਾਪੁਰਖਾਂ ਨੇ ਇਸ ਸਮਾਗਮ ਵਿਚ ਹੁੰਮਹੁੰਮਾਕੇ ਹਾਜਰੀ ਲਗਵਾਈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>