ਲੁਧਿਆਣਾ – ਪੈਨਸ਼ਨਰ ਪੇਂਡੂ ਭਲਾਈ ਸੰਸਥਾ ਪਿੰਡ ਝਾਂਡੇ ਵਲੋਂ ਗਰਾਮ
ਪੰਚਾਇਤ ਪਿੰਡ ਝਾਂਡੇ ਦੇ ਸਹਿਯੋਗ ਨਾਲ ਉਸਾਰੀ ਜਾਣ ਵਾਲੀ ਲਾਇਬ੍ਰੇਰੀ ਦੀ ਇਮਾਰਤ ਦਾ ਨੀਹ ਪੱਥਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ। ਗੁਲਜ਼ਾਰ ਸਿੰਘ ਪੰਧੇਰ ਵੱਲੋਂ ਰੱਖਿਆ ਗਿਆ । ਇਸ ਸਮੇਂ ਉਹਨਾ ਕਿਹਾ ਕਿ ਚੰਗੀ ਜਿੰਦਗੀ ਦਾ ਰਾਹ ਚੰਗੀਆਂ ਕਿਤਾਬਾਂ ਵਿੱਚੋਂ ਦੀ ਹੋਕੇ ਗੁਜਰਦਾ ਹੈ।ਡਾ। ਪੰਧੇਰ ਨੇ ਸੰਸਥਾ ਅਤੇ ਗਾ੍ਮ ਪੰਚਾਇਤ ਦੇ ਇਸ ਪਵਿੱਤਰ ਯਤਨ ਦੀ ਭਰੁਪੂਰ ਸ਼ਲਾਘਾ ਕੀਤੀ । ਇਸ ਸਮੇਂ ਸੰਸਥਾ ਦੇ ਪ੍ਰਧਾਨ ਤਰਲੋਚਨ ਝਾਂਡੇ ਸਮੇਤ ਮੀਤ ਪ੍ਰਧਾਨ ਪਿਆਰਾ ਸਿੰਘ ਸੀ। ਮੀਤ ਪ੍ਰਧਾਨ ਇੰਦਰਜੀਤ ਸਿੰਘ,
ਜਨਰਲ ਸਕੱਤਰ ਡਾ ਸੁਰਜੀਤ ਸਿੰਘ, ਸਕੱਤਰ ਬਲਵਿੰਦਰਪਾਲ ਸਿੰਘ, ਖਜ਼ਾਨਚੀ ਜੁਗਿੰਦਰ ਸਿੰਘ,
ਤਾਲਮੇਲ ਸਕੱਤਰ ਮਨਿੰਦਰਜੀਤ ਸਿੰਘ, ਸਰਪੰਚ ਮਲਵਿੰਦਰ ਸਿੰਘ ਸਮੇਤ। ਸਮੁੱਚੀ ਪੰਚਾਇਤ,
ਸੰਸਥਾ ਦੇ ਕਾਰਜਕਾਰੀ ਮੈਂਬਰ ਕਸਤੂਰੀ ਲਾਲ, ਬਲਦੇਵ ਸਿੰਘ, ਬਲਵੀਰ ਸਿੰਘ, ਬਲਵਿੰਦਰ
ਸਿੰਘ, ਸੁਰਜੀਤ ਸਿੰਘ,ਮਾ ਬਲਵੰਤ ਸਿੰਘ, ਸਿਕੰਦਰ ਸਿੰਘ, ਦੋਹਾਂ ਸਕੂਲਾਂ ਦਾ ਸਮੁੱਚਾ
ਸਟਾਫ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਸ਼ਾਮਿਲ ਮਿਲ ਹੋਏ । ਲਾਇਬ੍ਰੇਰੀ ਦਾ ਨਾਮ
ਸੰਤ ਬਾਬਾ ਠਾਕੁਰ ਸਿੰਘ ਲਾਇਬ੍ਰੇਰੀ ਰੱਖਿਆ ਗਿਆ ਹੈ । ਗੁਰਦੁਆਰਾ ਸਾਹਿਬ ਦੇ ਗ੍ਰੰਥੀ
ਅਵਤਾਰ ਸਿੰਘ ਨੇ ਅਰਦਾਸ ਕਰਨ ਦੇ ਪਵਿੱਤਰ ਫਰਜ਼ ਨਿਭਾਏ।
ਪੈਨਸ਼ਨਰ ਪਿੰਡ ਭਲਾਈ ਸੰਸਥਾ ਝਾਂਡੇ ਵਲੋਂ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ
This entry was posted in ਪੰਜਾਬ.