ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਮਾਤ ਭਾਸ਼ਾ ਟਰਾਫ਼ੀ ਖੇਤੀਬਾੜੀ ਕਾਲਜ ਲੁਧਿਆਣਾ ਨੂੰ ਦਿੱਤੀ ਗਈ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਾਮੀ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ 21 ਫ਼ਰਵਰੀ 2017 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਗਏ। ਪੰਜਾਬ ਭਰ ਤੋਂ 29 ਕਾਲਜਾਂ ਦੇ 171 ਵਿਦਿਆਰਥੀਆਂ ਨੇ  ਸਾਹਿਤਕ ਮੁਕਾਬਲਿਆਂ ਵਿਚ ਹਿੱਸਾ ਲਿਆ। ਜਿਨ੍ਹਾਂ ਵਿਚ ਪੰਜਾਬੀ ਕਹਾਣੀ ਸਿਰਜਨ ਮੁਕਾਬਲੇ ਵਿਚ ਪਹਿਲਾ ਸਥਾਨ ਨੈਣਾ ਸ਼ਰਮਾ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ, ਦੂਸਰਾ ਸਥਾਨ ਗੁਰਵਿੰਦਰ ਸਿੰਘ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਅਤੇ ਤੀਸਰਾ ਸਥਾਨ ਸਿਮਰਨਜੀਤ ਕੌਰ ਸਰਕਾਰੀ ਕਾਲਜ ਲੜਕੀਆਂ, ਕਾਵਿ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਹਰਪ੍ਰੀਤ ਸਿੰਘ ਮਾਲਵਾ ਕਾਲਜ ਬੌਂਦਲੀ ਸਮਰਾਲਾ, ਦੂਸਰਾ ਸਥਾਨ ਨਵਦੀਪ ਸਿੰਘ ਗੁਰੂ ਨਾਨਕ ਸਰਕਾਰੀ ਕਾਲਜ ਮੋਗਾ ਅਤੇ ਤੀਸਰਾ ਸਥਾਨ ਨਵਦੀਪ ਕੌਰ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਅਤੇ ਪਲਵਿੰਦਰ ਬਾਸੀ ਪੀ.ਏ.ਯੂ. ਲੁਧਿਆਣਾ, ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਮਹਿਕ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ, ਦੂਸਰਾ ਸਥਾਨ ਮਨਪ੍ਰੀਤ ਸਿੰਘ ਏ.ਐ. ਕਾਲਜ ਖੰਨਾ ਅਤੇ ਤੀਸਰਾ ਸਥਾਨ ਅਨੁਰਾਧਾ ਭਗਤ ਹੰਸ ਰਾਜ ਮਹਿਲਾ ਵਿਦਿਆਲਾ ਜਲੰਧਰ, ਅਤੇ ਹੌਸਲਾ ਵਧਾਊ ਜਸਵਿੰਦਰ ਸਿੰਘ ਜੀ.ਐਚ.ਜੀ.ਕਾਲਜ ਗੁਰੂਸਰ ਸੁਧਾਰ।

ਸੱਭਿਆਚਾਰਕ ਪ੍ਰਸ਼ਨੋਤਰੀ (ਕੁਇਜ਼) ਵਿਚ ਪਹਿਲਾ ਸਥਾਨ ਏ.ਐਸ.ਕਾਲਜ, ਖੰਨਾ ਤੋਂ ਸ਼ਹਿਜੀਤ ਸਿੰਘ, ਜਸਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦੂਸਰਾ ਸਥਾਨ  ਡੀ.ਐਮ.ਕਾਲਜ ਮੋਗਾ ਤੋਂ ਲਵਪ੍ਰੀਤ ਸਿੰਘ, ਗੌਰਵ ਸ਼ਰਮਾ, ਪ੍ਰਮਿੰਦਰ ਸਿੰਘ ਅਤੇ ਤੀਸਰਾ ਸਥਾਨ ਕਮਲਾ ਨਹਿਰੂ ਕਾਲਜ ਫ਼ਾਰ ਵਿਮਨ ਫਗਵਾੜਾ ਤੋਂ ਸੁਨੀਤਾ, ਰਮਨਦੀਪ ਕੌਰ,  ਸਖਦੀਪ ਕੌਰ, ਪੰਜਾਬੀ ਕਾਵਿ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਪੂਨਮਦੀਪ ਕੌਰ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ, ਦੂਸਰਾ ਸਥਾਨ ਮਨਪ੍ਰੀਤ ਕੌਰ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਲੁਧਿਆਣਾ ਅਤੇ ਤੀਸਰਾ ਸਥਾਨ ਮਨਰੀਤ ਕੌਰ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ, ਹੌਸਲਾ ਵਧਾਊ ਪੁਰਸਕਾਰ ਅੰਮ੍ਰਿਤਪਾਲ ਕੌਰ ਮਾਈ ਭਾਗੋ ਕਾਲਜ ਲੁਧਿਆਣਾ ਪੰਜਾਬੀ ਕਾਵਿ ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਜਸਵੀਰ ਖਾਨ ਸੁਆਮੀ ਗੰਗਾ ਗਿਰੀ ਗਰਲਜ਼ ਕਾਲਜ ਰਾਏਕੋਟ, ਦੂਸਰਾ ਸਥਾਨ ਖੁਸ਼ਕੰਵਲ ਕੌਰ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਅਤੇ ਤੀਸਰਾ ਸਥਾਨ ਹਰਸਿਮਰਨ ਪੀ.ਏ.ਯੂ. ਲੁਧਿਆਣਾ ਅਤੇ ਕਿਰਤ ਸਿਮਰਨ ਸਿੰਘ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਅਤੇ ਉਤਸ਼ਾਹ ਵਧਾਊ ਬਿਧਨਦੀਪ ਕੌਰ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਲੁਧਿਆਣਾ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਖਾਲਸਾ ਕਾਲਜ ਫ਼ਾਰ ਵਿਮਨ, ਦੂਸਰਾ ਸਥਾਨ ਡੀ.ਐਮ.ਕਾਲਜ ਮੋਗਾ, ਅਤੇ ਤੀਸਰਾ ਸਥਾਨਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਹਾਸਿਲ ਕੀਤਾ। ਮਾਤ ਭਾਸ਼ਾ ਟਰਾਫ਼ੀ ਖੇਤੀਬਾੜੀ ਕਾਲਜ ਲੁਧਿਆਣਾ ਨੇ ਜਿੱਤੀ।

ਪੰਜਾਬੀ  ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਤੁਹਾਡੇ ਹੱਥ ਵਿਚ ਹੈ ਤੁਸੀਂ ਅੱਗੇ ਵਧ ਕੇ ਜ਼ਿੰਮੇਂਵਾਰੀ ਸੰਭਾਲੋ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਡਾ. ਗੁਰਚਰਨ ਕੌਰ ਕੋਚਰ, ਡਾ. ਦਵਿੰਦਰ ਦਿਲਰੂਪ, ਸੁਖਵਿੰਦਰ ਅੰਮ੍ਰਿਤ, ਜਸਵੰਤ ਜ਼ਫ਼ਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਸ ਅਤੇ ਇਨਾਮ ਵੰਡੇ।

ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਅਤੇ ਸਹਿ ਸੰਯੋਜਕ ਡਾ. ਦਵਿੰਦਰ ਕੌਰ ਦਿਲਰੂਪ ਸਨ। ਸਾਹਿਤਕ ਮੁਕਾਬਲਿਆਂ ਦੇ ਨਿਰਣਾਇਕਾਂ ਦੀ ਜ਼ਿੰਮੇਂਵਾਰੀ ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਮਨਜਿੰਦਰ ਸਿੰਘ ਧਨੋਆ, ਰਜਿੰਦਰ ਮਲਹਾਰ, ਜਸਵਿੰਦਰ ਧਨਾਨਸੂ, ਸ੍ਰੀਮਤੀ ਇੰਦਰਜੀਤਪਾਲ ਕੌਰ, ਸਵਰਨਜੀਤ ਸਵੀ, ਇੰਜ. ਜਸਵੰਤ ਸਿੰਘ ਜ਼ਫ਼ਰ, ਸੁਰਿੰਦਰ ਰਾਮਪੁਰੀ, ਜਸਮੀਤ ਕੌਰ, ਤਰਸੇਮ ਨੂਰ, ਰਵਿੰਦਰ ਰਵੀ, ਪਰਮਜੀਤ ਮਹਿਕ, ਦਲਵੀਰ ਲੁਧਿਆਣਵੀ, ਕੁਲਵਿੰਦਰ ਕੌਰ ਕਿਰਨ, ਡਾ. ਪ੍ਰਿਤਪਾਲ ਕੌਰ ਚਾਹਲ, ਮਲਕੀਅਤ ਸਿੰਘ ਔਲਖ, ਸੁਖਚਰਨਜੀਤ ਕੌਰ ਗਿੱਲ, ਬਰਿਸ਼ ਭਾਨ ਨੇ ਨਿਭਾਈ। ਪ੍ਰੋ. ਇੰਦਰਪਾਲ ਸਿੰਘ ਰਾੜਾ ਸਾਹਿਬ ਕਾਲਜ ਅਤੇ ਪ੍ਰੋ. ਇੰਦਰਜੀਤ ਕੌਰ ਨੇ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਂਵਾਰੀ ਨਿਭਾਈ।
ਇਸ ਮੌਕੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਰਵੀਂ ਸ਼ਮੂਲੀਅਤ ਤੋਂ ਇਲਾਵਾ ਪ੍ਰਿੰ. ਪ੍ਰੇਮ ਸਿੰਘ ਬਜਾਜ, ਰਜਿੰਦਰ ਸਿੰਘ, ਸੁਰਿੰਦਰ ਦੀਪ, ਸੁਰਿੰਦਰ ਕੌਰ ਸੰਧੂ, ਅਜਮੇਰ ਸਿੰਘ, ਬਲਵੀਰ ਸਾਹਨੇਵਾਲ, ਜੋਗਿੰਦਰ ਸਿੰਘ ਕੰਗ, ਸੁਰਜਨ ਸਿੰਘ ਇੰਜ., ਭੁਪਿੰਦਰ ਸਿੰਘ ਧਾਲੀਵਾਲ, ਸੰਤੋਖ ਸਿੰਘ ਔਜਲਾ, ਧਰਮਿੰਦਰ ਕੁਮਾਰ, ਰਾਕੇਸ਼ ਕੁਮਾਰ, ਸੁਖਪਾਲ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਥਾਨਕ ਲੇਖਕ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>