ਗੁਲਜ਼ਾਰ ਗਰੁੱਪ ‘ਚ ਸਾਲਾਨਾ ਟੈੱਕ ਫੈਸਟ ਰੋਬੋਮੇਨੀਆ 2017 ਦਾ ਆਯੋਜਨ , ਉੱਤਰੀ ਭਾਰਤ ਦੀਆਂ 467 ਟੀਮਾਂ ਸਮੇਤ 4 ਹਜ਼ਾਰ ਵਿਦਿਆਰਥੀਆਂ ਨੇ ਲਿਆ ਹਿੱਸਾ

ਗੁਲਜ਼ਾਰ ਗਰੁੱਪ ਆਫ਼ ਇਸੀਟੀਚਿਊਟਸ, ਖੰਨਾ  ਦਾ ਸਤਵਾਂ ਰਾਸ਼ਟਰੀ ਟੈੱਕ ਫੈਸਟ ਰੋਬੋਮੇਨੀਆ – 2017 ਦਾ ਆਯੋਜਨ ਕੀਤਾ ਗਿਆ। ਇਸ ਕੌਮੀ ਟੈੱਕ ਫੈਸਟ ਵਿਚ ਹਰਿਆਣਾ,ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ 467 ਦੇ ਕਰੀਬ ਟੀਮਾਂ ਅਤੇ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਤਕਨੀਕ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੇ ਸੁਮੇਲ ਬਣ ਕੇ ਉ¤ਭਰੇ ਇਸ ਖ਼ੂਬਸੂਰਤ ਪ੍ਰੋਗਰਾਮ ਵਿਚ ਜਿੱਥੇ ਵਿਦਿਆਰਥੀਆਂ ਨੇ ਰੋਬੋਟਿਕਸ ਅਤੇ ਆਟੋਮੇਸ਼ਨ ਦੇ ਬਿਹਤਰੀਨ ਮਾਡਲ ਪੇਸ਼ ਕੀਤੇ ਉ¤ਥੇ ਸਟੇਜ ਤੇ ਸਭਿਆਚਾਰ ਦੀ ਖ਼ੂਬਸੂਰਤ ਪੇਸ਼ਕਸ਼ ਕੀਤੀ ਗਈ, ਜਿਨ੍ਹਾਂ ਨੂੰ ਵੇਖ ਕੇ ਹਾਜ਼ਰ ਦਰਸ਼ਕਾਂ ਨੇ ਵੀ ਹੈਰਾਨੀ  ਨਾਲ ਦੰਦਾਂ ਥੱਲੇ ਉਗਲਾਂ ਦਬਾ ਲਈਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਟੈਕਨੌਲੋਜੀ ਨਾਲ ਸਬੰਧਿਤ ਕੁਇਜ਼ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਤੇ  ਮੁੱਖ ਮਹਿਮਾਨ ਏ ਆਈ ਸੀ ਟੀ ਈ ਦੇ ਚੇਅਰਮੈਨ ਪ੍ਰੋ. ਅਨਿਲ ਡੀ ਸ਼ਾਹਸ਼ਰਾਬੁੱਧੇ ਸਨ। ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਲਈ  ਮੁੱਖ ਮਹਿਮਾਨ  ਪ੍ਰੋ ਅਨਿਲ, ਚੇਅਰਮੈਨ ਗੁਰਚਰਨ ਸਿੰਘ ਅਤੇ ਐਗਜ਼ੈਕਟਿਵ ਡਾਇਰੈਕਟ ਗੁਰਕੀਰਤ ਸਿੰਘ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਦੇ ਇਲਾਵਾ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਸਮੇਤ ਮਲਵੀਂ ਗਿੱਧਾ ਅਤੇ ਪੰਜਾਬੀ ਸਭਿਆਚਾਰ ਦੇ ਗੀਤ ਸਭ ਦੀਆਂ ਯਾਦਾਂ ਵਿਚ ਆਪਣੀ ਅਮਿੱਟ ਛਾਪ  ਛੱਡ ਗਏ।
ਇਸ ਮੌਕੇ ਤੇ  ਪ੍ਰੋ ਅਨਿਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਫੈ¤ਸਟ ਵਿਚ ਵਿਦਿਆਰਥੀਆਂ ਵੱਲੋਂ  ਆਪ ਬਣਾਏ ਤਕਨਾਲੋਜੀ ਦੇ ਜੋ ਬਿਹਤਰੀਨ ਮਾਡਲ ਅਤੇ ਮਸ਼ੀਨਾਂ ਦਾ ਜੋ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਇਸ ਖ਼ਿੱਤੇ ਵਿਚ ਸਿੱਖਿਆਂ ਦੇ  ਬਿਹਤਰੀਨ ਪਸਾਰ ਦੀ ਝਲਕ ਦਿਖਾਈ ਦੇ ਰਹੀ ਹੈ। ਉਨ੍ਹਾਂ ਗੁਲਜ਼ਾਰ ਗਰੁੱਪ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਦਿਤੇ ਜਾ ਰਹੇ ਅਹਿਮ ਯੋਗਦਾਨ ਦੀ ਸਲਾਹਣਾ ਕਰਦੇ ਹੋਏ ਇਸ ਟੈ¤ਕ ਫੈਸਟ ਲਈ ਗੁਲਜ਼ਾਰ ਗਰੁੱਪ ਦੀ ਸਾਰੀ ਟੀਮ ਨੂੰ ਵਧਾਈ ਦਿਤੀ।

ਇਸ ਮੌਕੇ ਤੇ  ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੀਆਂ ਸੋਚਾਂ ਦੀਆਂ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫ਼ਾਰਮ ਤੇ ਲੈ ਕੇ ਆਉਣਾ ਹੈ। ਹਰ ਸਾਲ ਇਸ ਆਯੋਜਨ ਨਾਲ ਵਿਦਿਆਰਥੀਆਂ ਦੀਆਂ ਉਸਾਰੂ ਸੋਚ ਪ੍ਰਤੱਖ ਰੂਪ ਵਿਚ ਸਾਹਮਣੇ ਵਿਖਾਈ ਦਿੰਦੀ ਹੈ। ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ  ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ  ਭਵਿਖ ‘ਚ ਇਸੇ ਤਰਾਂ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>