ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੀ ਸ਼ੁਰੂ ਹੁੰਦੀ ਹੈ- ਅਪਨੀਤ ਰਿਆਤ

ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ  ਵੱਲੋਂ  ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਰੂ ਨਾਨਕ ਭਵਨ ਲੁਧਿਆਣਾ ‘ਚ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਵੀ ਔਕੜਾਂ ਦਾ ਸਾਹਮਣਾ ਕਰਦੇ ਹੋਏ  ਬਿਹਤਰੀਨ ਪ੍ਰਦਰਸ਼ਨ  ਕਰਦੇ ਹੋਏ ਸਫਲਤਾ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ।  ਇਸ ਦੇ ਨਾਲ ਹੀ  ਮਹਿਲਾ ਸ਼ਸ਼ਕਤੀਕਰਨ ਅਤੇ ਇਸ ਦਾ ਭਵਿਖ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਭਾਰਤੀ ਅਰਥ ਵਿਵਸਥਾ ਵਿਚ ਇਕ ਔਰਤ ਦੇ ਯੋਗਦਾਨ, ਔਰਤ ਦੇ ਹੱਕ ਤੇ ਉਨ੍ਹਾਂ ਦੀ ਸਹੀ ਵਰਤੋਂ, ਪੇਂਡੂ ਔਰਤਾਂ ਦੇ ਜੀਵਨ ਅਤੇ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਘਾਣ ਜਿਹੇ ਗੰਭੀਰ ਵਿਸ਼ੇ ਵੀ ਇਸ ਸੈਮੀਨਾਰ ਦਾ ਹਿੱਸਾ ਬਣੇ। ਇਸ ਸਮਾਗਮ ਵਿਚ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ  ਹਾਜ਼ਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ  ਦੌਰਾਨ ਇਕ ਪਾਵਰ ਪ੍ਰੈਜ਼ਨਟੇਸ਼ਨ ਰਾਹੀਂ ਇਕ ਔਰਤ ਦੇ ਬਚਪਨ ਤੋਂ ਲੈ ਕੇ ਉਮਰ ਭਰ ਦੇ ਸਫ਼ਰ ਨੂੰ ਸਾਰਿਆਂ ਸਾਹਮਣੇ ਬਹੁਤ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਦੇ ਹੋਏ ਇਕ ਔਰਤ ਨੂੰ  ਸ਼ਹਿਰੀ  ਅਤੇ ਪੇਂਡੂ  ਖ਼ਿੱਤੇ ਦੀਆਂ ਔਰਤਾਂ ਨੂੰ ਰੋਜ਼ਾਨਾ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ । ਇਸ ਦੌਰਾਨ ਸਨਮਾਨਿਤ ਹੋਣ ਵਾਲੀਆਂ ਔਰਤਾਂ ਵਿਚ ਮਰਿਦੂਲਾ ਜੈਨ, ਐਮ ਡੀ ਸਿੰਗੋੜਾ ਟੈਕਸਟਾਈਲ, ਡਾ. ਮਨਪ੍ਰੀਤ ਕੌਰ ਐਮ ਡੀ ਦੀਪ ਨਰਸਿੰਗ, ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੀ ਕਾਂਸੇ ਦਾ ਤਮਗ਼ਾ ਹਾਸਿਲ ਕਰਨ ਵਾਲੀ ਕਰਮੀਤ ਕੋਰ, ਲੁਧਿਆਣਾ ਲੇਡੀਜ਼ ਕਲੱਬ ਦੇ ਸੰਸਥਾਪਕ ਹਰਪ੍ਰੀਤ ਕੌਰ ਸੋਈ  ਪ੍ਰਮੁੱਖ ਸਨ । ਇਨਾ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ, ਕੰਮ ਦੌਰਾਨ ਆਈਆਂ ਮੁਸ਼ਕਲਾਂ ਉਨ੍ਹਾਂ ਦੇ ਹੱਲ ਅਤੇ ਇਕ ਸਫਲ ਔਰਤ ਬਣਨ ਲਈ ਜ਼ਰੂਰੀ ਚੁੱਕੇ ਜਾਣ ਵਾਲੇ ਕਦਮ ਵੀ ਸਾਂਝੇ ਕੀਤੇ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਇਕ ਔਰਤ ਦੀ ਮਹਾਨ ਸ਼ਖ਼ਸੀਅਤ ਨਾਲ ਜੁੜੀਆਂ ਸਕਿੱਟਾਂ ਅਤੇ ਨਾਟਕ ਵੀ ਪੇਸ਼ ਕੀਤੇ।

ਮਹਾਨ ਸ਼ਖ਼ਸੀਅਤ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ  ਅਪਨੀਤ ਰਿਆਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦੇ ਨਾਲ ਉਹ ਇਹ ਗੱਲ ਚੰਗੀ ਤਰਾਂ ਸਮਝਦੇ ਹਨ ਕਿ ਅੱਜ ਦੀ ਸ਼ਹਿਰੀ ਔਰਤ ਬੇਸ਼ੱਕ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਸਮਾਜ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਰਹੀ  ਹੈ ਪਰ ਪਿੰਡਾਂ ਦੇ ਹਾਲਾਤ ਹਾਲੇ ਵੀ ਕੋਈ ਬਹੁਤੇ ਚੰਗੇ ਨਹੀਂ ਹਨ । ਉਨ੍ਹਾਂ ਔਰਤਾਂ ਦੇ ਸਸ਼ਕਤੀਕਰਨ ਤੇ ਜੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੁੰਦੀ  ਹੈ। ਇਸ ਲਈ ਲਿੰਗ ਭੇਦ ਭਾਵ ਦੀ ਖ਼ਾਤਮਾ ਘਰਾਂ ਤੋਂ ਸ਼ੁਰੂ ਹੋ  ਜਾਵੇ ਤਾਂ ਬਾਹਰ ਵੀ  ਇਸ ਦਾ ਵੱਡੇ ਪੱਧਰ ਤੇ ਸਕਾਰਤਮਕ ਅਸਰ ਪਵੇਗਾ।  ਉਨ੍ਹਾਂ ਔਰਤ ਦੀ ਸਮਾਨਤਾ ਤੇ ਉਗਲ ਚੁੱਕਣ ਵਾਲੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ  ਕਿ ਅੱਜ ਦੀ ਔਰਤ ਇਕ ਘਰ ਤੋਂ ਲੈ ਕੇ ਇਕ ਦੇਸ਼ ਚਲਾ ਰਹੀ ਹੈ। ਇਸ ਲਈ ਸਮੇਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਆਪਣੀ ਸੋਚ ਬਦਲਣਾ ਜ਼ਰੂਰੀ ਹੈ।

ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਇੰਜ. ਗੁਰਕੀਰਤ ਸਿੰਘ ਨੇ ਹਾਜ਼ਰ ਇਕੱਠ ਨਾਲ ਮੁਖ਼ਾਤਬ ਹੁੰਦੇ ਕਿਹਾ ਕਿ ਅੱਜ ਦੀ ਔਰਤ  ਇਕ ਮਾਂ,ਭੈਣ,ਬੇਟੀ,ਪਤਨੀ ਹੋਣ ਦੇ ਫ਼ਰਜ਼ ਪੂਰੇ ਕਰਨ ਦੇ ਨਾਲ ਨਾਲ ਇਕ ਪ੍ਰੋਫੈਸ਼ਨਲ ਜ਼ਿੰਦਗੀ ਵੀ ਜੀ ਰਹੀ ਹੈ ਅਤੇ ਇਸ ਦੋਹਰੀ ਜ਼ਿੰਦਗੀ ‘ਚ ਪਹਿਲਾਂ ਘਰ ਦਾ ਖਿਆਲ ਰੱਖਣ ਦੇ ਨਾਲ ਨਾਲ ਪਰਿਵਾਰ ਲਈ ਰੁਪਏ ਕਮਾਉਣ ਲਈ ਵੀ ਆਪਣਾ ਯੋਗਦਾਨ ਪਾਉਣਾ ਯਕੀਨਨ ਇਕ ਔਰਤ ਦੀ ਅਪਾਰ ਹਿੰਮਤ ਦਾ ਹੀ ਪਛਾਣ ਹੈ । ਪਰ  ਇਸ ਦੇ ਨਾਲ ਹੀ ਰੋਜ਼ਾਨਾ ਵੱਧ ਰਹੇ ਬਲਾਤਕਾਰ ਅਤੇ ਛੇੜ-ਛਾੜ ਦੀਆਂ ਘਟਨਾਵਾਂ ਦੇ ਚੱਲਦਿਆਂ ਕਈ ਪਰਿਵਾਰ ਆਪਣੀਆਂ ਧੀਆਂ ਨੂੰ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਕੱਢਣ ਤੋਂ ਡਰਦੇ ਹਨ ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ । ਇਸ ਲਈ  ਸਰਕਾਰਾਂ ਅਤੇ ਸਮਾਜ  ਨੂੰ ਕੋਈ ਹੱਲ ਕੱਢਣ ਲਈ ਇਕਠੇ ਹੋਏ ਅੱਗੇ ਆਉਣਾ ਜ਼ਰੂਰੀ ਹੋ ਚੁੱਕਾ ਹੈ । ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਕੁਰੀਤੀਆਂ ਵਿਰੁੱਧ  ਲਾਮਬੱਧ ਹੁੰਦੇ ਹੋਏ ਅੱਗੇ ਆਉਣ ਦੀ ਪ੍ਰੇਰਨਾ ਦਿਤੀ। ਇਸ ਮੌਕੇ ਤੇ ਇਸ ਦਿਹਾੜੇ ਦੀ ਯਾਦ ਵਿਚ ਕੇਕ ਵੀ ਕੱਟਿਆਂ ਗਿਆ।

ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ  ਸਾਨੂੰ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਆਦਮੀ ਅਤੇ ਔਰਤ ਇਕ ਹੀ ਗੱਡੀ ਦੇ ਦੋ ਪਹੀਏ ਹਨ ਅਤੇ ਇਕ ਦੂਜੇ ਦੇ ਸਹਾਇਕ ਹਨ । ਇਸ ਲਈ ਜੇਕਰ ਸਮਾਜ ਨੇ ਤਰੱਕੀ ਕਰਨੀ ਹੈ ਤਾਂ ਔਰਤਾਂ ਨੂੰ ਆਪਣੇ ਬਰਾਬਰ ਹਰ ਪੱਧਰ ਤਟ ਨਾਲ ਲੈ ਕੇ ਚੱਲਣਾ ਚਾਹੀਦਾ ਹੈ । ਉਨ੍ਹਾਂ ਅੱਜ ਦੀ ਔਰਤ ਦੇ ਸਮਾਜ ਵਿਚਲੇ ਯੋਗਦਾਨ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਸਾਨੂੰ ਔਰਤਾਂ ਦੇ ਸਮਾਜ ਲਈ ਮਹਾਨ ਯੋਗਦਾਨ ਦੀ ਉਦਾਹਰਣ ਲੈਣੀ ਚਾਹੀਦੀ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>